ਏਸ਼ੀਆਈ ਫੈਨਸਿੰਗ ਕੈਡੇਟ ਕੱਪ 2025: ਅੰਕੁਸ਼ ਨੇ ਸੋਨ ਤੇ ਇਸ਼ਿਤਾ ਨੇ ਬਰਾਊਂਜ਼ ਤਮਗਾ ਜਿੱਤਿਆ, ਮਾਨਸਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

Updated On: 

23 Sep 2025 18:33 PM IST

Asian Fencing Cadet Cup 2025: ਉਤਰਾਖੰਡ ਦੇ ਹਲਦਵਾਨੀ ਵਿਖੇ 18 ਦੇਸਾਂ ਦੀ ਚਾਰ ਦਿਨਾਂ ਹੋਈਆਂ ਫੈਨਸਿੰਗ ਏਸ਼ੀਅਨ ਕੈਡੇਟ ਕੱਪ 2025 ਮੁਕਾਬਲਿਆਂ ਵਿੱਚ ਮਾਨਸਾ ਦੇ ਅੰਕੁਸ਼ ਨੇ ਸੋਨ ਤਮਗਾ ਤੇ ਇਸ਼ਿਤਾ ਨੇ ਬਰਾਊਂਜ਼ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਮਾਨਸਾ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅੰਕੁਸ਼ ਦਾ ਸੁਪਨਾ ਓਲੰਪਿਕ ਵਿੱਚ ਤਮਗਾ ਜਿੱਤਣਾ ਹੈ।

ਏਸ਼ੀਆਈ ਫੈਨਸਿੰਗ ਕੈਡੇਟ ਕੱਪ 2025: ਅੰਕੁਸ਼ ਨੇ ਸੋਨ ਤੇ ਇਸ਼ਿਤਾ ਨੇ ਬਰਾਊਂਜ਼ ਤਮਗਾ ਜਿੱਤਿਆ, ਮਾਨਸਾ ਪਹੁੰਚਣ ਤੇ ਸ਼ਾਨਦਾਰ ਸਵਾਗਤ

ਅੰਕੁਸ਼ ਨੇ ਸੋਨ ਤੇ ਇਸ਼ਿਤਾ ਨੇ ਬਰਾਊਂਜ਼ ਤਮਗਾ ਜਿੱਤਿਆ

Follow Us On

ਮਾਨਸਾ ਦੇ ਅੰਕੁਸ਼ ਨੇ ਉਤਰਾਖੰਡ ਦੇ ਹਲਦਵਾਨੀ ਵਿੱਚ ਆਯੋਜਿਤ ਚਾਰ ਦਿਨਾਂ ਏਸ਼ੀਅਨ ਫੈਂਸਿੰਗ ਕੈਡੇਟ ਕੱਪ 2025 ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਅੰਕੁਸ਼ ਨੇ ਵਿਅਕਤੀਗਤ ਵਰਗ ਵਿੱਚ ਬਰਾਊਂਜ਼ ਤਗਮਾ ਵੀ ਜਿੱਤਿਆ। ਮਾਨਸਾ ਦੀ ਇਸ਼ਿਤਾ ਨੇ ਵੀ ਇਸੇ ਮੁਕਾਬਲੇ ਵਿੱਚ ਬਰਾਊਂਜ਼ ਤਗਮਾ ਜਿੱਤਿਆ ਹੈ।

ਇਸ ਮੁਕਾਬਲੇ ਵਿੱਚ 18 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜੇਤੂ ਖਿਡਾਰੀਆਂ ਦਾ ਮਾਨਸਾ ਰੇਲਵੇ ਸਟੇਸ਼ਨ ‘ਤੇ ਸਥਾਨਕ ਵਿਧਾਇਕ ਅਤੇ ਨਾਗਰਿਕਾਂ ਨੇ ਹਾਰ ਪਾ ਕੇ ਸਵਾਗਤ ਕੀਤਾ। ਖਿਡਾਰੀਆਂ ਨੂੰ ਇੱਕ ਖੁੱਲ੍ਹੀ ਜੀਪ ਵਿੱਚ ਸ਼ਹਿਰ ਵਿੱਚੋਂ ਜਿੱਤ ਦੇ ਰੈਲੀ ਕੱਢੀ ਗਈ। ਇਸ ਦੌਰਾਨ ਵਿਧਾਇਕ ਡਾ. ਵਿਜੇ ਸਿੰਗਲਾ, ਪ੍ਰੇਮ ਕੁਮਾਰ ਅਰੋੜਾ ਅਤੇ ਪੰਜਾਬ ਫੈਨਸਿੰਗ ਦੇ ਪ੍ਰਧਾਨ ਧਰਮਿੰਦਰ ਆਹਲੂਵਾਲੀਆ ਨੇ ਇਸ ਪ੍ਰਾਪਤੀ ‘ਤੇ ਮਾਣ ਪ੍ਰਗਟ ਕੀਤਾ। ਵਿਧਾਇਕਾਂ ਨੇ ਖਿਡਾਰੀਆਂ ਨੂੰ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ।

ਅੰਕੁਸ਼ ਨੇ ਸੋਨ ਤਗਮਾ ਜਿੱਤਿਆ

ਚਾਰ ਦਿਨਾਂ ਏਸ਼ੀਅਨ ਫੈਂਸਿੰਗ ਕੈਡੇਟ ਕੱਪ 2025 ਉੱਤਰਾਖੰਡ ਦੇ ਹਲਦਵਾਨੀ ਵਿੱਚ ਆਯੋਜਿਤ ਕੀਤਾ ਗਿਆ। ਮਾਨਸਾ ਦੇ ਅੰਕੁਸ਼ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਟੀਮ ਈਵੈਂਟ ਵਿੱਚ ਸੋਨ ਤਗਮਾ ਅਤੇ ਵਿਅਕਤੀਗਤ ਵਰਗ ਵਿੱਚ ਬਰਾਊਂਜ਼ ਤਗਮਾ ਜਿੱਤਿਆ।

ਮਾਨਸਾ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ

ਏਸ਼ੀਅਨ ਫੈਨਸਿੰਗ ਕੈਡੇਟ ਕੱਪ 2025 ਤੋਂ ਵਾਪਸ ਆਏ ਤਗਮਾ ਜੇਤੂ ਖਿਡਾਰੀਆਂ ਦਾ ਮਾਨਸਾ ਰੇਲਵੇ ਸਟੇਸ਼ਨ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਧਾਇਕ ਡਾ. ਵਿਜੇ ਸਿੰਗਲਾ, ਪ੍ਰੇਮ ਕੁਮਾਰ ਅਰੋੜਾ ਅਤੇ ਪੰਜਾਬ ਫੈਨਸਿੰਗ ਦੇ ਪ੍ਰਧਾਨ ਧਰਮਿੰਦਰ ਆਹਲੂਵਾਲੀਆ ਜੇਤੂਆਂ ਦਾ ਸਵਾਗਤ ਕਰਨ ਲਈ ਰੇਲਵੇ ਸਟੇਸ਼ਨ ‘ਤੇ ਪਹੁੰਚੇ।

ਓਲੰਪਿਕ ਵਿੱਚ ਦੇਸ਼ ਲਈ ਤਗਮਾ ਜਿੱਤਣ ਦਾ ਸੁਪਨਾ

ਸੋਨ ਤਗਮਾ ਜੇਤੂ ਅੰਕੁਸ਼ ਜਿੰਦਲ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਓਲੰਪਿਕ ਵਿੱਚ ਦੇਸ਼ ਲਈ ਤਗਮਾ ਜਿੱਤਣਾ ਹੈ। ਵਿਧਾਇਕ ਡਾ. ਵਿਜੇ ਸਿੰਗਲਾ ਨੇ ਐਥਲੀਟਾਂ ਦੀ ਪ੍ਰਾਪਤੀ ‘ਤੇ ਮਾਣ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ। ਬਾਬਾ ਫਰੀਦ ਸਕੂਲ ਉੱਭਾ ਦੇ ਮੈਨੇਜਰ, ਰਾਜ ਉੱਭਾ, ਬ੍ਰਿਜ ਲਾਲ ਅਤੇ ਹੋਰ ਸਟਾਫ਼ ਨੇ ਵੀ ਐਥਲੀਟਾਂ ਦਾ ਸਵਾਗਤ ਕੀਤਾ।