MI vs CSK: ਧੋਨੀ ਦੇ 3 ਛੱਕੇ ਰੋਹਿਤ ਦੇ ਸੈਂਕੜੇ 'ਤੇ ਭਾਰੀ, ਚੇਨਈ ਨੇ ਮੁੰਬਈ ਨੂੰ ਹਰਾਇਆ | Mumbai Indians vs Chennai Super Kings Ipl 2024 CSK beat MI in Wankhede know full detail in punjabi Punjabi news - TV9 Punjabi

MI vs CSK: ਧੋਨੀ ਦੇ 3 ਛੱਕੇ ਰੋਹਿਤ ਦੇ ਸੈਂਕੜੇ ‘ਤੇ ਭਾਰੀ, ਚੇਨਈ ਨੇ ਮੁੰਬਈ ਨੂੰ ਹਰਾਇਆ

Updated On: 

16 Apr 2024 07:36 AM

Mumbai Indians vs Chennai Super Kings: ਮੁੰਬਈ ਇੰਡੀਅਨਜ਼ ਨੇ ਆਪਣੇ ਘਰੇਲੂ ਮੈਦਾਨ 'ਤੇ ਪਿਛਲੇ ਦੋਵੇਂ ਮੈਚ ਜਿੱਤੇ ਸਨ ਅਤੇ ਆਪਣੀ ਲਗਾਤਾਰ ਤੀਜੀ ਜਿੱਤ ਵੱਲ ਵਧ ਰਹੀ ਸੀ ਪਰ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਤੀਸ਼ਾ ਪਥੀਰਾਨਾ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਦਿਆਂ ਚੇਨਈ ਸੁਪਰ ਕਿੰਗਜ਼ ਨੂੰ ਇਸ ਸੈਸ਼ਨ 'ਚ ਘਰ ਤੋਂ ਦੂਰ ਪਹਿਲੀ ਜਿੱਤ ਦਿਵਾਈ ਹੈ।

MI vs CSK: ਧੋਨੀ ਦੇ 3 ਛੱਕੇ ਰੋਹਿਤ ਦੇ ਸੈਂਕੜੇ ਤੇ ਭਾਰੀ, ਚੇਨਈ ਨੇ ਮੁੰਬਈ ਨੂੰ ਹਰਾਇਆ

ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ. MI vs CSK

Follow Us On

Mumbai Indians vs Chennai Super Kings: ਚੇਨਈ ਸੁਪਰ ਕਿੰਗਜ਼ ਨੇ ਆਖਰਕਾਰ ਮੁੰਬਈ ਇੰਡੀਅਨਜ਼ ਦੇ ਘਰ ਦਾਖਲ ਹੋ ਕੇ ਉਨ੍ਹਾਂ ਨੂੰ ਜ਼ਬਰਦਸਤ ਤਰੀਕੇ ਨਾਲ ਹਰਾਇਆ। IPL 2024 ਦੇ ਲੀਗ ਪੜਾਅ ਦੇ ਇਸ ਸਭ ਤੋਂ ਵੱਡੇ ਮੈਚ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਅਤੇ ਦੋਵਾਂ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। 11 ਸਾਲ ਬਾਅਦ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ (ਅਜੇਤੂ 105) ਦਾ ਆਈਪੀਐਲ ਸੈਂਕੜਾ ਵੀ ਟੀਮ ਲਈ ਕਾਫੀ ਨਹੀਂ ਸੀ ਅਤੇ ਚੇਨਈ ਨੇ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ। ਐੱਮਐੱਸ ਧੋਨੀ ਦੇ ਆਖਰੀ ਓਵਰ ‘ਚ 3 ਛੱਕੇ ਲਗਾ ਕੇ ਚੇਨਈ ਨੂੰ 200 ਦੌੜਾਂ ਤੋਂ ਪਾਰ ਲੈ ਗਿਆ ਅਤੇ ਇਹ ਅੰਤ ‘ਚ ਜਿੱਤ ਦਾ ਫਰਕ ਸਾਬਤ ਹੋਇਆ। ਇਸ ਦੇ ਨਾਲ ਸੀਐਸਕੇ ਨੇ ਇਸ ਸੀਜ਼ਨ ਵਿੱਚ ਘਰ ਤੋਂ ਬਾਹਰ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦਕਿ ਮੁੰਬਈ ਨੂੰ ਲਗਾਤਾਰ 2 ਜਿੱਤਾਂ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ।

ਚੇਨਈ ਸੁਪਰ ਕਿੰਗਜ਼ ਨੇ ਅਜਿੰਕਿਆ ਰਹਾਣੇ ਨੂੰ ਓਪਨਿੰਗ ਲਈ ਭੇਜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਉਹ ਦੂਜੇ ਓਵਰ ਵਿੱਚ ਹੀ ਆਊਟ ਹੋ ਗਿਆ। ਆਈ.ਪੀ.ਐੱਲ. ‘ਚ ਦਮਦਾਰ ਸ਼ੁਰੂਆਤ ਕਰਨ ਵਾਲੇ ਰਚਿਨ ਰਵਿੰਦਰਾ ਫਿਰ ਅਸਫਲ ਰਹੇ। ਹਾਲਾਂਕਿ ਤੀਜੇ ਨੰਬਰ ‘ਤੇ ਆਏ ਕਪਤਾਨ ਰੁਤੁਰਾਜ ਗਾਇਕਵਾੜ (69) ਨੇ ਤੇਜ਼ੀ ਨਾਲ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ 33 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਸ ਨੇ ਸ਼ਿਵਮ ਦੂਬੇ ਦੇ ਨਾਲ ਮਿਲ ਕੇ 45 ਗੇਂਦਾਂ ‘ਚ 90 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਵੱਡੇ ਸਕੋਰ ਵੱਲ ਲਿਜਾਇਆ।

ਧੋਨੀ ਨੇ ਲਗਾਈ ਛੱਕਿਆਂ ਦੀ ਹੈਟ੍ਰਿਕ

ਸ਼ਿਵਮ ਦੁਬੇ (ਅਜੇਤੂ 66) ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 28 ਗੇਂਦਾਂ ‘ਚ ਅਰਧ ਸੈਂਕੜਾ ਜੜ ਦਿੱਤਾ। ਇਨ੍ਹਾਂ ਦੋਵਾਂ ਦੀ ਪਾਰੀ ਦੇ ਬਾਵਜੂਦ ਸੀਐਸਕੇ ਲਈ 200 ਦੌੜਾਂ ਬਣਾਉਣਾ ਮੁਸ਼ਕਲ ਸਾਬਤ ਹੋ ਰਿਹਾ ਸੀ ਪਰ ਆਖਰੀ ਓਵਰ ਵਿੱਚ ਬੱਲੇਬਾਜ਼ੀ ਕਰਨ ਆਏ ਐਮਐਸ ਧੋਨੀ ਨੇ ਮਾਹੌਲ ਅਤੇ ਸਕੋਰ ਦੋਵਾਂ ਨੂੰ ਬਦਲ ਦਿੱਤਾ। ਧੋਨੀ ਨੇ 20ਵੇਂ ਓਵਰ ‘ਚ ਹਾਰਦਿਕ ਪੰਡਯਾ ‘ਤੇ ਲਗਾਤਾਰ 3 ਛੱਕੇ ਜੜੇ ਅਤੇ ਟੀਮ ਨੂੰ 206 ਦੌੜਾਂ ਤੱਕ ਲੈ ਗਏ। ਧੋਨੀ ਨੇ ਸਿਰਫ 4 ਗੇਂਦਾਂ ‘ਤੇ 20 ਦੌੜਾਂ ਬਣਾਈਆਂ।

ਰੋਹਿਤ-ਈਸ਼ਾਨ ਚਮਕੇ

ਇਸ ਸੀਜ਼ਨ ਦੀ ਆਪਣੀ ਥੀਮ ਨੂੰ ਜਾਰੀ ਰੱਖਦੇ ਹੋਏ, ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ (25) ਨੇ ਪਾਵਰਪਲੇ ਵਿੱਚ ਇੱਕ ਵਾਰ ਫਿਰ ਧਮਾਕੇਦਾਰ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੇ 6 ਓਵਰਾਂ ‘ਚ 63 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ ਉਮੀਦ ਦੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਮੈਚ ਦਾ ਪਹਿਲਾ ਮੋੜ 8ਵੇਂ ਓਵਰ ‘ਚ ਆਇਆ, ਜਦੋਂ ਮਤੀਸ਼ਾ ਪਤਿਰਾਨਾ ਨੇ 3 ਗੇਂਦਾਂ ‘ਚ ਈਸ਼ਾਨ ਅਤੇ ਸੂਰਿਆਕੁਮਾਰ ਯਾਦਵ ਦੀਆਂ ਵਿਕਟਾਂ ਝਟਕਾਈਆਂ। ਸੂਰਿਆ 3 ਮੈਚਾਂ ‘ਚ ਦੂਜੀ ਵਾਰ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ। ਹਾਲਾਂਕਿ ਇਸ ਤੋਂ ਬਾਅਦ ਆਏ ਤਿਲਕ ਵਰਮਾ ਨੇ ਰੋਹਿਤ ਦਾ ਖੂਬ ਸਾਥ ਦਿੱਤਾ।

ਇਹ 4 ਓਵਰ ਮੁੰਬਈ ‘ਤੇ ਭਾਰੀ

ਰੋਹਿਤ ਨੇ ਜਲਦੀ ਹੀ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ 30 ਗੇਂਦਾਂ ਵਿੱਚ ਬਣਾਇਆ। ਤਿਲਕ (31) ਨੇ ਵੀ ਕੁਝ ਚੰਗੇ ਸ਼ਾਟ ਖੇਡੇ ਅਤੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਹੋਈ। ਇੱਕ ਵਾਰ ਫਿਰ ਪਤਿਰਾਨਾ (4/28) ਨੇ ਆ ਕੇ ਮੈਚ ਦਾ ਰੁਖ ਬਦਲ ਦਿੱਤਾ। ਉਸ ਨੇ 14ਵੇਂ ਓਵਰ ਵਿੱਚ ਤਿਲਕ ਨੂੰ ਆਊਟ ਕੀਤਾ। ਇਹ ਉਹ ਸਮਾਂ ਸੀ ਜਦੋਂ ਮੈਚ ਮੁੰਬਈ ਦੇ ਹੱਥੋਂ ਖਿਸਕ ਗਿਆ ਸੀ। ਸੀਐਸਕੇ ਨੇ 24 ਗੇਂਦਾਂ ਵਿੱਚ ਸਿਰਫ਼ 17 ਦੌੜਾਂ ਬਣਾਈਆਂ ਅਤੇ 13ਵੇਂ ਤੋਂ 16ਵੇਂ ਓਵਰ ਵਿੱਚ ਦੋ ਵਿਕਟਾਂ ਲਈਆਂ। ਹਾਰਦਿਕ ਪੰਡਯਾ, ਟਿਮ ਡੇਵਿਡ ਅਤੇ ਰੋਮਾਰੀਓ ਸ਼ੈਫਰਡ ਕੁਝ ਨਹੀਂ ਕਰ ਸਕੇ। ਅੰਤ ਵਿੱਚ ਰੋਹਿਤ ਸ਼ਰਮਾ ਨੇ 20ਵੇਂ ਓਵਰ ਵਿੱਚ 61 ਗੇਂਦਾਂ ਵਿੱਚ ਆਪਣਾ ਦੂਜਾ ਆਈਪੀਐਲ ਸੈਂਕੜਾ ਜੜਿਆ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ ਅਤੇ ਟੀਮ 186 ਦੌੜਾਂ ਹੀ ਬਣਾ ਸਕੀ।

Exit mobile version