ਟੀ-20 ਕ੍ਰਿਕੇਟ 'ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਦੀਪਤੀ ਸ਼ਰਮਾ। Deepti Sharma  first Indian girl to achieve massive feat in ICC T20 Women World Cup Punjabi news - TV9 Punjabi

ਟੀ-20 ਕ੍ਰਿਕੇਟ ‘ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਦੀਪਤੀ ਸ਼ਰਮਾ

Published: 

16 Feb 2023 11:38 AM

ਹਰਫਨਮੌਲਾ ਖਿਡਾਰੀ ਦੀਪਤੀ ਸ਼ਰਮਾ ਨੇ ਆਈਸੀਸੀ ਟੀ-20 ਮਹਿਲਾ ਕ੍ਰਿਕੇਟ ਵਿਸ਼ਵ ਕਪ ਦੇ ਵੈਸਟਇੰਡੀਜ ਖਿਲਾਫ ਖੇਡੇ ਗਏ ਮੈਚ ਵਿੱਚ ਆਪਣਾ ਨਾਂ ਰਿਕਾਰਡ ਬੁੱਕ ਵਿੱਚ ਦਰਜ ਕਰਾ ਲਿਆ ਹੈ। ਹਾਲੀਆ ਵੀਮਨ ਪ੍ਰੀਮੀਅਰ ਲੀਗ - ਡਬਲਿਊਪੀਐਲ ਲਈ ਪਹਿਲੀ ਨਿਲਾਮੀ ਮਗਰੋਂ ਭਾਰਤੀ ਕੁੜਿਆਂ ਦਾ ਉਤਸ਼ਾਹ 7ਵੇਂ ਅਸਮਾਨ ਤੇ ਹੈ।

ਟੀ-20 ਕ੍ਰਿਕੇਟ ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਦੀਪਤੀ ਸ਼ਰਮਾ

ਟੀ-20 ਕ੍ਰਿਕੇਟ 'ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਦੀਪਤੀ ਸ਼ਰਮਾ। Deepti Sharma  first Indian girl to achieve massive feat in ICC T20 Women World Cup

Follow Us On

ਕੇਪਟਾਊਨ : ਆਈਸੀਸੀ ਟੀ-20 ਮਹਿਲਾ ਕ੍ਰਿਕੇਟ ਵਿਸ਼ਵ ਕਪ ਵਿੱਚ ਵੈਸਟ ਇੰਡੀਜ਼ ਦੀਆਂ ਕੁੜੀਆਂ ਨੂੰ ਹਰਾ ਕੇ ਭਾਰਤੀ ਕੁੜੀਆਂ ਨੇ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰ ਲਈ। ਟਾਸ ਜਿੱਤ ਕੇ ਵੈਸਟਇੰਡੀਜ ਦੀ ਕੁੜੀਆਂ ਵੱਲੋਂ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਬਣਾਇਆਂ 118 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਨੇ 21 ਗੇਂਦਾਂ ਤੇ 32 ਰਨ ਬਣਾ ਕੇ ਆਪਣੇ ਇਰਾਦੇ ਦੱਸ ਦਿੱਤੇ ਸਨ।

ਕਾਰਡ ਬੁੱਕ ਵਿੱਚ ਦਰਜ ਕਰਵਾਇਆ ਨਾਂ

ਆਪਣੀ ਪਾਰੀ ਦੇ ਪਹਿਲੇ 7 ਓਵਰਾਂ ‘ਚ ਹੀ 3 ਵਿਕਟਾਂ ਗਿਰ ਜਾਣ ਮਗਰੋਂ ਭਾਰਤੀ ਕੁੜੀਆਂ ਕੁੱਝ ਦਬਾਅ ਵਿੱਚ ਆ ਗਈਆਂ ਸਨ ਪਰ ਭਾਰਤੀ ਕਪਤਾਨ ਹਰਮਨ ਪ੍ਰੀਤ ਕੌਰ ਅਤੇ ਰਿਚਾ ਘੋਸ਼ ਨੇ ਭਾਰਤੀ ਕੁੜੀਆਂ ਦਾ ਕੰਮ ਸੌਖਾ ਕਰ ਦਿੱਤਾ। ਭਾਰਤੀ ਕੁੜੀਆਂ ਜਿੱਤ ਤੋਂ ਸਿਰਫ ਚਾਰ ਰਨ ਪਿੱਛੇ ਸਨ ਕਿ ਹਰਮਨਪ੍ਰੀਤ ਕੌਰ ਆਊਟ ਹੋ ਗਈ ਪਰ ਰਿਚਾ ਘੋਸ਼ ਦੇ ਸ਼ਾਨਦਾਰ ਖੇਡ ਨਾਲ ਭਾਰਤੀ ਕੁੜੀਆਂ ਨੇ ਮੈਚ ਜਿੱਤ ਲਿਆ। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਹਰਫਨਮੌਲਾ ਖਿਡਾਰੀ ਦੀਪਤੀ ਸ਼ਰਮਾ ਨੇ ਆਈਸੀਸੀ ਟੀ-20 ਮਹਿਲਾ ਕ੍ਰਿਕੇਟ ਵਿਸ਼ਵ ਕਪ ਦੇ ਵੈਸਟ ਇੰਡੀਜ਼ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਆਪਣਾ ਨਾਂ ਰਿਕਾਰਡ ਬੁੱਕ ਵਿੱਚ ਦਰਜ ਕਰਾ ਲਿਆ। ਹਾਲੀਆ ਵੀਮੰਸ ਪ੍ਰੀਮੀਅਰ ਲੀਗ – ਡਬਲਿਊਪੀਐਲ ਲਈ ਪਹਿਲੀ ਨਿਲਾਮੀ ਦੌਰਾਨ ਕਰੋੜਾਂ ਰੁਪਏ ਚ ਵਿੱਕਣ ਮਗਰੋਂ ਭਾਰਤੀ ਕੁੜਿਆਂ ਦਾ ਉਤਸ਼ਾਹ ਉਵੇਂ ਵੀ 7ਵੇਂ ਅਸਮਾਨ ਤੇ ਹੈ।

ਵੈਸਟਇੰਡੀਜ ਦੀ ਕੁੜੀਆਂ ਦੀ ਫਿਰਕੀ ਘੁਮਾਈ

ਬੁੱਧਵਾਰ ਨੂੰ ਆਪਣੇ ਗਰੁਪ-ਬੀ ਦੇ ਦੂਜੇ ਮੈਚ ਵਿੱਚ ‘ਹਰਮਨ ਪ੍ਰੀਤ ਕੌਰ ਐਂਡ ਕੰਪਨੀ’ ਦੀ ਆਫ਼ ਸਪਿੰਨਰ ਦੀਪਤੀ ਸ਼ਰਮਾ ਨੇ ਦੱਖਣ ਅਫ੍ਰਿਕਾ ਦੇ ਕੇਪਟਾਊਨ ‘ਚ ਨਿਊਲੈਂਡਸ ਮੈਦਾਨ ਵਿੱਚ ਵੈਸਟ ਇੰਡੀਜ਼ ਦੀ ਬੱਲੇਬਾਜ਼ ਕੁੜੀਆਂ ਦੀ ਅਜਿਹੀ ਫਿਰਕੀ ਘੁਮਾਈ ਕਿ ਮੈਚ ਤੋਂ ਬਾਅਦ ਦੀਪਤੀ ਦੇ ਆਂਕੜੇ ਦੱਸਦੇ ਹਨ ਕਿ ਉਹਨਾਂ ਨੇ ਆਪਣਾ ਨਾਂ ਕ੍ਰਿਕੇਟ ਇਤਿਹਾਸ ਵਿੱਚ ਦਰਜ ਕਰਾ ਲਿਆ।

ਯਜੁਵਿੰਦਰ ਚਹਿਲ ਤੋਂ ਅੱਗੇ ਨਿਕਲੀ ਦੀਪਤੀ

ਦੀਪਤੀ ਸ਼ਰਮਾ ਨੇ ਚਾਰ ਓਵਰਾਂ ਦੇ ਆਪਣੇ ਕੋਟੇ ਵਿੱਚ ਸਿਰਫ 15 ਰਨ ਦੇ ਕੇ ਵੈਸਟਇੰਡੀਜ ਦੀ ਤਿੰਨ ਕੁੜੀਆਂ ਨੂੰ ਆਊਟ ਕੀਤਾ ਅਤੇ ਇਸ ਦੇ ਨਾਲ ਹੀ ਹਰਫਨਮੌਲਾ ਖਿਡਾਰੀ ਦੀਪਤੀ ਸ਼ਰਮਾ ਕ੍ਰਿਕੇਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਕੁੜੀ ਬਣ ਗਈ। ਇਸ ਪ੍ਰਦਰਸ਼ਨ ਨਾਲ ਦੀਪਤੀ ਸ਼ਰਮਾ ਨੇ ਪੂਨਮ ਯਾਦਵ (98) ਰਾਧਾ ਯਾਦਵ (67) ਰਾਜੇਸ਼ਵਰੀ ਗਾਇਕਵਾੜ (58), ਝੂਲਨ ਗੋਸੁਆਮੀ (56) ਅਤੇ ਏਕਤਾ ਬਿਸ਼ਟ (53) ਨੂੰ ਪਿੱਛੇ ਛੱਡ ਕੇ 100 ਵਿਕਟਾਂ ਲੈਣ ਦਾ ਰਿਕਾਰਡ ਬਣਾ ਲਿਆ। ਹੋਰ ਤਾਂ ਹੋਰ, ਭਾਰਤੀ ਪੁਰਸ਼ ਕ੍ਰਿਕੇਟ ਟੀਮ ਦੇ ਫ਼ਿਰਕੀ ਗੇਂਦਬਾਜ਼ ਯਜੁਵਿੰਦਰ ਚਹਿਲ ਨੇ ਹਾਲੇ ਤੱਕ ਕ੍ਰਿਕੇਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 91 ਵਿਕਟਾਂ ਲਈਆਂ ਹਨ।

Exit mobile version