ਗੁਰਦੁਆਰਾ ਸਾਹਿਬ ‘ਚ ਮਿਲਣ ਵਾਲੇ ਕੜਾਹ ਪ੍ਰਸਾਦ ਦਾ ਕੀ ਹੈ ਮਹੱਤਵ, ਕਿਵੇਂ ਸ਼ੁਰੂ ਹੋਈ ਪਰੰਪਰਾ, ਜਾਣੋ ਦਿਲਚਸਪ ਇਤਿਹਾਸ | Karhah Prashad sikh history importance and how the tradition started know full in punjabi Punjabi news - TV9 Punjabi

ਗੁਰਦੁਆਰਾ ਸਾਹਿਬ ਚ ਮਿਲਣ ਵਾਲੇ ਕੜਾਹ ਪ੍ਰਸ਼ਾਦਿ ਦਾ ਕੀ ਹੈ ਮਹੱਤਵ? ਕਿਵੇਂ ਸ਼ੁਰੂ ਹੋਈ ਪਰੰਪਰਾ? ਜਾਣੋ ਦਿਲਚਸਪ ਇਤਿਹਾਸ

Updated On: 

26 Apr 2024 15:10 PM

Karhah Prashad History: ਗੁਰੂਘਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਤਮਸਤਕ ਹੋਣ ਵਾਲੀ ਸੰਗਤ ਨੂੰ ਕੜਾਹ ਪ੍ਰਸ਼ਾਦਿ ਦਿੱਤਾ ਜਾਂਦਾ ਹੈ ਪਰ ਕਦੇ ਤੁਸੀਂ ਸੋਚਿਆ ਹੈ ਕਿ ਕੜਾਹ ਪ੍ਰਸ਼ਾਦਿ ਦੇਣ ਪਿੱਛੇ ਕੀ ਮੰਤਵ ਹੁੰਦਾ ਹੈ। ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਵਿੱਚ ਵਰਤਾਏ ਜਾਣ ਵਾਲੇ 'ਕੜਾਹ ਪ੍ਰਸ਼ਾਦ' ਦਾ ਆਖਿਰ ਕੀ ਮਹੱਤਵ ਹੈ ਅਤੇ ਨਾਲ ਹੀ ਇਸ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਹ ਪਰੰਪਰਾ ਕਿਸਨੇ ਅਤੇ ਕਿਉਂ ਸ਼ੁਰੂ ਕੀਤੀ।

ਗੁਰਦੁਆਰਾ ਸਾਹਿਬ ਚ ਮਿਲਣ ਵਾਲੇ ਕੜਾਹ ਪ੍ਰਸ਼ਾਦਿ ਦਾ ਕੀ ਹੈ ਮਹੱਤਵ? ਕਿਵੇਂ ਸ਼ੁਰੂ ਹੋਈ ਪਰੰਪਰਾ? ਜਾਣੋ ਦਿਲਚਸਪ ਇਤਿਹਾਸ

ਗੁਰੂਘਰ ਵਿਖੇ ਕੜਾਹ ਪ੍ਰਸ਼ਾਦਿ ਵਰਤਾਉਂਦੇ ਹੋਏ ਸੇਵਾਦਾਰ (pic credit: SGPC)

Follow Us On

ਸਿੱਖ ਪੰਥ ਦੁਨੀਆ ਸਭਤੋਂ ਪਵਿੱਤਰ ਧਰਮਾਂ ਵਿੱਚੋਂ ਇੱਕ ਹੈ। ਇਸ ਧਰਮ ਦਾ ਮੁੱਖ ਉਦੇਸ਼ ਬਿਨਾਂ ਕਿਸੇ ਭੇਦ-ਭਾਵ ਤੋਂ ਲੋੜਵੰਦਾਂ ਦੀ ਸੇਵਾ ਕਰਨਾ, ਨਾਮ ਜਪਣ ਅਤੇ ਕਿਰਤ ਕਰਨ ਦਾ ਸੁਨੇਹਾ ਦੇਣਾ ਹੈ। ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੇ ਵਿਅਕਤੀ ਦੀ ਜਾਤ ਪੁੱਛੇ ਬਗੈਰ ਅਤੇ ਬਿਨਾ ਕਿਸੇ ਭੇਦਭਾਵ ਕੀਤੇ ਉਸ ਨਾਲ ਪੇਸ਼ ਆਇਆ ਜਾਂਦਾ ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧ ਰੱਖਦਾ ਹੋਵੇ, ਉਸਨੂੰ ਗੁਰਦੁਆਰਾ ਸਾਹਿਬ ਚ ਵਰਤਾਏ ਜਾਣ ਵਾਲੇ ਲੰਗਰ ਨੂੰ ਛਕਣ ਦੀ ਇੱਛਾ ਜਰੂਰ ਰਹਿੰਦੀ ਹੈ। ਲੰਗਰ ਦੇ ਨਾਲ-ਨਾਲ ਇੱਕ ਹੋਰ ਚੀਜ, ਜਿਸ ਲਈ ਹਰ ਕੋਈ ਉਤਸਾਹਿਤ ਰਹਿੰਦਾ ਹੈ, ਉਹ ਹੈ ਕੜਾਹ ਪ੍ਰਸ਼ਾਦਿ।

ਅੱਜ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਵਿੱਚ ਵਰਤਾਏ ਜਾਣ ਵਾਲੇ ‘ਕੜਾਹ ਪ੍ਰਸ਼ਾਦ’ ਦਾ ਆਖਿਰ ਕੀ ਮਹੱਤਵ ਹੈ ਅਤੇ ਨਾਲ ਹੀ ਇਸ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਹ ਪਰੰਪਰਾ ਕਿਸਨੇ ਅਤੇ ਕਿਉਂ ਸ਼ੁਰੂ ਕੀਤੀ।

ਕੜਾਹ ਪ੍ਰਸ਼ਾਦਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਈ ਸੰਗਤ ਨੂੰ ਮਿਲਣ ਵਾਲਾ ਭੋਗ ਹੈ।ਕੜਾਹ ਪ੍ਰਸ਼ਾਦਿ ਨੂੰ ਅਸਲ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਾਠ ਦਾ ਭੋਗ ਪਾਉਣ ਵੇਲ੍ਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਅਰਦਾਸ ਰਾਹੀਂ ਪ੍ਰਸ਼ਾਦਿ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਭੋਗ ਲਗਾਇਆ ਜਾਂਦਾ ਹੈ। ਫੇਰ ਉੱਥੇ ਬੈਠੀ ਸੰਗਤ ਵਿੱਚ ਵਰਤਾਇਆ ਜਾਂਦਾ ਹੈ।

ਪਹਿਲੀ ਪਾਤਸ਼ਾਹੀ ਨੇ ਕੀਤੀ ਸ਼ੁਰੂਆਤ

ਕਈ ਪ੍ਰਚੱਲਿਤ ਕਥਾਵਾਂ ਦੇ ਅਨੁਸਾਰ ਕੜਾਹ ਪ੍ਰਸ਼ਾਦਿ ਦੀ ਪਰੰਪਰਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਜਦੋਂ ਉਨ੍ਹਾਂ ਨੂੰ 20 ਰੁਪਏ ਦੇਕੇ ਉਹਨਾਂ ਵਪਾਰ ਕਰਨ ਲਈ ਭੇਜਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਪੈਸਿਆਂ ਦਾ ਲੋੜਵੰਦਾਂ ਨੂੰ ਭੋਜਣ ਕਰਵਾ ਦਿੱਤਾ। ਜਿਸ ਨੂੰ ਸਿੱਖ ਇਤਿਹਾਸ ਵਿੱਚ ਸੱਚਾ ਸੌਦਾ ਵੀ ਆਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਲੰਗਰ ਅਤੇ ਕੜਾਹ ਪ੍ਰਸ਼ਾਦਿ ਦੀ ਪਰੰਪਰਾ ਸ਼ੁਰੂ ਕੀਤੀ।

ਇਹ ਵੀ ਪੜ੍ਹੋ- ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੋਤੀ-ਜੋਤ ਦਿਵਸ, ਜਾਣੋ ਗੁਰੂ ਨਾਨਕ ਦੇਵ ਜੀ ਦੇ ਉਹ 7 ਇਮਤਿਹਾਨ, ਜਿਨ੍ਹਾਂ ਤੇ ਗੁਰੂ ਸਾਹਿਬ ਉੱਤਰੇ ਖਰੇ

ਸਬਰ ਅਤੇ ਸੰਤੋਖ ਦਾ ਪ੍ਰਤੀਕ ਹੈ ਕੜਾਹ ਪ੍ਰਸ਼ਾਦਿ

ਗੁਰੂ ਦੀ ਹਜ਼ੂਰੀ ਵਿੱਚ ਮਿਲਣ ਵਾਲਾ ਕੜਾਹ ਪ੍ਰਸ਼ਾਦਿ ਬਹੁਤ ਸੁਆਦ ਹੁੰਦਾ ਹੈ। ਜਿਸ ਕਰਕੇ ਮਨ ਕਰਦਾ ਹੈ ਕਿ ਹੋਰ ਕੜਾਹ ਪ੍ਰਸ਼ਾਦਿ ਲਿਆ ਜਾਵੇ ਪਰ ਗੁਰੂ ਦੇ ਸਿੱਖ ਅਜਿਹਾ ਨਹੀਂ ਕਰਦੇ। ਕਿਉਂਕਿ ਇਸਦੇ ਪਿੱਛੇ ਸਬਰ ਅਤੇ ਸੰਤੋਖ ਦੀ ਭਾਵਨਾ ਛੁਪੀ ਹੋਈ ਹੈ। ਗੁਰੂ ਵੱਲੋਂ ਜੋ ਬਖ਼ਸਸ ਹੋਈ ਹੈ ਸੱਚਾ ਸਿੱਖ ਉਸ ਉਪਰ ਹੀ ਅਟਲ ਰਹਿੰਦਾ ਹੈ। ਉਹ ਆਪਣੇ ਸਬਰ ਅਤੇ ਸੰਤੋਖ ਦੀ ਪ੍ਰੀਖਿਆ ਦਿੰਦਾ ਹੈ ਅਤੇ ਆਪਣੇ ਮਨੋਭਾਵਾਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ। ਇਸ ਨਾਲ ਉਹ ਸਿੱਖ ਗੁਰੂ ਸਾਹਿਬ ਦੇ ਦੱਸੇ ਹੋਏ ਮਨ ਜੀਤੈ ਜਗ ਜੀਤ ਵਾਲੇ ਫ਼ਲਸਫ਼ੇ ਤੇ ਅਗਾਂਹ ਵਧਦਾ ਹੈ।

ਅੰਮ੍ਰਿਤ ਸੰਚਾਰ ਤੋਂ ਬਾਅਦ ਵਰਤਾਇਆ ਜਾਂਦਾ ਹੈ ਕੜਾਹ ਪ੍ਰਸ਼ਾਦਿ

ਜਦੋਂ ਵੀ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਤਾਂ ਖੰਡੇ ਬਾਟੇ ਦੀ ਪਾਹੁਲ ਦੇਣ ਤੋਂ ਬਾਅਦ ਸਿੰਘ ਸਜਣ ਵਾਲੇ ਸਿੰਘਾਂ- ਸਿੰਘਣੀਆਂ ਨੂੰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦਿ ਵਰਤਾਇਆ ਜਾਂਦਾ ਹੈ। ਅੰਮ੍ਰਿਤ ਦੀ ਪਾਹੁਲ ਲੈਣ ਵਾਲਿਆਂ ਲਈ ਕੜਾਹ ਪ੍ਰਸ਼ਾਦਿ ਛਕਣਾ ਲਾਜ਼ਮੀ ਹੁੰਦਾ ਹੈ।

Exit mobile version