Champions Trophy Schedule: ਭਾਰਤ-ਪਾਕਿਸਤਾਨ ਮੈਚ ਦੁਬਈ ‘ਚ ਹੋਵੇਗਾ, ਚੈਂਪੀਅਨਜ਼ ਟਰਾਫੀ ਦੇ ਸ਼ਡਿਊਲ ਦਾ ਐਲਾਨ

Updated On: 

24 Dec 2024 18:20 PM

Champions Trophy Schedule Release: ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਵਿਵਾਦ ਕਈ ਹਫਤਿਆਂ ਤੱਕ ਜਾਰੀ ਰਿਹਾ, ਜਿਸ ਕਾਰਨ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰਨ 'ਚ ਕਰੀਬ ਇਕ ਮਹੀਨੇ ਦੀ ਦੇਰੀ ਹੋਈ। ਹੁਣ ਹਾਈਬ੍ਰਿਡ ਮਾਡਲ ਬਾਰੇ ਸਹਿਮਤੀ 'ਤੇ ਪਹੁੰਚਣ ਤੋਂ ਬਾਅਦ, ਆਈਸੀਸੀ ਨੇ ਆਖਰਕਾਰ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ।

Champions Trophy Schedule: ਭਾਰਤ-ਪਾਕਿਸਤਾਨ ਮੈਚ ਦੁਬਈ ਚ ਹੋਵੇਗਾ, ਚੈਂਪੀਅਨਜ਼ ਟਰਾਫੀ ਦੇ ਸ਼ਡਿਊਲ ਦਾ ਐਲਾਨ

ਚੈਂਪੀਅਨਜ਼ ਟਰਾਫੀ ਦੇ ਸ਼ਡਿਊਲ ਦਾ ਐਲਾਨ

Follow Us On

ਟੂਰਨਾਮੈਂਟ ਸ਼ੁਰੂ ਹੋਣ ‘ਚ 60 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਹੁਣ ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਆ ਗਿਆ ਹੈ। ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਕਈ ਹਫ਼ਤਿਆਂ ਤੋਂ ਚੱਲ ਰਹੇ ਡੈੱਡਲਾਕ ਦਾ ਹੱਲ ਲੱਭਣ ਤੋਂ ਬਾਅਦ, ਆਈਸੀਸੀ ਨੇ ਆਖਰਕਾਰ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਨਿਊਜ਼ੀਲੈਂਡ ਅਤੇ ਮੇਜ਼ਬਾਨ ਪਾਕਿਸਤਾਨ ਵਿਚਾਲੇ ਕਰਾਚੀ ਵਿੱਚ ਹੋਵੇਗਾ। ਫਾਈਨਲ 9 ਮਾਰਚ ਨੂੰ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗੀ, ਜਿਸ ਦੀ ਬੀਸੀਸੀਆਈ ਪਹਿਲਾਂ ਹੀ ਮੰਗ ਕਰ ਰਹੀ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਦੁਬਈ ‘ਚ ਖੇਡਿਆ ਜਾਵੇਗਾ।

ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋਣ ਜਾ ਰਹੇ ਇਸ ਟੂਰਨਾਮੈਂਟ ਲਈ ਭਾਰਤ ਸਰਕਾਰ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ ਬੀਸੀਸੀਆਈ ਨੇ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਵਿੱਚ ਕਰਵਾਉਣ ਦੀ ਮੰਗ ਕੀਤੀ ਸੀ। ਪਿਛਲੇ ਕਈ ਦਿਨਾਂ ਤੋਂ ਇਸ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਟਕਰਾਅ ਚੱਲ ਰਿਹਾ ਸੀ। ਇਸ ਕਾਰਨ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰਨ ਵਿੱਚ ਕਰੀਬ ਇੱਕ ਮਹੀਨੇ ਦੀ ਦੇਰੀ ਹੋਈ। ਹੁਣ ਹਾਈਬ੍ਰਿਡ ਮਾਡਲ ‘ਚ ਟੂਰਨਾਮੈਂਟ ਖੇਡਣ ਲਈ ਸਹਿਮਤੀ ਬਣਨ ਤੋਂ ਬਾਅਦ ਆਈਸੀਸੀ ਨੇ ਵੀ ਸ਼ਡਿਊਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਚੈਂਪੀਅਨਜ਼ ਟਰਾਫੀ ਦਾ ਸ਼ਡਿਊਲ

19 ਫਰਵਰੀ- ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਕਰਾਚੀ
20 ਫਰਵਰੀ- ਭਾਰਤ ਬਨਾਮ ਬੰਗਲਾਦੇਸ਼, ਦੁਬਈ
21 ਫਰਵਰੀ- ਅਫਗਾਨਿਸਤਾਨ ਬਨਾਮ ਦੱਖਣੀ ਅਫਰੀਕਾ, ਕਰਾਚੀ
22 ਫਰਵਰੀ- ਆਸਟ੍ਰੇਲੀਆ ਬਨਾਮ ਇੰਗਲੈਂਡ, ਲਾਹੌਰ
23 ਫਰਵਰੀ-ਪਾਕਿਸਤਾਨ ਬਨਾਮ ਭਾਰਤ, ਦੁਬਈ
24 ਫਰਵਰੀ-ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ, ਰਾਵਲਪਿੰਡੀ
25 ਫਰਵਰੀ- ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ, ਰਾਵਲਪਿੰਡੀ।
26 ਫਰਵਰੀ- ਅਫਗਾਨਿਸਤਾਨ ਬਨਾਮ ਇੰਗਲੈਂਡ, ਲਾਹੌਰ।
27 ਫਰਵਰੀ- ਪਾਕਿਸਤਾਨ ਬਨਾਮ ਬੰਗਲਾਦੇਸ਼, ਰਾਵਲਪਿੰਡੀ।
28 ਫਰਵਰੀ- ਅਫਗਾਨਿਸਤਾਨ ਬਨਾਮ ਆਸਟ੍ਰੇਲੀਆ, ਲਾਹੌਰ।
1 ਮਾਰਚ- ਦੱਖਣੀ ਅਫਰੀਕਾ ਬਨਾਮ ਇੰਗਲੈਂਡ, ਕਰਾਚੀ।
2 ਮਾਰਚ- ਨਿਊਜ਼ੀਲੈਂਡ ਬਨਾਮ ਭਾਰਤ, ਦੁਬਈ।
4 ਮਾਰਚ- ਸੈਮੀਫਾਈਨਲ 1, ਦੁਬਈ
5 ਮਾਰਚ-ਸੈਮੀਫਾਈਨਲ 2, ਲਾਹੌਰ
9 ਮਾਰਚ- ਫਾਈਨਲ- ਲਾਹੌਰ/ਦੁਬਈ।

ਚੈਂਪੀਅਨਜ਼ ਟਰਾਫੀ ਦੇ ਸ਼ਡਿਊਲ ਦੀਆਂ ਵੱਡੀਆਂ ਗੱਲਾਂ

  • ਟੀਮ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਪਾਕਿਸਤਾਨ, ਭਾਰਤ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਗਰੁੱਪ ਏ ਵਿੱਚ ਹਨ। ਗਰੁੱਪ ਬੀ ‘ਚ ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਇੰਗਲੈਂਡ ਹਨ।
  • ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਜੇਕਰ ਟੀਮ ਫਾਈਨਲ ‘ਚ ਪਹੁੰਚਦੀ ਹੈ ਤਾਂ ਉਹ ਵੀ ਲਾਹੌਰ ਦੀ ਬਜਾਏ ਦੁਬਈ ‘ਚ ਹੋਵੇਗਾ।
  • ਚੈਂਪੀਅਨਸ ਟਰਾਫੀ ਦੇ ਫਾਈਨਲ ਲਈ ਇੱਕ ਰਿਜ਼ਰਵ ਡੇਅ ਰੱਖਿਆ ਗਿਆ ਹੈ। ਜੇਕਰ ਫਾਈਨਲ 9 ਮਾਰਚ ਨੂੰ ਨਹੀਂ ਹੁੰਦਾ ਤਾਂ ਮੈਚ 10 ਮਾਰਚ ਨੂੰ ਹੋਵੇਗਾ।
  • ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ।
  • ਚੈਂਪੀਅਨਸ ਟਰਾਫੀ ਦੇ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਸ਼ੁਰੂ ਹੋਣਗੇ।
Exit mobile version