SGPC ਨੇ ਵੰਡੇ ਪਾਸਪੋਰਟ, ਖਾਲਸਾ ਸਾਜਣਾ ਦਿਵਸ ਦੇ ਮੌਕੇ 'ਤੇ 929 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ | Khalsa Sajna Diwas 929 pilgrims will go to Pakistan know in Punjabi Punjabi news - TV9 Punjabi

SGPC ਨੇ ਵੰਡੇ ਪਾਸਪੋਰਟ, ਖਾਲਸਾ ਸਾਜਣਾ ਦਿਵਸ ਦੇ ਮੌਕੇ ‘ਤੇ 929 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

Published: 

11 Apr 2024 17:05 PM

ਐਸਜੀਪੀਸੀ ਵੱਲੋਂ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਲ੍ਹੇ ਦਿਲ ਨਾਲ ਵੀਜੇ ਦਿੱਤੇ ਜਾਣ ਤਾਂ ਜੋ ਭਾਰਤ ਰਹਿੰਦੇ ਸ਼ਰਧਾਲੂ ਆਪਣੇ ਤੋਂ ਵਿਛੜੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ।

SGPC ਨੇ ਵੰਡੇ ਪਾਸਪੋਰਟ, ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ 929 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
Follow Us On

ਖਾਲਸਾ ਸਾਜਣਾ ਦਿਵਸ ਦੇ ਪੱਵਿਤਰ ਮੌਕੇ ‘ਤੇ ਐਸਜੀਪੀਸੀ ਵੱਲੋਂ 929 ਸ਼ਰਧਾਲੂਆਂ ਨੂੰ ਵੀਜਾ ਦਿੱਤੇ ਗਏ ਹਨ। ਇਹ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 13 ਅਪ੍ਰੈਲ ਸਵੇਰੇ ਕਰੀਬ 8 ਵਜੇ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਣਗੇ। ਦੱਸਣਯੋਗ ਹੈ ਕਿ ਐਸਜੀਪੀਸੀ ਵੱਲੋਂ ਪਾਕਿਸਾਨ ਜਾਣ ਵਾਲੇ 1525 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਪਰ ਦੂਤਾਵਾਸ ਵੱਲੋਂ 596 ਵੀਜੇ ਜਾਰੀ ਨਹੀਂ ਕੀਤੇ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂਆਂ ਦਾ ਜਥਾ ਪਾਕਿਸਾਨ ਲਈ ਰਵਾਨਾ ਹੋਵੇਗਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ 11 ਅਤੇ 12 ਅਪ੍ਰੈਲ ਨੂੰ ਉਹ ਆਪਣਾ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ।

ਇਸ ਦੌਰਾਨ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਕਾਫੀ ਉਤਸ਼ਾਹ ਹੈ ਪਰ ਜਦੋਂ ਸਰਕਾਰਾਂ ਵੱਲੋਂ ਸ਼ਰਧਾਲੂਆਂ ਦੀ ਵੀਜੇ ਨਹੀਂ ਲਗਾਏ ਜਾਂਦੇ ਤਾਂ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ 596 ਵੀਜੇ ਰੱਦ ਹੋਏ ਹਨ ਜੋ ਕੀ ਬੇਹੱਦ ਮੰਦਭਾਗੀ ਗੱਲ ਹੈ।

ਐਸਜੀਪੀਸੀ ਵੱਲੋਂ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਲ੍ਹੇ ਦਿਲ ਨਾਲ ਵੀਜੇ ਦਿੱਤੇ ਜਾਣ ਤਾਂ ਜੋ ਭਾਰਤ ਰਹਿੰਦੇ ਸ਼ਰਧਾਲੂ ਆਪਣੇ ਤੋਂ ਵਿਛੜੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ।

ਇਹ ਵੀ ਪੜ੍ਹੋ: Chaitra Navratri 2024: ਅੱਜ ਚੇਤਰ ਨਵਰਾਤਰੀ ਦਾ ਪਹਿਲਾ ਦਿਨ, ਜਾਣੋ ਮਾਂ ਸ਼ੈਲਪੁਤਰੀ ਦੀ ਪੂਜਾ ਵਿਧੀ, ਸ਼ੁਭ ਸਮਾਂ ਅਤੇ ਮੰਤਰ

Exit mobile version