IND Vs ENG :ਪਹਿਲੇ ਮੈਚ ‘ਚ ਹੀ ਅਕਾਸ਼ਦੀਪ ਦਾ ਕਮਾਲ, ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਭੇਜਾ ਪੈਵੇਲੀਅਨ
ਆਕਾਸ਼ਦੀਪ ਨੂੰ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਥਾਂ ਲੈਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਆਪਣੇ ਡੈਬਿਊ ਮੈਚ 'ਚ ਹੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਕਾਸ਼ਦੀਪ ਨੇ ਨੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।
Ind vs Eng: ਇੰਗਲੈਂਡ ਵਿਚਾਲੇ ਰਾਂਚੀ ਦੇ JSCA ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਚੌਥਾ ਮੈਚ ਹੈ। ਇਸ ਮੈਚ ‘ਚ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਭਾਰਤੀ ਟੀਮ ਲਈ ਡੈਬਿਊ ਕੀਤਾ। ਆਕਾਸ਼ਦੀਪ ਨੂੰ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਥਾਂ ਲੈਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਆਪਣੇ ਡੈਬਿਊ ਮੈਚ ‘ਚ ਹੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਕਾਸ਼ਦੀਪ ਨੇ ਨੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।
ਆਕਾਸ਼ ਨੂੰ ਆਖਿਰਕਾਰ ਇੰਗਲੈਂਡ ਦੀ ਪਾਰੀ ਦੇ 10ਵੇਂ ਓਵਰ ‘ਚ ਪਹਿਲੀ ਵਿਕਟ ਮਿਲੀ,ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਬੇਨ ਡਕੇਟ ਨੂੰ ਕੀਪਰ ਹੱਥੋਂ ਕੈਚ ਕਰਵਾ ਲਿਆ। ਇਸੇ ਓਵਰ ਵਿੱਚ ਉਸ ਨੇ ਦੋ ਗੇਂਦਾਂ ਬਾਅਦ ਓਲੀ ਪੋਪ ਦਾ ਵਿਕਟ ਲੈ ਕੇ ਹਲਚਲ ਮਚਾ ਦਿੱਤੀ। ਇਕ ਓਵਰ ਵਿਚ 2 ਵਿਕਟਾਂ ਲੈ ਕੇ ਉਨ੍ਹਾਂ ਦਾ ਮਨੋਬਲ ਹੋਰ ਵਧ ਗਿਆ। ਆਖ਼ਰਕਾਰ ‘ਚ 12ਵੇਂ ਓਵਰ ਵਿੱਚ ਦੁਬਾਰਾ ਸਟੰਪ ਉਡਾ ਦਿੱਤੇ। ਇਸ ਵਾਰ ਉਸ ਨੇ ਨੋ-ਬਾਲ ਕਰਨ ਦੀ ਗਲਤੀ ਨਹੀਂ ਕੀਤੀ ਅਤੇ ਤੀਜਾ ਵਿਕਟ ਲਿਆ।
ਰਾਹੁਲ ਦ੍ਰਾਵਿੜ ਤੋਂ ਮਿਲਿਆ ਖਾਸ ਤੋਹਫਾ
ਇਸ ਤੋਂ ਪਹਿਲਾਂ ਆਕਾਸ਼ ਨੂੰ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਤੋਂ ਖਾਸ ਤੋਹਫਾ ਮਿਲਿਆ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕੋਚ ਨੇ ਆਕਾਸ਼ ਨੂੰ ਆਪਣੇ ਹੱਥਾਂ ਨਾਲ ਟੈਸਟ ਕੈਪ ਦਿੱਤੀ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦਾ ਸਵਾਗਤ ਕੀਤਾ। ਇਸ ਖਾਸ ਦਿਨ ਨਾਲ 2022 ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦੋਂ ਉਨ੍ਹਾਂ ਨੂੰ ਵਿਰਾਟ ਕੋਹਲੀ ਤੋਂ ਅਜਿਹਾ ਹੀ ਤੋਹਫਾ ਮਿਲਿਆ ਸੀ। ਆਈਪੀਐਲ 2022 ਸੀਜ਼ਨ ਵਿੱਚ ਆਪਣਾ ਡੈਬਿਊ ਕਰਨ ਵਾਲੇ ਆਕਾਸ਼ ਨੂੰ ਵਿਰਾਟ ਕੋਹਲੀ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਕੈਪ ਦੇ ਕੇ ਇਸ ਲੀਗ ਵਿੱਚ ਸ਼ਾਮਲ ਕੀਤਾ ਸੀ।