ਨਵੇਂ ਸੰਸਦ ਭਵਨ ਦੀ ਤਕਨੀਕ ਜਾਣ ਕੇ ਕਹੋਗੇ – ‘ਅਜਿਹਾ ਤਾਂ ਫਿਲਮਾਂ ਵਿਚ ਦੇਖਿਆ ਸੀ’

Updated On: 

19 Sep 2023 16:05 PM

ਨਵੇਂ ਸੰਸਦ ਭਵਨ 'ਚ ਅੱਜ ਪਹਿਲੀ ਮੀਟਿੰਗ ਹੋਈ। ਇਸ 'ਚ ਤਕਨੀਕ ਦਾ ਕੀ-ਕੀ ਇਸਤੇਮਾਲ ਵੇਖਣ ਨੂੰ ਮਿਲੇਗਾ, ਇਸਦੀ ਪੂਰੀ ਡਿਟੇਲ ਵੇਖੋ, ਤੁਸੀਂ ਦੇਖੋਗੇ। ਨਵੀਂ ਬਿਲਡਿੰਗ 'ਚ ਟੈਕਨਾਲੋਜੀ ਦਾ ਅਜਿਹਾ ਸ਼ਾਨਦਾਰ ਰੂਪ ਅਜਿਹਾ ਵੇਖਣ ਨੂੰ ਮਿਲੇਗਾ, ਜਿਸ ਨੂੰ ਜਾਣ ਕੇ ਤੁਸੀਂ ਕਹੋਗੇ ਕਿ ਅਜਿਹਾ ਤਾਂ ਸਿਰਫ਼ ਫਿਲਮਾਂ ਵਿੱਚ ਹੀ ਵੇਖਿਆ ਸੀ।

ਨਵੇਂ ਸੰਸਦ ਭਵਨ ਦੀ ਤਕਨੀਕ ਜਾਣ ਕੇ ਕਹੋਗੇ - ਅਜਿਹਾ ਤਾਂ ਫਿਲਮਾਂ ਵਿਚ ਦੇਖਿਆ ਸੀ
Follow Us On

ਅੱਜ ਸੰਸਦ ਦੀ ਨਵੀਂ ਇਮਾਰਤ ਵਿੱਚ ਲੋਕ ਸਭਾ-ਰਾਜ ਸਭਾ ਦੀ ਪਹਿਲੀ ਕਾਰਵਾਹੀ ਹੋਈ। ਨਵੇਂ ਸੰਸਦ ਭਵਨ ਨੇ ਆਪਣੇ ਸਾਂਸਦਾਂ ਦਾ ਸਵਾਗਤ ਕੀਤਾ। ਇਸ ਇਮਾਰਤ ਵਿੱਚ ਕੁੱਲ 1280 ਮੈਂਬਰਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਹ ਪੂਰੀ ਤਰ੍ਹਾਂ ਉੱਚ ਤਕਨੀਕ ਨਾਲ ਲੈਸ ਹੈ। ਯਾਨੀ ਇਸ ਬਿਲਡਿੰਗ ‘ਚ ਤੁਹਾਨੂੰ ਹਰ ਜਗ੍ਹਾ ਟੈਕਨਾਲੋਜੀ ਦਾ ਇਸਤੇਮਾਲ ਦੇਖਣ ਨੂੰ ਮਿਲੇਗਾ, ਜਿਸ ਨਾਲ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।

ਜਿਵੇਂ ਕਿ ਅੱਜ ਤੱਕ ਹਰ ਕਿਸੇ ਨੇ ਫਿਲਮਾਂ ਚ ਹੀ ਵੇਖਿਆ ਗਿਆ ਹੈ ਕਿ ਕਿਸੇ ਇਮਾਰਤ ਵਿੱਚ ਤਕਨਾਲੋਜੀ ਦੀ ਇੰਨੀ ਵਰਤੋਂ ਕੀਤੀ ਗਈ ਹੋਵੇ ਕਿ ਸਾਰਾ ਕੰਮ ਹੀ ਆਸਾਨ ਹੋ ਜਾਵੇ। ਇਸੇ ਤਰ੍ਹਾਂ, ਤੁਹਾਨੂੰ ਨਵੀਂ ਸੰਸਦ ਵਿੱਚ ਤਕਨਾਲੋਜੀ ਦਾ ਸਭ ਤੋਂ ਵਧੀਆ ਰੂਪ ਦੇਖਣ ਨੂੰ ਮਿਲੇਗਾ।

ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਬਣੇ ਹਾਈ-ਟੈਕ ਦਫ਼ਤਰ

ਇਸ ਚਾਰ ਮੰਜ਼ਿਲਾ ਇਮਾਰਤ ਵਿੱਚ ਸੁਰੱਖਿਆ ਦੇ ਕਈ ਸਖ਼ਤ ਪ੍ਰਬੰਧ ਕੀਤੇ ਗਏ ਹਨ, ਇਸ ਵਿੱਚ 6 ਪ੍ਰਵੇਸ਼ ਦੁਆਰ ਹਨ ਜਿਨ੍ਹਾਂ ਵਿੱਚ ਤਿੰਨ ਅਸ਼ਵ, ਗਜ ਅਤੇ ਗਰੁੜ ਗੇਟ ਹਨ। ਇਨ੍ਹਾਂ ਤਿੰਨਾਂ ਗੇਟਾਂ ਦੀ ਵਰਤੋਂ ਸਿਰਫ਼ ਸਪੀਕਰ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹੀ ਕਰਨਗੇ।

ਬਾਕੀ ਤਿੰਨ ਗੇਟਾਂ- ਮਕਰ ਗੇਟ, ਸ਼ਾਰਦੂਲ ਗੇਟ ਅਤੇ ਹੰਸ ਗੇਟ ਦੀ ਵਰਤੋਂ ਸੰਸਦ ਮੈਂਬਰਾਂ ਅਤੇ ਆਮ ਲੋਕਾਂ ਲਈ ਕੀਤੀ ਜਾਵੇਗੀ। ਇਸ ਵਿੱਚ ਤੁਹਾਨੂੰ ਬਿਲਡਿੰਗ ਦੇ ਹਰ ਦਫ਼ਤਰ ਵਿੱਚ ਆਧੁਨਿਕ ਤਕਨੀਕ ਦੇਖਣ ਨੂੰ ਮਿਲੇਗੀ। ਜਿਸ ਵਿੱਚ ਕੈਫੇ, ਡਾਇਨਿੰਗ ਏਰੀਆ ਅਤੇ ਕਮੇਟੀ ਦੀਆਂ ਮੀਟਿੰਗਾਂ ਦੇ ਵੱਖ-ਵੱਖ ਕਮਰਿਆਂ/ਦਫ਼ਤਰਾਂ ਵਿੱਚ ਸਹੂਲਤ ਲਈ ਉੱਚ ਤਕਨੀਕ ਵਾਲੇ ਯੰਤਰ ਲਗਾਏ ਗਏ ਹਨ।

ਨਵੀਂ ਇਮਾਰਤ ਵਿੱਚ ਤਕਨਾਲੋਜੀ

  • ਬਾਇਓਮੀਟ੍ਰਿਕ ਵੋਟਿੰਗ ਦੀ ਸਹੂਲਤ ਮਿਲੇਗੀ: ਬਾਇਓਮੀਟ੍ਰਿਕ ਵੋਟਿੰਗ ਰਾਹੀਂ ਸੰਸਦ ਮੈਂਬਰ ਸਿਰਫ਼ ਆਪਣੀਆਂ ਉਂਗਲਾਂ ਦੇ ਨਿਸ਼ਾਨ ਸਕੈਨ ਕਰਕੇ ਆਸਾਨੀ ਨਾਲ ਵੋਟ ਪਾ ਸਕਣਗੇ।
  • ਪ੍ਰੋਗਰਾਮੇਬਲ ਮਾਈਕ੍ਰੋਫੋਨ: ਸੰਸਦ ਮੈਂਬਰ ਮਾਈਕ੍ਰੋਫੋਨ ਦੀ ਆਵਾਜ਼ ਅਤੇ ਦਿਸ਼ਾ ਨੂੰ ਨਿਯੰਤਰਿਤ ਕਰਨ ਦੇ ਯੋਗ ਹੋਣਗੇ। ਉਹ ਇਹ ਵੀ ਚੈੱਕ ਕਰ ਸਕਣਗੇ ਕਿ ਉਹ ਮੀਟਿੰਗ ਵਿੱਚ ਬੈਠੇ ਹਰ ਵਿਅਕਤੀ ਦੀ ਆਵਾਜ਼ ਸਾਫ਼-ਸਾਫ਼ ਸੁਣ ਸਕਦੇ ਹਨ।
  • ਡਿਜੀਟਲ ਲੈਂਗਵੇਜ਼ ਇੰਟਰਪ੍ਰਿਟੇਸ਼ਨ: ਤਕਨੀਕ ਦੀ ਮਦਦ ਨਾਲ ਸੰਸਦ ਮੈਂਬਰ ਆਪਣੀ ਭਾਸ਼ਾ ਵਿੱਚ ਭਾਸ਼ਣ ਸੁਣ ਸਕਣਗੇ।
  • ਡਿਜੀਟਲ ਵੋਟਿੰਗ ਅਤੇ ਅਟੈਂਡੇਂਸ– ਇਸ ਤਕਨੀਕ ਦੀ ਵਰਤੋਂ ਵੋਟਿੰਗ ਅਤੇ ਹਾਜ਼ਰੀ ਵਰਗੇ ਕੰਮਾਂ ਲਈ ਕੀਤੀ ਗਈ ਹੈ। ਸੰਸਦ ਮੈਂਬਰ ਆਪਣੀ ਵੋਟ ਪਾਉਣ ਜਾਂ ਆਪਣੀ ਹਾਜ਼ਰੀ ਲਈ ਇਲੈਕਟ੍ਰਾਨਿਕ ਡਿਵਾਈਸਾਂ ਜਾਂ ਟੱਚਸਕ੍ਰੀਨਾਂ ਦੀ ਵਰਤੋਂ ਕਰਨਗੇ।
  • ਐਡਵਾਂਸਡ ਸਿਕਊਰਿਟੀ ਸਿਸਟਮ: ਸਰਕਾਰ ਨੇ ਸੰਸਦ ਦੀ ਸੁਰੱਖਿਆ ਲਈ ਉੱਨਤ ਸੁਰੱਖਿਆ ਪ੍ਰਣਾਲੀਆਂ ਨੂੰ ਵੀ ਸ਼ਾਮਲ ਕੀਤਾ ਹੈ, ਇਸ ਵਿੱਚ ਪਹੁੰਚ ਨਿਯੰਤਰਣ ਲਈ ਬਾਇਓਮੀਟ੍ਰਿਕ ਪ੍ਰਮਾਣੀਕਰਨ ਪ੍ਰਣਾਲੀ ਅਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਸ਼ਾਮਲ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਜਾਣ ਦੀ ਪਛਾਣ ਕੀਤੀ ਜਾ ਸਕੇ।
Exit mobile version