Ram Mandir: ਗਿਆਨੀ ਰਘਬੀਰ ਸਿੰਘ ਸਮੇਤ 5 ਜਥੇਦਾਰਾਂ ਨੂੰ ਮਿਲਿਆ ਰਾਮ ਮੰਦਰ ਲਈ ਸੱਦਾ

Updated On: 

11 Jan 2024 17:41 PM

ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ 4 ਹੋਰ ਤਖਤਾਂ ਦੇ ਜਥੇਦਾਰ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਜੀ ਦੇ ਪ੍ਰਾਣ ਪ੍ਰਤੀਸ਼ਟਾ ਦੇ ਮੌਕੇ ਸੱਦਾ ਦਿੱਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਸ਼੍ਰੌਮਣੀ ਕਮੇਟੀ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਸਮੂਹ ਸਿੰਘਾਂ ਸਾਹਿਬਾਨਾਂ ਨੂੰ ਵੀ ਸੱਦਾ ਮਿਲਿਆ ਹੈ।

Ram Mandir: ਗਿਆਨੀ ਰਘਬੀਰ ਸਿੰਘ ਸਮੇਤ 5 ਜਥੇਦਾਰਾਂ ਨੂੰ ਮਿਲਿਆ ਰਾਮ ਮੰਦਰ ਲਈ ਸੱਦਾ
Follow Us On

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ 4 ਹੋਰ ਤਖਤਾਂ ਦੇ ਜਥੇਦਾਰ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਜੀ ਦੇ ਪ੍ਰਾਣ ਪ੍ਰਤੀਸ਼ਟਾ ਦੇ ਮੌਕੇ ਸੱਦਾ ਦਿੱਤਾ ਗਿਆ ਹੈ। ਇਹ ਸੱਦਾ ਰਾਮ ਮੰਦਰ ਟਰੱਸਟ ਦੇ ਤਰਫੋਂ ਸਮੂਹ ਸਿੰਘ ਸਾਹਿਬਾਨਾਂ ਤੇ ਜਥੇਦਾਰਾਂ ਨੂੰ 21 ਜਨਵਰੀ ਤੋਂ ਲੈਕੇ 23 ਜਨਵਰੀ ਤੱਕ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ 22 ਜਨਵਰੀ ਨੂੰ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਟਾ ਲੀ ਵੱਡੀਆਂ ਤਿਆਰੀਆਂ ਕਰ ਰਹੀ ਹੈ।

ਦੱਸ ਦਈਏ ਕੀ ਪੰਜਾਬ ਦੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਸ਼੍ਰੌਮਣੀ ਕਮੇਟੀ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਸਮੂਹ ਸਿੰਘਾਂ ਸਾਹਿਬਾਨਾਂ ਨੂੰ ਵੀ ਸਦਾ ਮਿਲਿਆ ਹੈ। ਹੁਣ ਇਹ ਸਾਫ਼ ਨਹੀਂ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਜਥੇਦਾਰ ਇੱਥੇ ਜਾਂਦੇ ਹਨ ਜਾਂ ਨਹੀਂ ਇਸ ਦੇ ਬਾਰੇ ਕੁੱਝ ਸਾਫ਼ ਨਹੀਂ ਹੋ ਪਾ ਰਿਹਾ ਹੈ। ਹਾਂਲਾਕਿ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਰਾਮਲਲਾ ਟਰੱਸਟ ਨੇ ਸੱਦੇ ਪੱਤਰ ਭੇਜੇ ਹਨ।

22 ਜਨਵਰੀ ਨੂੰ ਹੈ ਉਦਘਾਟਨ

ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਅਯੁੱਧਿਆ ‘ਤੇ ਟਿਕੀਆਂ ਹੋਈਆਂ ਹਨ। ਜਿੱਥੇ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ। ਇਸੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ ਦੀ ਪੂਜਾ ਕਰਨਗੇ। ਇਸ ਇਤਿਹਾਸਕ ਪ੍ਰੋਗਰਾਮ ਲਈ ਦੇਸ਼ ਭਰ ਤੋਂ 8 ਹਜ਼ਾਰ ਲੋਕਾਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਸਾਰਿਆਂ ਨੂੰ ਕਾਰਡ ਭੇਜੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਕਾਰਡ ਮਿਲਿਆ ਸੀ। ਫਿਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੋਨੀਆ ਗਾਂਧੀ, ਕਾਂਗਰਸ ਦੇ ਅਧੀਰ ਰੰਜਨ ਚੌਧਰੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।