Sikh History: ਜਦੋਂ ਬਾਬੇ ਨੇ ਕਿਹਾ ਜੋ ਮੇਰੇ ਸਿੱਖ ਹਨ ਉਹਨਾਂ ਤੇ ਕਾਲ ਦਾ ਨਹੀਂ ਹੋਵੇਗਾ ਅਸਰ | guru nanak dev ji kal story sikh history know full in punjabi Punjabi news - TV9 Punjabi

Sikh History: ਜਦੋਂ ਬਾਬੇ ਨੇ ਕਿਹਾ ਜੋ ਮੇਰੇ ਸਿੱਖ ਹਨ ਉਹਨਾਂ ਤੇ ਕਾਲ ਦਾ ਨਹੀਂ ਹੋਵੇਗਾ ਅਸਰ

Published: 

24 Sep 2024 06:15 AM

Guru Nanak Ji: ਕਲਯੁੱਗ ਵਿੱਚ ਸਿੱਖਾਂ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜ ਕੇ ਕਲ ਤਾਰਨ ਗੁਰੂ ਨਾਨਕ ਆਏ। ਉਹਨਾਂ ਨੇ ਉਦਾਸੀਆਂ ਕਰਕੇ ਲੱਖਾਂ ਹੀ ਪ੍ਰਾਣੀਆਂ ਦਾ ਕਲਿਆਣ ਕੀਤਾ। ਪਾਤਸ਼ਾਹ ਦੇ ਪਵਿੱਤਰ ਬਚਨ ਅੱਜ ਗੁਰਬਾਣੀ ਰਾਹੀਂ ਅਣ ਗਿਣਤ ਸੰਗਤਾਂ ਨੂੰ ਇਸ ਕਲ ਰੂਪੀ ਭਵਜਲ ਵਿੱਚੋ ਤਾਰ ਰਹੇ ਹਨ।

Sikh History: ਜਦੋਂ ਬਾਬੇ ਨੇ ਕਿਹਾ ਜੋ ਮੇਰੇ ਸਿੱਖ ਹਨ ਉਹਨਾਂ ਤੇ ਕਾਲ ਦਾ ਨਹੀਂ ਹੋਵੇਗਾ ਅਸਰ

ਗੁਰੂ ਨਾਨਕ ਸਾਹਿਬ

Follow Us On

Sikh History: ਪਸਰਨਾਮਾ ਦੇ ਜੰਗਲ ਤੋਂ ਅੱਗੇ ਤੁਰਦਿਆਂ ਬਾਬਾ ਨਾਨਕ ਅਤੇ ਭਾਈ ਮਰਦਾਨਾ ਜੀ ਇੱਕ ਸੁਮੰਦਰ ਕਿਨਾਰੇ ਪਹੁੰਚੇ। ਸੁਮੰਦਰ ਦੀਆਂ ਲਹਿਰਾਂ ਨੂੰ ਦੇਖ ਭਾਈ ਮਰਦਾਨਾ ਆਖਿਆ। ਬਾਬਾ ਐਥੇ ਤਾਂ ਕੋਈ ਜ਼ਹਾਜ ਵੀ ਨਹੀਂ ਹੁਣ ਅੱਗੇ ਕਿਵੇਂ ਜਾਵਾਂਗੇ। ਬਾਬੇ ਨਾਨਕ ਫਰਮਾਇਆ। ਭਾਈ ਕਰਤਾਰ ਦੇ ਰੰਗ ਦੇਖੀ ਚੱਲ। ਮਰਦਾਨਾ ਜੀ ਗਲ ਵਿੱਚ ਪੱਲੂ ਪਾਕੇ ਖੜ੍ਹੇ ਹੋ ਗਏ। ਪਾਤਸ਼ਾਹ ਨੇ ਮਰਦਾਨਾ ਜੀ ਨੂੰ ਸਲੋਕ ਜਪਣ ਲਈ ਕਿਹਾ।

੧ਓ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸ਼ਾਦਿ (ਮੂਲ ਮੰਤਰ)। ਪਾਤਸ਼ਾਹ ਨੇ ਬਚਨ ਕੀਤਾ। ਭਾਈ ਜੋ ਸਿੱਖ ਇਸ ਸ਼ਬਦ ਦਾ ਜਾਪ ਕਰਦਾ ਜਾਵੇਗਾ ਉਸਦਾ ਵੇੜਾ ਪਾਰ ਹੁੰਦਾ ਜਾਵੇਗਾ। ਪਾਤਸ਼ਾਹ ਦਾ ਬਚਨ ਸੁਣ ਭਾਈ ਮਰਦਾਨਾ ਮੂਲ ਮੰਤਰ ਦਾ ਜਾਪ ਕਰਨ ਲੱਗੇ। ਪਾਤਸ਼ਾਹ ਨੇ ਕਿਹਾ ਚੱਲ ਭਾਈ।

ਬਾਬੇ ਤੂੰ ਤਾਂ ਕਰਤਾਰ ਹੈ

ਜਿਵੇਂ ਪਹਿਲਾਂ ਮਰਦਾਨਾ ਜੀ ਪਾਤਸ਼ਾਹ ਦੇ ਨਾਲ ਧਰਤੀ ਤੇ ਤੁਰਿਆ ਕਰਦੇ ਸੀ ਉਵੇਂ ਹੀ ਸੁਮੰਦਰ ਉੱਪਰ ਤੁਰਣ ਲੱਗੇ। ਕਾਫੀ ਦੂਰ ਚੱਲਣ ਤੋਂ ਬਾਅਦ ਮਰਦਾਨੇ ਮੁੜ ਪਾਤਸ਼ਾਹ ਨੂੰ ਕਿਹਾ। ਬਾਬਾ ਤੇਰੇ ਤੇ ਖੁਦਾ ਵਿੱਚ ਕੋਈ ਅੰਤਰ ਨਹੀਂ ਹੈ। ਪਾਤਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ ਭਾਈ ਚੁੱਪ ਕਰ। ਮਰਦਾਨਾ ਆਖਿਆ ਬਾਬਾ ਹੁਣ ਸਾਨੂੰ ਕਿਸ ਦਾ ਡਰ। ਤਾਂ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ ਭਾਈ ਅੱਗੇ ਵੱਡੀ ਬਲਾ ਆ ਰਹੀ ਹੈ।

ਪਾਤਸ਼ਾਹ ਦਾ ਜਵਾਬ ਸੁਣ ਮਰਦਾਨਾ ਬੋਲਿਆ ਪਾਤਸ਼ਾਹ ਆਪਾਂ ਫੇਰ ਅੱਗੇ ਕਿਉਂ ਜਾ ਰਹੇ ਹਾਂ। ਪਾਤਸ਼ਾਹ ਬੋਲੇ ਜੇ ਪਿੱਛੇ ਮੁੜੇ ਤਾਂ ਵੀ ਉਸਨੇ ਪਿੱਛਾ ਨਹੀਂ ਛੱਡਣਾ ਤਾਂ ਫੇਰ ਕਿਉਂ ਨਾ ਅੱਗੇ ਚੱਲੀਏ। ਪਾਤਸ਼ਾਹ ਸੁਮੰਦਰ ਉੱਪਰ 5 ਦਿਨ ਤੇ 5 ਰਾਤਾਂ ਚੱਲਦੇ ਰਹੇ।

ਪਾਤਸ਼ਾਹ ਨੇ ਕਲ ਨੂੰ ਮਾਰਿਆ ਡੰਡਾ

ਜਿਵੇਂ ਹੀ ਕਾਲ ਨੇੜੇ ਆਈ ਤਾਂ ਪਾਤਸ਼ਾਹ ਨੂੰ ਇੱਕ ਸਵਾ ਕੁ ਗਜ਼ ਦਾ ਡੰਡਾ ਨਜ਼ਰੀ ਪਿਆ। ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਕਿ ਭਾਈ ਡੰਡਾ ਚੁੱਕ। ਤਾਂ ਮਰਦਾਨਾ ਜੀ ਨੇ ਡੰਡਾ ਚੁੱਕ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਫੜ੍ਹਾ ਦਿੱਤਾ। ਜਿਵੇਂ ਹੀ ਕਲ ਤੇਜ਼ੀ ਨਾਲ ਪਾਤਸ਼ਾਹ ਨਜ਼ਦੀਕ ਆਈ ਤਾਂ ਪਾਤਸ਼ਾਹ ਨੇ ਡੰਡਾ ਕਲ ਦੇ ਮੂੰਹ ਤੇ ਮਾਰਿਆ। ਕਲ ਦਰਦ ਨਾਲ ਚੀਖਦੀ ਹੋਈ ਪਿੱਛੇ ਵੱਲ ਭੱਜ ਗਈ।

ਕਲ ਦੇ ਪਿੱਛੇ ਜਾਣ ਤੋਂ ਬਾਅਦ ਉੱਥੇ ਨਾਰਦ ਆ ਗਏ। ਤੁਸੀਂ ਕਲ ਨੂੰ ਕਿਉਂ ਮਾਰਿਆ ਹੈ ਉਹ ਤਾਂ ਨਿਰੰਕਾਰ ਦੇ ਹੁਕਮ ਵਿੱਚ ਕੰਮ ਕਰ ਰਹੀ ਹੈ। ਤਾਂ ਨਾਨਕ ਪਾਤਸ਼ਾਹ ਨੇ ਕਿਹਾ ਕਿ ਕਲ ਦਾ ਕੰਮ ਸੰਸਾਰ ਵਿੱਚ ਹੈ। ਸੰਸਾਰ ਤਾਂ ਉੱਪਰ ਹੈ ਪਰ ਫਿਰ ਵੀ ਕਲ ਸਾਡੇ ਕੋਲ ਕਿਉਂ ਆਈ। ਤਾਂ ਨਾਰਦ ਨੇ ਕਿਹਾ ਕਿ ਕਲ ਕੋਲੋਂ ਹੀ ਪੁੱਛਦੇ ਹਾਂ ਕਿ ਉਸਨੇ ਅਜਿਹਾ ਕਿਉਂ ਕੀਤਾ ਹੈ।

ਜੋ ਸਿੱਖ ਹੋਵੇਗਾ ਉਸ ਉੱਪਰ ਕਲ ਦਾ ਅਸਰ ਨਹੀਂ ਹੋਵੇਗਾ

ਨਾਰਦ ਤੇ ਸੱਦਣ ਤੇ ਕਲ ਆ ਖੜੀ ਹੋਈ। ਨਾਰਦ ਨੇ ਪੁੱਛਿਆ ਕਲ ਮਾਤਾ ਤੈਨੂੰ ਸਾਧੂਆਂ ਤੇ ਆਉਣ ਦਾ ਹੁਕਮ ਨਹੀਂ ਫੇਰ ਵੀ ਤੂੰ ਕਿਉਂ ਇੱਧਰ ਆਈ। ਕਲ ਨੇ ਜਵਾਬ ਦਿੱਤਾ ਕਿ ਇਹ ਸਾਧੂ ਇੱਕ ਤਾਂ ਖੁਦ ਮੁਕਤ ਹਨ ਅਤੇ ਇਹ ਬਾਕੀਆਂ ਨੂੰ ਵੀ ਮੁਕਤ ਕਰ ਰਹੇ ਹਨ। ਜਿਸ ਨੂੰ ਮੈਂ ਲੈਣ ਜਾਂਦੀ ਹਾਂ ਉਹ ਪਹਿਲਾਂ ਹੀ ਇਹਨਾਂ ਦੀ ਸ਼ਰਨ ਵਿੱਚ ਆਕੇ ਤਰ ਜਾਂਦਾ ਹੈ।

ਪਾਤਸ਼ਾਹ ਨੇ ਬਚਨ ਕੀਤਾ। ਜੋ ਸਾਡਾ ਸਿੱਖ ਹੋਵੇਗਾ ਉਹ ਮੁਕਤ ਵੀ ਹੋਵੇਗਾ ਤੇਰੇ ਦੰਦ ਵੀ ਭੰਨੇਗਾ ਅਤੇ ਵਾਲ ਵੀ ਪੁੱਟੇਗਾ ਤਾਂ ਕਲ ਬੋਲੀ ਮੈਂ ਤਾਂ ਹੁਕਮ ਨਾਲ ਫਿਰਦੀ ਹਾਂ। ਪਾਤਸਾਹ ਨੇ ਪੁੱਛਿਆ ਕਿਸਦੇ ਹੁਕਮ ਨਾਲ ਤਾਂ ਕਲ ਨੇ ਜਵਾਬ ਦਿੱਤਾ ਨਿਰੰਕਾਰ ਦੇ ਹੁਕਮ ਨਾਲ। ਬਾਬੇ ਕਿ ਫਿਰ ਅਸੀਂ ਕਿਸ ਦੇ ਹੁਕਮ ਨਾਲ ਹਾਂ। ਕਲ ਨੇ ਕਿਹਾ ਤੁਸੀਂ ਵੀ ਨਿਰੰਕਾਰ ਦੇ ਹੁਕਮ ਨਾਲ ਹੋ। ਫਿਰ ਪਾਤਸ਼ਾਹ ਨੇ ਕਿਹਾ ਏਥੇ ਆਵਣਾ ਜੋਗ ਨਹੀਂ ਹੋਰ ਸੰਸਾਰ ਤੈਨੂੰ ਥੋੜ੍ਹਾ ਪਿਆ ਹੈ।

ਪਾਤਸ਼ਾਹ ਨੇ ਕਿਹਾ ਜਾ ਸਾਡਾ ਉਪਦੇਸ਼ ਕਮਾਵੇਗਾ ਤਿਸ ਤੇ ਤੇਰਾ ਜੋਰ ਚੱਲੇਗਾ ਨਾਹੀਂ ਤੂੰ ਭਾਵੇਂ ਕੇਹਾ ਜ਼ੋਰ ਕਰੇਗੀ। ਸਿੱਖਾਂ ਅੱਗੇ ਸਭ ਅਸਫ਼ਲ ਹੋਵੇਗਾ। ਸਿੱਖਾਂ ਨੂੰ ਕਰਤਾਰ ਦੀ ਬਖਸਸ ਹੈ। ਸਾਡੇ ਸਿੱਖਾਂ ਨੂੰ ਕਰਤਾਰ ਨੇ ਬਖਸਿਆ ਹੈ। ਕਲ ਉੱਥੋ ਚਲੀ ਗਈ।

Related Stories
Aaj Da Rashifal: ਅੱਜ ਤੁਹਾਨੂੰ ਕਿਸੇ ਮਹੱਤਵਪੂਰਨ ਕੰਮ ਵਿੱਚ ਸਫਲਤਾ ਮਿਲੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Navratri: ਕਿਵੇਂ ਹੋਈ ਸ਼ਾਰਦੀਆ ਨਵਰਾਤਰੀ ਦੀ ਸ਼ੁਰੂਆਤ? ਕੀ ਹੈ ਇਸਦੇ ਪਿੱਛੇ ਪੌਰਾਣਿਕ ਕਥਾਵਾਂ
Aaj Da Rashifal: ਅੱਜ ਤੁਹਾਡੇ ਲਈ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਤੁਹਾਡੇ ਲਈ ਵਪਾਰ ‘ਚ ਆਮਦਨ ਦੇ ਨਵੇਂ ਸਰੋਤ ਖੁੱਲਣਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਤੁਹਾਡੇ ਕਾਰੋਬਾਰ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਦਾ ਦਿਨ ਤੁਹਾਡੇ ਲਈ ਖੁਸ਼ਹਾਲ ਅਤੇ ਲਾਭਦਾਇਕ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Exit mobile version