ਜੇ ਤੁਹਾਡਾ ਸ਼ਨੀ ਵੀ ਗੁੱਸੇ ‘ਚ ਹੈ ਤਾਂ ਕਰੋ ਇਹ ਉਪਾਅ

Published: 

07 Jan 2023 11:55 AM

ਹਿੰਦੂ ਧਰਮ ਵਿੱਚ ਇੱਕ ਮਾਨਤਾ ਹੈ ਕਿ ਜਿਨ੍ਹਾਂ ਦੀ ਕੁੰਡਲੀ ਵਿੱਚ ਸ਼ਨੀ ਦੋਸ਼ ਹੁੰਦਾ ਹੈ, ਉਨ੍ਹਾਂ ਦੇ ਜੀਵਨ ਵਿੱਚ ਕਈ ਸਮੱਸਿਆਵਾਂ ਆਉਣ ਲੱਗਦੀਆਂ ਹਨ। ਸ਼ਨੀ ਗ੍ਰਹਿ ਦਾ ਅਕਸਰ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਨਵੇਂ ਸਾਲ 'ਚ ਸ਼ਨੀ ਦੇ ਮਾੜੇ ਪ੍ਰਭਾਵਾਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਹ ਉਪਾਅ ਜ਼ਰੂਰ ਕਰੋ।

ਜੇ ਤੁਹਾਡਾ ਸ਼ਨੀ ਵੀ ਗੁੱਸੇ ਚ ਹੈ ਤਾਂ ਕਰੋ ਇਹ ਉਪਾਅ

ਜੇ ਤੁਹਾਡਾ ਸ਼ਨੀ ਵੀ ਗੁੱਸੇ 'ਚ ਹੈ ਤਾਂ ਕਰੋ ਇਹ ਉਪਾਅ

Follow Us On

ਸਾਡੇ ਦੇਸ਼ ਵਿੱਚ ਲੋਕ ਧਰਮ ਵਿੱਚ ਖਾਸ ਵਿਸ਼ਵਾਸ ਰੱਖਦੇ ਹਨ। ਧਰਮ ਦੇ ਨਾਲ-ਨਾਲ ਲੋਕ ਗ੍ਰਹਿ, ਤਾਰਾਮੰਡਲ ਆਦਿ ਨੂੰ ਵੀ ਥਸ ਤੋਰ ਤੇ ਮੰਨਦੇ ਹਨ। ਆਮ ਤੌਰ ‘ਤੇ ਜੇਕਰ ਕਿਸੇ ਨੇ ਕੋਈ ਵੀ ਵੱਡਾ ਜਾਂ ਸ਼ੁਭ ਕੰਮ ਕਰਨਾ ਹੁੰਦਾ ਹੈ ਤਾਂ ਉਹ ਜੋਤਸ਼ੀਆਂ ਤੋਂ ਆਪਣੇ ਭਵਿੱਖ ਦੇ ਗ੍ਰਹਿ ਅਤੇ ਤਾਰਾਮੰਡਲਾਂ ਦੀ ਜਾਣਕਾਰੀ ਜ਼ਰੂਰ ਲੈਂਦਾ ਹੈ। ਕਈ ਵਾਰ ਕਿਸੇ ਦੇ ਗ੍ਰਹਿ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਹੇ ਹੁੰਦੇ ਤਾਂ ਉਹ ਆਪਣੇ ਕੰਮ ਜਾਂ ਪ੍ਰੋਜੈਕਟ ਨੂੰ ਕੁਝ ਸਮੇਂ ਲਈ ਟਾਲ ਦਿੰਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਗ੍ਰਹਿ ਸੁਧਾਰ ਲਈ ਪੰਡਤਾਂ ਅਤੇ ਜੋਤਸ਼ੀਆਂ ਤੋਂ ਪੂਜਾ ਕਰਵਾ ਲੈਂਦਾ ਹੈ। ਹਿੰਦੂ ਧਰਮ ਵਿੱਚ ਇੱਕ ਮਾਨਤਾ ਹੈ ਕਿ ਜੇਕਰ ਤੁਹਾਡਾ ਸ਼ਨੀ ਤੁਹਾਡੇ ਉੱਤੇ ਨਾਰਾਜ਼ ਚੱਲ ਰਿਹਾ ਹੈ ਤਾਂ ਇਸ ਦਾ ਤੁਹਾਡੇ ਜੀਵਨ ਉੱਤੇ ਬਹੁਤ ਮਾੜਾ ਅਸਰ ਪੈਣ ਵਾਲਾ ਹੈ। ਕਿਹਾ ਜਾਂਦਾ ਹੈ ਕਿ ਤੁਹਾਡੇ ‘ਤੇ ਸ਼ਨੀ ਦੀ ਬੁਰੀ ਨਜ਼ਰ ਤੁਹਾਡੇ ਸਾਰੇ ਕੰਮ ਖਰਾਬ ਕਰ ਸਕਦੀ ਹੈ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਮਾੜੀ ਥਾਂ ਤੇ ਹੈ ਤਾਂ ਇਹ ਤੁਹਾਡੇ ਲਈ ਬਹੁਤ ਪਰੇਸ਼ਾਨੀ ਵਾਲਾ ਹੋ ਸਕਦਾ ਹੈ।

ਆਮ ਆਦਮੀ ਤੋਂ ਲੈ ਕੇ ਵੱਡੇ ਕਾਰੋਬਾਰੀ ਵੀ ਸ਼ਨੀ ਤੋਂ ਡਰਦੇ ਹਨ

ਸਾਡੇ ਦੇਸ਼ ਵਿੱਚ ਵੀ ਆਮ ਆਦਮੀ ਤੋਂ ਲੈ ਕੇ ਵੱਡੇ ਉਦਯੋਗਪਤੀ ਤੱਕ ਸ਼ਨੀ ਦੇਵ ਦੀ ਬੁਰੀ ਨਜ਼ਰ ਤੋਂ ਡਰਦੇ ਹਨ। ਸ਼ਨੀ ਨੂੰ ਸ਼ਾਂਤ ਕਰਨ ਲਈ ਦੇਸ਼ ਦੇ ਵੱਡੇ-ਵੱਡੇ ਉਦਯੋਗਪਤੀ ਦੇਸ਼ ਦੇ ਵੱਡੇ-ਵੱਡੇ ਮੰਦਰਾਂ ‘ਚ ਪੂਜਾ-ਪਾਠ ਕਰਵਾਉਂਦੇ ਹਨ। ਉਹ ਸ਼ਨੀ ਦੀ ਬੁਰੀ ਨਜਰ ਦੇ ਡਰੋਂ ਆਪਣੇ ਕਰੋੜਾਂ ਦੇ ਪ੍ਰੋਜੈਕਟ ਬੰਦ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸ਼ਨੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਵੀ ਸਾਲ 2023 ‘ਚ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਉਪਾਅ ਜ਼ਰੂਰ ਕਰੋ ਤਾਂ ਜੋ ਤੁਹਾਡਾ ਸਾਲ ਸਫਲਤਾ ਅਤੇ ਖੁਸ਼ੀਆਂ ‘ਚ ਬਤੀਤ ਹੋਵੇ।

ਜੋਤਸ਼ੀਆਂ ਮੁਤਾਬਕ ਤੁਹਾਨੂੰ ਇਹ ਉਪਾਅ ਕਰਨੇ ਪੈਣਗੇ

  • ਜੋਤਿਸ਼ ਸ਼ਾਸਤਰ ਅਨੁਸਾਰ ਹਰ ਵਿਅਕਤੀ ਨੂੰ ਗ੍ਰਹਿ ਆਪਣੇ ਅਨੁਸਾਰ ਫਲ ਦਿੰਦੇ ਹਨ। ਪਰ ਜੋਤਿਸ਼ ਨੇ ਗ੍ਰਹਿਆਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਕਈ ਤਰੀਕੇ ਵੀ ਦੱਸੇ ਹਨ। ਇਨ੍ਹਾਂ ਵਿੱਚੋਂ ਇੱਕ ਉਪਾਅ ਹੈ ਜਿਸ ਨਾਲ ਤੁਸੀਂ ਸ਼ਨੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ। ਇਹ ਸ਼ਨੀਵਾਰ ਨੂੰ ਦਾਨ ਕਰਨਾ ਹੈ। ਜੇਕਰ ਤੁਸੀਂ ਸ਼ਨੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਾਲਾ ਕੰਬਲ, ਛੱਤਰੀ, ਕਾਲੀ ਜੁੱਤੀ, ਖਿਚੜੀ ਆਦਿ ਲੋੜਵੰਦ ਲੋਕਾਂ ਨੂੰ ਦਾਨ ਕਰ ਸਕਦੇ ਹੋ।
  • ਜੇਕਰ ਤੁਸੀਂ ਸ਼ਨੀ ਦੇ ਬੁਰੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਕੁੰਡਲੀ ਦੇ ਹਿਸਾਬ ਨਾਲ ਉਪਾਅ ਕਰੋ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਬੁਰੀ ਨਜਰ ਚੱਲ ਰਹੀ ਹੈ, ਤਾਂ ਤੁਹਾਨੂੰ ਮਾਸ ਸ਼ਰਾਬ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ਨੀ ਮੰਤਰ ਦਾ ਜਾਪ ਕਰਦੇ ਰਹੋ ਅਤੇ ਮਾੜੇ ਕੰਮਾਂ ਤੋਂ ਬਚੋ। ਕਿਉਂਕਿ ਸ਼ਨੀ ਦੇਵ ਨੂੰ ਬੁਰਾ ਕੰਮ ਕਰਨ ਵਾਲੇ ਲੋਕਾਂ ‘ਤੇ ਜ਼ਿਆਦਾ ਗੁੱਸਾ ਆਉਂਦਾ ਹੈ।
  • ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹਰ ਸ਼ਨੀਵਾਰ ਸਰ੍ਹੋਂ ਦੇ ਤੇਲ ਦਾ ਦਾਨ ਕਰੋ। ਇਸ ਦੇ ਨਾਲ ਹੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋਣ ਲੱਗ ਪੈਣਗੀਆਂ ।
  • ਜੇਕਰ ਤੁਹਾਡੀ ਕੁੰਡਲੀ ‘ਚ ਸ਼ਨੀ ਦੋਸ਼ ਕਾਰਨ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਤੁਹਾਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਸ਼ਿਵ ਨੂੰ ਦੇਵਤਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਸ਼ਿਵਲਿੰਗ ‘ਤੇ ਜਲ ਚੜ੍ਹਾਓ। ਸ਼ਮੀ ਪੱਤਰ ਚੜ੍ਹਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਸ਼ਨੀ ਦੋਸ਼ ਵੀ ਦੂਰ ਹੋ ਜਾਂਦਾ ਹੈ ਅਤੇ ਸ਼ਨੀ ਸਾਧਸਤੀ ਤੋਂ ਜਲਦੀ ਮੁਕਤੀ ਮਿਲਦੀ ਹੈ।
  • ਜੋਤਿਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਨੂੰਮਾਨ ਜੀ ਸ਼ਨੀ ਦੋਸ਼ ਤੋਂ ਵੀ ਸਾਡੀ ਰੱਖਿਆ ਕਰਦੇ ਹਨ। ਇਸ ਦੇ ਲਈ ਸਾਨੂੰ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਹਨੂੰਮਾਨ ਚਾਲੀਸਾ ਦਾ ਪਾਠ ਹਰ ਰੋਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਸ਼ਨੀ ਦੇਵ ਸ਼ਾਂਤ ਹੋ ਜਾਂਦੇ ਹਨ।