Baisakhi: ਖੁਸ਼ੀਆਂ ਤੇ ਸੁਖ-ਸ਼ਾਂਤੀ ਦੇ ਤਿਊਹਾਰ ਵਿਸਾਖੀ ਨਾ ਜੁੜੀਆਂ ਹਨ ਇਹ ਦਿਲਚਸਪ ਗੱਲਾਂ

tv9-punjabi
Updated On: 

07 Apr 2025 18:17 PM

Baisakhi 2025 :ਹਿੰਦੂ ਧਰਮ ਵਿੱਚ ਵਿਸਾਖੀ ਨੂੰ ਦਾਨ-ਪੁੰਨ ਦਾ ਤਿਉਹਾਰ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਇਸ ਦਿਨ ਸਾਰੇ ਸਨਾਤਨੀ ਕਿਸੇ ਪਵਿੱਤਰ ਨਦੀ ਜਾਂ ਝੀਲ 'ਤੇ ਜਾ ਕੇ ਇਸ਼ਨਾਨ ਕਰਦੇ ਹਨ ਅਤੇ ਦਾਨ-ਪੁੰਨ ਕਰਦੇ ਹਨ। ਵਿਸਾਖੀ ਦੇ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਅਤੇ ਉਨ੍ਹਾਂ ਨਾਲ ਜੁੜੇ ਮੰਤਰਾਂ ਦਾ ਜਾਪ ਕਰਨ ਨਾਲ ਜਿੰਦਗੀ ਵਿੱਚ ਖੁੱਸ਼ੀਆਂ ਅਤੇ ਖੇੜੀਆਂ ਦੀ ਬਰਸਾਤ ਹੁੰਦੀ ਹੈ।

Baisakhi: ਖੁਸ਼ੀਆਂ ਤੇ ਸੁਖ-ਸ਼ਾਂਤੀ ਦੇ ਤਿਊਹਾਰ ਵਿਸਾਖੀ ਨਾ ਜੁੜੀਆਂ ਹਨ ਇਹ ਦਿਲਚਸਪ ਗੱਲਾਂ

ਖੁਸ਼ੀਆਂ ਤੇ ਸੁਖ-ਸ਼ਾਂਤੀ ਦੇ ਤਿਊਹਾਰ ਵਿਸਾਖੀ ਨਾ ਜੁੜੀਆਂ ਹਨ ਦਿਲਚਸਪ ਗੱਲਾਂ

Follow Us On

Baisakhi 2025: ਵਿਸਾਖੀ ਨੂੰ ਖੁਸ਼ੀ ਅਤੇ ਸੁਖ-ਸ਼ਾਂਤੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਤਬਦੀਲੀ ਕਾਰਨ ਇਹ ਤਿਉਹਾਰ ਮਨ ਵਿੱਚ ਖੁਸ਼ੀ ਲਿਆਉਂਦਾ ਹੈ। ਇਸ ਤਿਉਹਾਰ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਅਸਾਮ ਵਿੱਚ ਇਸਨੂੰ ਬਿਹੂ ਕਿਹਾ ਜਾਂਦਾ ਹੈ, ਬੰਗਾਲ ਵਿੱਚ ਇਸਨੂੰ ਨਬ ਵਰਸ਼ਾ ਕਿਹਾ ਜਾਂਦਾ ਹੈ ਅਤੇ ਕੇਰਲ ਵਿੱਚ ਇਸਨੂੰ ਪੂਰਮ ਵਿਸ਼ੂ ਕਿਹਾ ਜਾਂਦਾ ਹੈ।

Baisakhi 2023: ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ;ਤੇ ਲੱਗੀਆਂ ਰੌਣਕਾਂ, ਜੱਥੇਦਾਰ ਨੇ ਸੰਗਤਾਂ ਨੂੰ ਦਿੱਤੀ ਵਧਾਈ

ਇਸ ਦਿਨ ਲੋਕ ਨਵੇਂ ਕੱਪੜੇ ਪਾਉਂਦੇ ਹਨ ਅਤੇ ਘਰ ਵਿੱਚ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਰਿਸ਼ੀ ਵਿਆਸ ਨੇ ਚਾਰੇ ਵੇਦ ਪੂਰੇ ਕੀਤੇ ਸਨ ਅਤੇ ਇਸ ਦਿਨ ਰਾਜਾ ਜਨਕ ਨੇ ਯੱਗ ਕੀਤਾ ਸੀ ਅਤੇ ਅਸ਼ਟਾਵਕਰ ਤੋਂ ਬ੍ਰਹਮ ਗਿਆਨ ਪ੍ਰਾਪਤ ਕੀਤਾ ਸੀ।

(Image Credit Source: PTI)

ਵਿਸਾਖੀ ਵਾਲੇ ਦਿਨ, ਸੂਰਜ ਮੇਸ਼ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹਨ, ਜਿਸ ਕਾਰਨ ਇਸਨੂੰ ਮੇਸ਼ ਸੰਕ੍ਰਾਂਤੀ ਵਜੋਂ ਵੀ ਮਨਾਇਆ ਜਾਂਦਾ ਹੈ। ਇਸਨੂੰ ਨਵੇਂ ਸੂਰਜੀ ਸਾਲ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ ਕਿਉਂਕਿ ਸੂਰਜ ਮੇਸ਼ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਸਦਾ ਨਾਮ ਵਿਸਾਖੀ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਸ ਦਿਨ ਸੂਰਜ ਵਿਸ਼ਾਖਾ ਨਕਸ਼ਤ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ, ਗੰਗਾ, ਗੋਦਾਵਰੀ ਅਤੇ ਕਾਵੇਰੀ ਵਰਗੀਆਂ ਧਾਰਮਿਕ ਮਹੱਤਤਾ ਵਾਲੀਆਂ ਨਦੀਆਂ ਵਿੱਚ ਇਸ਼ਨਾਨ ਅਤੇ ਦਾਨ ਕਰਨਾ ਬਹੁਤ ਮਹੱਤਵ ਰੱਖਦਾ ਹੈ।

ਇਹ ਕਿਸਾਨਾਂ ਦਾ ਇੱਕ ਪ੍ਰਮੁੱਖ ਤਿਉਹਾਰ ਵੀ ਹੈ। ਇਸ ਦਿਨ ਉਹ ਆਪਣੀ ਨਵੀਂ ਫ਼ਸਲ ਦਾ ਜਸ਼ਨ ਮਨਾਉਂਦੇ ਹਨ। ਸਦੀਆਂ ਤੋਂ ਮਨਾਏ ਜਾਣ ਵਾਲਾ ਤਿਊਹਾਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਸ ਤਿਉਹਾਰ ਨੂੰ ਇੱਕ ਨਵਾਂ ਰੂਪ ਦਿੱਤਾ।

1699 ਵਿੱਚ, ਵਿਸਾਖੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਸਥਿਤ ਕੇਸਗੜ੍ਹ ਸਾਹਿਬ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਇੰਕਲਾਬੀ ਕੰਮ ਕੀਤਾ, ਜਿਸਦੀ ਉਦਾਹਰਣ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ।

Related Stories
Aaj Da Rashifal: ਅੱਜ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਸੁਧਾਰ ਹੋਵੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕੰਮ ਵਾਲੀ ਥਾਂ ‘ਤੇ ਬੇਲੋੜੀ ਭੱਜ-ਦੌੜ ਹੋਵੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਦੁਸ਼ਮਣ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਦੁਸ਼ਮਣ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕੰਮ ਵਾਲੀ ਥਾਂ ‘ਤੇ ਵਾਪਰ ਸਕਦੀ ਹੈ ਚੰਗੀ ਘਟਨਾ, ਜਾਣੋ ਅੱਜ ਦਾ ਰਾਸ਼ੀਫਲ
3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ, ਜੰਮੂ ਤੋਂ ਕਸ਼ਮੀਰ ਤੱਕ ਅਜਿਹੇ ਹਨ ਇੰਤਜ਼ਾਮ, ਸੁਰੱਖਿਆ ਵੀ ਹੋਵੇਗੀ ਪੁਖ਼ਤਾ