Second Udasi: ਖੰਡਵਾ.... ਜਿੱਥੇ ਬਾਬੇ ਨਾਨਕ ਨੇ ਦਿੱਤੀ ਓਅੰਕਾਰੁ ਦੀ ਪ੍ਰੀਭਾਸ਼ਾ | guru nanak dev ji khandwa madhya pardesh second udasi sikh history know full in punjabi Punjabi news - TV9 Punjabi

Second Udasi: ਖੰਡਵਾ…. ਜਿੱਥੇ ਬਾਬੇ ਨਾਨਕ ਨੇ ਦਿੱਤੀ ਓਅੰਕਾਰੁ ਦੀ ਪਰਿਭਾਸ਼ਾ

Updated On: 

27 Aug 2024 11:18 AM

Khandwa Madhya Pardesh: ਕੁਲਯੁਗ ਵਿੱਚ ਜਗਤ ਨੂੰ ਤਾਰਨ ਲਈ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ। ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਵਿੱਚ ਪਾਤਸ਼ਾਹ ਨੇ ਸੱਜਣ ਠੱਗ, ਮਲਿਕ ਭਾਗੋ, ਜਾਦੂਗਰਨੀ ਨੂਰਸ਼ਾਹ, ਸਿੱਧ ਜੋਗੀਆਂ ਅਤੇ ਭਾਈ ਲਾਲੋ ਜੀ ਨੂੰ ਦਰਸ਼ਨ ਦਿੱਤੇ ਅਤੇ ਸੱਚ ਦਾ ਨਾਮ ਦਾਨ ਬਖਸਿਆ। ਪਹਿਲੀ ਉਦਾਸੀ ਤੋਂ ਬਾਅਦ ਗੁਰੂ ਬਾਬੇ ਨੇ ਦੂਜੀ ਉਦਾਸੀ ਦਾ ਅਰੰਭ ਕੀਤਾ।

Second Udasi: ਖੰਡਵਾ.... ਜਿੱਥੇ ਬਾਬੇ ਨਾਨਕ ਨੇ ਦਿੱਤੀ ਓਅੰਕਾਰੁ ਦੀ ਪਰਿਭਾਸ਼ਾ

Second Udasi: ਖੰਡਵਾ.... ਜਿੱਥੇ ਬਾਬੇ ਨਾਨਕ ਨੇ ਦਿੱਤੀ ਓਅੰਕਾਰੁ ਦੀ ਪ੍ਰੀਭਾਸ਼ਾ

Follow Us On

Second Udasi: ਪਹਿਲੀ ਉਦਾਸੀ ਤੋਂ ਬਾਅਦ ਸਾਲ 1506 ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਆਪਣੀ ਦੂਜੀ ਉਦਾਸੀ ਸ਼ੁਰੂ ਕੀਤੀ। ਪਾਤਸ਼ਾਹ ਦੂਜੀ ਉਦਾਸੀ ਵਿੱਚ ਦੱਖਣ ਵਾਲੇ ਇਲਾਕੇ ਵਿੱਚ ਗਏ। ਪਾਤਸ਼ਾਹ ਅਜੌਕੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਪਹੁੰਚੇ। ਐਥੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਪਾਤਸ਼ਾਹ ਮੱਧ ਪ੍ਰਦੇਸ਼ ਦੇ ਇਲਾਕਿਆਂ ਲਈ ਰਵਾਨਾ ਹੋਵੇ।

ਨਾਗਪੁਰ ਤੋਂ ਰਵਾਨਾ ਹੋਣ ਤੋਂ ਬਾਅਦ ਪਾਤਸ਼ਾਹ ਵੱਖ ਵੱਖ ਇਲਾਕਿਆਂ ਵਿੱਚੋਂ ਹੁੰਦੇ ਹੋਏ ਮੱਧ ਪ੍ਰਦੇਸ਼ ਦੇ ਖੰਡਵਾ ਇਲਾਕੇ ਵਿੱਚ ਪਹੁੰਚੇ। ਖੰਡਵਾ ਆਪਣੇ ਹਿੰਦੂ ਮੰਦਰ ਕਾਰਨ ਪ੍ਰਸਿੱਧ ਸੀ। ਪਾਤਸ਼ਾਹ ਨੇ ਨਰਮਦਾ ਘਾਟੀ ਵਿੱਚ ਸਥਿਤ ਓਮਕਾਰੇਸ਼ਵਰ ਮੰਦਰ ਦਾ ਦੌਰਾ ਕੀਤਾ। ਇਹ ਇਲਾਕਾ ਪਹਾੜੀਆਂ ਦੀ ਵਿੰਧਿਆ ਰੇਂਜ ਅਤੇ ਦੱਖਣ ਵੱਲ ਸਤਪੁਰਾ ਰੇਂਜ ਹੋਣ ਕਾਰਨ ਬਹੁਤ ਸੁੰਦਰ ਸਥਾਨ ਸੀ।

ਦੱਖਣੀ ਓਅੰਕਾਰੁ

ਦੱਸਿਆ ਜਾਂਦਾ ਹੈ ਕਿ ਇਹ ਮੰਦਰ ਭਗਵਾਨ ਸ਼ਿਵ ਦੇ ਸਥਾਪਿਤ ਨੌਂ ਲਿੰਗਾਂ ਵਿੱਚੋਂ ਇੱਕ ਹੈ। ਜਦੋਂ ਪਾਤਸ਼ਾਹ ਇਸ ਅਸਥਾਨ ਤੇ ਪਹੁੰਚੇ ਤਾਂ ਮੰਦਰ ਦੇ ਮੁੱਖ ਪੁਜਾਰੀ ਨਾਲ ਉਹਨਾਂ ਦੀ ਗੋਸ਼ਠੀ ( ਵਿਚਾਰ-ਚਰਚਾ) ਹੋਈ। ਗੁਰੂ ਪਾਤਸ਼ਾਹ ਦੀ ਇਸ ਬਾਣੀ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜੁਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਇਹ ਬਾਣੀ ਰਾਗੁ ਰਾਮਕਲੀ ਮਹਲਾ 1 ਦੱਖਣੀ ਓਅੰਕਾਰੁ ਵਜੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 929 ਤੋਂ 938 ਤੱਕ ਦਰਜ ਹੈ।

ਦੱਖਣੀ ਓਅੰਕਾਰੁ ਵਿੱਚ 54 ਪਾਉੜੀਆਂ ਹਨ। ਇਸ ਵਿੱਚ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ ਕਿ ਪ੍ਰਮਾਤਮਾ ਇੱਕ ਹੈ। ਓਅੰਕਾਰ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਬਣੀ , ਜਿਸ ਤੋਂ ਬ੍ਰਹਮਾ ਆਦਿਕ ਦੇਵਤੇ ਤੇ ਵੇਦ ਆਦਿਕ ਧਰਮ-ਪੁਸਤਕ ਬਣੇ। ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਇਹ ਭੇਤ ਖੁਲ੍ਹਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਤੇ ਸਿਰਫ਼ ਉਹੀ ਸਦਾ ਸਥਿਰ ਰਹਿਣ ਵਾਲਾ ਹੈ। ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਪਰਮਾਤਮਾ ਦੀ ਮੇਹਰ ਸਦਕਾ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ ਪਰ ਜਦੋਂ ਤੱਕ ਮਨੁੱਖ ਅੰਦਰ ਹਉਮੈ-ਅਹੰਕਾਰ ਹੈ। ਉਦੋਂ ਤੱਕ ਮਨੁੱਖ ਨੂੰ ਸੂਝ ਨਹੀਂ ਆ ਸਕਦੀ। ਹਊਮੈ ਦੂਰ ਕਰਕੇ ਪ੍ਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ।

Exit mobile version