Hockey: ਫਾਈਨਲ ‘ਚ ਪਹੁੰਚਣ ਤੋਂ ਖੁੰਝੀ ਟੀਮ ਇੰਡੀਆ, ਹੁਣ ਕਾਂਸੀ ਤਮਗੇ ਲਈ ਸਪੇਨ ਨਾਲ ਮੈਚ

Updated On: 

07 Aug 2024 00:22 AM

ਭਾਰਤੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਭਾਰਤੀ ਟੀਮ ਦਾ ਇਹ ਲਗਾਤਾਰ ਦੂਜਾ ਓਲੰਪਿਕ ਸੈਮੀਫਾਈਨਲ ਮੈਚ ਹੈ। ਜਰਮਨੀ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ 2016 ਦੇ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ ਸੀ।

Hockey: ਫਾਈਨਲ ਚ ਪਹੁੰਚਣ ਤੋਂ ਖੁੰਝੀ ਟੀਮ ਇੰਡੀਆ, ਹੁਣ ਕਾਂਸੀ ਤਮਗੇ ਲਈ ਸਪੇਨ ਨਾਲ ਮੈਚ

Hockey: ਫਾਈਨਲ 'ਚ ਪਹੁੰਚਣ ਤੋਂ ਖੁੰਝੀ ਟੀਮ ਇੰਡੀਆ, ਹੁਣ ਕਾਂਸੀ ਤਮਗੇ ਲਈ ਸਪੇਨ ਨਾਲ ਮੈਚ (Image Credit source: PTI)

Follow Us On

ਪੈਰਿਸ ਓਲੰਪਿਕ 2024 ‘ਚ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦਾ 44 ਸਾਲ ਬਾਅਦ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਰੋਮਾਂਚਕ ਸੈਮੀਫਾਈਨਲ ਮੈਚ ‘ਚ ਜਰਮਨੀ ਨੇ ਭਾਰਤ ਨੂੰ 3-2 ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਫਾਈਨਲ ‘ਚ ਜਗ੍ਹਾ ਬਣਾ ਲਈ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਸੋਨ ਤਮਗਾ ਜਿੱਤਣ ਲਈ ਇਕ ਵਾਰ ਫਿਰ ਇੰਤਜ਼ਾਰ ਕਰਨਾ ਹੋਵੇਗਾ। ਇਸ ਦੇ ਬਾਵਜੂਦ ਭਾਰਤੀ ਟੀਮ ਕੋਲ ਪੈਰਿਸ ਤੋਂ ਤਮਗਾ ਜਿੱਤਣ ਕੇ ਮੌਕਾ ਹੈ। ਟੀਮ ਇੰਡੀਆ ਹੁਣ ਕਾਂਸੀ ਦੇ ਤਗਮੇ ਲਈ ਦਾਅਵਾ ਪੇਸ਼ ਕਰੇਗੀ, ਜਿੱਥੇ ਉਸਦਾ ਸਾਹਮਣਾ 8 ਅਗਸਤ ਨੂੰ ਸਪੇਨ ਨਾਲ ਹੋਵੇਗਾ। ਸੋਨ ਤਗਮੇ ਲਈ ਜਰਮਨੀ ਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ।

ਟੀਮ ਇੰਡੀਆ ਲੀਡ ਲੈਣ ਤੋਂ ਬਾਅਦ ਪਛੜ ਗਈ

ਭਾਰਤੀ ਟੀਮ ਦੇ ਹੌਸਲੇ ਬੁਲੰਦ ਸਨ, ਜਿਸ ਨੇ ਆਸਟ੍ਰੇਲੀਆ ਅਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਲਗਾਤਾਰ ਦੋ ਵੱਡੇ ਅਤੇ ਸਖਤ ਮੁਕਾਬਲੇ ਜਿੱਤੇ ਅਤੇ ਸੈਮੀਫਾਈਨਲ ਵਿੱਚ ਥਾਂ ਬਣਾਈ। ਟੀਮ ਇੰਡੀਆ ਨੇ ਮੈਦਾਨ ‘ਤੇ ਇਨ੍ਹਾਂ ਉੱਚੀਆਂ ਭਾਵਨਾਵਾਂ ਨੂੰ ਲੈ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਤੀਜੇ ਮਿੰਟ ‘ਚ ਹੀ ਪੈਨਲਟੀ ਕਾਰਨਰ ਜਿੱਤ ਲਿਆ। ਹਾਲਾਂਕਿ ਇਸ ‘ਚ ਕੋਈ ਗੋਲ ਨਹੀਂ ਹੋ ਸਕਿਆ। ਫਿਰ ਸੱਤਵੇਂ-ਅੱਠਵੇਂ ਮਿੰਟ ਵਿਚਾਲੇ ਭਾਰਤ ਨੂੰ ਲਗਾਤਾਰ 3 ਪੈਨਲਟੀ ਕਾਰਨਰ ਮਿਲੇ ਅਤੇ ਤੀਜੇ ਪੈਨਲਟੀ ਕਾਰਨਰ ‘ਚ ਕਪਤਾਨ ਹਰਮਨਪ੍ਰੀਤ ਨੇ ਤੂਫਾਨੀ ਡਰੈਗ ਫਲਿੱਕ ਨਾਲ ਗੋਲ ਕਰਕੇ ਟੀਮ ਇੰਡੀਆ ਨੂੰ ਬੜ੍ਹਤ ਦਿਵਾਈ। ਇੱਥੋਂ ਟੀਮ ਇੰਡੀਆ ਨੇ ਕੁਝ ਹੋਰ ਕੋਸ਼ਿਸ਼ਾਂ ਕੀਤੀਆਂ ਪਰ ਜਰਮਨੀ ਨੇ ਇਸ ਨੂੰ ਰੋਕ ਦਿੱਤਾ।

ਫਿਰ ਦੂਜੇ ਕੁਆਰਟਰ ਵਿੱਚ ਜਰਮਨੀ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ 18ਵੇਂ ਮਿੰਟ ਵਿੱਚ ਗੋਂਜ਼ਾਲੋ ਪਿਲਾਟ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਜਰਮਨੀ ਨੂੰ ਵੱਡੀ ਸਫਲਤਾ ਦੂਜੇ ਕੁਆਰਟਰ ਦੇ ਅੰਤ ‘ਚ ਮਿਲੀ, ਜਦੋਂ ਭਾਰਤੀ ਡਿਫੈਂਡਰ ਜਰਮਨਪ੍ਰੀਤ ਸਿੰਘ ਨੇ ਜਰਮਨੀ ਦੇ ਖਿਡਾਰੀ ਨੂੰ ਡੀ ਦੇ ਅੰਦਰ ਫਾਊਲ ਕਰ ਦਿੱਤਾ। ਇੱਥੇ ਜਰਮਨੀ ਨੂੰ ਪੈਨਲਟੀ ਸਟਰੋਕ ਮਿਲਿਆ ਅਤੇ ਉਸਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ।

ਫੁਲ ਟਾਈਮ ਤੋਂ ਪਹਿਲਾਂ ਜਰਮਨੀ ਦਾ ਫੈਸਲਾਕੁੰਨ ਗੋਲ

ਤੀਜੇ ਕੁਆਰਟਰ ‘ਚ ਟੀਮ ਇੰਡੀਆ ਨੇ ਆਉਂਦੇ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਦਾ ਫਾਇਦਾ ਉਸ ਸਮੇਂ ਮਿਲਿਆ ਜਦੋਂ 38ਵੇਂ ਮਿੰਟ ‘ਚ ਸੁਖਜੀਤ ਸਿੰਘ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ‘ਤੇ ਡਿਫਲੈਕਸ਼ਨ ਨਾਲ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਕੁਆਰਟਰ ਵਿੱਚ ਦੁਬਾਰਾ ਕੋਈ ਗੋਲ ਨਹੀਂ ਹੋਇਆ। ਹੁਣ ਨਜ਼ਰ ਆਖਰੀ ਕੁਆਰਟਰ ‘ਤੇ ਸੀ ਅਤੇ ਇੱਥੇ ਜਰਮਨੀ ਨੇ ਆਪਣਾ ਹਮਲਾ ਵਧਾ ਦਿੱਤਾ। ਇਸ ਕਾਰਨ ਉਸ ਨੂੰ ਕਈ ਪੈਨਲਟੀ ਕਾਰਨਰ ਵੀ ਮਿਲੇ ਪਰ ਗੋਲਕੀਪਰ ਪੀਆਰ ਸ੍ਰੀਜੇਸ਼ ਸਮੇਤ ਪੂਰੀ ਡਿਫੈਂਸ ਲਾਈਨ ਨੇ ਇਸ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਫੁਲ ਟਾਈਮ ਤੋਂ 6 ਮਿੰਟ ਪਹਿਲਾਂ, ਜਰਮਨੀ ਨੇ ਖੱਬੇ ਪਾਸੇ ਤੋਂ ਸ਼ਾਨਦਾਰ ਮੂਵ ਬਣਾਇਆ ਅਤੇ ਗੇਂਦ ਨੂੰ ਗੋਲ ਵਿੱਚ ਪਾ ਕੇ 3-2 ਦੀ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ ਬਚੇ ਹੋਏ ਮਿੰਟਾਂ ‘ਚ ਕਾਫੀ ਕੋਸ਼ਿਸ਼ ਕੀਤੀ ਪਰ 2 ਮਿੰਟ ਦੇ ਅੰਦਰ ਹੀ ਉਸ ਦੇ 2 ਸ਼ਾਟ ਗੋਲ ਦੇ ਬਹੁਤ ਨੇੜੇ ਤੋਂ ਚਲੇ ਗਏ ਅਤੇ ਟੀਮ ਇੰਡੀਆ ਮੈਚ ਹਾਰ ਗਈ।