Guru Nanak Ji, Sikh History: ਜਦੋਂ ਦੇਵਲੂਤ ਨੇ ਸਤਿਗੁਰੂ ਨੂੰ ਖਾਣ ਦੀ ਬਣਾਈ ਯੋਜਨਾ

Published: 

15 Sep 2024 06:15 AM

Sikh History: ਵਜ਼ੀਰ ਨੂੰ ਪਤਾ ਲੱਗ ਗਿਆ ਕਿ ਕੋਈ ਕਲਾਵਾਨ ਵਿਅਕਤੀ ਹੀ ਹੈ। ਉਸ ਨੇ ਨਿਮਰਤਾ ਨਾਲ ਪੁੱਛਿਆ ਤੁਸੀਂ ਕਿਹੜੇ ਨਗਰ ਤੋਂ ਆਏ ਹੋ। ਨਾਨਕ ਪਾਤਸ਼ਾਹ ਨੇ ਵਜ਼ੀਰ ਨੂੰ ਉੱਤਰ ਦਿੱਤਾ। ਅਸੀ ਅਮਰਾ ਨਗਰ ਤੋਂ ਆਏ ਹਾਂ। ਵਜ਼ੀਰ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ। ਪਾਤਸ਼ਾਹ ਨੇ ਕਿ ਸਾਡਾ ਨਾਮ ਨਾਨਕ ਨਿਰੰਕਾਰੀ ਹੈ।

Guru Nanak Ji, Sikh History: ਜਦੋਂ ਦੇਵਲੂਤ ਨੇ ਸਤਿਗੁਰੂ ਨੂੰ ਖਾਣ ਦੀ ਬਣਾਈ ਯੋਜਨਾ

ਜਦੋਂ ਦੇਵਲੂਤ ਨੇ ਸਤਿਗੁਰੂ ਨੂੰ ਖਾਣ ਦੀ ਬਣਾਈ ਯੋਜਨਾ

Follow Us On

ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮੱਛ ਨੂੰ ਦੇਹੀ ਤੋਂ ਅਜ਼ਾਦ ਕਰਕੇ ਅੱਗੇ ਲਈ ਰਵਾਨਾ ਹੋਏ। ਚਲਦਿਆਂ ਚਲਦਿਆਂ ਇੱਕ ਪਹਾੜ ਤੇ ਸ਼ਹਿਰ ਨਜ਼ਰੀ ਪਿਆ। ਭਾਈ ਮਰਦਾਨੇ ਨੇ ਬਾਬੇ ਜੀ ਨੂੰ ਕਿਹਾ ਜੀ ਉਹ ਸ਼ਹਿਰ ਨਜ਼ਰੀ ਪੈਂਦਾ ਹੈ। ਤਾਂ ਗੱਲ ਸੁਣ ਬਾਬਾ ਨਾਨਕ ਹੱਸਣ ਲੱਗੇ ਤੇ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਡਾ ਜੀਅ ਤਾਂ ਸ਼ਹਿਰ ਵਿੱਚ ਹੀ ਲੱਗਦਾ ਹੈ। ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਤੁਹਾਨੂੰ ਸਾਡੇ ਤੇ ਤਰਸ ਨਹੀਂ ਆਉਂਦਾ। ਕਈ ਪਹਿਰ ਹੋ ਗਏ ਸੀ ਭੁੱਖਿਆ ਤੇ ਹੁਣ ਸ਼ਹਿਰ ਆਇਆ ਤਾਂ ਤੁਸੀਂ ਮੇਹਣਾ ਦੇਣ ਲੱਗ ਗਏ।

ਬਾਬੇ ਆਖਿਆ ਮਰਦਾਨਾ ਇਹੀ ਉਹ ਸ਼ਹਿਰ ਹੈ ਜਿੱਥੇ ਕਹਾੜੇ ਵਿੱਚ ਤਲੀਦਾ ਹੈ। ਪਾਤਸ਼ਾਹ ਦੀ ਗੱਲ ਸੁਣ ਮਰਦਾਨਾ ਜੀ ਬੋਲੇ, ਜੇ ਤੁਸੀਂ ਬੋਲੋ ਤਾਂ ਮੈਂ ਸ਼ਹਿਰ ਵੱਲ ਨਹੀਂ ਦੇਖਦਾ। ਇਹ ਸੁਣਕੇ ਪਾਤਸ਼ਾਹ ਬੋਲੇ ਚਲੋ ਭਾਈ ਇਧਰ ਬੈਠਦੇ ਹਾਂ। ਮਰਦਾਨੇ ਦੇ ਪੁੱਛਣ ਤੇ ਪਾਤਸ਼ਾਹ ਨੇ ਦੱਸਿਆ ਕਿ ਇਸ ਸ਼ਹਿਰ ਦਾ ਨਾਮ ਦੇਵਗੰਧਾਰ ਹੈ ਅਤੇ ਐਥੋ ਦਾ ਰਾਜਾ ਦੇਵਲੂਤ ਹੈ। ਅਜੇ ਸ਼ਹਿਰ ਬਾਰੇ ਗੱਲਾਂ ਹੀ ਹੋ ਰਹੀਆਂ ਸਨ ਕਿ ਰਾਜਾ ਦੇਵਲੂਤ ਸ਼ਿਕਾਰ ਖੇਡਣ ਲਈ ਆ ਗਿਆ। ਉਸ ਦੇ ਨਾਲ ਉਸਦੀ ਫੌਜ ਦੇ ਸੈਨਿਕ ਵੀ ਸਨ।

ਦੇਖ ਭਾਈ ਰੰਗ ਕਰਤਾਰ ਦੇ

ਜਿਵੇਂ ਹੀ ਸ਼ਿਕਾਰ ਖੇਡਣ ਆਏ ਰਾਜੇ ਨੇ ਦੇਖਿਆ ਕਿ ਕੁੱਝ ਲੋਕ ਬੈਠੇ ਹਨ ਤਾਂ ਉਸ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਉਹਨਾਂ ਇਨਸਾਨਾਂ ਨੂੰ ਫੜ੍ਹ ਲਿਆਓ ਮੇਰੇ ਸ਼ਿਕਾਰ ਹਨ ਉਹ। ਬਹੁਤ ਚਿਰਾਂ ਬਾਅਦ ਕੋਈ ਇਨਸਾਨ ਸ਼ਿਕਾਰ ਲਈ ਮਿਲਿਆ ਹੈ ਰਾਜੇ ਨੇ ਕਿਹਾ। ਆਪਣੇ ਵੱਲ ਫੌਜ ਆਉਂਦਿਆਂ ਦੇਖ ਮਰਦਾਨਾ ਜੀ ਨੇ ਪਾਤਸ਼ਾਹ ਨੂੰ ਪੁੱਛਿਆ। ਪਾਤਸ਼ਾਹ ਕੀ ਕਰੀਏ ਤਾਂ ਸਤਿਗੁਰੂ ਨਾਨਕ ਜੀ ਨੇ ਹੁਕਮ ਕੀਤਾ। ਭਾਈ ਕਰਤਾਰ ਦੇ ਰੰਗ ਦੇਖੋ।

ਜਿਵੇਂ ਹੀ ਰਾਜੇ ਦੇ ਸੈਨਿਕ ਆਏ ਅੰਨ੍ਹੇ ਹੋ ਗਏ। ਰਾਜੇ ਨੇ ਹੋਰ ਕੁੱਝ ਸੈਨਿਕ ਭੇਜੇ ਉਹ ਵੀ ਅੰਨ੍ਹੇ ਹੋ ਗਏ। ਅਜਿਹੀ ਸਥਿਤੀ ਦੇਖ ਰਾਜਾ ਦੇਵਲੂਤ ਪ੍ਰੇਸ਼ਾਨ ਹੋ ਗਿਆ। ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। ਤਾਂ ਵਜ਼ੀਰ ਨੇ ਰਾਜੇ ਨੂੰ ਉਤਰ ਦਿੱਤਾ ਕਿ ਕੋਈ ਕਲਾਵਾਨ ਪੁਰਖ ਆਇਆ ਲੱਗਦਾ ਹੈ। ਵਜ਼ੀਰ ਨੇ ਰਾਜੇ ਦੀ ਇਜ਼ਾਜਤ ਮੰਗੀ ਕਿ ਉਹ ਕੁੱਝ ਸਲਾਹ ਦੇਣਾ ਚਾਹੁੰਦਾ ਹੈ।

ਵਜ਼ੀਰ ਦੀ ਸਲਾਹ

ਰਾਜੇ ਨੇ ਕਿਹਾ ਕਹੋ। ਵਜ਼ੀਰ ਨੇ ਰਾਜੇ ਨੂੰ ਕਿਹਾ ਕਿ ਮੈਂ ਉਹਨਾਂ ਦੀ ਸੇਵਾ ਲਈ ਪੁਰਖਾਂ ਕੋਲ ਜਾਂਦਾ ਹੈ। ਰਾਜੇ ਨੇ ਵਜ਼ੀਰ ਦੀ ਸਲਾਹ ਨੂੰ ਮੰਨਦਿਆਂ ਇਜ਼ਾਜਤ ਦਿੱਤੀ। ਵਜ਼ੀਰ ਵੀ ਆਪਣਾ ਮਨ ਸਾਫ਼ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਿਆ ਅਤੇ ਨਮਸਕਾਰ ਕੀਤੀ। ਇਸ ਵਾਰ ਬਾਕੀ ਸੈਨਿਕਾਂ ਵਾਂਗ ਵਜ਼ੀਰ ਅੰਨ੍ਹਾ ਨਹੀਂ ਹੋਇਆ। ਵਜ਼ੀਰ ਨੂੰ ਪਤਾ ਲੱਗ ਗਿਆ ਕਿ ਕੋਈ ਕਲਾਵਾਨ ਵਿਅਕਤੀ ਹੀ ਹੈ। ਉਸ ਨੇ ਨਿਮਰਤਾ ਨਾਲ ਪੁੱਛਿਆ ਤੁਸੀਂ ਕਿਹੜੇ ਨਗਰ ਤੋਂ ਆਏ ਹੋ।

ਨਾਨਕ ਪਾਤਸ਼ਾਹ ਨੇ ਵਜ਼ੀਰ ਨੂੰ ਉੱਤਰ ਦਿੱਤਾ। ਅਸੀ ਅਮਰਾ ਨਗਰ ਤੋਂ ਆਏ ਹਾਂ। ਵਜ਼ੀਰ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ। ਪਾਤਸ਼ਾਹ ਨੇ ਕਿ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਇਸ ਤੋਂ ਬਾਅਦ ਵਜ਼ੀਰ ਨੇ ਜਾਕੇ ਰਾਜੇ ਨੂੰ ਖ਼ਬਰ ਕੀਤੀ ਕਿ ਕੋਈ ਕਰਨੀ ਵਾਲੇ ਸਾਧੂ ਆਏ ਹਨ। ਜੇਕਰ ਤੁਸੀਂ ਸਾਫ਼ ਮਨ ਨਾਲ ਉਹਨਾਂ ਦੇ ਚਰਨਾਂ ਵਿੱਚ ਜਾਓ ਜੋ ਮੰਗੋਗੇ ਉਹ ਪੂਰੀ ਹੋ ਜਾਵੇਗੀ।

ਰਾਜਾ ਹੋ ਗਿਆ ਅੰਨ੍ਹਾ

ਰਾਜੇ ਨੇ ਆਪਣੇ ਮਨ ਵਿੱਚ ਸੋਚਿਆ ਕਿ ਜੇ ਮੈਂ ਅੰਨ੍ਹਾ ਨਾ ਹੋਇਆ ਤਾਂ ਮੈਂ ਉਹਨਾਂ ਨੂੰ ਖਾ ਲਵਾਂਗਾ ਕਿਉਂਕਿ ਉਹ ਮੇਰੀ ਖੁਰਾਕ ਹਨ ਪਰ ਜੇ ਮੈਂ ਅੰਨ੍ਹਾ ਹੋ ਗਿਆ ਤਾਂ ਮੈਂ ਆਪਣੇ ਵਜ਼ੀਰ ਰਾਹੀਂ ਬੇਨਤੀ ਕਰਕੇ ਠੀਕ ਹੋ ਜਾਵਾਂਗਾ। ਜਿਵੇਂ ਰਹੀ ਰਾਜਾ ਅਤੇ ਉਸਦੇ ਸੈਨਿਕ ਪਾਤਸ਼ਾਹ ਦੇ ਨੇੜੇ ਪਹੁੰਚੇ ਤਾਂ ਉਹ ਸਾਰੇ ਅੰਨ੍ਹੇ ਹੋ ਗਏ ਅਤੇ ਵਜ਼ੀਰ ਇਸ ਵਾਰ ਵੀ ਠੀਕ ਰਿਹਾ ਕਿਉਂਕਿ ਉਸਦਾ ਮਨ ਸਾਫ਼ ਸੀ।

ਜਿਵੇਂ ਹੀ ਰਾਜਾ ਅੰਨ੍ਹਾ ਹੋਇਆ ਤਾਂ ਉਹ ਰੋਲਾ ਪਾਉਣ ਲੱਗ ਪਿਆ। ਉਸ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਉਹ ਫਕੀਰ ਨੂੰ ਕਹਿਣ ਕਿ ਰਾਜੇ ਨੂੰ ਠੀਕ ਕਰ ਦੇਣ। ਵਜ਼ੀਰ ਨੇ ਪੁੱਛਿਆ ਕਿ ਜੇ ਤੁਸੀਂ ਠੀਕ ਹੋ ਗਏ ਤਾਂ ਕੀ ਕਰੋਗੇ। ਰਾਜੇ ਨੇ ਕਿਹਾ ਕਿ ਉਹ ਫਕੀਰ ਦੇ ਚਰਨੀ ਡਿੱਗ ਪਏਗਾ। ਇਹ ਸੁਣ ਵਜ਼ੀਰ ਨੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਰਾਜੇ ਨੂੰ ਠੀਕ ਕਰੋ।

ਪਾਤਸ਼ਾਹ ਨੇ ਮੇਹਰ ਦੀ ਨਜ਼ਰ ਕੀਤੀ ਰਾਜਾ ਅਤੇ ਉਸਦੇ ਸੈਨਿਕ ਠੀਕ ਹੋ ਗਏ। ਰਾਜਾ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਅਤੇ ਮੁਆਫੀ ਮੰਗਣ ਲੱਗਾ। ਰਾਜੇ ਨੇ ਪਾਤਸ਼ਾਹ ਲਈ ਪ੍ਰਸ਼ਾਦਿ ਤਿਆਰ ਕੀਤਾ। ਪਾਤਸ਼ਾਹ ਨੇ ਮਰਦਾਨਾ ਜੀ ਨੂੰ ਵਰਤਾਉਣ ਦਾ ਹੁਕਮ ਕੀਤਾ। ਸਾਰਿਆਂ ਨੇ ਮਿਲ ਕੇ ਪ੍ਰਸ਼ਾਦਿ ਛਕਿਆ ਅਤੇ ਪਾਤਸ਼ਾਹ ਦੇਵਲੂਤ ਨੂੰ ਸੱਚ ਦਾ ਮਾਰਗ ਦਿਖਾਕੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਏ।