Asian Games 2023: ਭਾਰਤ ਨੇ ਬੈਕ ਟੂ ਬੈਕ ਜਿੱਤੇ ਮੈਡਲ, ਨਿਸ਼ਾਨੇਬਾਜ਼ੀ ਤੋਂ ਬਾਅਦ ਇਸ ਖੇਡ ‘ਚ ਹੋਈਚਾਂਦੀ
ਏਸ਼ੀਆਈ ਖੇਡਾਂ 2023 ਦੇ ਪਹਿਲੇ ਦਿਨ ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਵੀ ਇੱਕ ਨਹੀਂ ਸਗੋਂ ਦੋ ਖੇਡਾਂ ਨਾਲ ਸ਼ੁਰੂਆਤ ਹੋਈ ਹੈ। ਇਸ ਦੇ ਨਾਲ ਹੀ ਭਾਰਤ ਦਾ ਤਮਗਾ ਸੂਚੀ ਖਾਤਾ ਖੁੱਲ੍ਹ ਗਿਆ ਹੈ। ਏਸ਼ੀਆਈ ਖੇਡਾਂ 2023 ਦਾ ਪਹਿਲਾ ਸੋਨ ਤਮਗਾ ਮੇਜ਼ਬਾਨ ਚੀਨ ਦੀ ਝੋਲੀ 'ਚ ਪਿਆ।
ਭਾਰਤ ਨੇ ਨਿਸ਼ਾਨੇਬਾਜ਼ੀ ‘ਚ ਆਪਣਾ ਪਹਿਲਾ ਤਗ਼ਮਾ ਜਿੱਤਿਆ
ਏਸ਼ੀਆਈ ਖੇਡਾਂ 2023 ‘ਚ ਨਿਸ਼ਾਨੇਬਾਜ਼ੀ ਨਾਲ ਭਾਰਤ ਦੀ ਤਗਮੇ ਦੀ ਸ਼ੁਰੂਆਤ ਹੋਈ। ਇੱਥੇ ਭਾਰਤ ਦੀ ਰਮਿਤਾ, ਮੇਹੁਲੀ ਅਤੇ ਆਸ਼ੀ ਨੇ ਮਿਲ ਕੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਤਿੰਨਾਂ ਨੇ ਮਿਲ ਕੇ 1886 ਅੰਕ ਬਣਾਏ, ਜਿਸ ਵਿੱਚ ਰਮਿਤਾ ਨੇ 631.9 ਅੰਕ ਹਾਸਲ ਕੀਤੇ। ਮੇਹੁਲੀ ਨੇ 630.8 ਜਦਕਿ ਆਸ਼ੀ ਨੇ 623.3 ਅੰਕ ਬਣਾਏ।ਭਾਰਤ ਨੇ ਡਬਲਜ਼ ਸਕਲ ‘ਚ ਦੂਜਾ ਤਮਗਾ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਕੁਝ ਸਮਾਂ ਬਾਅਦ ਹੀ ਭਾਰਤ ਨੂੰ ਡਬਲਜ਼ ਸਕਲਸ ਵਿੱਚ ਜਸ਼ਨ ਮਨਾਉਣ ਦਾ ਇੱਕ ਹੋਰ ਮੌਕਾ ਮਿਲਿਆ। ਇੱਥੇ ਪੁਰਸ਼ਾਂ ਦੇ ਹਲਕੇ ਭਾਰ ਵਰਗ ਵਿੱਚ ਭਾਰਤ ਦੇ ਅਰਜੁਨ ਸਿੰਘ ਅਤੇ ਜਾਟ ਸਿੰਘ ਨੇ 6:28:18 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਈਵੈਂਟ ਦਾ ਸੋਨ ਤਗਮਾ ਚੀਨ ਨੂੰ ਗਿਆ।
Follow Us
