Chess Champion Gukesh: ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਗੁਕੇਸ਼ , 18 ਸਾਲ ਦੀ ਉਮਰ ‘ਚ ਰਚਿਆ ਇਤਿਹਾਸ

Updated On: 

12 Dec 2024 19:36 PM

Who is Gukesh:ਸ਼ਤਰੰਜ ਦੀ ਦੁਨੀਆ ਦੀ ਨਵਾਂ ਸਨਸਨੀ 17 ਸਾਲਾ ਗੁਕੇਸ਼ ਆਪਣੇ ਕਰੀਅਰ 'ਚ ਕਈ ਵਾਰ ਦੁਨੀਆ ਨੂੰ ਹੈਰਾਨ ਕਰ ਚੁੱਕੇ ਹਨ। ਇਸ ਛੋਟੀ ਉਮਰ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। ਉਹ 12 ਸਾਲ, ਸੱਤ ਮਹੀਨੇ, 17 ਦਿਨਾਂ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣ ਗਏ ਸਨ।

Chess Champion Gukesh: ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਗੁਕੇਸ਼ , 18 ਸਾਲ ਦੀ ਉਮਰ ਚ ਰਚਿਆ ਇਤਿਹਾਸ

ਡੀ ਗੁਕੇਸ਼ ਵਿਸ਼ਵ ਸ਼ਤਰੰਜ ਚੈਂਪੀਅਨ (Photo: PTI)

Follow Us On

ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਵੀਰਵਾਰ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 14ਵੇਂ ਅਤੇ ਅੰਤਿਮ ਦੌਰ ‘ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਲਿਰੇਨ ਨੂੰ ਹਰਾ ਕੇ ਉਹ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ। ਇਸ ਸਮੇਂ ਉਹ 18 ਸਾਲ ਦੇ ਹਨ।

ਆਖਰੀ ਦੌਰ ‘ਚ ਖਤਮ ਕੀਤੀ ਗੇਮ

ਸਿੰਗਾਪੁਰ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ‘ਚ ਚੀਨ ਦੇ ਡਿੰਗ ਅਤੇ ਭਾਰਤ ਦੇ ਗੁਕੇਸ਼ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਡਿੰਗ ਨੇ ਪਿਛਲੇ ਸਾਲ ਇਹ ਚੈਂਪੀਅਨਸ਼ਿਪ ਜਿੱਤੀ ਸੀ। ਅਜਿਹੇ ‘ਚ ਉਹ ਡਿਫੈਂਡਿੰਗ ਚੈਂਪੀਅਨ ਦੇ ਰੂਪ ‘ਚ ਇਸ ਚੈਂਪੀਅਨਸ਼ਿਪ ‘ਚ ਉੱਤਰੇ ਸਨ। ਜਦਕਿ ਗੁਕੇਸ਼ ਨੇ ਇਸ ਸਾਲ ਦੇ ਸ਼ੁਰੂ ‘ਚ ਹੋਏ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਇਸ ਚੈਂਪੀਅਨਸ਼ਿਪ ‘ਚ ਚੈਲੰਜਰ ਵਜੋਂ ਪ੍ਰਵੇਸ਼ ਕੀਤਾ ਸੀ। ਵਿਸ਼ਵਨਾਥਨ ਆਨੰਦ ਤੋਂ ਬਾਅਦ ਉਹ ਵਿਸ਼ਵ ਚੈਂਪੀਅਨਸ਼ਿਪ ਤੱਕ ਪਹੁੰਚਣ ਵਾਲੇ ਦੂਜੇ ਭਾਰਤੀ ਅਤੇ ਦੁਨੀਆ ਦੇ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਏ।

ਦੁਨੀਆ ਨੂੰ ਕਈ ਵਾਰ ਹੈਰਾਨ ਕਰ ਚੁੱਕੇ ਹਨ ਗੁਕੇਸ਼

ਸ਼ਤਰੰਜ ਦੀ ਦੁਨੀਆ ਦੀ ਨਵਾਂ ਸਨਸਨੀ 17 ਸਾਲਾ ਗੁਕੇਸ਼ ਆਪਣੇ ਕਰੀਅਰ ‘ਚ ਕਈ ਵਾਰ ਦੁਨੀਆ ਨੂੰ ਹੈਰਾਨ ਕੀਤਾ ਹੈ। ਇਸ ਛੋਟੀ ਉਮਰ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। ਉਹ 12 ਸਾਲ, ਸੱਤ ਮਹੀਨੇ, 17 ਦਿਨ ਦੀ ਉਮਰ ਵਿੱਚ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣ ਗਏ ਹਨ ਅਤੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ ਦੇ ਟੈਗ ਤੋਂ ਸਿਰਫ਼ 17 ਦਿਨਾਂ ਤੋਂ ਖੁੰਝ ਗਏ।

ਆਨੰਦ ਤੋਂ ਬਾਅਦ ਸਿਰਫ਼ ਦੂਜੇ ਭਾਰਤੀ

ਜਿਵੇਂ ਹੀ ਡਿੰਗ ਨੇ ਰਿਜ਼ਾਈਨ ਕੀਤਾ, ਗੁਕੇਸ਼ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਕੁਰਸੀ ‘ਤੇ ਬੈਠ ਕੇ ਰੋਣ ਲੱਗ ਪਏ। ਜਿੱਤ ਦੀ ਖੁਸ਼ੀ, ਸੁਪਨਾ ਸਾਕਾਰ ਹੋਣ ਦਾ ਅਹਿਸਾਸ ਅਤੇ ਇੱਕ ਰਾਹਤ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਹੀ ਸੀ, ਜਦਕਿ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਵੀ ਵਹਿ ਰਹੇ ਸਨ। ਇਸ ਜਿੱਤ ਨਾਲ ਗੁਕੇਸ਼ ਨੇ ਸਿਰਫ਼ ਭਾਰਤੀ ਸ਼ਤਰੰਜ ਹੀ ਨਹੀਂ ਸਗੋਂ ਵਿਸ਼ਵ ਸ਼ਤਰੰਜ ਵਿੱਚ ਵੀ ਆਪਣਾ ਨਾਮ ਅਮਰ ਕਰ ਲਿਆ। ਵਿਸ਼ਵਨਾਥਨ ਆਨੰਦ ਤੋਂ ਬਾਅਦ ਗੁਕੇਸ਼ ਵਿਸ਼ਵ ਚੈਂਪੀਅਨ ਬਣਨ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਜਿੱਤ ਦੇ ਇਨਾਮ ਵਜੋਂ ਗੁਕੇਸ਼ ਨੂੰ 18 ਕਰੋੜ ਰੁਪਏ ਵੀ ਮਿਲਣਗੇ।

ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤਣ ਦੇ ਨਾਲ ਹੀ ਗੁਕੇਸ਼ ਮਹਾਨ ਗੈਰੀ ਕਾਸਪਾਰੋਵ ਦੁਆਰਾ 40 ਸਾਲ ਪਹਿਲਾਂ ਬਣਾਏ ਗਏ ਰਿਕਾਰਡ ਨੂੰ ਤੋੜਦੇ ਹੋਏ ਵਿਸ਼ਵ ਖਿਤਾਬ ਲਈ ਸਭ ਤੋਂ ਘੱਟ ਉਮਰ ਦਾ ਚੈਲੰਜਰ ਬਣ ਗਏ। ਸਾਬਕਾ ਰੂਸੀ ਮਹਾਨ ਕਾਸਪਾਰੋਵ 22 ਸਾਲ ਦੇ ਸਨ ਜਦੋਂ ਉਨ੍ਹਾਂ ਨੇ 1984 ਵਿੱਚ ਹਮਵਤਨ ਅਨਾਤੋਲੀ ਕਾਰਪੋਵ ਨਾਲ ਭਿੜਣ ਲਈ ਕੁਆਲੀਫਾਈ ਕੀਤਾ ਸੀ। ਹੁਣ ਗੁਕੇਸ਼ ਇਸ ਸਾਲ ਦੇ ਅੰਤ ਵਿੱਚ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਚੁਣੌਤੀ ਪੇਸ਼ ਕਰਨਗੇ।

Exit mobile version