ENG vs PAK: ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਸੈਮੀਫਾਈਨਲ ‘ਚ ਮਾਰੀ ਐਂਟਰੀ, ਹੈਰੀ ਬਰੂਕ ਦਾ ਤੂਫਾਨੀ ਸ਼ਤਕ

Updated On: 

24 Feb 2026 23:13 PM IST

ENG vs PAK: ਇੰਗਲੈਂਡ ਨੇ ਸੁਪਰ-8 ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਪੱਲੇਕੇਲੇ ਵਿੱਚ ਖੇਡੇ ਗਏ ਇਸ ਬੇਹੱਦ ਰੋਮਾਂਚਕ ਮੁਕਾਬਲੇ ਨੂੰ ਇੰਗਲੈਂਡ ਨੇ ਆਖਰੀ ਓਵਰ ਵਿੱਚ 2 ਵਿਕਟਾਂ ਨਾਲ ਜਿੱਤ ਲਿਆ। ਇੰਗਲੈਂਡ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਲਗਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

ENG vs PAK: ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਸੈਮੀਫਾਈਨਲ ਚ ਮਾਰੀ ਐਂਟਰੀ, ਹੈਰੀ ਬਰੂਕ ਦਾ ਤੂਫਾਨੀ ਸ਼ਤਕ

(Photo: PTI)

Follow Us On

ਇੰਗਲੈਂਡ ਨੇ ਸੁਪਰ-8 ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਪੱਲੇਕੇਲੇ ਵਿੱਚ ਖੇਡੇ ਗਏ ਇਸ ਬੇਹੱਦ ਰੋਮਾਂਚਕ ਮੁਕਾਬਲੇ ਨੂੰ ਇੰਗਲੈਂਡ ਨੇ ਆਖਰੀ ਓਵਰ ਵਿੱਚ 2 ਵਿਕਟਾਂ ਨਾਲ ਜਿੱਤ ਲਿਆ। ਇੰਗਲੈਂਡ ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਚੌਕਾ ਲਗਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਜਿੱਥੇ ਇੰਗਲੈਂਡ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ ਹੈ, ਉੱਥੇ ਹੀ ਪਾਕਿਸਤਾਨ ਉੱਤੇ ਹੁਣ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਕਾਫ਼ੀ ਵਧ ਗਿਆ ਹੈ।

ਇੰਗਲੈਂਡ ਨੇ ਸੈਮੀਫਾਈਨਲ ‘ਚ ਮਾਰੀ ਐਂਟਰੀ

ਇੰਗਲੈਂਡ ਹੱਥੋਂ ਮਿਲੀ ਇਸ ਹਾਰ ਤੋਂ ਬਾਅਦ ਪਾਕਿਸਤਾਨ ਦਾ ਸਮੀਕਰਨ ਹੁਣ ‘ਜੇਕਰ-ਤਾਂ’ ਦੇ ਚੱਕਰ ਵਿੱਚ ਫਸ ਗਿਆ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਇੰਗਲੈਂਡ ਦੀ ਜਿੱਤ ‘ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ। ਪਾਕਿਸਤਾਨ ਵੱਲੋਂ ਮਿਲੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਟੀਮ ਨੇ ਪਾਵਰਪਲੇ ਦੇ ਅੰਦਰ ਹੀ ਆਪਣੀਆਂ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਕਪਤਾਨ ਹੈਰੀ ਬਰੂਕ ਅਤੇ ਵਿਲ ਜੈਕਸ ਵਿਚਕਾਰ ਹੋਈ ਮਜ਼ਬੂਤ ਸਾਂਝੇਦਾਰੀ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਉਣ ਵਿੱਚ ਵੱਡੀ ਮਦਦ ਕੀਤੀ।

ਹੈਰੀ ਬਰੂਕ ਦਾ ਸ਼ਾਨਦਾਰ ਸ਼ਤਕ

ਕਪਤਾਨ ਹੈਰੀ ਬਰੂਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 51 ਗੇਂਦਾਂ ‘ਤੇ 100 ਦੌੜਾਂ ਬਣਾਈਆਂ, ਜੋ ਕਿ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਹੈ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਨੇ ਇੱਕ ਤੋਂ ਬਾਅਦ ਇੱਕ ਦੋ ਹੋਰ ਝਟਕੇ ਜ਼ਰੂਰ ਦਿੱਤੇ, ਪਰ ਅੰਤ ਵਿੱਚ ਇੰਗਲੈਂਡ ਦੀ ਟੀਮ ਮੈਦਾਨ ਮਾਰਨ ਵਿੱਚ ਕਾਮਯਾਬ ਰਹੀ। ਇੰਗਲੈਂਡ ਨੇ 5 ਗੇਂਦਾਂ ਬਾਕੀ ਰਹਿੰਦਿਆਂ ਹੀ 165 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਅਤੇ ਇਸ ਦੇ ਨਾਲ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ।

ਲਗਾਤਾਰ 5ਵੀਂ ਵਾਰ ਸੈਮੀਫਾਈਨਲ ‘ਚ ਪਹੁੰਚਿਆ ਇੰਗਲੈਂਡ

ਇਹ ਲਗਾਤਾਰ 5ਵੀਂ ਵਾਰ ਹੈ ਜਦੋਂ ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ 2016, 2021, 2022, 2024 ਅਤੇ ਹੁਣ 2026 ਵਿੱਚ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ ਹੈ, ਜੋ ਕਿ ਇੱਕ ਵੱਡੀ ਉਪਲਬਧੀ ਹੈ।

ਪਾਕਿਸਤਾਨ ਦੀ ਬੱਲੇਬਾਜ਼ੀ ਫੇਲ੍ਹ, ਟੀਮ ਹੋਈ ਲੀਹੋਂ ਲਾਹੇ

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਬੱਲੇਬਾਜ਼ੀ ਇੱਕ ਵਾਰ ਫਿਰ ਸਿਰਫ਼ ਸਾਹਿਬਜ਼ਾਦਾ ਫਰਹਾਨ ਦੇ ਆਲੇ-ਦੁਆਲੇ ਹੀ ਘੁੰਮਦੀ ਨਜ਼ਰ ਆਈ। ਪਾਕਿਸਤਾਨ ਵੱਲੋਂ ਸਿਰਫ਼ ਸਾਹਿਬਜ਼ਾਦਾ ਫਰਹਾਨ ਹੀ ਅਰਧ ਸੈਂਕੜਾ ਜੜ ਸਕੇ। ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਪਾਕਿਸਤਾਨੀ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕਿਆ, ਜਿਸ ਕਾਰਨ ਟੀਮ ਦਾ ਸਕੋਰ ਜ਼ਿਆਦਾ ਵੱਡਾ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।