Rinku Singh, IPL 2023: KKR ਦੇ ਡਰੈਸਿੰਗ ਰੂਮ ‘ਚ ਗੂੰਜਿਆ ਪਾਕਿਸਤਾਨੀ ਬੱਲੇਬਾਜ਼ ਦਾ ਨਾਂਅ, ਰਿੰਕੂ ਸਿੰਘ ਨੂੰ ਵੀ ਜੋੜਨੇ ਪਏ ਹੱਥ !

Updated On: 

10 Apr 2023 15:31 PM

ਰਿੰਕੂ ਸਿੰਘ ਨੇ ਗੁਜਰਾਤ ਟਾਈਟਨਜ਼ ਖਿਲਾਫ ਲਗਾਤਾਰ ਪੰਜ ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਈ। ਇਸ ਚਮਤਕਾਰੀ ਪਾਰੀ ਤੋਂ ਬਾਅਦ ਕੇਕੇਆਰ ਦੇ ਡਰੈਸਿੰਗ ਰੂਮ ਵਿੱਚ ਰਿੰਕੂ ਸਿੰਘ ਦਾ ਸਵਾਗਤ ਕੀਤਾ ਗਿਆ।

Rinku Singh, IPL 2023: KKR ਦੇ ਡਰੈਸਿੰਗ ਰੂਮ ਚ ਗੂੰਜਿਆ ਪਾਕਿਸਤਾਨੀ ਬੱਲੇਬਾਜ਼ ਦਾ ਨਾਂਅ, ਰਿੰਕੂ ਸਿੰਘ ਨੂੰ ਵੀ ਜੋੜਨੇ ਪਏ ਹੱਥ !

KKR ਦੇ ਡਰੈਸਿੰਗ ਰੂਮ 'ਚ ਗੂੰਜਿਆ ਪਾਕਿਸਤਾਨੀ ਬੱਲੇਬਾਜ਼ ਦਾ ਨਾਂਅ, ਰਿੰਕੂ ਸਿੰਘ ਨੂੰ ਵੀ ਜੋੜਨੇ ਪਏ ਹੱਥ !

Follow Us On

ਨਵੀਂ ਦਿੱਲੀ। ਰਿੰਕੂ ਸਿੰਘ ਨੇ ਆਪਣੇ ਬੱਲੇ ਨਾਲ ਆਈਪੀਐੱਲ (IPL) 2023 ਵਿੱਚ ਧਮਕ ਪਾ ਦਿੱਤੀ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਗੁਜਰਾਤ ਟਾਈਟਨਸ ਦੇ ਖਿਲਾਫ ਸ਼ਾਨਦਾਰ ਪਾਰੀ ਖੇਡੀ ਅਤੇ ਕੋਲਕਾਤਾ ਨੂੰ ਆਖਰੀ ਗੇਂਦ ‘ਤੇ ਜਿੱਤ ਦਿਵਾਈ। ਕੇਕੇਆਰ ਨੂੰ ਆਖਰੀ ਓਵਰ ਵਿੱਚ 29 ਦੌੜਾਂ ਦੀ ਲੋੜ ਸੀ ਅਤੇ ਰਿੰਕੂ ਸਿੰਘ ਨੇ ਲਗਾਤਾਰ ਪੰਜ ਛੱਕੇ ਲਗਾ ਕੇ ਆਪਣੀ ਟੀਮ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।

ਇਸ ਚਮਤਕਾਰੀ ਪਾਰੀ ਤੋਂ ਬਾਅਦ ਰਿੰਕੂ ਸਿੰਘ ਦਾ ਨਾਂ ਪੂਰੀ ਦੁਨੀਆ ‘ਚ ਗੂੰਜ ਰਿਹਾ ਹੈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਇਸ ਖਿਡਾਰੀ ਨੂੰ ਸਨਮਾਨਿਤ ਕੀਤਾ। KKR ਨੇ ਰਿੰਕੂ ਸਿੰਘ ਨੂੰ ਦਿੱਤਾ ਖਾਸ ਮੋਮੈਂਟੋ। ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਜਿੱਤ ਤੋਂ ਬਾਅਦ ਡ੍ਰੈਸਿੰਗ ਰੂਮ ਵਿੱਚ ਰਿੰਕੂ ਸਿੰਘ ਦੀ ਖੂਬ ਤਾਰੀਫ ਕੀਤੀ। ਉਸ ਦੀ ਪਾਰੀ ਨੂੰ ਸਲਾਮ ਕੀਤਾ ਗਿਆ। ਕੋਚ ਚੰਦਰਕਾਂਤ ਪੰਡਿਤ ਨੇ ਦੱਸਿਆ ਕਿ ਉਨ੍ਹਾਂ ਨੇ ਕੋਚ ਅਤੇ ਖਿਡਾਰੀ ਦੇ ਤੌਰ ‘ਤੇ ਆਪਣੇ ਕਰੀਅਰ ‘ਚ ਤੀਜੀ ਵਾਰ ਅਜਿਹੀ ਪਾਰੀ ਦੇਖੀ ਹੈ।

ਚੰਦਰਕਾਂਤ ਪੰਡਿਤ ਇਸ ਤੋਂ ਪਹਿਲਾਂ ਰਵੀ ਸ਼ਾਸਤਰੀ (Ravi Shastri) ਦੇ ਲਗਾਤਾਰ ਛੇ ਛੱਕੇ ਅਤੇ ਚੇਤਨ ਸ਼ਰਮਾ ਦੀ ਆਖਰੀ ਗੇਂਦ ‘ਤੇ ਜਾਵੇਦ ਮਿਆਂਦਾਦ ਦੇ ਛੱਕੇ ਦੇ ਗਵਾਹ ਹਨ। ਹੁਣ ਚੰਦਰਕਾਂਤ ਪੰਡਿਤ ਨੇ ਰਿੰਕੂ ਸਿੰਘ ਦੀ 5 ਛੱਕਿਆਂ ਦੀ ਪਾਰੀ ਦੇਖੀ। ਚੰਦਰਕਾਂਤ ਪੰਡਿਤ ਨੇ ਜਿਵੇਂ ਹੀ ਇਹ ਕਿਹਾ, ਡਰੈਸਿੰਗ ਰੂਮ ਵਿੱਚ ਤਾੜੀਆਂ ਦੀ ਗੂੰਜ ਸ਼ੁਰੂ ਹੋ ਗਈ ਅਤੇ ਰਿੰਕੂ ਸਿੰਘ ਨੇ ਹੱਥ ਜੋੜ ਕੇ ਸਾਰਿਆਂ ਦਾ ਸਵਾਗਤ ਕੀਤਾ।

ਰਿੰਕੂ ਸਿੰਘ ਦਾ ਸਨਮਾਨ

ਕੇਕੇਆਰ ਦੇ ਡਰੈਸਿੰਗ ਰੂਮ ਵਿੱਚ ਰਿੰਕੂ ਸਿੰਘ ਦਾ ਸਨਮਾਨ ਕੀਤਾ ਗਿਆ। ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨੇ ਰਿੰਕੂ ਸਿੰਘ ਨੂੰ ਮੋਮੈਂਟੋ ਭੇਂਟ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕੋਚ ਚੰਦਰਕਾਂਤ ਪੰਡਿਤ ਨੇ ਵੀ ਉਮੇਸ਼ ਯਾਦਵ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਸਿੰਗਲ ਲੈ ਕੇ ਰਿੰਕੂ ਨੂੰ ਸਟ੍ਰਾਈਕ ‘ਤੇ ਉਤਾਰਿਆ ਸੀ। ਇਸ ਦੇ ਨਾਲ ਹੀ ਕਪਤਾਨ ਨਿਤੀਸ਼ ਰਾਣਾ ਅਤੇ ਵੈਂਕਟੇਸ਼ ਅਈਅਰ ਨੇ ਵੀ ਜਿੱਤ ਵਿੱਚ ਯੋਗਦਾਨ ਪਾਉਣ ਲਈ ਤਾੜੀਆਂ ਵਜਾਈਆਂ।

ਸ਼ਾਹਰੁਖ ਦੀ ਤਾਰੀਫ ਲੈਣ ਤੋਂ ਬਾਅਦ ਰਿੰਕੂ ਸਿੰਘ ਗੱਗੜ

ਦੱਸ ਦੇਈਏ ਕਿ ਕੇਕੇਆਰ ਦੇ ਮਾਲਕ ਸ਼ਾਹਰੁਖ ਖਾਨ ਨੇ ਵੀ ਰਿੰਕੂ ਸਿੰਘ ਦੀ ਖੂਬ ਤਾਰੀਫ ਕੀਤੀ ਸੀ। ਉਨ੍ਹਾਂ ਟਵੀਟ ਕਰਕੇ ਇਸ ਖਿਡਾਰੀ ਨੂੰ ਸਲਾਮ ਕੀਤਾ। ਇਸ ਤੋਂ ਬਾਅਦ ਰਿੰਕੂ ਸਿੰਘ ਨੇ ਜਵਾਬ ‘ਚ ਕਿੰਗ ਖਾਨ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਰਿੰਕੂ ਨੇ ਲਿਖਿਆ ਕਿ ਉਹ ਕੇਕੇਆਰ ਦੇ ਉਸ ‘ਤੇ ਵਿਸ਼ਵਾਸ ਕਰਕੇ ਹੀ ਅਜਿਹਾ ਕਰ ਸਕੇ ਹਨ।

ਰਿੰਕੂ ਸਿੰਘ ਨੇ 2 ਮੈਚ ਜਿੱਤੇ

ਦੱਸ ਦੇਈਏ ਕਿ ਰਿੰਕੂ ਸਿੰਘ ਨੇ ਇਸ ਸੀਜ਼ਨ ਵਿੱਚ ਲਗਾਤਾਰ ਦੋ ਮੈਚ ਜਿੱਤੇ ਹਨ। ਰਿੰਕੂ ਸਿੰਘ ਨੇ ਗੁਜਰਾਤ ਖਿਲਾਫ 21 ਗੇਂਦਾਂ ‘ਤੇ 48 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਬੈਂਗਲੁਰੂ ਦੇ ਖਿਲਾਫ ਇਸ ਬੱਲੇਬਾਜ਼ ਨੇ ਔਖੇ ਸਮੇਂ ‘ਚ 33 ਗੇਂਦਾਂ ‘ਚ 46 ਦੌੜਾਂ ਬਣਾਈਆਂ। ਉਸ ਅਤੇ ਸ਼ਾਰਦੁਲ ਠਾਕੁਰ ਦੀ ਸਾਂਝੇਦਾਰੀ ਦੀ ਬਦੌਲਤ ਕੋਲਕਾਤਾ ਦੀ ਟੀਮ 204 ਦੌੜਾਂ ਹੀ ਬਣਾ ਸਕੀ ਅਤੇ ਜਵਾਬ ‘ਚ ਆਰਸੀਬੀ 123 ਦੌੜਾਂ ‘ਤੇ ਹੀ ਢੇਰ ਹੋ ਗਈ ਅਤੇ ਕੇਕੇਆਰ ਨੇ ਇਹ ਮੈਚ 81 ਦੌੜਾਂ ਨਾਲ ਜਿੱਤ ਲਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ