ਮੈਲਬੋਰਨ ਟੈਸਟ ‘ਚ ‘ਲੜਾਈ’, ਵਿਰਾਟ ਕੋਹਲੀ ਨੇ ਸੈਮ ਕੌਂਸਟੇਸ ਨੂੰ ਇੰਝ ਮਾਰਿਆ, VIDEO

Published: 

26 Dec 2024 07:25 AM

IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੋਰਨ ਟੈਸਟ ਸ਼ੁਰੂ ਹੋ ਗਿਆ ਹੈ। ਆਸਟਰੇਲੀਆ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਹੈ। 19 ਸਾਲ ਦੇ ਕੌਂਸਟੇਸ ਨੇ ਆਪਣੀ ਟੀਮ ਤੋਂ ਡੈਬਿਊ ਕੀਤਾ ਹੈ। ਹਾਲਾਂਕਿ, ਆਪਣੇ ਪਹਿਲੇ ਹੀ ਮੈਚ ਵਿੱਚ ਕੋਨਸਟਾਸ ਦਾ ਸਾਹਮਣਾ ਕੋਹਲੀ ਦੇ ਗੁੱਸੇ ਨਾਲ ਹੋਇਆ ਹੈ।

ਮੈਲਬੋਰਨ ਟੈਸਟ ਚ ਲੜਾਈ, ਵਿਰਾਟ ਕੋਹਲੀ ਨੇ ਸੈਮ ਕੌਂਸਟੇਸ ਨੂੰ ਇੰਝ ਮਾਰਿਆ, VIDEO

ਵਿਰਾਟ ਕੋਹਲੀ ਤੇ ਸੈਮ ਕੌਂਸਟੇਸ ਵਿਚਾਲੇ 'ਲੜਾਈ'(Photo: X/Videograb)

Follow Us On

Virat Kohli and Sam Konstas: ਮੈਲਬੌਰਨ ‘ਚ ਬਾਕਸਿੰਗ ਡੇ ਟੈਸਟ ਸ਼ੁਰੂ ਹੋ ਗਿਆ ਹੈ, ਜਿਸ ‘ਚ ਆਸਟ੍ਰੇਲੀਆਈ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਹਾਲਾਂਕਿ ਆਸਟ੍ਰੇਲੀਆ ਦੀ ਪਾਰੀ ਦੇ ਸਿਰਫ 10 ਓਵਰ ਹੀ ਖਤਮ ਹੋਏ ਸਨ ਜਦੋਂ ਮੈਦਾਨ ‘ਤੇ ਖਿਡਾਰੀਆਂ ਵਿਚਾਲੇ ਬੱਲੇ ਅਤੇ ਗੇਂਦ ਦੀ ਟੱਕਰ ਤੋਂ ਇਲਾਵਾ ਕੁਝ ਹੋਰ ਦੇਖਣ ਨੂੰ ਮਿਲਿਆ। ਭਾਰਤ ਅਤੇ ਆਸਟ੍ਰੇਲੀਆ ਦੇ ਖਿਡਾਰੀ ਆਪਸ ਵਿੱਚ ਲੜਦੇ ਨਜ਼ਰ ਆਏ।

ਇਨ੍ਹਾਂ ਵਿਚਕਾਰ ਤੂੰ-ਤੂੰ, ਮੈਂ- ਮੈਂ ਹੁੰਦੀ ਦੇਖੀ ਗਈ। ਜਿਨ੍ਹਾਂ ਖਿਡਾਰੀਆਂ ‘ਚ ਇਹ ਦੇਖਿਆ ਗਿਆ, ਉਨ੍ਹਾਂ ‘ਚ ਭਾਰਤ ਦੇ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਤੋਂ ਡੈਬਿਊ ਕਰ ਰਹੇ 19 ਸਾਲਾ ਸੈਮ ਕੌਂਸਟੇਸ ਸਨ।

ਕੌਂਸਟੇਸ ਦਾ ਡੈਬਿਊ ਟੈਸਟ ‘ਚ ਕੋਹਲੀ ਦਾ ਅਗ੍ਰੇਸ਼ਨ

ਵਿਰਾਟ ਕੋਹਲੀ ਵਿਸ਼ਵ ਕ੍ਰਿਕਟ ‘ਚ ਆਪਣੀ ਅਗ੍ਰੇਸ਼ਨ ਲਈ ਮਸ਼ਹੂਰ ਹਨ। ਪਰ, ਸੈਮ ਕੌਂਸਟੇਸ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਹ ਆਪਣੇ ਕਰੀਅਰ ਦੀ ਪਹਿਲੀ ਪਾਰੀ ਦੌਰਾਨ ਕੋਹਲੀ ਦੇ ਇਸ ਅਗ੍ਰੇਸ਼ਨ ਦਾ ਸਾਹਮਣਾ ਕਰੇਗਾ। ਪਰ ਜਿਵੇਂ ਹੀ ਮੈਲਬੋਰਨ ਟੈਸਟ ‘ਚ ਆਸਟ੍ਰੇਲੀਆਈ ਪਾਰੀ ਦਾ 10ਵਾਂ ਓਵਰ ਖਤਮ ਹੋਇਆ ਤਾਂ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

ਕੋਹਲੀ ਨੇ ਕੌਂਸਟੇਸ ਨੂੰ ਮੋਢੇ ਨਾਲ ਮਾਰਿਆ

ਹੁਣ ਕੀ ਹੋਇਆ, ਇਹ ਵੀ ਜਾਨ ਲੋ। ਆਸਟ੍ਰੇਲੀਆ ਦੀ ਪਾਰੀ ਦਾ 10ਵਾਂ ਓਵਰ ਜਿਵੇਂ ਹੀ ਖਤਮ ਹੋਇਆ, ਵਿਰਾਟ ਕੋਹਲੀ ਸਾਹਮਣੇ ਤੋਂ ਆਏ ਅਤੇ ਸੈਮ ਕੌਂਸਟੇਸ ਨੂੰ ਮੋਢੇ ਨਾਲ ਮਾਰਿਆ। ਹੁਣ ਐਕਸ਼ਨ ‘ਤੇ ਰਿਐਕਸ਼ ਤਾਂ ਹੁੰਦਾ ਹੀ ਹੈ। ਜਿਵੇਂ ਹੀ ਕੋਹਲੀ ਉਸ ਨੂੰ ਮੋਢਾ ਮਾਰਦੇ ਹਨ ਕੌਂਸਟੇਸ ਉਨ੍ਹਾਂ ਦੇ ਨਾਲ ਉਲਝ ਜਾਂਦਾ ਹੈ ਇਸ ਦੌਰਾਨ ਦੋਵਾਂ ਵਿੱਚ ਥੋੜੀ ਬਹਿਸ ਵੀ ਦੇਖਣ ਨੂੰ ਮਿਲਦੀ ਹੈ।

ਕੋਹਲੀ-ਕੌਂਸਟੇਸ ਵਿਚਾਲੇ ਜੋ ਹੋਇਆ, ਉਸ ਦਾ ਕਾਰਨ ਇਹ ਤਾਂ ਨਹੀਂ!

ਜਿਸ ਵੇਲੇ ਇਹ ਘਟਨਾ ਵਾਪਰੀ, ਆਸਟਰੇਲੀਆ ਨੇ 10 ਓਵਰਾਂ ਵਿੱਚ 24 ਦੌੜਾਂ ਬਣਾਈਆਂ ਸਨ। ਇਸ ਵਿੱਚ 14 ਦੌੜਾਂ ਬੁਮਰਾਹ ਦੇ ਸਿਰਫ ਇੱਕ ਓਵਰ ‘ਚ ਆਈਆਂ ਸਨ। ਕੌਂਸਟੇਸ 4483 ਗੇਂਦਾਂ ਬਾਅਦ ਬੁਮਰਾਹ ਦੇ ਖਿਲਾਫ ਛੱਕਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਵੀ ਬਣ ਗਿਆ ਹੈ। ਇੰਨਾ ਹੀ ਨਹੀਂ ਉਸ ਨੇ ਪਹਿਲੇ 10 ਓਵਰਾਂ ‘ਚ ਬੁਮਰਾਹ ਖਿਲਾਫ ਕੁਝ ਰਿਵਰਸ ਸਵੀਪ ਖੇਡਣ ਦੀ ਹਿੰਮਤ ਵੀ ਦਿਖਾਈ। ਆਸਟਰੇਲੀਆ ਦੇ ਨਵੇਂ ਬੱਲੇਬਾਜ਼ ਦੇ ਇਸ ਰਵੱਈਏ ਦਾ ਜਵਾਬ ਕੋਹਲੀ ਨੇ ਆਪਣੇ ਅਗ੍ਰੇਸ਼ਨ ਦੇ ਨਾਲ ਦੇਣ ਦੀ ਕੋਸ਼ਿਸ਼ ਕੀਤੀ।

ਸੈਮ ਕੌਂਸਟੇਸ 60 ਦੌੜਾਂ ਬਣਾ ਕੇ ਹੋਏ ਆਊਟ

ਵੈਸੇ ਇਹ ਕਿਵੇਂ ਹੋ ਸਕਦਾ ਹੈ ਕਿ ਭਾਰਤ-ਆਸਟ੍ਰੇਲੀਆ ਦਾ ਮੈਚ ਹੋਵੇ ਅਤੇ ਅਜਿਹੀਆਂ ਤਸਵੀਰਾਂ ਨਾ ਦੇਖਣ ਨੂੰ ਮਿਲੇ ? ਇਸ ਲਈ, ਐਮਸੀਜੀ ‘ਤੇ ਵਿਰਾਟ ਤੇ ਕੌਂਸਟੇਸ ਵਿਚਕਾਰ ਕੀ ਹੋਇਆ ਇਹ ਦੇਖਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਵਿਰਾਟ ਜਦੋਂ ਉਲਝੇ ਤਾਂ ਕੌਂਸਟੇਸ 27 ਦੌੜਾਂ ਬਣਾ ਕੇ ਖੇਡ ਰਹੇ ਸਨ। ਉਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਕੋਰ ਵਿੱਚ 33 ਹੋਰ ਦੌੜਾਂ ਜੋੜੀਆਂ। ਭਾਵ ਉਹ ਆਪਣੇ ਟੈਸਟ ਕਰੀਅਰ ਦੀ ਪਹਿਲੀ ਪਾਰੀ ਵਿੱਚ 60 ਦੌੜਾਂ ਬਣਾ ਕੇ ਆਊਟ ਹੋ ਗਏ।

Exit mobile version