Chali Mukte: ਯੋਧਿਆਂ ‘ਤੇ ਸੂਰਬੀਰਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ

Updated On: 

14 Jan 2025 11:13 AM IST

Guru Sahib De Chali Mukte: ਗੁਰੂ ਅਤੇ ਸਿੱਖ ਦਾ ਰਿਸ਼ਤਾ ਬੜਾ ਪਿਆਰਾ ਅਤੇ ਨਿਆਰਾ ਹੈ। ਇਸੇ ਰਿਸ਼ਤੇ ਦੀ ਅਜਿਹੀ ਇੱਕ ਝਲਕ ਮਿਲਦੀ ਹੈ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ। ਜਿੱਥੇ ਚਾਲੀ ਸਿੰਘਾਂ ਨੇ ਗੁਰੂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਗੁਰੂ ਨੇ ਵੀ ਸਿੱਖਾਂ ਲਈ ਆਪਣੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ।

Chali Mukte: ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ

Chali Mukte: ਯੋਧਿਆਂ 'ਤੇ ਸੂਰਬੀਰਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ

Follow Us On

ਸ੍ਰੀ ਮੁਕਤਸਰ ਸਾਹਿਬ ਉਹ ਪਾਵਨ ਪਵਿੱਤਰ ਧਰਤੀ। ਜਿਸ ਨੇ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਇੱਕ ਮਿਸਾਲ ਸਾਡੇ ਸਾਹਮਣੇ ਰੱਖੀ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਇਸ ਸਮਾਂ ਸੀ ਜਦੋਂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ (ਅਜੌਕਾ ਸ੍ਰੀ ਮੁਕਤਸਰ ਸਾਹਿਬ) ਵਿਖੇ ਪਹੁੰਚੇ ਹੋਏ ਸਨ। ਇਸ ਅਸਥਾਨ ਤੇ ਗੁਰੂ ਦੇ ਸਿੱਖਾਂ ਅਤੇ ਸੂਬਾ ਸਰਹਿੰਦ ਦੀ ਸ਼ਾਹੀ ਫੌਜ ਵਿੱਚ ਯੁੱਧ ਹੋਇਆ।

ਗੁਰੂ ਪਾਤਸ਼ਾਹ ਨੇ ਵੀ ਇਸ ਘਸਮਾਣ ਦੀ ਜੰਗ ਵਿੱਚ ਹਿੱਸਾ ਲਿਆ। ਗੁਰੂ ਪਾਤਸ਼ਾਹ ਇੱਕ ਉੱਚੀ ਟਿੱਬੀ ਉੱਪਰ ਬੈਠ ਕੇ ਦੁਸ਼ਮਣ ਉੱਪਰ ਤੀਰਾਂ ਦੀ ਬਾਰਿਸ਼ ਕਰ ਰਹੇ ਹਨ। ਇਸੇ ਜੰਗ ਵਿੱਚ ਇੱਕ ਹੋਰ ਵੀ ਦ੍ਰਿਸ਼ ਸੀ। ਉਹ ਸੀ ਬੀਬੀ ਭਾਗੋ ਜੀ ਦੀ ਅਗਵਾਈ ਵਿੱਚ ਲੜ ਰਹੇ 40 ਮੁਕਤਿਆਂ ਦਾ। ਉਹੀ ਚਾਲੀ ਮੁਕਤੇ ਜੋ ਕਿਸੇ ਸਮੇਂ ਪਾਤਸ਼ਾਹ ਨੂੰ ਬੇ-ਦਾਵਾ ਦੇਕੇ ਘਰ ਚਲੇ ਗਏ ਸਨ।

ਮਾਈ ਭਾਗੋ ਦੀ ਵੰਗਾਰ

ਬੀਬੀ ਭਾਗੋ ਜੀ ਦੇ ਕਹੇ ਬੋਲਾਂ ਤੋਂ ਬਾਅਦ ਉਹ ਸਿੰਘ ਮੈਦਾਨ ਵਿੱਚ ਜੂਝ ਰਹੇ ਸਨ ਪਰ ਸਤਿਗੁਰੂ ਉੱਚੀ ਪਹਾੜੀ ਤੋਂ ਸਭ ਦੇਖ ਰਹੇ ਸਨ। ਦੇਖਦਿਆਂ ਹੀ ਦੇਖਦਿਆਂ ਇੱਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਪਰ ਉਸ ਜੱਥੇ ਦੇ ਆਗੂ ਭਾਈ ਮਹਾਂ ਸਿੰਘ ਜਖ਼ਮੀ ਹੋਣ ਤੋਂ ਬਾਅਦ ਮੈਦਾਨ ਵਿੱਚ ਆਖਰੀ ਸਾਹ ਲੈ ਰਹੇ ਹਨ।

ਸਮਰੱਥ ਗੁਰੂ ਸਿਰ ਹੱਥ ਧਰਿਓ

ਪਾਤਸ਼ਾਹ ਭਾਈ ਮਹਾਂ ਸਿੰਘ ਕੋਲ ਆਏ ਅਤੇ ਸੱਚੇ ਗੁਰੂ ਨੇ ਸਿਰ ਤੇ ਹੱਥ ਧਰਿਆ। ਭਾਈ ਮਹਾਂ ਸਿੰਘ ਨੇ ਗੁਰੂ ਅੱਗੇ ਬੇਨਤੀ ਕੀਤੀ। ਪਾਤਸ਼ਾਹ ਬੇ-ਦਾਵਾ ਪਾੜ ਦਿਓ। ਟੁੱਟੀ ਗੰਢ ਦਿਓ। ਬੇਨਤੀ ਨੂੰ ਸਵੀਕਾਰ ਕਰਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ 40 ਸਿੰਘਾਂ ਦਾ ਦਿੱਤਾ ਬੇ-ਦਾਵਾ ਪਾੜ ਕੇ ਮਹਾਂ ਸਿੰਘ ਦਾ ਸਿਰ ਆਪਣੀ ਬੁੱਕਲ ਵਿੱਚ ਲੈ ਲਿਆ ਅਤੇ 40 ਸਿੰਘਾਂ ਨੂੰ ਬੇ-ਦਾਵੇ ਤੋਂ ਮੁਕਤ ਹੋਣ ਦਾ ਵਚਨ ਦਿੱਤਾ।

ਗੁਰੂ ਨੇ ਆਪਣੇ ਹੀ ਆਪਣੇ ਸਿੰਘਾਂ ਦਾ ਸਸਕਾਰ ਕੀਤਾ। ਬੇ-ਦਾਵੇ ਤੋਂ ਮੁਕਤ ਹੋਏ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਖਿਦਰਾਣੇ ਦੀ ਇਸ ਧਰਤੀ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪਿਆ। ਜਿਸ ਥਾਂ ਤੇ 40 ਮੁਕਤਿਆਂ ਦਾ ਸਸਕਾਰ ਕੀਤਾ ਗਿਆ ਸੀ। ਉਸ ਥਾਂ ਤੇ ਅੱਜ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸੁਸ਼ੋਭਿਤ ਹੈ। ਚਾਲੀ ਮੁਕਤਿਆਂ ਦੀ ਵਡਿਆਈ ਸਿੱਖਾਂ ਵੱਲੋਂ ਨਿੱਤ ਗੁਰੂ ਅੱਗੇ ਕੀਤੀ ਜਾਂਦੀ ਅਰਦਾਸ ਵਿੱਚ ਕੀਤੀ ਜਾਂਦੀ ਹੈ।