Para Asian Games: ਤੀਰਅੰਦਾਜ਼ੀ ‘ਚ ਭਾਰਤ ਨੂੰ ਪਹਿਲਾ ਗੋਲਡ, ਰਾਕੇਸ਼-ਸ਼ੀਤਲ ਦੇਵੀ ਦੀ ਜੋੜੀ ਕੀਤਾ ਕਮਾਲ

Updated On: 

26 Oct 2023 12:50 PM

ਬੀਤੇ ਦਿਨ ਭਾਰਤ ਦੀ ਨਿਮਿਸ਼ਾ ਸੁਰੇਸ਼ ਨੇ ਚੀਨ ਦੇ ਹਾਂਗਜ਼ੂ 'ਚ ਮਹਿਲਾ ਟੀ-47 ਲੰਬੀ ਛਾਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਬੁੱਧਵਾਰ ਨੂੰ ਨਿਮਿਸ਼ਾ ਸੁਰੇਸ਼ ਚੱਕਾਂਗੁਲਪਰੰਬਿਲ ਨੇ ਇਸ ਈਵੈਂਟ ਵਿੱਚ 5.15 ਮੀਟਰ ਦੀ ਸਰਵੋਤਮ ਛਾਲ ਨਾਲ ਸੋਨ ਤਮਗਾ ਜਿੱਤਿਆ। ਇਸੇ ਦੌਰਾਨ ਭਾਰਤ ਦੀ ਕੀਰਤੀ ਚੌਹਾਨ ਨੇ 4.42 ਮੀਟਰ ਦੀ ਛਾਲ ਨਾਲ ਇਸੇ ਈਵੈਂਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਰਕਸ਼ਿਤਾ ਰਾਜੂ ਨੇ ਏਸ਼ੀਅਨ ਪੈਰਾ ਖੇਡਾਂ 2023 ਦੇ ਔਰਤਾਂ ਦੀ 1500 ਮੀਟਰ ਟੀ-11 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

Para Asian Games: ਤੀਰਅੰਦਾਜ਼ੀ ਚ ਭਾਰਤ ਨੂੰ ਪਹਿਲਾ ਗੋਲਡ, ਰਾਕੇਸ਼-ਸ਼ੀਤਲ ਦੇਵੀ ਦੀ ਜੋੜੀ ਕੀਤਾ ਕਮਾਲ

Twitter @SportsArena1234

Follow Us On

Para Asian Games: ਪੈਰਾ ਏਸ਼ੀਅਨ ਗੇਮਜ਼ 2023 ਚੋਂ ਇੱਕ ਹੋਰ ਚੰਗੀ ਖ਼ਬਰ ਆਈ ਹੈ। ਕੰਪਾਊਂਡ ਓਪਨ ਮਿਕਸਡ ਟੀਮ ਤੀਰਅੰਦਾਜ਼ੀ ਚ ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਨੇ ਗੋਲਡੀ ਮੈਡਲ ਜਿੱਤਿਆ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੇ ਮੈਚ ਵਿੱਚ ਚੀਨ ਦੇ ਲਿਨ ਅਤੇ ਏਈ ਨੂੰ 151-149 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ 18ਵਾਂ ਸੋਨ ਤਗਮਾ ਜਿੱਤਿਆ।

ਉੱਧਰ, ਵੀਰਵਾਰ ਨੂੰ ਹੀ ਭਾਰਤੀ ਐਥਲੀਟ ਤੁਲਸੀਮਥੀ ਅਤੇ ਚਾਰ ਹੋਰ ਐਥਲੀਟਾਂ ਨੇ ਸੋਨ ਤਗਮੇ ਲਈ ਕੁਆਲੀਫਾਈ ਕਰ ਲਿਆ ਹੈ। ਸ਼ੂਟਿੰਗ ਈਵੈਂਟ ਵਿੱਚ ਵੀ ਅਭਿਨਵ ਨੇ ਕਾਂਸੀ ਦਾ ਤਗ਼ਮਾ ਤੇ ਗੌਤਮੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ।

ਪੈਰਾ ਏਸ਼ੀਅਨ ਗੇਮਜ਼ ‘ਚ ਭਾਰਤ ਦਾ ਜਲਵਾ

ਵੀਰਵਾਰ ਸਵੇਰੇ ਭਾਰਤੀ ਐਥਲੀਟ ਸਚਿਨ ਨੇ ਪਹਿਲਾ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਬੜ੍ਹਤ ਦਿਵਾਈ। ਉਨ੍ਹਾਂ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤ ਦੇ ਸਿਧਾਰਥ ਬਾਬੂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ 50 ਮੀਟਰ ਰਾਈਫਲ ਪ੍ਰੋਨ ਐਸਐਚ1 ਈਵੈਂਟ ਵਿੱਚ ਇੱਕ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ ਹੈ। ਸਿਧਾਰਥ ਬਾਬੂ ਨੇ 247.7 ਅੰਕਾਂ ਦਾ ਨਵਾਂ ਰਿਕਾਰਡ ਬਣਾ ਕੇ ਫਾਈਨਲ ਜਿੱਤਿਆ ਹੈ। ਭਾਰਤੀ ਖਿਡਾਰੀਆਂ ਨੇ ਵੀਰਵਾਰ ਸਵੇਰ ਤੱਕ 17 ਸੋਨ, 20 ਚਾਂਦੀ ਅਤੇ 32 ਕਾਂਸੀ ਦੇ ਤਗਮੇ ਜਿੱਤੇ ਹਨ।