Jagannath Puri: ਜਿੱਥੇ ਬਾਬੇ ਨੇ ਗਾਈ ਸੱਚੇ ਰੱਬ ਦੀ ਆਰਤੀ
First Udasi: ਅਸਾਮ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੇ ਪਿਆਰੇ ਸੇਵਕ ਭਾਈ ਮਰਦਾਨਾ ਜੀ ਨੂੰ ਕੌਡਾ ਰਾਖਸ ਤੋਂ ਬਚਾਇਆ। ਪਾਤਸ਼ਾਹ ਨੇ ਕੌਡੇ ਨੂੰ ਅਸੀਰਵਾਦ ਦਿੱਤਾ ਅਤੇ ਮਾਨਵਤਾ ਦੀ ਰੱਖਿਆ ਕਰਨ ਲਈ ਪ੍ਰੇਰਿਆ। ਇਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਏ।
ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਅਸਾਮ ਦੇ ਵੱਖ ਵੱਖ ਰਾਹਾਂ ਤੋਂ ਹੁੰਦੇ ਹੋਏ ਉਡੀਸ਼ਾ ਪਹੁੰਚੇ। ਇੱਥੇ ਮਸ਼ਹੂਰ ਮੰਦਰ ਵੀ ਮੌਜੂਦ ਹੈ ਜੋ ਭਗਵਾਨ ਜਗਨ ਨਾਥ ਨਾਲ ਸਬੰਧਿਤ ਹੈ। ਜਦੋਂ ਪਾਤਸ਼ਾਹ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੇ ਦੇ ਰਾਜਾ ਨੂੰ ਪਤਾ ਲੱਗਿਆ ਕਿ ਕੋਈ ਫ਼ਕੀਰ ਆਏ ਹਨ। ਤਾਂ ਉਹ ਪਾਤਸ਼ਾਹ ਦੇ ਦਰਸ਼ਨ ਲਈ ਲਈ ਉਤਸ਼ੁਕ ਸੀ।
ਇਸ ਲਈ ਰਾਜੇ ਨੇ ਪਾਤਸ਼ਾਹ ਨੂੰ ਇਸ ਮਸ਼ਹੂਰ ਮੰਦਰ ਦੀ ਆਰਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਪਾਤਸ਼ਾਹ ਨੇ ਰਾਜੇ ਦਾ ਸੱਦਾ ਠੁਕਰਾ ਦਿੱਤਾ ਅਤੇ ਆਰਤੀ ਵਿੱਚ ਨਾ ਸ਼ਾਮਿਲ ਹੋਣ ਦਾ ਫੈਸਲਾ ਲਿਆ। ਇਸ ਬਾਰੇ ਵੱਖ ਵੱਖ ਵਿਦਿਵਾਨਾਂ ਦੀ ਅਲੱਗ ਅਲੱਗ ਰਾਏ ਹਨ। ਪਰ ਜਨਸਾਖੀਆਂ ਮੁਤਾਬਕ ਪਾਤਸ਼ਾਹ ਨੇ ਕਿਹਾ ਕਿ ਇਹ ਸੱਚ ਦੀ ਆਰਤੀ ਨਹੀਂ ਹੈ।
ਪ੍ਰਾਮਤਮਾ ਦੀ ਸੱਚੀ ਆਰਤੀ
ਇਹ ਆਰਤੀ ਸੱਚੋ ਦਿਲੋਂ ਨਹੀਂ ਕੀਤੀ ਜਾਂਦੀ। ਇਹ ਆਰਤੀ ਡਿਊਟੀ ਵਾਂਗ ਮਜ਼ਬੂਰੀ ਹੈ। ਪਰ ਸੱਚੀ ਆਰਤੀ ਤਾਂ ਉਹ ਪ੍ਰਾਮਤਮਾ ਦੀ ਸਾਜੀ ਹੋਈ ਕੁਦਰਤ ਕਰ ਰਹੀ ਹੈ। ਬ੍ਰਹਿਮੰਡ ਵਿੱਚ ਤਾਰੇ 24 ਘੰਟੇ ਜਗਮਾ ਰਹੇ ਹਨ ਅਨੇਕਾਂ ਗ੍ਰਹਿ ਘੁੰਮ ਰਹੇ ਹਨ। ਕੁਦਰਤ ਕੋਈ ਸਵੇਰਾ ਜਾਂ ਸ਼ਾਮ ਨਹੀਂ ਦੇਖਦੀ ਸਗੋਂ ਹਰ ਵਾਲੇ ਆਰਤੀ ਕਰਦੀ ਰਹਿੰਦੀ ਹੈ। ਅਸਲ ਵਿੱਚ ਉਹੀ ਸੱਚੀ ਆਰਤੀ ਹੈ।
ਸੱਚੀ ਆਰਤੀ
ਪਾਤਸ਼ਾਹ ਨੇ ਪ੍ਰਮਾਤਮਾ ਦੀ ਉਸਤਤ ਕਰਦੇ ਹੋਏ ਉਸ ਸੱਚੀ ਕੁਦਰਤ ਨੂੰ ਸਮਰਪਿਤ ਆਰਤੀ ਦਾ ਉਚਾਰਨ ਕੀਤਾ। ਬਾਬੇ ਬੋਲਿਆ ਭਾਈ ਮਰਦਾਨੇ ਛੇੜ ਰਬਾਬ… ਫੇਰ ਇਲਾਹੀ ਬਾਣੀ ਦਾ ਉਚਾਰਨ ਹੋਇਆ। ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ…
ਜਿਵੇਂ ਜਿਵੇਂ ਬਾਬਾ ਜੀ ਸੱਚੀ ਆਰਤੀ ਦਾ ਉਚਾਰਨ ਕਰ ਰਹੇ ਸਨ ਤਾਂ ਆਸ ਪਾਸ ਦੀ ਸਾਰੀ ਕੁਦਰਤ ਇੱਕ ਧਿਆਨ ਚਿੱਤ ਹੋਕੇ ਬਾਬਾ ਜੀ ਦਾ ਇੱਕ ਇੱਕ ਬੋਲ ਸੁਣ ਰਹੀ ਸੀ। ਪਾਤਸ਼ਾਹ ਜੀ ਦੇ ਬੋਲਾਂ ਨੂੰ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਹੁਣ ਇਹ ਆਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੋਜ਼ ਸੰਧਿਆ ਵੇਲੇ ਗਾਈ ਜਾਂਦੀ ਹੈ।
ਇਹ ਵੀ ਪੜ੍ਹੋ
ਇੱਕ ਸੱਚਾ ਸਾਥੀ ਸੀ ਬਾਬਾ ਨਾਨਕ
ਕਈ ਮਾਨਤਾਵਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਮੰਦਰ ਵਿੱਚ ਨਾ ਜਾਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ, ਉਹਨਾਂ ਮੰਦਰਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਨੀਵੀਂ ਜਾਤ ਦੇ ਜਨਮੇ ਸਨ ਜਿਸ ਕਰਕੇ ਉਹ ਮੰਦਰ ਅੰਦਰ ਦਾਖਿਲ ਨਹੀਂ ਹੋ ਸਕਦੇ ਹਨ। ਇਸ ਲਈ ਗੁਰੂ ਸਾਹਿਬ ਨੇ ਆਪਣੇ ਸਾਥੀ ਨਾਲ ਰਹਿਣ ਦਾ ਫੈਸਲਾ ਕੀਤਾ।