IND VS AUS: ਗਾਬਾ ਟੈਸਟ ਹੋਇਆ ਡਰਾਅ, ਖਰਾਬ ਮੌਸਮ ਕਰਕੇ ਪੂਰੀ ਨਹੀਂ ਹੋ ਸਕੀ 5ਵੇਂ ਦਿਨ ਦੀ ਖੇਡ
India Vs Australia Gaba Test Match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਵਿੱਚ ਖੇਡਿਆ ਜਾ ਰਿਹਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਪੰਜਵੇਂ ਦਿਨ ਮੀਂਹ ਕਾਰਨ ਜ਼ਿਆਦਾ ਖੇਡ ਨਹੀਂ ਹੋ ਸਕੀ ਅਤੇ ਮੈਚ ਡਰਾਅ 'ਤੇ ਖਤਮ ਕਰ ਦਿੱਤਾ ਗਿਆ। ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ ਅਤੇ ਹੁਣ ਅਗਲਾ ਮੈਚ 26 ਦਸੰਬਰ ਤੋਂ ਮੈਲਬੋਰਨ 'ਚ ਖੇਡਿਆ ਜਾਵੇਗਾ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਤੀਜਾ ਟੈਸਟ ਮੇਚ ਡਰਾਅ ਹੋ ਗਿਆ ਹੈ। ਪੰਜਵੇਂ ਦਿਨ ਮੀਂਹ ਕਾਰਨ ਜ਼ਿਆਦਾ ਖੇਡ ਨਹੀਂ ਹੋ ਸਕੀ ਅਤੇ ਮੈਚ ਡਰਾਅ ‘ਤੇ ਖਤਮ ਹੋ ਗਿਆ। ਆਸਟ੍ਰੇਲੀਆ ਨੇ ਭਾਰਤ ਨੂੰ 275 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਟੀਮ ਇੰਡੀਆ ਨੇ ਬਿਨਾਂ ਕੋਈ ਵਿਕਟ ਗੁਆਏ 8 ਦੌੜਾਂ ਬਣਾ ਲਈਆਂ ਸਨ। ਉਦੋਂ ਬ੍ਰਿਸਬੇਨ ‘ਚ ਭਾਰੀ ਮੀਂਹ ਪਿਆ ਅਤੇ ਖਰਾਬ ਮੌਸਮ ਕਾਰਨ ਮੈਚ ਡਰਾਅ ਹੋ ਗਿਆ। ਫਿਲਹਾਲ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੈ ਅਤੇ ਹੁਣ ਅਗਲਾ ਮੈਚ 26 ਦਸੰਬਰ ਤੋਂ ਮੈਲਬੋਰਨ ‘ਚ ਖੇਡਿਆ ਜਾਵੇਗਾ।
ਮੀਂਹ ਨਾਲ ਬਚਿਆ ਆਸਟ੍ਰੇਲੀਆ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰੇ ਮੈਚ ਵਿੱਚ ਆਸਟਰੇਲੀਆਈ ਟੀਮ ਦਾ ਦਬਦਬਾ ਰਿਹਾ ਪਰ ਚੌਥੇ ਅਤੇ ਆਖਰੀ ਦਿਨ ਟੀਮ ਇੰਡੀਆ ਨੇ ਸ਼ਾਨਦਾਰ ਖੇਡ ਦਿਖਾਈ। ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ ਸਿਰਫ 275 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਟੀਮ ਇੰਡੀਆ ਹਾਸਲ ਕਰ ਸਕਦੀ ਸੀ। ਟੀਮ ਇੰਡੀਆ ਨੇ ਪਿਛਲੇ ਦੌਰੇ ‘ਤੇ ਆਸਟ੍ਰੇਲੀਆ ਖਿਲਾਫ ਇਸੇ ਮੈਦਾਨ ‘ਤੇ 328 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਦਾ ਰਿਕਾਰਡ ਬਣਾਇਆ ਸੀ। ਅਜਿਹੇ ‘ਚ ਇਸ ਵਾਰ ਵੀ ਇਸ ਸਕੋਰ ਨੂੰ ਚੇਜ਼ ਕਰਨਾ ਮੁਸ਼ਕਿਲ ਨਹੀਂ ਸੀ।
ਮੈਚ ‘ਚ ਛਾਏ ਰਹੇ ਹੈੱਡ ਅਤੇ ਬੁਮਰਾਹ
ਗਾਬਾ ਟੈਸਟ ‘ਚ ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਪਹਿਲੀ ਪਾਰੀ ‘ਚ 6 ਅਤੇ ਦੂਜੀ ਪਾਰੀ ‘ਚ 3 ਵਿਕਟਾਂ ਲਈਆਂ। ਉਨ੍ਹਾਂ ਨੇ ਮੈਚ ਵਿੱਚ 9 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਆਸਟ੍ਰੇਲੀਆ ਦੀ ਤਰਫੋਂ ਟ੍ਰੈਵਿਸ ਹੈੱਡ ਨੇ ਪਹਿਲੀ ਪਾਰੀ ‘ਚ 152 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਹੈੱਡ ਤੋਂ ਇਲਾਵਾ ਸਟੀਵ ਸਮਿਥ ਨੇ ਪਹਿਲੀ ਪਾਰੀ ‘ਚ 101 ਦੌੜਾਂ ਦੀ ਪਾਰੀ ਖੇਡੀ।