Gurudwara Tambu Sahib: ਬਾਪੂ ਦੇ ਡਰ ਤੋਂ ਜਿੱਥੇ ਲੁਕੇ ਸਨ ਬਾਬਾ ਨਾਨਕ ਸਾਬ੍ਹ

Published: 

14 Nov 2024 06:15 AM

ਜਦੋਂ ਬਾਬਾ ਨਾਨਕ ਜੀ ਪਿੰਡ ਲਈ ਵਾਪਿਸ ਤੁਰੇ ਤਾਂ ਉਹਨਾਂ ਦੇ ਸਾਰੇ ਪੈਸੇ ਖਰਚ ਹੋ ਗਏ ਸਨ। ਪਰ ਉਹਨਾਂ ਨੇ ਅਜਿਹਾ ਕੁੱਝ ਨਹੀਂ ਖਰੀਦਿਆਂ ਸੀ ਜਿਸ ਨੂੰ ਉਹ ਜਾਕੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਦਿਖਾ ਸਕਣ। ਸਾਥੀਆਂ ਵੱਲੋਂ ਕੀਤੀ ਜਾ ਰਹੀ ਚਰਚਾ ਤੋਂ ਬਾਅਦ ਬਾਬਾ ਜੀ ਮਨ ਵਿੱਚ ਪਿਤਾ ਦੀ ਨਰਾਜ਼ਗੀ ਦਾ ਖਿਆਲ ਆਇਆ।

Gurudwara Tambu Sahib: ਬਾਪੂ ਦੇ ਡਰ ਤੋਂ ਜਿੱਥੇ ਲੁਕੇ ਸਨ ਬਾਬਾ ਨਾਨਕ ਸਾਬ੍ਹ

ਗੁਰਦੁਆਰਾ ਤੰਬੂ ਸਾਹਿਬ

Follow Us On

ਪਾਕਿਸਤਾਨ ਦੇ ਚੂੜਹਕਾਣੇ ਵਿੱਚ ਸਥਿਤ ਹੈ ਗੁਰਦੁਆਰਾ ਸੱਚਾ ਸੌਦਾ ਸਾਹਿਬ। ਉਹੀ ਪਵਿੱਤਰ ਅਸਥਾਨ ਜਿੱਥੋਂ ਸ਼ੁਰੂ ਹੋਈ ਲੰਗਰ ਦੀ ਪ੍ਰੰਪਰਾ। ਜੋ ਅੱਜ ਵੀ ਦੁਨੀਆਂ ਭਰ ਵਿੱਚ ਸਿੱਖਾਂ ਦੀ ਪਹਿਚਾਣ ਹੈ। ਜਦੋਂ ਦੁਨੀਆਂ ਵਿੱਚ ਕੋਈ ਭੀੜ ਪੈਂਦੀ ਹੈ ਤਾਂ ਉੱਥੇ ਸਿੱਖ ਸਭ ਤੋਂ ਪਹਿਲਾਂ ਲੰਗਰ ਲੈਕੇ ਜਾਂਦੇ ਹਨ।

ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਕਰੀਬ 15-16 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਫਾਰੂਕਾਬਾਦ (ਚੂੜਹਕਾਣੇ) ਵੱਲ ਭੇਜਿਆ। ਉਹ ਸਮੇਂ ਇਹ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਤੋਂ ਥੋੜ੍ਹੀ ਦੂਰ ਵੱਡੀ ਮੰਡੀ ਹੋਇਆ ਕਰਦਾ ਸੀ ਅਤੇ ਵਪਾਰ ਦਾ ਕੇਂਦਰ ਵੀ ਸੀ। ਪਿਤਾ ਜੀ ਨੇ ਸੋਚਿਆ ਕਿਉਂ ਨਾ ਕੁੱਝ ਪੈਸੇ ਦੇਕੇ ਨਾਨਕ ਜੀ ਨੂੰ ਕਿਸੇ ਕੰਮ ਤੇ ਲਗਾ ਦਿੱਤਾ ਜਾਵੇ।

ਜਦੋਂ ਬਾਬਾ ਨਾਨਕ ਸਾਹਿਬ ਵਪਾਰ ਕਰਨ ਲਈ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ। ਸਾਧੂਆਂ ਨਾਲ ਗੱਲਬਾਤ ਦੌਰਾਨ ਬਾਬਾ ਜੀ ਨੂੰ ਪਤਾ ਲੱਗਿਆ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਤਾਂ ਬਾਬਾ ਜੀ ਨੇ ਉਹਨਾਂ ਨੂੰ ਕੁੱਝ ਪੈਸੇ ਦਿੱਤੇ ਅਤੇ ਕਿਹਾ ਕਿ ਤੁਸੀਂ ਭੋਜਨ ਕਰ ਲੈਣਾ।

ਪਰ ਸਾਧੂਆਂ ਨੇ ਬਾਬਾ ਜੀ ਤੋਂ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪਣੇ ਹੱਥੀਂ ਭੋਜਨ ਕਰਵਾ ਦਿਓਗੇ ਤਾਂ ਅਸੀਂ ਕਰ ਲਵਾਂਗੇ। ਅਸੀਂ ਪੈਸੇ ਨਹੀਂ ਲੈਣੇ। ਇਹ ਗੱਲ ਸੁਣ ਬਾਬਾ ਜੀ ਆਪਣੇ ਸਾਥੀਆਂ ਨਾਲ ਸਾਧੂਆਂ ਲਈ ਭੋਜਨ ਤਿਆਰ ਕਰ ਲਿਆਏ। ਪਾਤਸ਼ਾਹ ਨੇ ਭੋਜਨ ਕਰਵਾਕੇ ਇਸ ਨੂੰ ਖਰ੍ਹਾ ਸੌਦਾ ਕਿਹਾ।

ਪਿੰਡ ਵਾਪਿਸ ਆਏ ਗੁਰੂ ਨਾਨਕ

ਜਦੋਂ ਬਾਬਾ ਨਾਨਕ ਜੀ ਪਿੰਡ ਲਈ ਵਾਪਿਸ ਤੁਰੇ ਤਾਂ ਉਹਨਾਂ ਦੇ ਸਾਰੇ ਪੈਸੇ ਖਰਚ ਹੋ ਗਏ ਸਨ। ਪਰ ਉਹਨਾਂ ਨੇ ਅਜਿਹਾ ਕੁੱਝ ਨਹੀਂ ਖਰੀਦਿਆਂ ਸੀ ਜਿਸ ਨੂੰ ਉਹ ਜਾਕੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਦਿਖਾ ਸਕਣ। ਸਾਥੀਆਂ ਵੱਲੋਂ ਕੀਤੀ ਜਾ ਰਹੀ ਚਰਚਾ ਤੋਂ ਬਾਅਦ ਬਾਬਾ ਜੀ ਮਨ ਵਿੱਚ ਪਿਤਾ ਦੀ ਨਰਾਜ਼ਗੀ ਦਾ ਖਿਆਲ ਆਇਆ।

ਗੁੱਸੇ ਹੋ ਗਏ ਮਹਿਤਾ ਕਾਲੂ

ਬਾਬਾ ਨਾਨਕ ਪਿੰਡ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਪਹੁੰਚੇ। ਪਰ ਬਾਬਾ ਨਾਨਕ ਜੀ ਘਰ ਨਾ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਿਤਾ ਜੀ ਗੁੱਸਾ ਕਰਨਗੇ। ਬਾਬਾ ਜੀ ਘਰਾਂ ਦੇ ਕੋਲ ਝਾੜੀਆਂ ਵਿੱਚ ਲੁਕ ਗਏ ਬੈਠ ਗਏ। ਕਾਫ਼ੀ ਦੇਰ ਬਾਅਦ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਿਆ ਕਿ ਨਾਨਕ ਘਰ ਨਹੀਂ ਆਏ ਹਨ। ਤਾਂ ਉਹ ਨੇ ਭਾਲ ਸ਼ੁਰੂ ਕੀਤੀ। ਕਾਫ਼ੀ ਤਲਾਸ਼ ਤੋਂ ਬਾਅਦ ਬਾਬਾ ਨਾਨਕ ਸਾਹਿਬ ਮਿਲ ਗਏ। ਜਦੋਂ ਪਿਤਾ ਜੀ ਨੂੰ 20 ਰੁਪਏ ਖਰਚਣ ਦੀ ਜਾਣਕਾਰੀ ਮਿਲੀ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਏ।

ਪਿਤਾ ਮਹਿਤਾ ਕਾਲੂ ਜੀ ਨੇ ਬਾਬਾ ਨਾਨਕ ਦੇ ਚਪੇੜ ਤੱਕ ਮਾਰ ਦਿੱਤੀ। ਪਰਿਵਾਰ ਵਾਲਿਆਂ ਦੇ ਕਹਿਣ ਤੋਂ ਬਾਅਦ ਕਾਲੂ ਜੀ ਸਾਂਤ ਹੋ ਗਏ। ਜਿਸ ਥਾਂ ਗੁਰੂ ਨਾਨਕ ਪਾਤਸ਼ਾਹ ਲੁਕੇ ਸਨ ਉਸ ਅਸਥਾਨ ਤੇ ਅੱਜ ਗੁਰਦੁਆਰਾ ਤੰਬੂ ਸਾਹਿਬ ਸ਼ੁਸ਼ੋਭਿਤ ਹੈ।

Exit mobile version