Khel Ratan Award: ਹਰਮਨਪ੍ਰੀਤ ਸਿੰਘ, ਮਨੂ ਭਾਕਰ ਅਤੇ ਡੀ ਗੁਕੇਸ਼ ਨੂੰ ਮਿਲੇਗਾ ਖੇਡ ਰਤਨ ਐਵਾਰਡ

Updated On: 

02 Jan 2025 15:04 PM

Khel Ratan Award: ਪੈਰਿਸ ਓਲੰਪਿਕ ਵਿੱਚ ਮੈਡਲ ਲਿਆਉਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ,2 ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਦੇ ਨਾਲ ਵਿਸ਼ਵ ਚੈਂਪੀਅਨ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ ਵੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ।

Khel Ratan Award: ਹਰਮਨਪ੍ਰੀਤ ਸਿੰਘ, ਮਨੂ ਭਾਕਰ ਅਤੇ ਡੀ ਗੁਕੇਸ਼ ਨੂੰ ਮਿਲੇਗਾ ਖੇਡ ਰਤਨ ਐਵਾਰਡ

ਹਰਮਨਪ੍ਰੀਤ ਸਿੰਘ, ਮਨੂ ਭਾਕਰ ਅਤੇ ਡੀ ਗੁਕੇਸ਼ ਨੂੰ ਮਿਲੇਗਾ ਖੇਡ ਰਤਨ ਐਵਾਰਡ

Follow Us On

ਪੈਰਿਸ ਓਲੰਪਿਕ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਦੇਸ਼ ਲਈ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਦੇ ਨਾਲ ਵਿਸ਼ਵ ਚੈਂਪੀਅਨ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ ਵੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਮਨੂ ਭਾਕਰ ਦਾ ਨਾਂ ਖੇਡ ਰਤਨ ਲਈ ਨਹੀਂ ਚੁਣਿਆ ਗਿਆ ਹੈ ਪਰ ਉਨ੍ਹਾਂ ਸਾਰੀਆਂ ਖਬਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦਿੱਗਜ ਖਿਡਾਰੀ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਮਿਲਣ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ ਪੁਰਸਕਾਰ ਦਿੱਤਾ ਗਿਆ ਹੈ। ਉੱਧਰ, 32 ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਅੱਜ (2 ਜਨਵਰੀ) ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਪੁਰਸਕਾਰ ਜੇਤੂ ਖਿਡਾਰੀ 17 ਜਨਵਰੀ 2025 (ਸ਼ੁੱਕਰਵਾਰ) ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨਗੇ।

ਡੀ ਗੁਕੇਸ਼ ਨੂੰ ਵੀ ਮਿਲੇਗਾ ਖੇਲ ਰਤਨ

ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ ਵੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗੁਕੇਸ਼ ਨੇ ਪਿਛਲੇ ਮਹੀਨੇ 12 ਦਸੰਬਰ ਨੂੰ ਸ਼ਤਰੰਜ ਦਾ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਗੁਕੇਸ਼ ਨੇ ਸਿੰਗਾਪੁਰ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਉਹ ਸਿਰਫ਼ 18 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨ ਬਣੇ ਹਨ, ਜੋ ਕਿ ਇੱਕ ਵਰਲਡ ਰਿਕਾਰਡ ਹੈ।

ਹਰਮਨਪ੍ਰੀਤ ਸਿੰਘ ਅਤੇ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ

ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕਸ ਚ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪ੍ਰਵੀਨ ਕੁਮਾਰ ਨੇ ਉੱਚੀ ਛਾਲ T64 ਈਵੈਂਟ ਵਿੱਚ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ। ਪ੍ਰਵੀਨ ਕੁਮਾਰ ਨੇ ਏਸ਼ਿਆਈ ਰਿਕਾਰਡ ਤੋੜ ਕੇ ਇਹ ਉਪਲਬਧੀ ਹਾਸਲ ਕੀਤੀ ਸੀ। ਖੇਡ ਮੰਤਰਾਲਾ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕਰੇਗਾ, ਜਿਨ੍ਹਾਂ ‘ਚੋਂ 17 ਪੈਰਾ ਐਥਲੀਟ ਹਨ।

ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਅਤੇ ਉਚਿਤ ਜਾਂਚ ਤੋਂ ਬਾਅਦ, ਸਰਕਾਰ ਨੇ ਹੇਠਲੇ ਖਿਡਾਰੀਆਂ, ਕੋਚਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਵੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਧਿਆਨਚੰਦ ਖੇਡ ਰਤਨ ਪੁਰਸਕਾਰ 2024

1. ਗੁਕੇਸ਼ ਡੀ (ਸ਼ਤਰੰਜ)
2. ਹਰਮਨਪ੍ਰੀਤ ਸਿੰਘ (ਹਾਕੀ)
3. ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ)
4. ਮਨੂ ਭਾਕਰ (ਸ਼ੂਟਿੰਗ)

ਕਿਸ-ਕਿਸ ਨੂੰ ਮਿਲਿਆ ਅਰਜੁਨ ਅਵਾਰਡ?

1. ਜੋਤੀ ਯਾਰਾਜੀ (ਅਥਲੈਟਿਕਸ)
2. ਅੰਨੂ ਰਾਣੀ (ਅਥਲੈਟਿਕਸ)
3. ਨੀਤੂ (ਬਾਕਸਿੰਗ)
4. ਸਵੀਟੀ (ਬਾਕਸਿੰਗ)
5. ਵੰਤਿਕਾ ਅਗਰਵਾਲ (ਸ਼ਤਰੰਜ)
6. ਸਲੀਮਾ ਟੇਟੇ (ਹਾਕੀ)
7. ਅਭਿਸ਼ੇਕ (ਹਾਕੀ)
8. ਸੰਜੇ (ਹਾਕੀ)
9. ਜਰਮਨਪ੍ਰੀਤ ਸਿੰਘ (ਹਾਕੀ)
10. ਸੁਖਜੀਤ ਸਿੰਘ (ਹਾਕੀ)
11. ਰਾਕੇਸ਼ ਕੁਮਾਰ (ਪੈਰਾ ਤੀਰਅੰਦਾਜ਼ੀ)
12. ਪ੍ਰੀਤੀ ਪਾਲ (ਪੈਰਾ ਅਥਲੈਟਿਕਸ)
13. ਜੀਵਨਜੀ ਦੀਪਤੀ (ਪੈਰਾ ਅਥਲੈਟਿਕਸ)
14. ਅਜੀਤ ਸਿੰਘ (ਪੈਰਾ ਅਥਲੈਟਿਕਸ)
15. ਸਚਿਨ ਸਰਜੇਰਾਓ (ਪੈਰਾ ਅਥਲੈਟਿਕਸ)
16. ਧਰਮਬੀਰ (ਪੈਰਾ ਅਥਲੈਟਿਕਸ)
17. ਪ੍ਰਣਬ ਸੁਰਮਾ (ਪੈਰਾ ਅਥਲੈਟਿਕਸ)
18. ਐਚ ਹੋਕਾਟੋ ਸੇਮਾ (ਪੈਰਾ ਅਥਲੈਟਿਕਸ)
19. ਸਿਮਰਨ ਜੀ (ਪੈਰਾ ਅਥਲੈਟਿਕਸ)
20. ਨਵਦੀਪ (ਪੈਰਾ ਅਥਲੈਟਿਕਸ)
21. ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ)
22. ਤੁਲਸੀਮਥੀ ਮੁਰੁਗੇਸਨ (ਪੈਰਾ ਬੈਡਮਿੰਟਨ)
23. ਨਿਤਿਆ ਸ਼੍ਰੀ ਸੁਮਤੀ ਸਿਵਾਨ (ਪੈਰਾ ਬੈਡਮਿੰਟਨ)
24. ਮਨੀਸ਼ਾ ਰਾਮਦਾਸ (ਪੈਰਾ ਬੈਡਮਿੰਟਨ)
25. ਕਪਿਲ ਪਰਮਾਰ (ਪੈਰਾ ਜੂਡੋ)
26. ਮੋਨਾ ਅਗਰਵਾਲ (ਪੈਰਾ ਸ਼ੂਟਿੰਗ)
27. ਰੁਬੀਨਾ ਫਰਾਂਸਿਸ (ਪੈਰਾ ਸ਼ੂਟਿੰਗ)
28. ਸਵਪਨਿਲ ਸੁਰੇਸ਼ ਕੁਸਾਲੇ (ਸ਼ੂਟਿੰਗ)
29. ਸਰਬਜੋਤ ਸਿੰਘ (ਸ਼ੂਟਿੰਗ)
30. ਅਭੈ ਸਿੰਘ (ਸਕੁਐਸ਼)
31. ਸਾਜਨ ਪ੍ਰਕਾਸ਼ (ਤੈਰਾਕੀ)
32. ਅਮਨ (ਕੁਸ਼ਤੀ)