ਵਿਰਾਟ ਕੋਹਲੀ ਨੂੰ ਫੈਸ਼ਨ ਅਤੇ ਫਿਟਨੈਸ ਦਾ ਸ਼ੌਕ, ਇਨ੍ਹਾਂ ਕੰਪਨੀਆਂ ਨਾਲ ਬਣਾਇਆ ਅਰਬਾਂ ਦਾ ਸਾਮਰਾਜ

tv9-punjabi
Published: 

12 May 2025 14:42 PM

ਵਿਰਾਟ ਕੋਹਲੀ ਨੂੰ ਬੀਸੀਸੀਆਈ ਨਾਲ ਆਪਣੇ ਇਕਰਾਰਨਾਮੇ ਦੇ ਹਿੱਸੇ ਵਜੋਂ ਸਾਲਾਨਾ 7 ਕਰੋੜ ਰੁਪਏ ਮਿਲਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਰਾਟ BCCI ਦੇ A+ ਇਕਰਾਰਨਾਮੇ ਦੇ ਅਧੀਨ ਆਉਂਦ ਹਨ। ਇਸ ਦੇ ਨਾਲ ਹੀ, ਵਿਰਾਟ ਕੋਹਲੀ ਨੂੰ ਆਪਣੇ ਆਈਪੀਐਲ ਇਕਰਾਰਨਾਮੇ ਵਿੱਚ ਆਰਸੀਬੀ ਤੋਂ ਸਾਲਾਨਾ 15 ਕਰੋੜ ਰੁਪਏ ਮਿਲਦੇ ਹਨ।

ਵਿਰਾਟ ਕੋਹਲੀ ਨੂੰ ਫੈਸ਼ਨ ਅਤੇ ਫਿਟਨੈਸ ਦਾ ਸ਼ੌਕ, ਇਨ੍ਹਾਂ ਕੰਪਨੀਆਂ ਨਾਲ ਬਣਾਇਆ ਅਰਬਾਂ ਦਾ ਸਾਮਰਾਜ

ਵਿਰਾਟ ਕੋਹਲੀ (Photo Credit: Tv9hindi.com)

Follow Us On

Virat Kohli: ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ, ਵਿਰਾਟ ਦੇ ਸੰਨਿਆਸ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਬੀਸੀਸੀਆਈ ਸਮੇਤ ਕਈ ਵੱਡੇ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ, ਪਰ ਵਿਰਾਟ ਨੇ ਸੰਨਿਆਸ ਦੇ ਆਪਣੇ ਫੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਕੁੱਲ 123 ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 9230 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ ਕੁੱਲ 30 ਸੈਂਕੜੇ ਲਗਾਏ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੈਸ਼ਨ ਅਤੇ ਫਿਟਨੈਸ ਦੇ ਸ਼ੌਕੀਨ ਵਿਰਾਟ ਕੋਹਲੀ ਕ੍ਰਿਕਟ ਤੋਂ ਇਲਾਵਾ ਕਿੱਥੋਂ ਪੈਸੇ ਕਮਾਉਂਦੇ ਹਨ। ਨਾਲੇ ਉਹ ਕਿਹੜੀਆਂ ਕੰਪਨੀਆਂ ਦੇ ਮਾਲਕ ਹਨ?

ਕਿਹੜੀਆਂ ਕੰਪਨੀਆਂ ਦੇ ਮਾਲਕ ਹਨ ਵਿਰਾਟ?

ਕ੍ਰਿਕਟ ਅਤੇ ਇਸ਼ਤਿਹਾਰਾਂ ਤੋਂ ਇਲਾਵਾ, ਵਿਰਾਟ ਕੋਹਲੀ ਆਪਣੇ ਕਾਰੋਬਾਰ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਵਿਰਾਟ ਕੋਹਲੀ ਚਿਜ਼ਲ ਫਿਟਨੈਸ ਚੇਨ ਤੇ ਫੈਸ਼ਨ ਬ੍ਰਾਂਡ ਰਾਂਗ ਦੇ ਮਾਲਕ ਹਨ, ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਟੈਕ ਕੰਪਨੀਆਂ, ਰੈਸਟੋਰੈਂਟਾਂ ਸਮੇਤ ਕਈ ਹੋਰ ਸਟਾਰਟਅੱਪਸ ਵਿੱਚ ਵੀ ਨਿਵੇਸ਼ ਕੀਤਾ ਹੈ। ਵਿਰਾਟ ਕੋਹਲੀ ਇੰਡੀਅਨ ਸੁਪਰ ਲੀਗ ਫੁੱਟਬਾਲ ਟੀਮ ਐਫਸੀ ਗੋਆ ਦੇ ਸਹਿ-ਮਾਲਕ ਵੀ ਹਨ।

ਵਿਰਾਟ ਕੋਹਲੀ ਦੀ ਕਮਾਈ ਦੇ ਹੋਰ ਸਰੋਤ

ਵਿਰਾਟ ਕੋਹਲੀ ਨੂੰ ਬੀਸੀਸੀਆਈ ਤੋਂ ਸਾਲਾਨਾ 7 ਕਰੋੜ ਰੁਪਏ ਦਾ ਇਕਰਾਰਨਾਮਾ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ BCCI ਦੇ A+ ਇਕਰਾਰਨਾਮੇ ਦੇ ਅਧੀਨ ਆਉਂਦਾ ਹੈ। ਇਸ ਦੇ ਨਾਲ ਹੀ, ਵਿਰਾਟ ਕੋਹਲੀ ਨੂੰ ਆਪਣੇ ਆਈਪੀਐਲ ਇਕਰਾਰਨਾਮੇ ਵਿੱਚ ਆਰਸੀਬੀ ਤੋਂ ਸਾਲਾਨਾ 15 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ, ਵਿਰਾਟ ਕੋਹਲੀ ਬ੍ਰਾਂਡ ਐਡੋਰਸਮੈਂਟ ਤੋਂ ਵੀ ਬਹੁਤ ਕਮਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਹਰੇਕ ਐਂਡੋਰਸਮੈਂਟ ਲਈ 7 ਤੋਂ 10 ਕਰੋੜ ਰੁਪਏ ਦੀ ਫੀਸ ਮਿਲਦੀ ਹੈ। ਜਿਸ ਕਾਰਨ ਉਹ ਆਪਣੇ ਇਸ਼ਤਿਹਾਰਾਂ ਤੋਂ 200 ਕਰੋੜ ਰੁਪਏ ਕਮਾਉਂਦੇ ਹਨ।

ਮਹਿੰਗੀਆਂ ਕਾਰਾਂ ਦਾ ਮਾਲਕ ਹਨ ਕੋਹਲੀ

ਵਿਰਾਟ ਕੋਹਲੀ ਬਹੁਤ ਹੀ ਆਲੀਸ਼ਾਨ ਜੀਵਨ ਸ਼ੈਲੀ ਜਿਉਂਦੇ ਹਨ। ਉਨ੍ਹਾਂ ਦੇ ਕਾਰ ਸੰਗ੍ਰਹਿ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਕਾਰਾਂ ਹਨ। ਰਿਪੋਰਟ ਦੇ ਅਨੁਸਾਰ, ਉਨ੍ਹਾਂ ਕੋਲ Audi Q7 (70 ਤੋਂ 80 ਲੱਖ ਰੁਪਏ), Audi RS5 (ਲਗਭਗ 1.1 ਕਰੋੜ ਰੁਪਏ), Audi R8 LMX (ਲਗਭਗ 2.9 ਕਰੋੜ ਰੁਪਏ), Land Rover Vogue (ਲਗਭਗ 2.26 ਕਰੋੜ ਰੁਪਏ) ਵਰਗੀਆਂ ਕਾਰਾਂ ਹਨ।