Guru Nanak Ji, first udasi-ਇੱਕ ਕਹਾਣੀ ਵਿੱਚ ਜਾਣੋਂ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ | guru nanak dev ji first udasi in one story know full in punjabi Punjabi news - TV9 Punjabi

Guru Nanak Ji, first udasi-ਇੱਕ ਕਹਾਣੀ ਵਿੱਚ ਜਾਣੋਂ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ

Published: 

26 Aug 2024 06:15 AM

Sikh History: ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਅਸਾਮ ਦੇ ਵੱਖ ਵੱਖ ਰਾਹਾਂ ਤੋਂ ਹੁੰਦੇ ਹੋਏ ਉਡੀਸ਼ਾ ਪਹੁੰਚੇ। ਜਿੱਥੇ ਉਹਨਾਂ ਨੇ ਆਰਤੀ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਦਿਖਾਵੇ ਦੀ ਆਰਤੀ ਕਰਨ ਨਾਲੋਂ ਸੱਚ ਦੀ ਆਰਤੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਜੋ ਪ੍ਰਾਮਤਮਾ ਦੀ ਸਾਜੀ ਕੁਦਰਤ ਕਰ ਰਹੀ ਹੈ।

Guru Nanak Ji, first udasi-ਇੱਕ ਕਹਾਣੀ ਵਿੱਚ ਜਾਣੋਂ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ

ਇੱਕ ਕਹਾਣੀ ਵਿੱਚ ਜਾਣੋਂ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ

Follow Us On

ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਕੀਤੀ। ਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਆਪਣੇ ਮਾਤਾ- ਪਿਤਾ ਦੇ ਘਰ ਤਲਵੰਡੀ ਵਿਖੇ ਗਏ। ਜਿੱਥੇ ਪਾਤਸ਼ਾਹ ਨੇ ਮਾਤਾ- ਪਿਤਾ ਜੀ ਦੀ ਆਗਿਆ ਅਤੇ ਅਸੀਰਵਾਦ ਲਿਆ। ਇਸ ਤੋਂ ਬਾਅਦ ਆਪ ਜੀ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨਾਲ ਆਪਣੇ ਪਹਿਲੇ ਪੜਾਅ ਸੈਦਪੁਰ ਲਈ ਰਵਾਨਾ ਹੋਏ।

ਸੈਦਪੁਰ ਵਿਖੇ ਗੁਰੂ ਪਾਤਸ਼ਾਹ ਦੀ ਮੁਲਾਕਾਤ ਤਰਖਾਣ ਵਜੋਂ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਨਾਲ ਹੋਈ। ਜਦੋਂ ਪਾਤਸ਼ਾਹ ਭਾਈ ਲਾਲੋ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਪਾਤਸ਼ਾਹ ਦਾ ਨਿੱਘਾ ਸਵਾਗਤ ਕੀਤਾ। ਬੇਸ਼ੱਕ ਲਾਲੋ ਜੀ ਆਰਥਿਕ ਪੱਖੋ ਗਰੀਬ ਸਨ। ਪਰ ਸ਼ਰਧਾ ਅਤੇ ਪ੍ਰੇਮ ਪੱਖੋਂ ਆਪ ਧਨੀ ਸਨ। ਉਹਨਾਂ ਨੇ ਗੁਰੂ ਪਾਤਸ਼ਾਹ ਦੀ ਦਿਲੋਂ ਸੇਵਾ ਕੀਤੀ। ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਅਸ਼ੀਰਵਾਦ ਦੇਕੇ ਆਪਣਾ ਸੇਵਕ ਬਣਾਇਆ। ਇਸ ਤੋਂ ਇਲਾਵਾ ਉਹਨਾਂ ਨੇ ਮਲਿਕ ਭਾਗੋ ਦਾ ਹੰਕਾਰ ਵੀ ਤੋੜਿਆ

ਤਾਲੁੰਬਾ ਵਿਖੇ ਸੱਜਣ ਨਾਲ ਮੁਲਾਕਾਤ

ਦੂਜੇ ਪੜਾਅ ਤੇ ਪਾਤਸ਼ਾਹ ਦੀ ਮੁਲਾਕਾਤ ਸੱਜਣ ਨਾਮ ਦੇ ਠੱਗ ਨਾਲ ਹੋਈ। ਸੱਜਣ ਦੇ ਨਾਲ ਉਹਨਾਂ ਦੇ ਸਾਥੀ ਵੀ ਸਨ। ਉਹ ਹਮੇਸ਼ਾ ਸਾਧੂਆਂ ਦੇ ਭੇਖ ਵਿੱਚ ਰਹਿੰਦੇ। ਪਾਤਸ਼ਾਹ ਨੇ ਉਹਨਾਂ ਨੂੰ ਸੱਚ ਦਾ ਸਾਹਮਣਾ ਕਰਵਾਕੇ ਸੱਚੇ ਕਰਤਾਰ ਨਾਲ ਜੋੜਿਆ ਅਤੇ ਉਹਨਾਂ ਨੂੰ ਨਾਮ ਦਾਨ ਦਿੱਤਾ।

ਹਰਿਦੁਆਰ ਤੋਂ ਖੇਤਾਂ ਨੂੰ ਦਿੱਤਾ ਪਾਣੀ

ਤੀਜੇ ਪੜਾਅ ਵਿੱਚ ਪਾਤਸ਼ਾਹ ਹਰਿਦੁਆਰ ਪਹੁੰਚੇ। ਜਿੱਥੇ ਲੋਕ ਚੜ੍ਹਦੇ ਹੋਏ ਸ਼ੁਰੂ ਵੱਲ ਨੂੰ ਮੂੰਹ ਕਰਕੇ ਪਾਣੀ ਚੜ੍ਹਾ ਰਹੇ ਸਨ। ਭਾਈ ਮਰਦਾਨਾ ਜੀ ਇਹ ਨਜ਼ਾਰਾ ਵੇਖ ਬਹੁਤ ਹੈਰਾਨ ਹੋਏ। ਲੋਕ ਨੇ ਦੱਸਿਆ ਕਿ ਉਹ ਆਪਣੇ ਪਿੱਤਰਾ ਨੂੰ ਪਾਣੀ ਦੇ ਰਹੇ ਹਨ। ਤਾਂ ਪਾਤਸ਼ਾਹ ਉਲਟੇ (ਪੱਛਮ ਵੱਲ) ਪਾਸੇ ਪਾਣੀ ਦੇਣ ਲੱਗੇ। ਉਹ ਹੈਰਾਨ ਹੋਕੇ ਇਸ ਦਾ ਕਾਰਨ ਪੁੱਛਣ ਲੱਗੇ ਤਾਂ ਪਾਤਸ਼ਾਹ ਨੇ ਕਿਹਾ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਲੋਕਾਂ ਨੇ ਕਿਹਾ ਕਿ ਇਹ ਪਾਣੀ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਜਾਵੇਗਾ। ਤਾਂ ਪਾਤਸ਼ਾਹ ਨੇ ਮੁੜ ਉਹਨਾਂ ਨੂੰ ਸਵਾਲ ਕਰਦਿਆਂ ਸਮਝਾਇਆ ਕਿ ਭਾਈ ਜੇ ਇਹ ਪਾਣੀ ਸਾਡੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਤਾਂ ਤੁਹਾਡੇ ਪਿੱਤਰਾਂ ਤੱਕ ਕਿਵੇਂ ਪਹੁੰਚ ਜਾਵੇਗਾ।

ਗੋਰਖ ਮਤੇ ਸਿੱਧਾਂ ਨੂੰ ਪਾਇਆ ਸਿੱਧੇ ਰਾਹ

ਜਦੋਂ ਗੁਰੂ ਨਾਨਕ ਪਾਤਸ਼ਾਹ ਗੋਰਖਮਤਾ ਪਹੁੰਚੇ ਤਾਂ ਉਹਨਾਂ ਨੂੰ ਸਿੱਧਾਂ ਅਤੇ ਨਾਥ ਜੋਗੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੁਰੂ ਪਾਤਸ਼ਾਹ ਨੇ ਪਿੱਪਲ ਦੇ ਦਰਖਤ ਹੇਠਾਂ ਆਸਣ ਲਗਾਇਆ ਅਤੇ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਜੋਗੀਆਂ ਕੋਲੋਂ ਅੱਗ ਲਿਆਉਣ ਲਈ ਕਿਹਾ। ਪਰ ਸਿੱਧਾਂ ਜੋਗੀਆਂ ਨੇ ਮਰਦਾਨਾ ਜੀ ਨੂੰ ਅੱਗ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਤੇਰਾ ਗੁਰੂ ਐਨਾ ਹੀ ਸ਼ਕਤੀ ਵਾਲਾ ਹੈ ਤਾਂ ਆਪਣੀ ਅੱਗ ਆਪ ਜਲਾ ਲਵੇ। ਸਾਡੇ ਕੋਲੋਂ ਕਿਉਂ ਮੰਗ ਰਿਹਾ ਹੈ।

ਸਿੱਧਾਂ ਦੇ ਇਹ ਬਚਨ ਭਾਈ ਮਰਦਾਨਾ ਜੀ ਲਈ ਪੀੜਾਦਾਇਕ ਸਨ। ਉਹ ਨਿਰਾਸ਼ ਹੋਕੇ ਗੁਰੂ ਸਾਹਿਬ ਕੋਲ ਆ ਗਏ ਅਤੇ ਸਾਰੀ ਗੱਲ ਪਾਤਸ਼ਾਹ ਨੂੰ ਦੱਸੀ। ਪ੍ਰਚੱਲਿਤ ਕਥਾਵਾਂ ਦੇ ਅਨੁਸਾਰ ਪਾਤਸ਼ਾਹ ਨੇ ਆਪਣੀ ਧੂਣੀ ਬਾਲ ਲਈ। ਅਜਿਹਾ ਕਰਕੇ ਪਾਤਸ਼ਾਹ ਨੇ ਉਹਨਾਂ ਦਾ ਹੰਕਾਰ ਤੋੜਿਆ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਰਿਆ।

ਬਨਾਰਸ ਵਿਖੇ ਤੋੜਿਆ ਚਤੁਰ ਦਾ ਹੰਕਾਰ

ਪਾਤਸ਼ਾਹ ਜਿਸ ਸਮੇਂ ਬਨਾਰਸ ਦੀ ਧਰਤੀ ਤੇ ਆਏ ਤਾਂ ਉਹਨਾਂ ਦੀ ਮੁਲਾਕਾਤ ਪੰਡਿਤ ਚਤੁਰ ਦਾਸ ਨਾਲ ਹੋਈ। ਪਾਤਸ਼ਾਹ ਦੀ ਗੁਰਬਾਣੀ ਸੁਣਨ ਤੋਂ ਬਾਅਦ ਪੰਡਿਤ ਜੀ ਨੂੰ ਅਹਿਸਾਸ ਹੋਇਆ ਕਿ ਉਹਨਾਂ ਕੋਲ ਦੁਨਿਆਵੀ ਗਿਆਨ ਤਾਂ ਹੈ ਪਰ ਉਸ ਗਿਆਨ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਉਹਨਾਂ ਦਾ ਹੰਕਾਰ ਟੁੱਟ ਗਿਆ ਅਤੇ ਉਹਨਾਂ ਨੇ ਪਾਤਸ਼ਾਹ ਕੋਲੋਂ ਨਾਮ ਦਾਨ ਮੰਗਿਆ।

ਜਦੋਂ ਪਾਤਸ਼ਾਹ ਭਾਈ ਮਰਦਾਨਾ ਜੀ ਨਾਲ ਫਲਗੂ ਨਦੀ ਦੇ ਹੋਰ ਨੇੜੇ ਗਏ ਤਾਂ ਪਾਤਸ਼ਾਹ ਨੇ ਦੇਖਿਆ ਕਿ ਪੰਡਿਤ ਪੁਜਾਰੀ ਨਦੀ ਦੇ ਕਿਨਾਰੇ ਬੈਠੇ ਭੋਜਨ ਕਰ ਰਹੇ ਹਨ ਅਤੇ ਆਮ ਲੋਕ ਆਕੇ ਉਹਨਾਂ ਨੂੰ ਭੋਜਨ ਦੇ ਰਹੇ ਹਨ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਕਾਰਨ ਜਾਣਨਾ ਚਾਹਿਆ ਤਾਂ ਲੋਕਾਂ ਨੇ ਕਿਹਾ ਕਿ ਆਪਣੇ ਪੂਰਵਜਾਂ ਦੀ ਭੁੱਖ ਮਿਟਾਉਣ ਲਈ ਅਜਿਹਾ ਕਰ ਰਹੇ ਹਨ।

ਗਯਾ ਤੋਂ ਦਿੱਤਾ ਸੱਚ ਦਾ ਉਪਦੇਸ਼

ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਪੁਰਖਿਆਂ ਦੇ ਸਰੀਰ ਕਿੱਥੇ ਹਨ। ਤਾਂ ਉਹਨਾਂ ਲੋਕਾਂ ਨੇ ਜਵਾਬ ਦਿੱਤਾ ਕਿ ਜੀ ਉਹਨਾਂ ਦਾ ਤਾਂ ਸਸਕਾਰ ਕਰ ਦਿੱਤਾ ਸੀ। ਤਾਂ ਪਾਤਸ਼ਾਹ ਨੇ ਕਿਹਾ ਭਾਈ ਪੁਰਖੇ ਕਿਸੇ ਕਿਤੇ ਹੋਰ ਚਲੇ ਗਏ ਹਨ ਅਤੇ ਉਹਨਾਂ ਦੇ ਸਰੀਰ ਤਾਂ ਐਥੇ ਹੀ ਰਹਿ ਗਏ ਹਨ। ਜਿਨ੍ਹਾਂ ਦਾ ਤੁਸੀਂ ਸਸਕਾਰ ਕਰ ਦਿੱਤਾ। ਇਹ ਭੋਜਨ ਮਨੁੱਖੀ ਸਰੀਰਾਂ ਲਈ ਹੈ।

ਸਤਿਗੁਰੂ ਪਟਨਾ, ਹਾਜੀਪੁਰ, ਮਾਲਦਾ ਹੁੰਦੇ ਹੋਏ ਅਸਾਮ ਦੀ ਧਰਤੀ ਤੇ ਪਹੁੰਚੇ। ਕਈ ਦਿਨਾਂ ਤੋਂ ਭਾਈ ਮਰਦਾਨਾ ਜੀ ਨੂੰ ਸਹੀ ਭੋਜਨ ਨਹੀਂ ਸੀ ਮਿਲਿਆ। ਭਾਈ ਮਰਦਾਨਾ ਜੀ ਨੇ ਸਾਹਮਣੇ ਇੱਕ ਨਗਰ (ਪਿੰਡ) ਦੇਖ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ। ਪਾਤਸ਼ਾਹ ਬਹੁਤ ਭੁੱਖ ਲੱਗੀ ਹੈ। ਜੇ ਹੁਕਮ ਹੋਵੇ ਤਾਂ ਸਾਹਮਣੇ ਇੱਕ ਨਗਰ ਹੈ ਉੱਥੋ ਭੋਜਨ ਲੈ ਆਉਂਦਾ ਹੈ। ਪਾਤਸ਼ਾਹ ਨੇ ਮਰਦਾਨਾ ਜੀ ਦੀ ਗੱਲ ਸੁਣਕੇ ਪਿੰਡ ਵਿੱਚ ਨੂੰ ਨਜ਼ਰ ਮਾਰੀ। ਪਾਤਸ਼ਾਹ ਨੇ ਕਿਹਾ ਭਾਈ ਇਸ ਪਿੰਡ ਨੂੰ ਛੱਡੋ ਅਕਾਲ ਪੁਰਖ ਅੱਗਿਓ ਕਿਤੇ ਭੋਜਨ ਭੇਜ ਦੇਵਾਂਗਾ।

ਅਸਾਮ ਚ ਨੂਰਸ਼ਾਹ ਨੂੰ ਦਿੱਤੇ ਦਰਸ਼ਨ

ਪਰ ਮਰਦਾਨਾ ਜੀ ਦੇ ਜ਼ੋਰ ਪਾਉਣ ਤੇ ਪਾਤਸ਼ਾਹ ਉਹਨਾਂ ਨੂੰ ਪਿੰਡ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਉਹਨਾਂ ਨੂੰ ਨੂਰਸ਼ਾਹ ਦੀਆਂ ਜਾਦੂਗਰਨੀਆਂ ਨੇ ਕਾਬੂ ਕਰ ਲਿਆ। ਪਾਤਸ਼ਾਹ ਨੇ ਸਿਰਫ਼ ਮਰਦਾਨਾ ਜੀ ਨੂੰ ਅਜ਼ਾਦ ਹੀ ਨਹੀਂ ਕਰਵਾਇਆ ਸਗੋਂ ਨੂਰਸ਼ਾਹ ਅਤੇ ਉਸਦੀਆਂ ਜਾਦੂਗਰਨੀਆਂ ਨੂੰ ਵੀ ਸਿੱਧੇ ਰਾਹ ਪਾਇਆ।

ਗੋਲਾਘਾਟ ਵਿਖੇ ਕੌਡੇ ਰਾਖਸ ਦਾ ਸਾਹਮਣਾ

ਜਦੋਂ ਕੌਡੇ ਨੇ ਭਾਈ ਮਰਦਾਨਾ ਜੀ ਨੂੰ ਫੜ੍ਹਿਆ ਤਾਂ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਸ ਨੂੰ ਲੱਗਿਆ ਕਿ ਪਹਿਲਾਂ ਤਾਂ ਉਸ ਨੂੰ ਇਨਸਾਨਾਂ ਨੂੰ ਲੱਭਣਾ ਪੈਂਦਾ ਸੀ ਪਰ ਅੱਜ ਕੋਈ ਇਨਸਾਨ ਚੱਲਕੇ ਉਸ ਕੋਲ ਆਪਣੇ ਆਪ ਆ ਗਿਆ ਹੈ। ਉਸ ਨੇ ਭਾਈ ਮਰਦਾਨਾ ਜੀ ਨੂੰ ਇੱਕ ਦਰਖ਼ਤ ਨਾਲ ਬੰਨ੍ਹ ਦਿੱਤਾ ਅਤੇ ਕਹਾੜੇ ਵਿੱਚ ਤੇਲ ਗਰਮ ਕਰਨ ਲੱਗਿਆ। ਕਿਉਂ ਕੌਡਾ ਲੋਕਾਂ ਨੂੰ ਤਲਕੇ ਖਾਇਆ ਕਰਦਾ ਸੀ।

ਭਾਈ ਮਰਦਾਨਾ ਨੇ ਆਪਣੀ ਸਾਰੀ ਕਹਾਣੀ ਪਾਤਸ਼ਾਹ ਨੂੰ ਦੱਸੀ। ਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਸਤਿਕਾਰ ਬੋਲ ਭਾਈ ਮਰਦਾਨਾ ਸੱਚੇ ਅਕਾਲ ਪੁਰਖ ਨੂੰ ਯਾਦ ਕਰਨ ਲੱਗੇ। ਪਾਤਸ਼ਾਹ ਦੇ ਚਿਹਰੇ ਦਾ ਨੂਰ ਕੌਡੇ ਕੋਲੋਂ ਚੱਲ ਨਹੀਂ ਸੀ ਹੋ ਰਿਹਾ। ਜਿਵੇਂ ਜਿਵੇਂ ਸਤਿ ਕਰਤਾਰ ਦਾ ਜਾਪ ਹੋ ਰਿਹਾ ਸੀ ਤਾਂ ਉਵੇਂ ਹੀ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਕੌਡੇ ਨੂੰ ਹੈਰਾਨ ਕਰਕੇ ਰੱਖ ਦਿੱਤਾ।

ਕੌਡੇ ਨੇ ਜਿਸ ਤੇਲ ਵਿੱਚ ਮਰਦਾਨਾ ਜੀ ਨੂੰ ਪਾਉਣਾ ਸੀ ਉਹ ਤਪਦਾ ਕੜਾਹਾਂ ਬਿਲਕੁੱਲ ਸਾਂਤ ਅਤੇ ਠੰਡਾ ਹੋ ਗਿਆ। ਕੌਡਾ ਇਹ ਅਜੀਬ ਕਰਮਾਤ ਦੇਖਕੇ ਹੈਰਾਨ ਹੋ ਗਿਆ। ਉਸ ਦੇ ਸਤਿਗੁਰ ਦੇ ਚਰਨਾਂ ਦੇ ਵਿੱਚ ਝੁਕ ਮੁਆਫੀ ਮੰਗੀ।

ਪੁਰੀ ਵਿੱਚ ਕੀਤੀ ਸੱਚ ਦੀ ਆਰਤੀ

ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਅਸਾਮ ਦੇ ਵੱਖ ਵੱਖ ਰਾਹਾਂ ਤੋਂ ਹੁੰਦੇ ਹੋਏ ਉਡੀਸ਼ਾ ਪਹੁੰਚੇ। ਤਾਂ ਉੱਥੋ ਦੇ ਰਾਜੇ ਨੇ ਪਾਤਸ਼ਾਹ ਨੂੰ ਇਸ ਮਸ਼ਹੂਰ ਮੰਦਰ ਦੀ ਆਰਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਪਾਤਸ਼ਾਹ ਨੇ ਰਾਜੇ ਦਾ ਸੱਦਾ ਠੁਕਰਾ ਦਿੱਤਾ ਅਤੇ ਆਰਤੀ ਵਿੱਚ ਨਾ ਸ਼ਾਮਿਲ ਹੋਣ ਦਾ ਫੈਸਲਾ ਲਿਆ।

ਪਾਤਸ਼ਾਹ ਨੇ ਕਿਹਾ ਕਿ ਸੱਚੀ ਆਰਤੀ ਤਾਂ ਉਹ ਪ੍ਰਾਮਤਮਾ ਦੀ ਸਾਜੀ ਹੋਈ ਕੁਦਰਤ ਕਰ ਰਹੀ ਹੈ। ਬ੍ਰਹਿਮੰਡ ਵਿੱਚ ਤਾਰੇ 24 ਘੰਟੇ ਜਗਮਾ ਰਹੇ ਹਨ ਅਨੇਕਾਂ ਗ੍ਰਹਿ ਘੁੰਮ ਰਹੇ ਹਨ। ਕੁਦਰਤ ਕੋਈ ਸਵੇਰਾ ਜਾਂ ਸ਼ਾਮ ਨਹੀਂ ਦੇਖਦੀ ਸਗੋਂ ਹਰ ਵਾਲੇ ਆਰਤੀ ਕਰਦੀ ਰਹਿੰਦੀ ਹੈ। ਅਸਲ ਵਿੱਚ ਉਹੀ ਸੱਚੀ ਆਰਤੀ ਹੈ। ਬਾਬੇ ਬੋਲਿਆ ਭਾਈ ਮਰਦਾਨੇ ਛੇੜ ਰਬਾਬ ਫੇਰ ਇਲਾਹੀ ਬਾਣੀ ਦਾ ਉਚਾਰਨ ਹੋਇਆ। ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ

ਇਸ ਤੋਂ ਬਾਅਦ ਬਾਬਾ ਜੀ ਵੱਖ ਵੱਖ ਰਾਹਾਂ ਤੋਂ ਹੁੰਦੇ ਹੋਏ ਪੰਜਾਬ ਦੀ ਪਵਿੱਤਰ ਧਰਤੀ ਤੇ ਆਏ।

Exit mobile version