ਟੁੱਟ ਗਈ iPhone 16 ਦੀ ਸਕ੍ਰੀਨ? ਠੀਕ ਕਰਵਾਉਣ ‘ਚ ਇਨ੍ਹਾਂ ਪੈਸਾ ਹੋਵੇਗਾ ਖਰਚ

tv9-punjabi
Published: 

07 Apr 2025 14:32 PM

iPhone 16 Screen Cost: ਆਈਫੋਨ ਦੀ ਕੀਮਤ ਹੀ ਨਹੀਂ, ਪਾਰਟਸ ਵੀ ਕਾਫੀ ਮਹਿੰਗੇ ਹਨ, ਜੇਕਰ ਤੁਸੀਂ ਵੀ ਆਈਫੋਨ 16 ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਈਫੋਨ 16 ਦੀ ਸਕ੍ਰੀਨ ਦੀ ਕੀਮਤ ਕਿੰਨੀ ਹੈ? ਜੇਕਰ ਫ਼ੋਨ ਤੁਹਾਡੇ ਹੱਥੋਂ ਡਿੱਗ ਜਾਂਦਾ ਹੈ ਅਤੇ ਸਕ੍ਰੀਨ ਟੁੱਟ ਜਾਂਦੀ ਹੈ, ਤਾਂ ਤੁਹਾਨੂੰ ਕਿੰਨੇ ਪੈਸੇ ਖਰਚਣੇ ਪੈ ਸਕਦੇ ਹਨ? ਆਓ ਜਾਣਦੇ ਹਾਂ।

ਟੁੱਟ ਗਈ iPhone 16 ਦੀ ਸਕ੍ਰੀਨ? ਠੀਕ ਕਰਵਾਉਣ ਚ ਇਨ੍ਹਾਂ ਪੈਸਾ ਹੋਵੇਗਾ ਖਰਚ
Follow Us On

iPhone ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ, ਜਦੋਂ ਵੀ ਐਪਲ ਕੰਪਨੀ ਦੀ ਕੋਈ ਨਵੀਂ ਸੀਰੀਜ਼ ਆਉਂਦੀ ਹੈ, ਲੋਕ ਨਵੇਂ ਮਾਡਲਾਂ ਨੂੰ ਖਰੀਦਣ ਲਈ ਦੁਕਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਜਾਂਦੇ ਹਨ। ਸਿਰਫ ਆਈਫੋਨ ਦੀ ਹੀ ਨਹੀਂ ਬਲਕਿ ਆਈਫੋਨ ਦੇ ਪਾਰਟਸ ਵੀ ਬਹੁਤ ਮਹਿੰਗੇ ਹਨ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਆਈਫੋਨ 16 ਦੀ ਸਕਰੀਨ ਅਚਾਨਕ ਟੁੱਟ ਜਾਂਦੀ ਹੈ ਤਾਂ ਇਸ ਦੀ ਕੀਮਤ ਕਿੰਨੇ ਪੈਸੇ ਹੋ ਸਕਦੀ ਹੈ?

ਆਈਫੋਨ 16 ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਫੋਨ ਦੀ ਸਕ੍ਰੀਨ ਦੇ ਆਕਾਰ ਬਾਰੇ ਪਤਾ ਹੋਣਾ ਚਾਹੀਦਾ ਹੈ ਜੋ ਉਹ ਵਰਤ ਰਹੇ ਹਨ। ਇਹ ਐਪਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।

iPhone 16 Screen Replacement Cost

ਕਿਸ ਪਾਰਟ ਦੀ ਕੀਮਤ ਕਿੰਨੀ ਹੈ ਇਸ ਬਾਰੇ ਜਾਣਕਾਰੀ https://support.apple.com/en-in/iphone/repair ‘ਤੇ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਲਿੰਕ ਨੂੰ ਖੋਲ੍ਹਦੇ ਹੋ, ਤਾਂ ਤੁਹਾਨੂੰ ਇੱਕ ਅਨੁਮਾਨ ਕੈਲਕੁਲੇਟਰ ਦਿਖਾਈ ਦੇਵੇਗਾ ਜਿਸ ਵਿੱਚ ਤੁਹਾਨੂੰ ਇਹ ਦਰਜ ਕਰਨਾ ਹੋਵੇਗਾ ਕਿ ਕਿਹੜਾ ਹਿੱਸਾ ਖਰਾਬ ਹੋਇਆ ਹੈ ਅਤੇ ਤੁਹਾਡਾ ਮਾਡਲ ਕੀ ਹੈ।

ਇਸ ਗੱਲ੍ਹ ਦੀ ਜਾਣਕਾਰੀ ਦਿੰਦੇ ਹੀ ਅਨੁਮਾਨ ਕੈਲਕੁਲੇਟਰ ਤੁਹਾਨੂੰ ਦੱਸੇਗਾ ਕਿ ਇਸ ਹਿੱਸੇ ਦੀ ਮੁਰੰਮਤ ਜਾਂ ਠੀਕ ਕਰਵਾਉਣ ਲਈ ਕਿੰਨਾ ਖਰਚਾ ਆਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੀਮਤ ਵਿੱਚ ਬਦਲ ਸੰਭਵ ਹੈ, ਸਰੱਵਿਸ ਸੈਂਟਰ ਵਿੱਚ ਫੌਨ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਰਿਪੇਅਰਿੰਗ ਦੀ ਲਾਗਤ ਦੀ ਜਾਣਕਾਰੀ ਜਰੂਰ ਹਾਸਿਲ ਕਰ ਲਓ।

ਉਦਾਹਰਨ: ਅਸੀਂ ਇਸ ਅਨੁਮਾਨ ਕੈਲਕੁਲੇਟਰ ਵਿੱਚ ਸੇਵਾ ਕਿਸਮ ਵਿੱਚ ਕਰੈਕਡ ਸਕ੍ਰੀਨ (ਸਿਰਫ਼ ਸਾਹਮਣੇ), ਉਤਪਾਦ ਵਿੱਚ iPhone 16 ਤੇ ਮਾਡਲ ਵਿੱਚ iPhone 16 ਨੂੰ ਚੁਣਿਆ ਹੈ। ਤਿੰਨੋਂ ਵੇਰਵਿਆਂ ਨੂੰ ਦਰਜ ਕਰਨ ਤੋਂ ਬਾਅਦ, ਅਨੁਮਾਨ ਕੈਲਕੁਲੇਟਰ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਜੇਕਰ ਆਈਫੋਨ 16 ਦੀ ਫਰੰਟ ਸਕਰੀਨ ਟੁੱਟ ਜਾਂਦੀ ਹੈ ਤਾਂ ਤੁਹਾਨੂੰ 25,500 ਰੁਪਏ ਖਰਚ ਕਰਨੇ ਪੈ ਸਕਦੇ ਹਨ।

Apple Care Plus Plan ਦਾ ਫਾਈਦਾ

ਇਸ ਦੇ ਨਾਲ ਹੀ ਜੇਕਰ ਕਿਸੇ ਯੂਜ਼ਰ ਕੋਲ ਐਪਲ ਕੇਅਰ ਪਲੱਸ ਪਲਾਨ ਹੈ, ਤਾਂ ਸਕਰੀਨ ਅਤੇ ਸ਼ੀਸ਼ੇ ਦੇ ਬੈਕ ਡੈਮੇਜ ਲਈ 2500 ਰੁਪਏ ਅਤੇ ਐਕਸੀਡੈਂਟਲ ਡੈਮੇਜ ਲਈ 8900 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਕੇਅਰ ਪਲੱਸ ਯੋਜਨਾ ਦੇ ਤਹਿਤ, ਕੰਪਨੀ ਦੁਰਘਟਨਾ ਦੇ ਨੁਕਸਾਨ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।

ਕੰਪਨੀ ਦੀ ਅਧਿਕਾਰਤ ਸਾਈਟ ਦੇ ਅਨੁਸਾਰ, iPhone 16 ਲਈ Apple Care Plus ਪਲਾਨ ਦੀ ਕੀਮਤ 14 ਹਜ਼ਾਰ 900 ਰੁਪਏ ਹੈ, ਇਸ ਕੀਮਤ ‘ਤੇ ਤੁਹਾਨੂੰ 2 ਸਾਲਾਂ ਲਈ ਲਾਭ ਦਿੱਤਾ ਜਾਵੇਗਾ।