Asian Games 2023: ਭਾਰਤ ਦੀਆਂ ਧੀਆਂ ਦੇ ਸਟੀਕ ਨਿਸ਼ਾਨੇ ਨਾਲ ਮਿਲੇ 2 ਗੋਲਡ ਮੈਡਲ, ਇੱਕ ਨੇ ਤੋੜਿਆ ਵਰਲਡ ਰਿਕਾਰਡ
19ਵੀਆਂ ਏਸ਼ਿਆਈ ਖੇਡਾਂ ਦੇ ਸ਼ੂਟਿੰਗ ਈਵੈਂਟ ਵਿੱਚ ਭਾਰਤ ਦਾ ਸੁਨਹਿਰੀ ਜਿੱਤ ਦਾ ਸਫ਼ਰ ਜਾਰੀ ਹੈ। ਭਾਰਤ ਨੇ ਚੌਥੇ ਦਿਨ ਨਿਸ਼ਾਨੇਬਾਜ਼ੀ ਵਿੱਚ 2 ਤਗਮੇ ਜਿੱਤੇ, ਜਿਨ੍ਹਾਂ ਵਿੱਚੋਂ ਇੱਕ ਗੋਲਡ ਮੈਡਲ ਸੀ। ਸ਼ੂਟਿੰਗ ਵਿੱਚ ਭਾਰਤ ਨੂੰ ਮਿਲਿਆ ਇਹ ਦੂਜਾ ਗੋਲਡ ਸੀ, ਜੋ ਦੇਸ਼ ਦੀਆਂ 3 ਬੇਟੀਆਂ ਨੇ ਮਿਲ ਕੇ ਹਾਸਲ ਕੀਤਾ।
ਭਾਰਤ ਦੀਆਂ ਧੀਆਂ ਕੀ ਕਰ ਸਕਦੀਆਂ ਹਨ, ਜੇਕਰ ਤੁਸੀਂ ਇਸ ਗੱਲ ਦਾ ਸਬੂਤ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ 19ਵੀਆਂ ਏਸ਼ੀਅਨ ਗੇਮਸ (Asian Games) ਵੱਲ ਦੇਖ ਸਕਦੇ ਹੋ। ਚੀਨ ਦੀ ਧਰਤੀ ‘ਤੇ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ ‘ਚ ਭਾਰਤ ਦੀਆਂ ਧੀਆਂ ਨੇ ਇਕ ਵਾਰ ਫਿਰ ਪਰਚਮ ਲਹਿਰਾਇਆ ਹੈ। ਇਸ ਵਾਰ 3 ਧੀਆਂ ਦੇ ਪਿਸਤੌਲ ਤੋਂ ਚੱਲੀ ਗੋਲੀ ਨੇ ਦੇਸ਼ ਦੀ ਝੋਲੀ ਸੋਨੇ ਦੇ ਤਗਮਿਆਂ ਨਾਲ ਭਰ ਦਿੱਤੀ ਹੈ।
ਭਾਰਤ ਨੇ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਮਨੂ, ਈਸ਼ਾ ਅਤੇ ਰਿਦਮ ਨੇ ਮਿਲ ਕੇ 25 ਮੀਟਰ ਦੀ ਦੂਰੀ ਤੋਂ ਅਜਿਹਾ ਟੀਚਾ ਲਿਆ ਕਿ ਦੂਜੇ ਦੇਸ਼ਾਂ ਦੇ ਨਿਸ਼ਾਨੇਬਾਜ਼ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕੇ। ਨਤੀਜਾ ਇਹ ਹੋਇਆ ਕਿ ਉਸ ਨੇ ਔਰਤਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ।
ਏਸ਼ੀਅਨ ਗੇਮਸ 2023 ਵਿੱਚ ਭਾਰਤ ਵੱਲੋਂ ਜਿੱਤਿਆ ਗਿਆ ਇਹ ਚੌਥਾ ਸੋਨ ਤਮਗਾ ਹੈ। ਭਾਰਤ ਨੇ ਸਿਰਫ ਨਿਸ਼ਾਨੇਬਾਜ਼ੀ ਵਿੱਚ ਹੀ ਆਪਣਾ ਦੂਜਾ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗ਼ਮਾ ਜਿੱਤਿਆ ਸੀ। ਹਾਲਾਂਕਿ ਇਸ ਵਾਰ ਭਾਰਤ ਨੇ ਰਾਈਫਲ ਨਾਲ ਨਹੀਂ ਸਗੋਂ ਪਿਸਟਲ ਨਾਲ ਗੋਲਡ ਨੂੰ ਨਿਸ਼ਾਨਾ ਬਣਾਇਆ ਹੈ।
50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਗੋਲਡ ਮੈਡਲ
ਗੋਲਡ ਫਤਿਹ ਦੀ ਕਹਾਣੀ ਚੌਥੇ ਦਿਨ ਇੱਥੇ ਹੀ ਖਤਮ ਨਹੀਂ ਹੋਈ। ਇਹ ਸਿਲਸਿਲਾ ਅੱਗੇ ਵੀ ਜਾਰੀ ਰਿਹਾ। ਸਿਫਤ ਕੌਰ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਸਿੰਗਲ ਈਵੈਂਟ ਵਿੱਚ ਦਿਨ ਦਾ ਦੂਜਾ ਸੋਨ ਤਮਗਾ ਜਿੱਤਿਆ। ਇਹ ਕਾਮਯਾਬੀ ਵਿਸ਼ਵ ਰਿਕਾਰਡ ਬਣਾ ਕੇ ਹਾਸਲ ਕੀਤੀ।
3 ਬੇਟੀਆਂ ਦੇ ਨਿਸ਼ਾੇਨ ਨਾਲ ਭਾਰਤ ਨੇ ਜਿੱਤਿਆ ਇਕ ਹੋਰ ਗੋਲਡ ਮੈਡਲ
ਭਾਰਤ ਦੀ ਮਨੂ ਭਾਕਰ (Manu Bhakar), ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਮਿਲ ਕੇ 1790 ਅੰਕ ਬਣਾਏ। ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੀਆਂ ਭਾਰਤ ਦੀਆਂ ਤਿੰਨ ਧੀਆਂ ਵਿੱਚੋਂ ਮਨੂ ਭਾਕਰ ਨੇ ਸਭ ਤੋਂ ਵੱਧ 590 ਅੰਕ ਹਾਸਲ ਕੀਤੇ। ਇਸ ਟੀਮ ਈਵੈਂਟ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤਿਆ ਜਦੋਂਕਿ ਚੀਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਜਦਕਿ ਦੱਖਣੀ ਕੋਰੀਆ ਨੇ ਇਸ ਈਵੈਂਟ ਦਾ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ
ਗੋਲਡ ਤੋਂ ਪਹਿਲਾਂ ਲੱਗਿਆ ਸੀ ਸਿਲਵਰ ਤੇ ਨਿਸ਼ਾਨਾ
25 ਮੀਟਰ ਪਿਸਟਲ ਟੀਮ ਈਵੈਂਟ ਅਤੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਤੋਂ ਪਹਿਲਾਂ ਭਾਰਤੀ ਮਹਿਲਾ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਵਿੱਚ ਸ਼ੂਟਿੰਗ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਮਤਲਬ, ਚੌਥੇ ਦਿਨ ਦਾ ਪਹਿਲਾ ਤਮਗਾ ਚਾਂਦੀ ਦਾ ਸੀ ਜਦਕਿ ਦੂਜਾ ਤਗਮਾ ਹੋਰ ਵੀ ਵਧੀਆ ਮਤਲ ਸੁਨਹਿਰੀ ਰੰਗ ਦਾ ਸੀ। ਭਾਰਤ ਲਈ ਚਾਂਦੀ ਦੀ ਜਿੱਤ ਵੀ ਤਿੰਨ ਮਹਿਲਾ ਨਿਸ਼ਾਨੇਬਾਜ਼ਾਂ ਨੇ ਮਿਲ ਕੇ ਹਾਸਲ ਕੀਤੀ, ਜਿਸ ਵਿੱਚ ਆਸ਼ੀ ਚੌਕਸੀ, ਮਾਨਿਨੀ ਕੌਸ਼ਿਕ ਅਤੇ ਸਿਫਤ ਕੌਰ ਸ਼ਾਮਲ ਸਨ।