IND vs AUS: ਰੋਹਿਤ ਸ਼ਰਮਾ ਦੀ ਤਸਵੀਰ ਨੂੰ ਲੈ ਕੇ ਹੋਇਆ ਹੰਗਾਮਾ, ਕੀ ਲੈਣ ਜਾ ਰਹੇ ਸੰਨਿਆਸ?

Updated On: 

17 Dec 2024 13:20 PM

Rohit Sharma: ਗਾਬਾ ਟੈਸਟ 'ਚ ਵੀ ਰੋਹਿਤ ਸ਼ਰਮਾ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ। ਰੋਹਿਤ ਸਿਰਫ 10 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਮੁਸ਼ਕਲ ਸਥਿਤੀ ਵਿੱਚ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਸਾਹਮਣੇ ਆਈ ਇੱਕ ਤਸਵੀਰ ਨੇ ਹਲਚਲ ਮਚਾ ਦਿੱਤੀ ਹੈ। ਇਸ ਤਸਵੀਰ ਨੇ ਰੋਹਿਤ ਸ਼ਰਮਾ ਦੇ ਟੈਸਟ ਤੋਂ ਸੰਨਿਆਸ ਲੈਣ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ।

IND vs AUS: ਰੋਹਿਤ ਸ਼ਰਮਾ ਦੀ ਤਸਵੀਰ ਨੂੰ ਲੈ ਕੇ ਹੋਇਆ ਹੰਗਾਮਾ, ਕੀ ਲੈਣ ਜਾ ਰਹੇ ਸੰਨਿਆਸ?

ਰੋਹਿਤ ਸ਼ਰਮਾ ਦੀ ਤਸਵੀਰ ਨੂੰ ਲੈ ਕੇ ਹੋਇਆ ਹੰਗਾਮਾ, ਕੀ ਲੈਣ ਜਾ ਰਹੇ ਸੰਨਿਆਸ?

Follow Us On

ਬਾਰਡਰ ਗਾਵਸਕਰ ਟਰਾਫੀ ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ ਵਿੱਚ ਖੇਡਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਵਾਰ ਫਿਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਫਲਾਪ ਰਹੇ। ਮੱਧਕ੍ਰਮ ‘ਚ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਫਿਰ ਤੋਂ ਆਪਣੀ ਟੀਮ ਨੂੰ ਮੁਸ਼ਕਲ ਹਾਲਾਤਾਂ ‘ਚੋਂ ਕੱਢਣ ‘ਚ ਨਾਕਾਮ ਰਹੇ ਅਤੇ ਸਸਤੇ ‘ਚ ਆਪਣੀ ਵਿਕਟ ਦੇ ਕੇ ਚੱਲਦੇ ਬਣੇ। ਹਾਲਾਂਕਿ ਇਸ ਤੋਂ ਬਾਅਦ ਸਾਹਮਣੇ ਆਈ ਇੱਕ ਤਸਵੀਰ ਨੇ ਫੈਨਸ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਤਸਵੀਰ ਤੋਂ ਬਾਅਦ ਰੋਹਿਤ ਦੀ ਰਿਟਾਇਰਮੈਂਟ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।

ਗਾਬਾ ਟੈਸਟ ‘ਚ ਭਾਰਤ ਦੀ ਪਹਿਲੀ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਫੈਨਸ ਨੂੰ ਨਿਰਾਸ਼ ਕੀਤਾ। ਉਹ 27 ਗੇਂਦਾਂ ਵਿੱਚ ਸਿਰਫ਼ 10 ਦੌੜਾਂ ਬਣਾ ਕੇ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਦੀ ਗੇਂਦ ਤੇ ਵਿਕਟਕੀਪਰ ਐਲੇਕਸ ਕੈਰੀ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਪਵੇਲੀਅਨ ਵੱਲ ਜਾਂਦੇ ਹੋਏ ਉਨ੍ਹਾਂ ਨੇ ਆਪਣੇ ਦਸਤਾਨੇ ਲਾਹ ਲਏ ਸਨ, ਜੋ ਬਾਅਦ ਵਿਚ ਡਗਆਊਟ ਵਿਚ ਸੁੱਟ ਦਿੱਤੇ। ਉਨ੍ਹਾਂ ਦੇ ਦੋਵੇਂ ਦਸਤਾਨੇ ਡਗਆਊਟ ਵਿੱਚ ਇਸ਼ਤਿਹਾਰੀ ਬੋਰਡ ਦੇ ਪਿੱਛੇ ਪਏ ਦਿਖਾਈ ਦੇ ਰਹੇ ਹਨ। ਇਸ ਕਾਰਨ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰੋਹਿਤ ਹੁਣ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਲੈ ਸਕਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਰੋਹਿਤ ਨੇ ਆਪਣੇ ਟੈਸਟ ਕਰੀਅਰ ਦੇ ਅੰਤ ਦਾ ਸੰਕੇਤ ਦਿੱਤਾ ਹੈ।

ਰੋਹਿਤ ਦੀ ਇਸ ਤਸਵੀਰ ਨੂੰ ਐਕਸ ‘ਤੇ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਰੋਹਿਤ ਸ਼ਰਮਾ ਨੇ ਡਗਆਊਟ ਦੇ ਸਾਹਮਣੇ ਆਪਣੇ ਦਸਤਾਨੇ ਸੁੱਟ ਦਿੱਤੇ। ਉਹ ਬਹੁਤ ਨਿਰਾਸ਼ ਹਨ। ਕੀ ਇਹ ਰਿਟਾਇਰਮੈਂਟ ਦੀ ਨਿਸ਼ਾਨੀ ਹੈ?’ ਇੱਕ ਨੇ ਲਿਖਿਆ, ‘ਰੋਹਿਤ ਸ਼ਰਮਾ ਨੇ ਡਗਆਊਟ ਦੇ ਸਾਹਮਣੇ ਆਪਣੇ ਦਸਤਾਨੇ ਛੱਡ ਦਿੱਤੇ। ਰਿਟਾਇਰਮੈਂਟ ਦੇ ਸੰਕੇਤ?’

ਐਡੀਲੇਡ ਟੈਸਟ ‘ਚ ਵੀ ਫਲਾਪ ਰਹੇ ਸਨ ਰੋਹਿਤ ਸ਼ਰਮਾ

ਰੋਹਿਤ ਸ਼ਰਮਾ ਨੇ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਮੈਚ ਤੋਂ ਦੂਰੀ ਬਣਾ ਲਈ ਸੀ। ਉਹ ਆਪਣੇ ਬੱਚੇ ਦੇ ਜਨਮ ਕਾਰਨ ਪਰਥ ਟੈਸਟ ਦਾ ਹਿੱਸਾ ਨਹੀਂ ਬਣ ਸਕੇ। ਉਨ੍ਹਾਂ ਨੇ ਐਡੀਲੇਡ ਵਿੱਚ ਦੂਜਾ ਟੈਸਟ ਖੇਡਿਆ ਅਤੇ ਇਸ ਵਿੱਚ ਵੀ ਉਹ ਫਲਾਪ ਰਹੇ। ਉਨ੍ਹਾਂ ਨੇ ਦੋਵੇਂ ਪਾਰੀਆਂ ਵਿੱਚ 38 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸਿਰਫ਼ 9 ਦੌੜਾਂ ਬਣਾਈਆਂ।

ਟੀ-20 ਤੋਂ ਲੈ ਚੁੱਕੇ ਹਨ ਸੰਨਿਆਸ

ਧਿਆਨ ਯੋਗ ਹੈ ਕਿ ਰੋਹਿਤ ਸ਼ਰਮਾ ਪਹਿਲਾਂ ਹੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਸਾਲ, ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਖਿਤਾਬ ਲਈ ਭਾਰਤ ਦੀ ਅਗਵਾਈ ਕਰਨ ਤੋਂ ਬਾਅਦ ਹੀ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਅੰਤ ਕਰ ਦਿੱਤਾ ਸੀ। ਰੋਹਿਤ ਸ਼ਰਮਾ ਨੇ 17 ਸਾਲ ਬਾਅਦ ਭਾਰਤ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਇਆ ਸੀ ਅਤੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸ਼ਾਨਦਾਰ ਅੰਤ ਕੀਤਾ ਸੀ। ਹੁਣ ਰੋਹਿਤ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

Exit mobile version