ਫਰੀਦਕੋਟ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ, ਗੁਰਦਿੱਤ ਸਿੰਘ ਮੇਖੋਂ ਮੁੱਖ ਮਹਿਮਾਨ ਵੱਜੋਂ ਰਹੇ ਮੌਜ਼ੂਦ

Updated On: 

09 Dec 2024 16:42 PM

Khedan Watan Punjab diyan: ਇਸ ਮੌਕੇ ਵਿਧਾਇਕ ਫਰੀਦਕੋਟ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਦਾ ਹਰ ਨੋਜਵਾਨ, ਬੱਚਾ ਗਰਾਊਂਡ ਵਿੱਚ ਆ ਕੇ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ, ਦੇਸ਼ ਦਾ ਨਾਮ ਰੋਸ਼ਨ ਕਰੇ। ਉਨ੍ਹਾਂ ਕਿ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਹਸਪਤਾਲਾਂ ਵਿੱਚੋਂ ਭੀੜ ਨੂੰ ਘਟਾ ਕੇ ਗਰਾਊਂਡਾਂ ਵਿੱਚ ਲਿਆਂਦਾ ਜਾਵੇ।

ਫਰੀਦਕੋਟ ਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ, ਗੁਰਦਿੱਤ ਸਿੰਘ ਮੇਖੋਂ ਮੁੱਖ ਮਹਿਮਾਨ ਵੱਜੋਂ ਰਹੇ ਮੌਜ਼ੂਦ
Follow Us On

Khedan Watan Punjab Diyan: ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ-2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਇਕਵਾਂਡੋ ਖੇਡਾਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਅੱਜ ਸ਼ੁਰੂ ਹੋ ਗਈਆ। ਇਨ੍ਹਾਂ ਖੇਡਾਂ ਵਿੱਚ ਬਾਸਕਿਟਬਾਲ ਅਤੇ ਤਾਇਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾ ਦੀ ਸ਼ੁਰੂਆਤ ਮੌਕੇ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਪਾਲਪ੍ਰੀਤ ਸਿੰਘ ਬਰਾੜ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਫਰੀਦਕੋਟ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਦਾ ਹਰ ਨੋਜਵਾਨ, ਬੱਚਾ ਗਰਾਊਂਡ ਵਿੱਚ ਆ ਕੇ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ, ਦੇਸ਼ ਦਾ ਨਾਮ ਰੋਸ਼ਨ ਕਰੇ। ਉਨ੍ਹਾਂ ਕਿ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਹਸਪਤਾਲਾਂ ਵਿੱਚੋਂ ਭੀੜ ਨੂੰ ਘਟਾ ਕੇ ਗਰਾਊਂਡਾਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਜੇਕਰ ਮੁਕਾਬਲੇ ਵਿੱਚ ਉਹ ਜਿੱਤ ਦੇ ਨਹੀਂ ਤਾਂ ਉਨ੍ਹਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ, ਬਲਕਿ ਉਹ ਅਗਲੇ ਮੁਕਾਬਲੇ ਲਈ ਹੋਰ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀ

ਇਸ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਤਾਇਕਵਾਂਡੋ ਅੰਡਰ 21- 30 (ਲੜਕੀਆਂ) ਵਿੱਚ (ਭਾਰ 46 ਕਿਲੋ) ਬਿਮਲਾ, (ਮੋਗਾ) ਨੇ ਪਹਿਲਾ ਸਥਾਨ, ਚਰਨਜੀਤ ਕੌਰ (ਹੁਸ਼ਿਆਰਪੁਰ) ਨੇ ਦੂਜਾ ਸਥਾਨ, (ਭਾਰ 49 ਕਿਲੋ) ਰਜਨੀ ਕੌਰ (ਬਠਿੰਡਾ) ਨੇ ਪਹਿਲਾ ਸਥਾਨ, ਪ੍ਰਵੀਨ ਕੌਰ (ਮੋਗਾ) ਨੇ ਦੂਜਾ ਸਥਾਨ, ਸੰਦੀਪ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ, (ਭਾਰ 52 ਕਿਲੋ) ਵਿੱਚ ਮਨੀਸ਼ਾ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ 70 ਕਿਲੋ) ਵਿੱਚ ਵੀਰਪਾਲ ਕੌਰ (ਫਿਰੋਜਪੁਰ) ਨੇ ਪਹਿਲਾ ਸਥਾਨ, ਸੋਨਾਲੀ (ਸ਼੍ਰੀ ਅੰਮ੍ਰਿਤਸਰ ਸਾਹਿਬ) ਨੇ ਦੂਜਾ ਸਥਾਨ, ਰਾਜਪਾਲ ਕੌਰ (ਸੰਗਰੂਰ) ਨੇ ਤੀਜਾ ਸਥਾਨ, ਗੁਰਜੋਤ ਕੌਰ (ਮਾਨਸਾ) ਨੇ ਤੀਜਾ ਸਥਾਨ, (ਭਾਰ 75 ਕਿਲੋ) ਵਿੱਚ ਮਿੰਨੂ (ਫਰੀਦਕੋਟ) ਨੇ ਪਹਿਲਾ ਸਥਾਨ , (ਭਾਰ, +75 ਕਿਲੋ) ਵਿੱਚ ਲਖਵਿੰਦਰ ਕੌਰ (ਹੁਸ਼ਿਆਰਪੁਰ) ਨੇ ਪਹਿਲਾ ਸਥਾਨ, ਪ੍ਰਰੇਨਾ ਮਦਨ (ਜਲੰਧਰ) ਨੇ ਦੂਜਾ ਸਥਾਨ ਹਾਸਿਲ ਕੀਤਾ।

ਅੰਡਰ 31-40 (ਲੜਕੀਆ) ਵਿੱਚ (ਭਾਰ 49 ਕਿਲੋ) ਸੋਨੀਆ (ਫਿਰੋਜਪੁਰ) ਨੇ ਪਹਿਲਾ ਸਥਾਨ, ( ਭਾਰ 55 ਕਿਲੋ) ਵਿੱਚ ਬੇਅੰਤ ਕੌਰ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ 63 ਕਿਲੋ) ਰਾਜਬੀਰ ਕੌਰ (ਲੁਧਿਆਣਾ) ਨੇ ਪਹਿਲਾ ਸਥਾਨ, (ਭਾਰ 67 ਕਿਲੋ) ਵਿੱਚ ਰਾਜਵੀਰ ਕੌਰ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ + 72 ਕਿਲੋ) ਸ਼ਿਵਾਨੀ ਸਹੋਤਾ (ਫਿਰੋਜਪੁਰ) ਨੇ ਪਹਿਲਾ ਸਥਾਨ ਹਾਸਿਲ ਕੀਤਾ।

ਗੇਮ ਬਾਸਕਿਟਬਾਲ ਵਿੱਚ ਅੰਡਰ-17 (ਲੜਕੀਆਂ) ਦੇ ਮੁਕਾਬਲਿਆ ਵਿੱਚ ਕਪੂਰਥਲਾ ਨੇ ਬਰਨਾਲਾ ਦੀ ਟੀਮ ਨੂੰ ਹਰਾਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ, ਜਲੰਧਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ ਹਰਾਇਆ, ਅੰਡਰ-14 (ਲੜਕੇ) ਦੇ ਮੁਕਾਬਲਿਆ ਵਿੱਚ ਮੋਹਾਲੀ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ ਹਰਾਇਆ, ਹੁਸ਼ਿਆਰਪੁਰ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ ਹਰਾਇਆ, ਸ਼੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਦੀ ਟੀਮ ਨੂੰ ਹਰਾਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਹਰਾਇਆ, ਲੁਧਿਆਣਾ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ ਹਰਾਇਆ, ਪਟਿਆਲਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ ਹਰਾਇਆ।