Sikh History: ਕੀ ਹੈ ਮੂਲ ਮੰਤਰ ਦਾ ਅਰਥ, ਜਿੱਥੋਂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ

Updated On: 

20 Sep 2025 13:14 PM IST

Sikhism Teachings: ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਹੋਵੇਗਾ ਕਿ ਆਖਰ ਮੂਲ ਮੰਤਰ ਕੀ ਹੈ। ਅਸਲ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਜਪੁ ਜੀ ਸਾਹਿਬ ਦਾ ਹਿੱਸਾ ਹੈ। ਇਹ ਉਹ ਮੰਗਲਾ-ਚਰਨ ਹੈ ਜਿਸ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਰੰਭ ਹੁੰਦਾ ਹੈ।

Sikh History: ਕੀ ਹੈ ਮੂਲ ਮੰਤਰ ਦਾ ਅਰਥ, ਜਿੱਥੋਂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ
Follow Us On

ਸ਼ੁੱਕਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿੱਖ ਧਰਮ ਦੇ ਕੁੱਝ ਲੋਕਾਂ ਨਾਲ ਆਪਣੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਕਈ ਹੋਰ ਲੋਕ ਵੀ ਸ਼ਾਮਿਲ ਸਨ। ਇਸ ਮੁਲਾਕਾਤ ਦੌਰਾਨ ਗਾਇਕ ਹਰਸ਼ਰਨ ਕੌਰ ਨੇ ਮੂਲ ਮੰਤਰ ਦਾ ਜਾਪ ਵੀ ਕੀਤਾ। ਇਸ ਜਾਪ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੱਥ ਜੋੜ ਕੇ ਬੈਠੇ ਹੋਏ ਸਨ। ਆਓ ਸਿੱਖ ਇਤਿਹਾਸ ਦੀ ਇਸ ਲੜ੍ਹੀ ਵਿੱਚ ਅੱਜ ਆਪਾਂ ਮੂਲ ਮੰਤਰ ਦੇ ਅਰਥਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ।

ਕੀ ਹੈ ਮੂਲ ਮੰਤਰ ?

ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਹੋਵੇਗਾ ਕਿ ਆਖਰ ਮੂਲ ਮੰਤਰ ਕੀ ਹੈ। ਅਸਲ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਜਪੁ ਜੀ ਸਾਹਿਬ ਦਾ ਹਿੱਸਾ ਹੈ। ਇਹ ਉਹ ਮੰਗਲਾ-ਚਰਨ ਹੈ ਜਿਸ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਰੰਭ ਹੁੰਦਾ ਹੈ। ਇਸ ਵਿੱਚ ਗੁਰੂ ਸਾਹਿਬ ਨੇ ਉਸ ਸੱਚ ਰੱਬ ਬਾਰੇ ਸਾਨੂੰ ਦੱਸਿਆ ਹਨ ਕਿਉਂਕਿ ਅਸੀਂ ਰੱਬ ਨੂੰ ਭਾਲਦੇ ਫਿਰਦੇ ਹਾਂ ਪਰ ਸਾਨੂੰ ਪਤਾ ਨਹੀਂ ਸੀ ਕਿ ਰੱਬ ਕਿਹੋ ਜਿਹਾ ਹੈ, ਕਿੱਥੇ। ਅਜਿਹੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ।

ਮੂਲ ਮੰਤਰ ਦੇ ਅਰਥ

  • ਮੂਲ ਮੰਤਰ ੴ ਦੇ ਨਾਲ ਸ਼ੁਰੂ ਹੁੰਦਾ ਹੈ। ਜਿਸ ਦਾ ਅਰਥ ਹੈ ਕਿ ਰੱਬ ਇੱਕ ਹੈ। ਬੇਸ਼ੱਕ ਦੁਨੀਆਂ ਵਿੱਚ ਉਸ ਦੇ ਵੱਖਰੇ ਨਾਮ ਹਨ। ਕੋਈ ਰੱਬ ਕਹਿੰਦਾ ਹੈ, ਕੋਈ ਅੱਲ੍ਹਾ, ਕੋਈ ਭਗਵਾਨ, ਪਰ ਅਸਲ ਵਿੱਚ ਉਹ ਇੱਕ ਹੀ ਹੈ।
  • ਦੂਜਾ ਸ਼ਬਦ ਸਤਿਨਾਮੁ ਆਉਂਦਾ ਹੈ। ਜਿਸ ਦਾ ਅਰਥ ਹੈ ਕਿ ਉਸ ਇੱਕ ਰੱਬ ਦਾ ਨਾਮ ਸੱਚਾ ਹੈ, ਉਹ ਕੱਲ੍ਹ ਵੀ ਸੱਚਾ ਸੀ, ਉਹ ਆਉਣ ਵਾਲੇ ਕੱਲ੍ਹ ਨੂੰ ਵੀ ਸੱਚ ਹੋਵੇਗਾ। ਉਸ ਦਾ ਨਾਮ ਜੁਗਾਂ ਜੁਗਾਂ ਤੋਂ ਸੱਚਾ ਹੈ।
  • ਕਰਤਾ ਪੁਰਖੁ ਮੂਲ ਮੰਤਰ ਦਾ ਤੀਜਾ ਸ਼ਬਦ ਹੈ। ਜਿਸ ਦਾ ਮਤਲਬ ਉਹ ਸੱਚਾ ਰੱਬ ਹੀ ਹੈ ਜੋ ਸਭ ਕੁਝ ਬਣਾਉਣ ਵਾਲਾ ਹੈ, ਸਭ ਕੁੱਝ ਉਸ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ।
  • ਇਸ ਤੋਂ ਬਾਅਦ ਨਿਰਭਉ ਸ਼ਬਦ ਆਉਂਦਾ ਹੈ ਜਿਸ ਦਾ ਅਰਥ ਹੈ ਕਿ ਉਹ ਸੱਚੇ ਰੱਬ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਨਿਰਭਉ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਿੱਖ ਆਪਣੇ ਜੀਵਨ ਵਿੱਚ ਕਿਸੇ ਵੀ ਪ੍ਰਕਾਰ ਦਾ ਡਰ ਨਾ ਰੱਖਣ, ਬਸ ਉਸ ਅਕਾਲ ਪੁਰਖ ਤੇ ਵਿਸ਼ਵਾਸ ਰੱਖਣ।
  • ਨਿਰਭਉ ਤੋਂ ਬਾਅਦ ਨਿਰਵੈਰ ਸ਼ਬਦ ਆਉਂਦਾ ਹੈ। ਜੋ ਸਿੱਖ ਨੂੰ ਕਹਿੰਦਾ ਹੈ ਕਿ ਗੁਰੂ ਦਾ ਸਿੱਖ ਕਦੇ ਵੀ ਕਿਸੇ ਨੂੰ ਨਫਰਤ ਨਹੀਂ ਕਰਦਾ, ਉਹ ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ, ਕਿਉਂਕਿ ਸਾਰੇ ਹੀ ਰੱਬ ਦੀ ਜੋਤ ਹਨ। ਜੇਕਰ ਸਭ ਉਸ ਰੱਬ ਦੀ ਜੋਤ ਹਨ ਤਾਂ ਰੱਬ ਵੀ ਕਿਵੇਂ ਕਿਸੇ ਨਾਲ ਵੈਰ ਰੱਖ ਸਕਦਾ ਹੈ।
  • ਨਿਰਵੈਰ ਤੋਂ ਬਾਅਦ ਅਕਾਲ ਮੂਰਤਿ ਦਾ ਜ਼ਿਕਰ ਆਉਂਦਾ ਹੈ। ਰੱਬ ਦੀ ਮੂਰਤਿ ਅਕਾਲ ਹੈ ਜਿਸ ਉੱਪਰ ਕਾਲ (ਸਮਾਂ) ਦਾ ਅਸਰ ਨਹੀਂ ਪੈਂਦਾ, ਨਾ ਉਹ ਪੈਦਾ ਹੁੰਦਾ ਹੈ ਅਤੇ ਨਾ ਹੀ ਮਰਦਾ ਹੈ, ਉਹ ਇਸ ਚੱਕਰ ਤੋਂ ਮੁਕਤ ਹੈ।
  • ਅਜੂਨੀ ਤੋਂ ਭਾਵ ਕਿ ਰੱਬ ਕਿਸੇ ਜੂਨ ਵਿੱਚ ਨਹੀਂ ਆਉਂਦਾ, ਪ੍ਰਭੂ ਦੀ ਆਤਮਿਕ ਅਤੇ ਅਮਰ ਪ੍ਰਕ੍ਰਿਤੀ ਨੂੰ ਦਰਸਾਉਂਦਾ ਹੈ।
  • ਸੈਭੰ ਦਾ ਅਰਥ ਹੈ ਕਿ ਰੱਬ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ਅਤੇ ਆਪਣੇ ਆਪ ਵਿੱਚ ਵੀ ਉਹ ਮੌਜੂਦ ਹੈ। ਰੱਬ ਕਿਸੇ ਤੇ ਨਿਰਭਰ ਨਹੀ ਹੈ।
  • ਅਖੀਰ ਵੀ ਸ਼ਬਦ ਆਉਂਦਾ ਹੈ ਗੁਰ ਪ੍ਰਸਾਦਿ, ਇਹ ਸਿੱਖ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪ੍ਰਭੂ ਦੀ ਸਮਝ ਅਤੇ ਜੀਵਨ ਦੇ ਉੱਤਰਾਂ ਨੂੰ ਪ੍ਰਾਪਤ ਕਰਨ ਲਈ ਗੁਰੂ ਦੀ ਕਿਰਪਾ ਜਰੂਰੀ ਹੈ। ਗੁਰੂ ਦੀ ਮਿਹਰ ਅਤੇ ਸਿੱਖਿਆ ਨਾਲ ਹੀ ਕੋਈ ਭੀ ਆਤਮਿਕ ਤਰੱਕੀ ਕਰ ਸਕਦਾ ਹੈ।