ਰੋਹਿਤ ਸ਼ਰਮਾ ਨੂੰ ਬਾਹਰ ਕਰਕੇ ਵੀ ਨਹੀਂ ਸੁਧਰੀ ਟੀਮ ਇੰਡੀਆ ਦੀ ਬੱਲੇਬਾਜ਼ੀ, ਸਿਡਨੀ ‘ਚ 185 ਦੌੜਾਂ ‘ਤੇ ਢੇਰ

Updated On: 

03 Jan 2025 13:15 PM

India Vs Australia: ਸਿਡਨੀ ਟੈਸਟ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ ਦੇ ਬੱਲੇਬਾਜ਼ ਫੇਲ ਰਹੇ। ਉਂਝ ਤਾਂ ਪੂਰੀ ਸੀਰੀਜ਼ 'ਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਸਿਡਨੀ ਦੀ ਗੱਲ ਕਰੀਏ ਤਾਂ ਟੀਮ 185 ਦੌੜਾਂ 'ਤੇ ਆਲ ਆਊਟ ਹੋ ਗਈ। ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਜਡੇਜਾ ਨੇ 26 ਅਤੇ ਬੁਮਰਾਹ ਨੇ 22 ਦੌੜਾਂ ਦਾ ਯੋਗਦਾਨ ਪਾਇਆ।

ਰੋਹਿਤ ਸ਼ਰਮਾ ਨੂੰ ਬਾਹਰ ਕਰਕੇ ਵੀ ਨਹੀਂ ਸੁਧਰੀ ਟੀਮ ਇੰਡੀਆ ਦੀ ਬੱਲੇਬਾਜ਼ੀ, ਸਿਡਨੀ ਚ 185 ਦੌੜਾਂ ਤੇ ਢੇਰ

ਸਿਡਨੀ 'ਚ ਟੀਮ ਇੰਡੀਆ 185 ਰਨ 'ਤੇ ਢੇਰ

Follow Us On

ਆਸਟ੍ਰੇਲੀਆ ਦੇ ਖਿਲਾਫ ਪਹਿਲੇ ਚਾਰ ਟੈਸਟ ਮੈਚਾਂ ‘ਚ ਜੋ ਹੁੰਦਾ ਹੋਇਆ ਆ ਰਿਹਾ ਹੈ, ਉਹੀ ਕੁਝ ਸਿਡਨੀ ਟੈਸਟ ਦੀ ਪਹਿਲੀ ਪਾਰੀ ‘ਚ ਵੀ ਦੇਖਣ ਨੂੰ ਮਿਲਿਆ। ਸਿਡਨੀ ਟੈਸਟ ਦੀ ਪਹਿਲੀ ਪਾਰੀ ‘ਚ ਟੀਮ ਇੰਡੀਆ 185 ਦੌੜਾਂ ‘ਤੇ ਢਹਿ ਢੇਰੀ ਹੋ ਗਈ। ਨਾ ਤਾਂ ਯਸ਼ਸਵੀ ਜੈਸਵਾਲ, ਨਾ ਹੀ ਕੇਐੱਲ ਰਾਹੁਲ, ਇੱਥੋਂ ਤੱਕ ਕਿ ਵਿਰਾਟ ਕੋਹਲੀ ਦਾ ਵੀ ਬੱਲਾ ਨਹੀਂ ਚੱਲਿਆ। ਵੱਡੀ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਨੂੰ ਖਰਾਬ ਫਾਰਮ ਦਾ ਹਵਾਲਾ ਦਿੰਦੇ ਹੋਏ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਟੀਮ ਦੀ ਬੱਲੇਬਾਜ਼ੀ ਫਿਰ ਵੀ ਨਹੀਂ ਸੁਧਰੀ।

ਫਿਰ ਫੇਲ ਹੋ ਗਏ ਭਾਰਤ ਦੇ ਦਿੱਗਜ ਬੱਲੇਬਾਜ਼

ਸਿਡਨੀ ਟੈਸਟ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇਐੱਲ ਰਾਹੁਲ ਕ੍ਰੀਜ਼ ‘ਤੇ ਸੈੱਟ ਤੋਂ ਪਹਿਲਾਂ ਹੀ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਸਟਾਰਕ ਨੇ ਲਿਆ ਅਤੇ ਉਹ ਸਿਰਫ਼ 4 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਸਕਾਟ ਬੋਲੈਂਡ ਨੇ ਯਸ਼ਸਵੀ ਜੈਸਵਾਲ ਨੂੰ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕਰ ਦਿੱਤਾ ਅਤੇ ਕੋਹਲੀ ਵੀ ਕੁਝ ਸਮੇਂ ਲਈ ਕ੍ਰੀਜ਼ ‘ਤੇ ਟਿੱਕੇ ਪਰ ਫਿਰ ਉਹੀ ਹੋਇਆ ਜੋ ਹਮੇਸ਼ਾ ਹੁੰਦਾ ਹੈ। ਸ਼ੁਭਮਨ ਗਿੱਲ ਕਾਫੀ ਖਰਾਬ ਸ਼ਾਟ ਖੇਡ ਕੇ ਲੰਚ ਤੋਂ ਠੀਕ ਪਹਿਲਾਂ ਆਊਟ ਹੋ ਗਏ। ਗਿੱਲ ਨੇ ਲਾਇਨ ਦੀ ਗੇਂਦ ‘ਤੇ ਅੱਗੇ ਵਧ ਕੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਹ ਸਲਿਪ ‘ਚ ਸਮਿਥ ਦੇ ਹੱਥੋਂ ਕੈਚ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ 17 ਦੌੜਾਂ ਬਣਾ ਕੇ ਆਊਟ ਹੋ ਗਏ।

ਪੰਤ-ਜਡੇਜਾ ਨੇ ਸੰਭਾਲਿਆ

72 ਦੌੜਾਂ ‘ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਪੰਤ ਅਤੇ ਜਡੇਜਾ ਨੇ ਟੀਮ ਦੀ ਕਮਾਨ ਸੰਭਾਲੀ। ਦੋਵੇਂ ਕਾਫੀ ਦੇਰ ਤੱਕ ਬੱਲੇਬਾਜ਼ੀ ਕਰਦੇ ਰਹੇ। ਪੰਤ ਨੂੰ ਤਾਂ ਕਈ ਗੇਂਦਾਂ ਸਰੀਰ ‘ਤੇ ਲੱਗੀਆਂ ਅਤੇ ਫਿਰ ਵੀ ਕ੍ਰੀਜ਼ ‘ਤੇ ਟਿਕੇ ਰਹੇ ਪਰ ਅੰਤ ‘ਚ ਬੋਲੈਂਡ ਦੀ ਗੇਂਦ ‘ਤੇ ਉਨ੍ਹਾਂ ਦੀ ਵਿਕਟ ਡਿੱਗ ਗਈ। ਇਹ ਖਿਡਾਰੀ 40 ਦੌੜਾਂ ਬਣਾ ਕੇ ਆਊਟ ਹੋ ਗਿਆ। ਟੀਮ ਇੰਡੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਨਿਤੀਸ਼ ਕੁਮਾਰ ਰੈੱਡੀ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ। ਬੋਲੈਂਡ ਨੇ ਉਨ੍ਹਾਂ ਨੂੰ ਪਹਿਲੀ ਹੀ ਗੇਂਦ ‘ਤੇ ਆਊਟ ਕਰ ਕੇ ਟੀਮ ਇੰਡੀਆ ਨੂੰ ਹੋਰ ਮੁਸ਼ਕਲ ‘ਚ ਪਾ ਦਿੱਤਾ ਅਤੇ ਸਟਾਰਕ ਨੇ ਰਵਿੰਦਰ ਜਡੇਜਾ ਨੂੰ ਆਊਟ ਕਰ ਦਿੱਤਾ ਪਰ ਅੰਤ ‘ਚ ਜਸਪ੍ਰੀਤ ਬੁਮਰਾਹ ਨੇ 22 ਦੌੜਾਂ ਦੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ 185 ਦੌੜਾਂ ‘ਤੇ ਪਹੁੰਚਾ ਦਿੱਤਾ।

ਆਸਟ੍ਰੇਲੀਆ ਨੇ ਗੁਆਈ ਇੱਤ ਵਿਕਟ

ਸਿਡਨੀ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਵੀ ਇੱਕ ਵਿਕਟ ਗੁਆ ਦਿੱਤੀ ਸੀ। ਉਸਮਾਨ ਖਵਾਜਾ ਨੂੰ ਜਸਪ੍ਰੀਤ ਬੁਮਰਾਹ ਨੇ ਸਲਿੱਪ ਵਿੱਚ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। ਖਵਾਜਾ ਸਿਰਫ 2 ਦੌੜਾਂ ਹੀ ਬਣਾ ਸਕੇ। ਖਵਾਜਾ ਦੇ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਖਿਡਾਰੀ ਕਾਫੀ ਹਮਲਾਵਰ ਨਜ਼ਰ ਆਏ, ਅਜਿਹਾ ਲੱਗ ਰਿਹਾ ਹੈ ਕਿ ਸਿਡਨੀ ਦੀ ਪਿੱਚ ‘ਤੇ ਆਸਟ੍ਰੇਲੀਆ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।