IPL 2026: ਜ਼ਖ਼ਮੀ ਗੇਂਦਬਾਜ਼ਾਂ ਨਾਲ ਕਿਵੇਂ ਚੈਂਪੀਅਨ ਬਣੇਗੀ KKR? IPL 2026 ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸੀਬਤ ਵਿੱਚ ਫਸੀ ਟੀਮ

Published: 

16 Mar 2026 18:55 PM IST

IPL 2026: IPL 2026 ਵਿੱਚ ਤਿੰਨ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਇੱਕ ਵਾਰ ਫਿਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਵਜੋਂ ਉੱਭਰ ਰਹੀ ਹੈ। ਹਾਲਾਂਕਿ, ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਨੂੰ ਕੁਝ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਗਾ ਨਿਲਾਮੀ ਅਤੇ ਰਿਟੈਂਸ਼ਨ ਵਿੱਚ ਸਮਾਰਟ ਫੈਸਲੇ ਲੈਣ ਦੇ ਬਾਵਜੂਦ, ਤੇਜ਼ ਗੇਂਦਬਾਜ਼ੀ ਯੂਨਿਟ ਵਿੱਚ ਲਗਾਤਾਰ ਲੱਗ ਰਹੀਆਂ ਸੱਟਾਂ ਨੇ ਟੀਮ ਦਾ ਸੰਤੁਲਨ ਵਿਗਾੜ ਦਿੱਤਾ ਹੈ।

IPL 2026: ਜ਼ਖ਼ਮੀ ਗੇਂਦਬਾਜ਼ਾਂ ਨਾਲ ਕਿਵੇਂ ਚੈਂਪੀਅਨ ਬਣੇਗੀ KKR? IPL 2026 ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸੀਬਤ ਵਿੱਚ ਫਸੀ ਟੀਮ

ਜ਼ਖ਼ਮੀ ਗੇਂਦਬਾਜ਼ਾਂ ਨਾਲ ਕਿਵੇਂ ਜਿੱਤੇਗੀ KKR? IPL ਤੋਂ ਪਹਿਲਾਂ ਮੁਸੀਬਤ 'ਚ ਫਸੀ

IPL 2026 ਵਿੱਚ ਤਿੰਨ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਇੱਕ ਵਾਰ ਫਿਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਵਜੋਂ ਉੱਭਰ ਰਹੀ ਹੈ। ਹਾਲਾਂਕਿ, ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਨੂੰ ਕੁਝ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਗਾ ਨਿਲਾਮੀ ਅਤੇ ਰਿਟੈਂਸ਼ਨ ਵਿੱਚ ਸਮਾਰਟ ਫੈਸਲੇ ਲੈਣ ਦੇ ਬਾਵਜੂਦ, ਤੇਜ਼ ਗੇਂਦਬਾਜ਼ੀ ਯੂਨਿਟ ਵਿੱਚ ਲਗਾਤਾਰ ਲੱਗ ਰਹੀਆਂ ਸੱਟਾਂ ਨੇ ਟੀਮ ਦਾ ਸੰਤੁਲਨ ਵਿਗਾੜ ਦਿੱਤਾ ਹੈ। ਅਜਿਹਾ ਲੱਗ ਰਿਹਾ ਹੈ ਕਿ KKR ਲਈ ਇਹ ਸੀਜ਼ਨ ਉਮੀਦ ਮੁਤਾਬਕ ਆਸਾਨ ਨਹੀਂ ਰਹਿਣ ਵਾਲਾ ਹੈ।

KKR ਨੇ ਤਿਆਰ ਕੀਤੀ ਮਜ਼ਬੂਤ ਕੋਰ ਟੀਮ

KKR ਨੇ ਆਪਣੇ ਮੁੱਖ ਖਿਡਾਰੀਆਂ ‘ਤੇ ਭਰੋਸਾ ਕਾਇਮ ਰੱਖਿਆ ਹੈ। ਅਜਿੰਕਿਆ ਰਹਾਣੇ ਨੂੰ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ, ਜੋ IPL 2025 ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਦੀ ਤਜਰਬੇਕਾਰ ਅਗਵਾਈ ਅਤੇ ਟਾਪ ਆਰਡਰ ਵਿੱਚ ਸਥਿਰਤਾ ਟੀਮ ਲਈ ਇੱਕ ਵੱਡਾ ਪਲੱਸ ਪੁਆਇੰਟ ਹੈ। ਰਿਟੇਨ ਕੀਤੇ ਗਏ ਹੋਰ ਸਟਾਰ ਖਿਡਾਰੀਆਂ ਵਿੱਚ ਸੁਨੀਲ ਨਰੇਨ, ਰਿੰਕੂ ਸਿੰਘ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ ਅਤੇ ਵੈਭਵ ਅਰੋੜਾ ਸ਼ਾਮਲ ਹਨ।

ਨਿਲਾਮੀ ਵਿੱਚ KKR ਨੇ ਸਭ ਤੋਂ ਵੱਡਾ ਦਾਅ ਕੈਮਰਨ ਗ੍ਰੀਨ ‘ਤੇ ਲਗਾਇਆ, ਜਿਨ੍ਹਾਂ ਨੂੰ ਰਿਕਾਰਡ 25.20 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਇਹ IPL ਇਤਿਹਾਸ ਦੀ ਸਭ ਤੋਂ ਮਹਿੰਗੀ ਵਿਦੇਸ਼ੀ ਸਾਈਨਿੰਗ ਹੈ। ਦੂਜੀ ਵੱਡੀ ਖਰੀਦ ਮਥੀਸ਼ਾ ਪਥੀਰਾਨਾ ਰਹੀ, ਜਿਨ੍ਹਾਂ ਨੂੰ 18 ਕਰੋੜ ਰੁਪਏ ਵਿੱਚ ਲਿਆ ਗਿਆ। ਪਥੀਰਾਨਾ ਆਪਣੀ ਸਲਿੰਗੀ ਐਕਸ਼ਨ ਅਤੇ ਯਾਰਕਰਾਂ ਨਾਲ ਡੈੱਥ ਓਵਰਾਂ ਵਿੱਚ ਟੀਮ ਦੇ ਟਰੰਪ ਕਾਰਡ ਮੰਨੇ ਜਾਂਦੇ ਹਨ।

ਤੇਜ਼ ਗੇਂਦਬਾਜ਼ੀ ‘ਤੇ ਸੰਕਟ ਦੇ ਬੱਦਲ

ਭਾਵੇਂ ਟੀਮ ਕਾਗਜ਼ਾਂ ‘ਤੇ ਮਜ਼ਬੂਤ ਹੈ, ਪਰ ਗੇਂਦਬਾਜ਼ਾਂ ਦੀਆਂ ਸੱਟਾਂ ਨੇ ਪ੍ਰਬੰਧਕਾਂ ਦੀ ਚਿੰਤਾ ਵਧਾ ਦਿੱਤੀ ਹੈ। ਤੇਜ਼ ਗੇਂਦਬਾਜ਼ੀ ਯੂਨਿਟ ਵਿੱਚ ਪਥੀਰਾਨਾ, ਹਰਸ਼ਿਤ ਰਾਣਾ, ਵੈਭਵ ਅਰੋੜਾ, ਉਮਰਾਨ ਮਲਿਕ, ਆਕਾਸ਼ ਦੀਪ ਅਤੇ ਕਾਰਤਿਕ ਤਿਆਗੀ ਵਰਗੇ ਨਾਮ ਸ਼ਾਮਲ ਹਨ। ਪਰ ਦੋ ਅਹਿਮ ਗੇਂਦਬਾਜ਼ਾਂ ਦੀ ਸੱਟ ਨੇ ਸਥਿਤੀ ਵਿਗਾੜ ਦਿੱਤੀ ਹੈ।

ਹਰਸ਼ਿਤ ਰਾਣਾ ਪੂਰੀ ਤਰ੍ਹਾਂ IPL 2026 ਤੋਂ ਬਾਹਰ ਹੋਣ ਦੀ ਕਗਾਰ ‘ਤੇ ਹਨ। ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸੱਟ ਲੱਗੀ ਸੀ ਅਤੇ ਹਾਲ ਹੀ ਵਿੱਚ ਉਹ ਬੈਸਾਖੀਆਂ ਦੇ ਸਹਾਰੇ ਚੱਲਦੇ ਦੇਖੇ ਗਏ ਸਨ। ਦੂਜੇ ਪਾਸੇ, ਮਥੀਸ਼ਾ ਪਥੀਰਾਨਾ ਦੀ ਫਿਟਨੈਸ ਵੀ ਸ਼ੱਕੀ ਹੈ।

ਸ਼੍ਰੀਲੰਕਾ ਦੇ ਇਸ ਗੇਂਦਬਾਜ਼ ਨੂੰ ਵਿਸ਼ਵ ਕੱਪ ਦੌਰਾਨ ਆਸਟ੍ਰੇਲੀਆ ਖਿਲਾਫ ਖੇਡਦੇ ਹੋਏ ਪਿੰਜਣੀ ਵਿੱਚ ਖਿਚਾਅ ਮਹਿਸੂਸ ਹੋਇਆ ਸੀ। ਜੇਕਰ ਉਹ ਸ਼ੁਰੂਆਤੀ ਮੈਚਾਂ ਵਿੱਚ ਉਪਲਬਧ ਨਹੀਂ ਹੁੰਦੇ, ਤਾਂ KKR ਦੀ ਗੇਂਦਬਾਜ਼ੀ ਕਾਫੀ ਕਮਜ਼ੋਰ ਹੋ ਸਕਦੀ ਹੈ। ਹਾਲ ਹੀ ਵਿੱਚ ਟੀਮ ਨੇ ਬਲੈਸਿੰਗ ਮੁਜ਼ਰਬਾਨੀ ਨੂੰ ਸ਼ਾਮਲ ਕੀਤਾ ਹੈ, ਪਰ ਡੈੱਥ ਓਵਰਾਂ ਵਿੱਚ ਹਰਸ਼ਿਤ ਅਤੇ ਪਥੀਰਾਨਾ ਦੀ ਘਾਟ ਰੜਕੇਗੀ।

ਸਪਿਨ ਅਤੇ ਬੱਲੇਬਾਜ਼ੀ ਹੈ KKR ਦੀ ਤਾਕਤ

ਟਾਪ ਆਰਡਰ ਵਿੱਚ ਫਿਨ ਐਲਨ ਅਤੇ ਰਹਾਣੇ ਦੀ ਜੋੜੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇ ਸਕਦੀ ਹੈ। ਕੈਮਰਨ ਗ੍ਰੀਨ ਅਤੇ ਰਿੰਕੂ ਸਿੰਘ ਫਿਨਿਸ਼ਰ ਦੀ ਭੂਮਿਕਾ ਨਿਭਾਉਣਗੇ, ਜਦਕਿ ਲੋਅਰ ਆਰਡਰ ਵਿੱਚ ਰੋਵਮੈਨ ਪਾਵੇਲ, ਰਮਨਦੀਪ ਸਿੰਘ ਅਤੇ ਅੰਗਕ੍ਰਿਸ਼ ਰਘੂਵੰਸ਼ੀ ਬੱਲੇਬਾਜ਼ੀ ਨੂੰ ਡੂੰਘਾਈ ਦਿੰਦੇ ਹਨ।

KKR ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦਾ ਸਪਿਨ ਵਿਭਾਗ ਹੈ। ਸੁਨੀਲ ਨਰੇਨ ਅਤੇ ਵਰੁਣ ਚੱਕਰਵਰਤੀ ਦੀ ਮਿਸਟਰੀ ਸਪਿਨ ਜੋੜੀ ਮਿਡਲ ਓਵਰਾਂ ਵਿੱਚ ਵਿਰੋਧੀ ਟੀਮ ਦੀਆਂ ਦੌੜਾਂ ਦੀ ਰਫ਼ਤਾਰ ਰੋਕ ਸਕਦੀ ਹੈ, ਖਾਸ ਕਰਕੇ ਈਡਨ ਗਾਰਡਨ ਦੀ ਸਪਿਨ ਅਨੁਕੂਲ ਪਿੱਚ ‘ਤੇ।

ਕੋਲਕਾਤਾ ਨਾਈਟ ਰਾਈਡਰਜ਼ ਦਾ ਪੂਰਾ ਸਕੁਐਡ

ਅਜਿੰਕਿਆ ਰਹਾਣੇ (ਕਪਤਾਨ), ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਸੁਨੀਲ ਨਰੇਨ, ਰਮਨਦੀਪ ਸਿੰਘ, ਅਨੁਕੂਲ ਰਾਏ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ, ਵੈਭਵ ਅਰੋੜਾ, ਉਮਰਾਨ ਮਲਿਕ, ਕੈਮਰਨ ਗ੍ਰੀਨ, ਫਿਨ ਐਲਨ, ਮਥੀਸ਼ਾ ਪਥੀਰਾਨਾ, ਤੇਜਸਵੀ ਸਿੰਘ, ਕਾਰਤਿਕ ਤਿਆਗੀ, ਪ੍ਰਸ਼ਾਂਤ ਸੋਲੰਕੀ, ਰਾਹੁਲ ਤ੍ਰਿਪਾਠੀ, ਟਿਮ ਸਾਈਫਰਟ, ਬਲੈਸਿੰਗ ਮੁਜ਼ਰਬਾਨੀ, ਸਾਰਥਕ ਰੰਜਨ, ਦਕਸ਼ ਕਾਮਰਾ, ਰਚਿਨ ਰਵਿੰਦਰਾ ਅਤੇ ਆਕਾਸ਼ਦੀਪ।

Follow Us