ਗੁਰੂ ਤੇਗ ਬਹਾਦਰ ਸਿਮਰਿਐ….ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਦਾ ਗੁਰਿਆਈ ਦਿਵਸ
ਗੁਰੂ ਤੇਗ ਬਹਾਦਰ ਜੀ, ਗੁਰੂ ਹਰਗੋਬਿੰਦ ਜੀ ਦੇ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਸਨ। ਉਹ ਬਚਪਨ ਤੋਂ ਹੀ ਵੈਰਾਗੀ ਸੁਭਾਅ ਦੇ ਅਤੇ ਭਗਤੀ ਵਿੱਚ ਲੀਨ ਰਹਿਣ ਵਾਲੇ ਸਨ। ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਵਿੱਚ ਰਹਿਣ ਵਾਲੇ ਭਾਈ ਲਾਲ ਚੰਦ ਦੀ ਧੀ ਮਾਤਾ ਗੁਜਰੀ ਜੀ ਨਾਲ ਹੋਇਆ। 1644 ਵਿੱਚ ਗੁਰੂ ਜੀ ਬਾਬਾ ਬਕਾਲਾ ਵਿਖੇ ਆ ਗਏ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ. ਵਿੱਚ ਅੰਮ੍ਰਿਤਸਰ ਵਿੱਚ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਸ਼ੁਸੋਭਿਤ ਹੈ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ, ਪਰ 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਉਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨਾਮ ਤੇਗ ਬਹਾਦਰ ਰੱਖ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਇੱਕ ਸਮਕਾਲੀ ਭੱਟ ਕਵੀ ਨੇ ਉਨ੍ਹਾਂ ਦੀ ਸਿਫ਼ਤ ਇਨ੍ਹਾਂ ਸ਼ਬਦਾਂ ਵਿੱਚ ਕੀਤੀ:
“ਬਾਂਹ ਜਿਨਾਂ ਦੀ ਪਕੜੀਏ, ਸਿਰ ਦੀਜੈ, ਬਾਂਹਿ ਨ ਛੋੜੀਏ,
ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ, ਧਰਮ ਨ ਛੋੜੀਏ।”
ਗੁਰੂ ਤੇਗ ਬਹਾਦਰ ਜੀ, ਗੁਰੂ ਹਰਗੋਬਿੰਦ ਜੀ ਦੇ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਸਨ। ਉਹ ਬਚਪਨ ਤੋਂ ਹੀ ਵੈਰਾਗੀ ਸੁਭਾਅ ਦੇ ਅਤੇ ਭਗਤੀ ਵਿੱਚ ਲੀਨ ਰਹਿਣ ਵਾਲੇ ਸਨ। ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਵਿੱਚ ਰਹਿਣ ਵਾਲੇ ਭਾਈ ਲਾਲ ਚੰਦ ਦੀ ਧੀ ਮਾਤਾ ਗੁਜਰੀ ਜੀ ਨਾਲ ਹੋਇਆ। 1644 ਵਿੱਚ ਗੁਰੂ ਜੀ ਬਾਬਾ ਬਕਾਲਾ ਵਿਖੇ ਆ ਗਏ।
ਸੱਚੇ ਗੁਰੂ ਦੀ ਪਰਖ
ਗੁਰੂ ਨਾਨਕ ਸਾਹਿਬ ਦੇ ਪੰਥ ਦੇ ਅੱਠਵੇਂ ਵਾਰਿਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਜਿੰਦਗੀ ਦੇ ਆਖਰੀ ਦਿਨਾਂ ਵਿੱਚ ਅਗਲਾ ਵਾਰਿਸ ਬਾਬਾ ਬਕਾਲਾ ਵਿੱਚ ਭਗਤੀ ਕਰ ਰਹੇ ਸਿਖ ਨੂੰ ਚੁਣਿਆ। ਇਸ ਖਬਰ ਨੂੰ ਸੁਣ ਕੇ ਬਹੁਤ ਸਾਰੇ ਪਾਖੰਡੀ ਵੀ ਬਾਬਾ ਬਕਾਲਾ ਆ ਗਏ। ਗੁਰੂ ਸਾਹਿਬ ਦੀ ਪਹਿਚਾਣ ਕਰਨ ਲਈ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਸਾਰੇ ਭਗਤਾਂ ਨੂੰ ਪੰਜ ਮੋਹਰਾਂ ਦਾ ਮੱਥਾ ਟੇਕਣ ਲਈ ਕਿਹਾ। ਭਾਈ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਪੰਜ ਮੋਹਰਾਂ ਦਾ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਉਸਨੂੰ ਵਚਨ ਦਿੱਤਾ, ਜਿਸ ਤੋਂ ਬਾਅਦ ਭਾਈ ਮੱਖਣ ਸ਼ਾਹ ਨੂੰ ਸੱਚਾ ਗੁਰੂ ਮਿਲ ਗਿਆ। ਉਹ ਖੁਸ਼ ਹੋਏ ਅਤੇ ਉੱਚੀ ਆਵਾਜ਼ ਵਿੱਚ ਕਿਹਾ: “ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ!”
ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਸਾਹਿਬ ਦੇ ਪੰਥ ਦੇ ਨੌਵੇਂ ਵਾਰਿਸ ਬਣਨ ਤੋਂ ਬਾਅਦ, ਪੰਥ ਦੇ ਪ੍ਰਸਾਰ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਮਾਲਵਾ ਇਲਾਕੇ ਦੀ ਯਾਤਰਾ ਤੇ ਗਏ। ਇਸ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਨੇ 1666 ਈ. ਵਿੱਚ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਇਸ ਧਰਤੀ ਤੋਂ ਸਿਰਫ 33 ਸਾਲ ਬਾਅਦ ਖਾਲਸਾ ਪੰਥ ਦਾ ਜਨਮ ਹੋਇਆ, ਜਿਸਦਾ ਸੰਸਾਰ ਭੀ ਭਵਿੱਖ ਵਿੱਚ ਵਿਸ਼ਾਲ ਪ੍ਰਭਾਵ ਰੱਖਣ ਵਾਲਾ ਸੀ।
ਇਹ ਵੀ ਪੜ੍ਹੋ
ਧਰਮ ਲਈ ਦਿੱਤਾ ਸੀਸ
ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਦੇ ਕਹਿਣ ਉੱਪਰ ਦਿੱਲੀ ਵਿੱਚ ਜਾਕੇ ਕਸ਼ਮੀਰੀ ਪੰਡਤਾਂ ਲਈ ਅਵਾਜ਼ ਬੁਲੰਦ ਕਰਨ ਦਾ ਫੈਸਲਾ ਲਿਆ। ਜਿਸ ਤੋਂ ਬਾਅਦ ਗੁਰੂ ਜੀ ਦਿੱਲੀ ਗਏ। ਉਹਨਾਂ ਨੇ ਦਿੱਲੀ ਵਿੱਚ ਨੌਵੇਂ ਮਹੱਲੇ ਦੇ ਸਲੋਕ ਉਚਾਰਨ ਕੀਤੇ। ਗੁਰੂ ਜੀ ਦੀ ਸ਼ਹਾਦਤ ਨੂੰ ਕਬੂਲ ਕਰਕੇ ਉਹਨਾਂ ਦੀ ਜਿੰਦਗੀ ਸੱਚੀ ਧਰਮ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਆ ਲਈ ਸ਼ਹਾਦਤ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸੀਸ ਨੂੰ ਭਾਈ ਜੀਵਨ ਸਿੰਘ ਜੀ ਅਨੰਦਪੁਰ ਸਾਹਿਬ ਲੈ ਕੇ ਗਏ । ਗੁਰੂ ਜੀ ਦੇ ਧੜ੍ਹ ਦਾ ਸਸਕਾਰ ਦਿੱਲੀ ਵਿੱਚ ਭਾਈ ਲੱਖੀ ਸ਼ਾਹ ਵਣਜ਼ਾਰਾ ਨੇ ਆਪਣੇ ਘਰ ਵਿੱਚ ਕੀਤਾ, ਜਿੱਥੇ ਅੱਜ ਵੀ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਮੌਜੂਦ ਹੈ।