Nanak Jhira Sahib- ਜਿੱਥੇ ਬਾਬੇ ਚਰਨ ਪਾਏ ਅਤੇ ਵਗ ਗਿਆ ਮਿੱਠੇ ਪਾਣੀ ਦਾ ਝਰਨਾ….
Nanak Jhira Sahib-ਜਦੋਂ ਗੁਰੂ ਨਾਨਕ ਸਾਹਿਬ ਬਿਦਰ ਵਿੱਚ ਪਹੁੰਚੇ ਤਾਂ ਜਲਦੀ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਪੈ ਗਈ। ਕਿ ਕੋਈ ਉੱਤਰ ਦਿਸ਼ਾ ਵੱਲੋਂ ਫ਼ਕੀਰ ਆਇਆ ਹੈ। ਜੋ ਉਪਦੇਸ਼ ਦਿੱਤਾ ਹੈ। ਇਲਾਹੀ ਕੀਰਤਨ ਕਰਦਾ ਹੈ। ਜਦੋਂ ਕੀਰਤਨ ਹੁੰਦਾ ਹੈ ਤਾਂ ਇਨਸਾਨ ਤਾਂ ਕੀ ਸਗੋਂ ਪੂਰੀ ਕੁਦਰਤ ਪੂਰੀ ਸ਼ਰਧਾ ਨਾਲ ਸੁਣਦੀ ਹੈ।
Nanak Jhira Sahib: ਜਿੱਥੇ ਬਾਬੇ ਨੇ ਆਪਣੇ ਚਰਨ ਪਾਏ ਅੱਜ ਉਹ ਧਰਤੀ ਦੀ ਪੂਜਾ ਹੁੰਦੀ ਹੈ। ਦੂਜੀ ਉਦਾਸੀ ਦੇ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ। ਦੱਖਣ ਵਿੱਚ ਪੈਂਦੇ ਕਰਨਾਟਕ ਵਿੱਚ ਪਹੁੰਚੇ। ਕਰਨਾਟਕ ਦਾ ਇੱਕ ਸ਼ਹਿਰ ਹੈ ਜਿਸ ਨੂੰ ਬਿਦਰ ਕਿਹਾ ਜਾਂਦਾ ਹੈ।
ਜਦੋਂ ਨਾਨਕ ਪਾਤਸ਼ਾਹ ਬਿਦਰ ਪਹੁੰਚੇ ਤਾਂ ਉਸ ਸਮੇਂ ਇਹ ਇਲਾਕਾ ਪਹਾੜਾਂ ਅਤੇ ਜੰਗਲਾਂ ਨਾਲ ਭਰਿਆ ਹੋਇਆ ਸੀ। ਪਾਤਸ਼ਾਹ ਸ਼ਹਿਰ ਦੇ ਬਾਹਰ ਬਾਹਰ ਰੁਕ ਗਏ। ਸ਼ਹਿਰ ਨੇੜੇ ਹੀ ਮੁਸਲਮਾਨ ਫਕੀਰਾਂ ਦੀਆਂ ਝੌਂਪੜੀਆਂ ਸਨ। ਜੋ ਮਹਾਨ ਗੁਰੂਆਂ, ਪੀਰਾਂ, ਫਕੀਰਾਂ ਦੀਆਂ ਸਿੱਖਿਆਵਾਂ ਵਿੱਚ ਕਾਫ਼ੀ ਦਿਲਚਸਪੀ ਲਿਆ ਕਰਦੇ ਸਨ। ਉਹ ਮੁਸਲਮਾਨ ਫਕੀਰ ਦੂਜੇ ਸਾਧੂਆਂ ਨਾਲ ਵਿਚਾਰ ਵਿਟਾਂਦਰਾਂ ਕਰਿਆ ਕਰਦੇ ਸਨ।
ਜਦੋਂ ਗੁਰੂ ਨਾਨਕ ਸਾਹਿਬ ਬਿਦਰ ਵਿੱਚ ਪਹੁੰਚੇ ਤਾਂ ਜਲਦੀ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਪੈ ਗਈ। ਕਿ ਕੋਈ ਉੱਤਰ ਦਿਸ਼ਾ ਵੱਲੋਂ ਫ਼ਕੀਰ ਆਇਆ ਹੈ। ਜੋ ਉਪਦੇਸ਼ ਦਿੱਤਾ ਹੈ। ਇਲਾਹੀ ਕੀਰਤਨ ਕਰਦਾ ਹੈ। ਜਦੋਂ ਕੀਰਤਨ ਹੁੰਦਾ ਹੈ ਤਾਂ ਇਨਸਾਨ ਤਾਂ ਕੀ ਸਗੋਂ ਪੂਰੀ ਕੁਦਰਤ ਪੂਰੀ ਸ਼ਰਧਾ ਨਾਲ ਸੁਣਦੀ ਹੈ।
ਸੰਗਤ ਨੇ ਕੀਤੀ ਬੇਨਤੀ
ਆਲੇ ਦੁਆਲੇ ਦੇ ਲੋਕ ਗੁਰੂ ਸਾਹਿਬ ਦੇ ਦਰਸ਼ਨ ਲਈ ਆਉਣ ਲੱਗੇ। ਜਿਸ ਸਮੇਂ ਪਾਤਸ਼ਾਹ ਇਸ ਇਲਾਕੇ ਵਿੱਚ ਗਏ ਤਾਂ ਇਹ ਇਲਾਕਾ ਇੱਕ ਮਾਰੂਥਲ ਵਾਂਗ ਸੀ। ਇਸ ਇਲਾਕੇ ਵਿੱਚ ਪੀਣਯੋਗ ਪਾਣੀ ਨਹੀਂ ਸੀ। ਜੇਕਰ ਕਦੇ ਜ਼ਮੀਨ ਵਿੱਚੋਂ ਪਾਣੀ ਮਿਲ ਵੀ ਜਾਂਦਾ ਤਾਂ ਉਹ ਖਾਰਾ ਹੁੰਦਾ। ਜਿਸ ਕਰਕੇ ਐਥੋ ਦੇ ਲੋਕਾਂ ਦਾ ਜੀਵਨ ਬਹੁਤ ਮੁਸ਼ਕਿਲ ਸੀ।
ਪਾਤਸ਼ਾਹ ਨੇ ਕੀਤੀ ਮੇਹਰ ਦੀ ਨਜ਼ਰ
ਇਲਾਕੇ ਦੀਆਂ ਸੰਗਤਾਂ ਨੇ ਇਕੱਠੇ ਹੋਕੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਿ ਹੇ ਪਾਤਸ਼ਾਹ, ਤੁਸਾਂ ਇਸ ਧਰਤੀ ਤੇ ਚਰਨ ਪਾਏ ਹਨ ਤਾਂ ਕਿਰਪਾ ਕਰੋ। ਅਸੀਰਵਾਦ ਦਿਓ ਸਾਨੂੰ ਪਾਣੀ ਦੀ ਦਾਤ ਬਖਸੀਸ ਬਖਸੋ। ਜਿਸ ਤੋਂ ਬਾਅਦ ਪਾਤਸ਼ਾਹ ਨੇ ਮੇਹਰ ਦੀ ਨਜ਼ਰ ਕਰਕੇ ਇੱਕ ਪਹਾੜੀ ਵੱਲੋਂ ਮਲਬਾ ਹਟਾਉਣ ਲਈ ਕਿਹਾ। ਜਦੋਂ ਲੋਕਾਂ ਨੇ ਪੱਥਰ ਉੱਥੇ ਤਾਂ ਇੱਕ ਮਿੱਠੇ ਪਾਣੀ ਦੀ ਝੀਲ ਮਿਲੀ। ਜਿੱਥੇ ਮਿੱਠੇ ਪਾਣੀ ਦੇ ਫੁਹਾਰੇ ਵਗ ਰਹੇ ਸਨ। ਇਸੇ ਅਸਥਾਨ ਨੂੰ ਨਾਨਕ ਝੀਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਿਤ ਹੈ।