ਗੁਰਦੁਆਰਾ ਸਾਹਿਬ ਜਾਂਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ
ਦੇਸ਼ ਦੁਨੀਆਂ ਕਰੀਬ ਕਰੀਬ ਹਰ ਇੱਕ ਦੇਸ਼ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਅਤੇ ਜ਼ਿਆਦਾਤਰ ਦੇਸ਼ਾਂ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਏ ਗਏ ਹਨ ਅਤੇ ਭਾਰਤ ਦੇ ਵੀ ਹਰ ਸੂਬੇ ਵਿੱਚ ਗੁਰੂ ਘਰ ਸੁਸ਼ੋਬਿਤ ਹਨ। ਅੱਜ ਆਪਾਂ ਇਸ ਲੜੀ ਰਾਹੀਂ ਇਹ ਜਾਣਨ ਦੀ ਕੋਸ਼ਿਸ ਕਰਾਂਗੇ ਕਿ ਕਿਸੇ ਵੀ ਵਿਅਕਤੀ ਨੂੰ ਗੁਰੂ ਘਰ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਗੁਰਦੁਆਰਾ ਸਾਹਿਬ ਸਿੱਖ ਪੰਥ ਦੀਆਂ ਸਭ ਤੋਂ ਪਵਿੱਤਰ ਥਾਵਾਂ ਵਿੱਚੋਂ ਇੱਕ ਹੈ। ਕਿਉਂਕਿ ਇਸ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਦਾ ਪ੍ਰਕਾਸ਼ ਹੁੰਦਾ ਹੈ। ਇਸ ਲਈ ਹਰ ਇੱਕ ਸਿੱਖ ਅਤੇ ਸਿੱਖ ਪੰਥ ਵਿੱਚ ਸ਼ਰਧਾ ਰੱਖਣ ਵਾਲਾ ਵਿਅਕਤੀ ਗੁਰੂਘਰ ਅੱਗੇ ਸਿਰ ਝੁਕਾ ਕੇ ਆਪਣੀ ਨਿਮਾਣਗੀ ਜਾ ਪ੍ਰਗਟਾਵਾ ਕਰਦਾ ਹੈ।
ਦੇਸ਼ ਦੁਨੀਆਂ ਕਰੀਬ ਕਰੀਬ ਹਰ ਇੱਕ ਦੇਸ਼ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਅਤੇ ਜ਼ਿਆਦਾਤਰ ਦੇਸ਼ਾਂ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਏ ਗਏ ਹਨ ਅਤੇ ਭਾਰਤ ਦੇ ਵੀ ਹਰ ਸੂਬੇ ਵਿੱਚ ਗੁਰੂ ਘਰ ਸੁਸ਼ੋਬਿਤ ਹਨ। ਅੱਜ ਅਸੀਂ ਇਸ ਲੜੀ ਰਾਹੀਂ ਇਹ ਜਾਣਨ ਦੀ ਕੋਸ਼ਿਸ ਕਰਾਂਗੇ ਕਿ ਕਿਸੇ ਵੀ ਵਿਅਕਤੀ ਨੂੰ ਗੁਰੂ ਘਰ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਕਿਸੇ ਵੀ ਨਸ਼ੀਲੀ ਵਸਤੂ ਤੋਂ ਪ੍ਰਹੇਜ਼
ਸਿੱਖ ਮਰਿਯਾਦਾ ਅਤੇ ਸਿੱਖ ਪੰਥ ਦੇ ਅਸੂਲਾਂ ਵਿੱਚ ਕਿਸੇ ਵੀ ਨਸ਼ੀਲੀ ਵਸਤੂ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਸਖ਼ਤ ਮਨਾਹੀ ਹੈ। ਇਸ ਲਈ ਸਾਨੂੰ ਗੁਰੂ ਘਰ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਪਰਖ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਤਾਂ ਨਹੀਂ ਕੀਤਾ ਜਾਂ ਫਿਰ ਸਾਡੇ ਕੋਲ ਕੋਈ ਅਜਿਹੀ ਵਸਤੂ ਤਾਂ ਨਹੀਂ ਹੈ ਜੋ ਇਤਰਾਜ਼ਯੋਗ ਹੋਵੇ। ਕਿਉਂਕਿ ਜੇਕਰ ਤੁਸੀਂ ਗੁਰੂਘਰ ਅੰਦਰ ਅਜਿਹੀ ਵਸਤੂ ਲੈਕੇ ਪ੍ਰਵੇਸ਼ ਕਰਦੇ ਹੋ ਤਾਂ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਸਰੀਰ ਦੀ ਸ਼ੁੱਧਤਾ
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਇਸਨਾਨ ਕਰ ਲੈਣਾ ਜ਼ਰੂਰੀ ਹੈ। ਸੰਗਤ ਗੁਰੂਘਰ ਵਿੱਚ ਬਣੇ ਸਰੋਵਰ ਤੋਂ ਜਾਂ ਫਿਰ ਆਪਣੇ ਘਰੋਂ ਵੀ ਇਸਨਾਨ ਕਰਕੇ ਜਾ ਸਕਦੀ ਹੈ।
ਸਿਰ ਨੂੰ ਢੱਕਣਾ
ਗੁਰੂ ਘਰ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਸਾਨੂੰ ਆਪਣਾ ਸਿਰ ਚੰਗੀ ਤਰ੍ਹਾਂ ਨਾਲ ਢਕ ਲੈਣਾ ਚਾਹੀਦਾ ਹੈ। ਕਿਉਂਕਿ ਸਿੱਖ ਮਰਿਯਾਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਨੰਗੇ ਸਿਰ ਜਾਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਕੋਈ ਟੋਪੀ ਜਾਂ ਟੌਪ ਦੀ ਵਰਤੋਂ ਕਰਨ ਦੀ ਵੀ ਮਨਾਹੀ ਹੈ। ਜੇਕਰ ਤੁਸੀਂ ਗੁਰੂ ਘਰ ਵਿੱਚ ਜਾ ਰਹੇ ਹੋ ਅਤੇ ਤੁਹਾਡੇ ਕੋਲ ਕੋਈ ਕੱਪੜਾ ਨਹੀਂ ਹੈ ਤਾਂ ਤੁਸੀਂ ਆਪਣੇ ਨੇੜੇ ਕਿਸੇ ਸਿੰਘ ਤੋਂ ਕੱਪੜੇ ਦੀ ਮੰਗ ਕਰ ਸਕਦੇ ਹੋ। ਉਹ ਗੁਰੂ ਘਰ ਵਿੱਚ ਉਪਲੱਬਧ ਕੋਈ ਕੱਪੜਾ ਤੁਹਾਨੂੰ ਮੁਹੱਈਆ ਕਰਵਾ ਦੇਣਗੇ। ਜਿਸ ਤੋਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਦੇ ਹੋ।
ਇਹ ਵੀ ਪੜ੍ਹੋ
ਨੰਗੇ ਪੈਰੀ ਹੋਇਆ ਜਾਵੇ ਦਾਖਿਲ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਕੋਈ ਵੀ ਵਿਅਕਤੀ ਆਪਣੇ ਜੌੜਿਆਂ (ਚੱਪਲ ਜਾਂ ਬੂਟ) ਨਾਲ ਦਾਖਿਲ ਨਹੀਂ ਹੋ ਸਕਦਾ। ਇਸ ਲਈ ਇਸ ਗੱਲ ਦਾ ਵਿਸ਼ੇਸ ਤੌਰ ਤੇ ਧਿਆਨ ਰੱਖਿਆ ਜਾਵੇ। ਜੇਕਰ ਤੁਸੀਂ ਬੂਟ ਅਤੇ ਜ਼ੁਰਾਬਾਂ ਵੀ ਪਹਿਨਣੀਆਂ ਹਨ ਤਾਂ ਤੁਹਾਨੂੰ ਆਪਣੇ ਬੂਟਾਂ ਦੇ ਨਾਲ ਨਾਲ ਆਪਣੀਆਂ ਜ਼ੁਰਾਬਾਂ ਨੂੰ ਵੀ ਉਤਾਰਣਾ ਲਾਜ਼ਮੀ ਹੋਵੇਗਾ।
ਛੋਟੇ ਕੱਪੜਿਆਂ ਤੋਂ ਕੀਤਾ ਜਾਵੇ ਪ੍ਰਹੇਜ਼
ਗੁਰੂ ਘਰ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਤੁਹਾਨੂੰ ਆਪਣੇ ਕੱਪੜਿਆਂ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਤੁਸੀਂ ਕੱਛਾ, ਕੈਪਰੀ, ਸਕਾਰਟ ਜਾਂ ਕੋਈ ਹੋਰ ਛੋਟਾ ਕੱਪੜਾ ਤਾਂ ਨਹੀਂ ਪਾਇਆ। ਕਿਉਂਕਿ ਗੁਰੂਘਰ ਅੰਦਰ ਛੋਟਿਆਂ ਕੱਪੜੇ ਪਹਿਨ ਕੇ ਦਾਖਿਲ ਹੋਣ ‘ਤੇ ਮਨਾਹੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਗੁਰੂ ਘਰ ਹਰ ਵਿਅਕਤੀ ਮਨ ਦੀ ਸ਼ਾਂਤੀ ਲਈ ਜਾਂਦਾ ਹੈ। ਉਹ ਗੁਰਬਾਣੀ ਦੇ ਨਾਲ ਆਪਣਾ ਮਨ ਇਕਾਗਰ ਕਰ ਸਕਦਾ ਹੈ ਤਾਂ ਅਜਿਹੇ ਵਿੱਚ ਕਿਸੇ ਵਿਅਕਤੀ ਦੇ ਛੋਟੇ ਕੱਪੜੇ ਸੰਗਤਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।