VIDEO: ਮੈਲਬੌਰਨ ‘ਚ ਵਿਰਾਟ ਕੋਹਲੀ ਨੇ ਜਿੱਤਿਆ ਦਿਲ! ਸਟੀਵ ਸਮਿਥ ਨੇ ਸੈਂਕੜਾ ਜੜਨ ਤੋਂ ਬਾਅਦ ਥਪਥਪਾਈ ਪਿੱਠ

Published: 

27 Dec 2024 10:01 AM

ਬ੍ਰਿਸਬੇਨ ਤੋਂ ਬਾਅਦ ਸਟੀਵ ਸਮਿਥ ਨੇ ਮੈਲਬੌਰਨ 'ਚ ਵੀ ਸੈਂਕੜਾ ਲਗਾਇਆ ਹੈ। ਇਸ ਸੀਰੀਜ਼ 'ਚ ਇਹ ਉਨ੍ਹਾਂ ਦਾ ਲਗਾਤਾਰ ਦੂਜਾ ਸੈਂਕੜਾ ਹੈ। ਉਨ੍ਹਾਂ ਦੀ ਸ਼ਾਨਦਾਰ ਪਾਰੀ ਨੂੰ ਦੇਖਦੇ ਹੋਏ ਵਿਰਾਟ ਕੋਹਲੀ ਨੇ ਉਨ੍ਹਾਂ ਦੀ ਤਾਰੀਫ ਕੀਤੀ। ਉਹ ਸਮਿਥ ਕੋਲ ਗਏ ਅਤੇ ਉਨ੍ਹਾਂ ਦੀ ਪਿੱਠ 'ਤੇ ਥਪਥਪਾਈ ਮਾਰਿਆ। ਇਸ ਤਰ੍ਹਾਂ ਉਨ੍ਹਾਂ ਨੇ ਮੈਲਬੌਰਨ 'ਚ ਦਿਲ ਜਿੱਤ ਲਿਆ।

VIDEO: ਮੈਲਬੌਰਨ ਚ ਵਿਰਾਟ ਕੋਹਲੀ ਨੇ ਜਿੱਤਿਆ ਦਿਲ! ਸਟੀਵ ਸਮਿਥ ਨੇ ਸੈਂਕੜਾ ਜੜਨ ਤੋਂ ਬਾਅਦ ਥਪਥਪਾਈ ਪਿੱਠ

ਵਿਰਾਟ ਕੋਹਲੀ ਨੇ ਸਟੀਵ ਸਮਿਥ ਥਪਥਪਾਈ ਪਿੱਠ (Photo Credit: PTI)

Follow Us On

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਮੈਚ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੂਜੇ ਦਿਨ ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਸੈਂਕੜਾ ਲਗਾਇਆ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਸੈਂਕੜਾ ਲਗਾਇਆ। ਹਾਲਾਂਕਿ ਸਮਿਥ ਨੇ ਸੈਂਕੜਾ ਜੜਿਆ ਪਰ ਵਿਵਾਦਾਂ ‘ਚ ਘਿਰੇ ਵਿਰਾਟ ਕੋਹਲੀ ਨੇ ਦਿਲ ਜਿੱਤ ਲਿਆ। ਉਹ ਫੀਲਡਿੰਗ ਕਰਦੇ ਸਮੇਂ ਸਮਿਥ ਕੋਲ ਗਏ ਅਤੇ ਉਨ੍ਹਾਂ ਦੀ ਸ਼ਾਨਦਾਰ ਪਾਰੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਸਮਿਥ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪਿੱਠ ਥਪਥਪਾਈ। ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਸਮਿਥ ਨੇ 140 ਦੌੜਾਂ ਦੀ ਪਾਰੀ ਖੇਡੀ

ਸਟੀਵ ਸਮਿਥ ਕੁਝ ਸਮੇਂ ਤੋਂ ਫਾਰਮ ‘ਚ ਨਹੀਂ ਸੀ ਅਤੇ ਵੱਡੀਆਂ ਪਾਰੀਆਂ ਖੇਡਣ ‘ਚ ਲਗਾਤਾਰ ਅਸਫਲ ਹੋ ਰਹੇ ਸੀ। ਪਰ ਗਾਬਾ ਟੈਸਟ ਦੌਰਾਨ ਉਨ੍ਹਾਂ ਨੇ ਪਿੱਚ ‘ਤੇ ਸਮਾਂ ਬਿਤਾਇਆ ਅਤੇ ਸੈਂਕੜਾ ਜੜ ਕੇ ਲੈਅ ‘ਚ ਵਾਪਸੀ ਕੀਤੀ। ਉਨ੍ਹਾਂ ਨੇ ਮੈਲਬੌਰਨ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਤੇ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ। ਉਨ੍ਹਾਂ ਨੇ ਆਸਟ੍ਰੇਲੀਆ ਲਈ 197 ਗੇਂਦਾਂ ‘ਤੇ 140 ਦੌੜਾਂ ਦੀ ਅਹਿਮ ਪਾਰੀ ਖੇਡੀ। ਸਮਿਥ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਮਿਲ ਕੇ ਮਹੱਤਵਪੂਰਨ ਦੌੜਾਂ ਜੋੜੀਆਂ ਅਤੇ ਆਸਟ੍ਰੇਲੀਆ ਟੀਮ ਨੂੰ 450 ਦੌੜਾਂ ਤੋਂ ਪਾਰ ਲੈ ਗਿਆ।

ਸਮਿਥ ਨੇ ਮੈਲਬੌਰਨ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਕਈ ਰਿਕਾਰਡ ਬਣਾਏ। ਉਨ੍ਹਾਂ ਨੇ ਇਸ ਮੈਦਾਨ ‘ਤੇ 19 ਟੈਸਟ ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਹੈ ਅਤੇ 82.92 ਦੀ ਔਸਤ ਨਾਲ 1161 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 6 ਅਰਧ ਸੈਂਕੜੇ ਅਤੇ 4 ਸੈਂਕੜੇ ਲਗਾਏ ਹਨ। ਉਹ ਇਸ ਮੈਦਾਨ ‘ਤੇ ਸਭ ਤੋਂ ਵੱਧ 50+ ਪਾਰੀਆਂ ਖੇਡਣ ਵਾਲੇ ਚੌਥਾ ਬੱਲੇਬਾਜ਼ ਵੀ ਹਨ। ਇਸ ਮਾਮਲੇ ‘ਚ ਸਿਰਫ ਗ੍ਰੇਗ ਚੈਪਲ (13), ਡੌਨ ਬ੍ਰੈਡਮੈਨ (12) ਅਤੇ ਰਿਕੀ ਪੋਂਟਿੰਗ (11) ਹੀ ਉਨ੍ਹਾਂ ਤੋਂ ਅੱਗੇ ਹਨ।

ਭਾਰਤ ਖਿਲਾਫ 11ਵਾਂ ਸੈਂਕੜਾ

ਸਟੀਵ ਸਮਿਥ ਭਾਰਤ ਖਿਲਾਫ ਟੈਸਟ ਮੈਚਾਂ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਭਾਰਤ ਖਿਲਾਫ 11 ਸੈਂਕੜੇ ਲਗਾਏ ਹਨ। ਇਸ ਮਾਮਲੇ ‘ਚ ਸਮਿਥ ਨੇ ਭਾਰਤ ਖਿਲਾਫ 10 ਟੈਸਟ ਸੈਂਕੜੇ ਲਗਾਉਣ ਵਾਲੇ ਜੋ ਰੂਟ ਨੂੰ ਪਿੱਛੇ ਛੱਡ ਦਿੱਤਾ ਹੈ। ਸਮਿਥ ਨੇ ਇਹ ਉਪਲਬਧੀ ਭਾਰਤ ਖਿਲਾਫ ਸਿਰਫ 43 ਪਾਰੀਆਂ ‘ਚ ਹਾਸਲ ਕੀਤੀ ਹੈ। ਇਨ੍ਹਾਂ ਦੋਵਾਂ ਤੋਂ ਬਾਅਦ ਗੈਰੀ ਸੋਬਰਸ, ਵਿਵ ਰਿਚਰਡਸ ਅਤੇ ਰਿਕੀ ਪੋਂਟਿੰਗ ਆਉਂਦੇ ਹਨ, ਜਿਨ੍ਹਾਂ ਨੇ ਟੀਮ ਇੰਡੀਆ ਖਿਲਾਫ 8-8 ਸੈਂਕੜੇ ਲਗਾਏ।

Exit mobile version