Sikh History: ਜਦੋਂ ਸੁਮੰਦਰ ਦੇ ਟਾਪੂ ਤੇ ਮੱਛ ਨੂੰ ਮਿਲੇ ਬਾਬਾ ਨਾਨਕ

Published: 

13 Sep 2024 06:15 AM

Guru Nanak Ji- ਜਦੋਂ ਮੱਛੀ ਨੇ ਮੂੰਹ ਖੋਲ੍ਹਿਆ ਤਾਂ ਭਾਈ ਮਰਦਾਨਾ ਹੈਰਾਨ ਹੋ ਗਏ ਅਤੇ ਇੱਕ ਸਮੇਂ ਲਈ ਡਰ ਵੀ ਗਏ। ਬਾਬੇ ਨਾਨਕ ਨੇ ਉਹ ਮੱਛੀ ਤੋਂ ਪੁੱਛਿਆ। ਭਾਈ ਕੌਣ ਹੈ ਤੂੰ, ਉਸ ਨੇ ਪਾਤਸ਼ਾਹ ਦੇ ਸਵਾਲ ਦਾ ਜਵਾਬ ਦਿੰਦਿਆਂ ਪੁੱਛਿਆ। ਪਾਤਸ਼ਾਹ ਮੈਂ ਮੱਛ ਹਾਂ।

Sikh History: ਜਦੋਂ ਸੁਮੰਦਰ ਦੇ ਟਾਪੂ ਤੇ ਮੱਛ ਨੂੰ ਮਿਲੇ ਬਾਬਾ ਨਾਨਕ

ਬਾਬਾ ਨਾਨਕ ਜੀ

Follow Us On

ਕੁਲਯੁੱਗ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਅਤੇ ਉਹਨਾਂ ਦੇ ਪਿਆਰੇ ਸਾਥੀ ਚਲਦੇ ਚਲਦੇ ਇੱਕ ਟਾਪੂ ਨੇੜੇ ਜਾ ਪਹੁੰਚੇ। ਭਾਈ ਮਰਦਾਨਾ ਜੀ ਨੇ ਬਾਬਾ ਜੀ ਨੂੰ ਪੁੱਛਿਆ ਹੁਣ ਅਸੀਂ ਕਿੱਧਰ ਜਾ ਰਹੇ ਹਾਂ ਜੀ… ਤਾਂ ਬਾਬੇ ਜਵਾਬ ਦਿੱਤਾ, ਭਾਈ ਸੁਮੰਦਰ ਦੇ ਟਾਪੂ ਤੇ ਇੱਕ ਸਾਧੂ ਰਹਿੰਦਾ ਹੈ ਉਹਨਾਂ ਦਾ ਦਰਸ਼ਨ ਵੀ ਕਰਦੇ ਜਾਂਦੇ ਹਾਂ।

ਬਾਬਾ ਜੀ ਚਲਦੇ ਗਏ… ਤਾਂ ਮਰਦਾਨਾ ਜੀ ਨੂੰ ਦੂਰ ਦੂਰ ਤੱਕ ਕੋਈ ਧਰਤੀ ਨਜ਼ਰ ਨਾ ਆਈ ਤਾਂ ਉਹਨਾਂ ਨੇ ਬਾਬੇ ਨੂੰ ਪੁੱਛਿਆਂ, ਮਹਾਰਾਜ ਅਸੀਂ ਕਿੱਥੇ ਹਾਂ। ਪਾਤਸ਼ਾਹ ਨੇ ਮਰਦਾਨਾ ਜੀ ਵੱਲ ਵੇਖਦਿਆਂ ਕਿਹਾ ਭਾਈ ਅਸੀਂ ਸੁਮੰਦਰ ਵਿੱਚ ਇੱਕ ਮੱਛੀ ਦੀ ਪਿੱਠ ਹਾਂ। ਮਰਦਾਨਾ ਜੀ ਨੇ ਹੈਰਾਨ ਹੁੰਦਿਆਂ ਪੁੱਛਿਆ ਐਨੀ ਵੱਡੀ ਹੈ ਜੀ ਮੱਛੀ। ਬਾਬੇ ਕਿਹਾ ਭਾਈ ਚਲਦਾ ਚੱਲ।

ਮੱਛ ਨਾਲ ਮੁਲਾਕਾਤ

3 ਦਿਨ ਅਤੇ 3 ਰਾਤਾਂ ਚੱਲਣ ਤੋਂ ਬਾਅਦ ਬਾਬਾ ਜੀ ਮੱਛੀ ਦੇ ਮੂੰਹ ਕੋਲ ਪਹੁੰਚੇ। ਜਦੋਂ ਮੱਛੀ ਨੇ ਮੂੰਹ ਖੋਲ੍ਹਿਆ ਤਾਂ ਭਾਈ ਮਰਦਾਨਾ ਹੈਰਾਨ ਹੋ ਗਏ ਅਤੇ ਇੱਕ ਸਮੇਂ ਲਈ ਡਰ ਵੀ ਗਏ। ਬਾਬੇ ਨਾਨਕ ਨੇ ਉਹ ਮੱਛੀ ਤੋਂ ਪੁੱਛਿਆ। ਭਾਈ ਕੌਣ ਹੈ ਤੂੰ, ਉਸ ਨੇ ਪਾਤਸ਼ਾਹ ਦੇ ਸਵਾਲ ਦਾ ਜਵਾਬ ਦਿੰਦਿਆਂ ਪੁੱਛਿਆ। ਪਾਤਸ਼ਾਹ ਮੈਂ ਮੱਛ ਹਾਂ। ਨਾਨਕ ਪਾਤਸ਼ਾਹ ਨੇ ਕਿਹਾ ਜੋ ਤੁਸੀਂ ਜਾਣਦੇ ਹੋ ਸਾਨੂੰ ਦੱਸੋਂ।

ਮੱਛ ਨੇ ਨਾਨਕ ਪਾਤਸ਼ਾਹ ਨੂੰ ਦੱਸਿਆ ਕਿ ਪਾਤਸ਼ਾਹ ਮੈਂ ਆਪ ਜੀ ਦਾ ਸੇਵਕ ਹਾਂ। ਇੱਕ ਦਿਨ ਤੁਸੀਂ ਮੈਨੂੰ ਕੰਮ ਕਰਨ ਲਈ ਕਿਹਾ ਪਰ ਮੈਂ ਟਾਲ ਮਟੋਲ ਕੀਤਾ। ਪਾਤਸ਼ਾਹ ਤੁਸੀਂ ਸੁਤੇ ਹੀ ਬਚਨ ਕਰਦਿਆਂ ਕਿਹਾ ਕਿ ਜਦੋਂ ਤੈਨੂੰ ਕੋਈ ਕੰਮ ਆਖਦੇ ਤਾਂ ਮੱਛੀ ਤਰ੍ਹਾਂ ਤੜਫਦਾ ਹੈ। ਪਾਤਸ਼ਾਹ ਆਪ ਜੀ ਦਾ ਬਚਨ ਬੇਅਰਥ ਨਹੀਂ ਜਾਂਦਾ। ਮੈਂ ਇਸ ਮੱਛ ਦੀ ਜੂਨ ਵਿੱਚ ਆ ਗਿਆ।

ਮੱਛ ਦੀ ਅਪੀਲ

ਪਾਤਸ਼ਾਹ ਮੁੱਛ ਦੀ ਗੱਲ ਨੂੰ ਅਰਾਮ ਨਾਲ ਸੁਣ ਰਹੇ ਸਨ। ਜਦੋਂ ਮੱਛ ਚੁੱਪ ਕਰ ਗਿਆ ਤਾਂ ਪਾਤਸ਼ਾਹ ਨੇ ਪੁੱਛਿਆ ਭਾਈ ਆਪਣਾ ਮਨੋਰਥ ਦੱਸ। ਮੱਛ ਬੋਲਿਆ ਪਾਤਸ਼ਾਹ ਮੇਰਾ ਜਨਮ ਸਫ਼ਲ ਹੋ ਗਿਆ। ਆਪ ਜੀ ਦੇ ਚਰਨ ਪੈ ਗਏ ਹਨ। ਹੁਣ ਕਿਰਪਾ ਕਰੋ ਮੈਨੂੰ ਇਸ ਦੇਹ ਤੋਂ ਛੁਟਕਾਰਾ ਦਿਓ।

ਮੱਛ ਦੀ ਅਪੀਲ ਸੁਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਸਾਹਿਬ ਵੱਲ ਦੇਖਣ ਲੱਗੇ। ਪਾਤਸ਼ਾਹ ਨੇ ਮੱਛ ਦੀ ਅਪੀਲ ਨੂੰ ਸਵੀਕਰਦਿਆਂ ਬਚਨ ਕੀਤਾ। ਭਾਈ ਕੱਲ੍ਹ ਤੁਹਾਨੂੰ ਇਸ ਦੇਹੀ ਤੋਂ ਛੁਟਕਾਰਾ ਮਿਲ ਜਾਵੇਗਾ। ਇਹ ਬਚਨ ਕਰਨ ਤੋਂ ਬਾਅਦ ਬਾਬਾ ਤੇ ਭਾਈ ਮਰਦਾਨਾ ਜੀ ਅੱਗੇ ਵਧਣ ਲੱਗੇ।

ਮੱਛ ਨੇ ਫੇਰ ਅਪੀਲ ਕੀਤੀ ਪਾਤਸ਼ਾਹ ਜੇ ਕਿਰਪਾ ਕਰੋ। ਜਦੋਂ ਤੱਕ ਇਹ ਦੇਹੀ ਤੋਂ ਛੁਟਕਾਰਾ ਨਹੀਂ ਮਿਲਦਾ ਤਾਂ ਉਦੋਂ ਤੱਕ ਮੇਰੇ ਕੋਲ ਹੀ ਰਹੋ। ਪਾਤਸ਼ਾਹ ਨੇ ਮੱਛ ਦੀ ਬੇਨਤੀ ਸਵੀਕਾਰ ਕਰ ਲਿਆ। ਪਾਤਸ਼ਾਹ ਉਸ ਰਾਤ ਮੱਛ ਤੇ ਹੀ ਰਹੇ। ਅਗਲੇ ਦਿਨ ਜਦੋਂ ਮੱਛ ਨੇ ਪ੍ਰਾਣ ਤਿਆਗ ਦਿੱਤੇ ਤਾਂ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਿਆਂ ਚੱਲ ਚਲੀਏ…