SGPC ਵੱਲੋਂ ਧਾਰਮਿਕ ਯਾਤਰਾ ‘ਤੇ ਲੱਗੇ ਨਵੇਂ ਟੈਕਸ ਦਾ ਵਿਰੋਧ, PaK ਯਾਤਰਾ ਲਈ ਲੱਗਣ ਵਾਲੀ ਫੀਸ ‘ਤੇ ਮੁੜ ਵਿਚਾਰ ਦੀ ਮੰਗ
ਧਾਮੀ ਨੇ ਕਿਹਾ ਕਿ ਪਹਿਲਾਂ ਕਰਤਾਰਪੁਰ ਕੋਰੀਡੋਰ ਰਾਹੀਂ ਜਾਣ ਲਈ 20 ਡਾਲਰ ਫੀਸ ਲੱਗਦੀ ਸੀ, ਜਿਸ ਨੂੰ ਮਾਫ ਕਰਨ ਦੀ ਵੀ ਗੱਲ ਚੱਲ ਰਹੀ ਸੀ। ਪਰ ਹੁਣ ਨਵੀਂ ਤਰ੍ਹਾਂ ਅਟਾਰੀ ਬਾਰਡਰ ਤੇ 200 ਰੁਪਏ ਜਾਣ ਲਈ ਅਤੇ 200 ਰੁਪਏ ਵਾਪਸੀ ਲਈ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨਾਲ ਸ਼ਰਧਾਲੂਆਂ ਤੇ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਸ਼ਰਧਾਲੂਆਂ ਦੀ ਆਸਥਾ ਤੇ ਸਿੱਧਾ ਝਟਕਾ ਕਰਾਰ ਦਿੱਤਾ।
ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ਦੀ ਧਾਰਮਿਕ ਯਾਤਰਾ ਤੇ ਲੱਗ ਰਹੀਆਂ ਨਵੀਆਂ ਫੀਸਾਂ ਬਾਰੇ ਗੰਭੀਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਸਿੱਖ ਜੱਥੇ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਜਾਂਦੇ ਹਨ, ਜਿਨ੍ਹਾਂ ਵਿੱਚ ਇੱਕ ਜੱਥਾ ਕਰਤਾਰਪੁਰ ਸਾਹਿਬ ਰਾਹੀਂ ਜਾਂਦਾ ਹੈ ਅਤੇ ਦੂਜਾ ਜੱਥਾ ਅਟਾਰੀ ਬਾਰਡਰ ਰਾਹੀਂ ਭੇਜਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਿਸਾਖੀ, ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਰਗੇ ਮਹੱਤਵਪੂਰਨ ਮੌਕਿਆਂ ਤੇ 10 ਦਿਨਾਂ ਦੇ ਜੱਥੇ ਭੇਜੇ ਜਾਂਦੇ ਹਨ। ਇਹ ਯਾਤਰਾਵਾਂ ਸਿੱਖ ਕੌਮ ਲਈ ਬਹੁਤ ਵੱਡੀ ਆਸਥਾ ਅਤੇ ਭਾਵਨਾਤਮਕ ਮਹੱਤਤਾ ਰੱਖਦੀਆਂ ਹਨ।
ਧਾਮੀ ਨੇ ਫੀਸ ਦਾ ਜਤਾਇਆ ਵਿਰੋਧ
ਧਾਮੀ ਨੇ ਕਿਹਾ ਕਿ ਪਹਿਲਾਂ ਕਰਤਾਰਪੁਰ ਕੋਰੀਡੋਰ ਰਾਹੀਂ ਜਾਣ ਲਈ 20 ਡਾਲਰ ਫੀਸ ਲੱਗਦੀ ਸੀ, ਜਿਸ ਨੂੰ ਮਾਫ ਕਰਨ ਦੀ ਵੀ ਗੱਲ ਚੱਲ ਰਹੀ ਸੀ। ਪਰ ਹੁਣ ਨਵੀਂ ਤਰ੍ਹਾਂ ਅਟਾਰੀ ਬਾਰਡਰ ਤੇ 200 ਰੁਪਏ ਜਾਣ ਲਈ ਅਤੇ 200 ਰੁਪਏ ਵਾਪਸੀ ਲਈ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨਾਲ ਸ਼ਰਧਾਲੂਆਂ ਤੇ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਸ਼ਰਧਾਲੂਆਂ ਦੀ ਆਸਥਾ ਤੇ ਸਿੱਧਾ ਝਟਕਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਭਗਤ ਕਿਸੇ ਵਪਾਰਕ ਮਕਸਦ ਨਾਲ ਨਹੀਂ ਜਾਂਦੇ, ਸਗੋਂ ਆਪਣੀ ਆਸਥਾ ਦੇ ਤਹਿਤ ਨਮਸਕਾਰ ਕਰਨ ਜਾਂਦੇ ਹਨ। ਇਸ ਲਈ ਅਜਿਹੀਆਂ ਫੀਸਾਂ ਲਗਾਉਣਾ ਠੀਕ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਜੋ ਨਵੀਂ 200 ਰੁਪਏ ਦੀ ਫੀਸ ਲਗਾਈ ਗਈ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ।
ਗੁਰਧਾਮਾਂ ਦੀ ਯਾਤਰਾ ‘ਚ ਨਹੀਂ ਆਉਣੀ ਚਾਹੀਦੀ ਹੈ ਆਰਥਿਕ ਰੁਕਾਵਟ
ਅਖੀਰ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਧਾਮਾਂ ਦੀ ਯਾਤਰਾ ਨੂੰ ਆਸਾਨ ਅਤੇ ਸੁਗਮ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਆਰਥਿਕ ਰੁਕਾਵਟ ਨਹੀਂ ਆਉਣੀ ਚਾਹੀਦੀ।
ਇਹ ਵੀ ਪੜ੍ਹੋ
SGPC ਵੱਲੋਂ ਧਾਰਮਿਕ ਯਾਤਰਾ ‘ਤੇ ਲੱਗੇ ਨਵੇਂ ਚਾਰਜਾਂ ਦਾ ਵਿਰੋਧ, PaK ਯਾਤਰਾ ਲਈ ਲੱਗਣ ਵਾਲੀ ਫੀਸ ‘ਤੇ ਮੁੜ ਵਿਚਾਰ ਦੀ ਮੰਗ, ਗੁਰਧਾਮਾਂ ਦੀ ਯਾਤਰਾ ‘ਚ ਨਹੀਂ ਆਉਣੀ ਚਾਹੀਦੀ ਹੈ ਆਰਥਿਕ ਰੁਕਾਵਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਮੀ ਨੇ ਫੀਸ ਦਾ ਜਤਾਇਆ ਵਿਰੋਧ,
