ਧੂਮਧਾਮ ਨਾਲ ਮਨਾਇਆ ਜਾ ਰਿਹਾ ਬਾਬਾ ਬੁੱਢਾ ਜੀ ਦਾ ਜਨਮ-ਦਿਹਾੜਾ, ਵੱਡੀ ਗਿਣਤੀ ‘ਚ ਪਹੁੰਚੀ ਸੰਗਤ

Updated On: 

23 Oct 2024 10:48 AM

ਗਿਆਨੀ ਰਾਜਦੀਪ ਸਿੰਘ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਜੀ ਨੇ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਵੀ ਬਖਸ਼ਿਆ ਗਿਆ।

ਧੂਮਧਾਮ ਨਾਲ ਮਨਾਇਆ ਜਾ ਰਿਹਾ ਬਾਬਾ ਬੁੱਢਾ ਜੀ ਦਾ ਜਨਮ-ਦਿਹਾੜਾ, ਵੱਡੀ ਗਿਣਤੀ ਚ ਪਹੁੰਚੀ ਸੰਗਤ

ਸ੍ਰੀ ਹਰਮੰਦਿਰ ਸਾਹਿਬ

Follow Us On

ਅੰਮ੍ਰਿਤਸਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਸਵੇਰ ਤੋਂ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ। ਪਵਿੱਤਰ ਸਰੋਵਰ ‘ਤੇ ਇਸ਼ਨਾਨ ਕਰ ਕੀਰਤਨ ਸੁਣ ਸਰਬਤ ਦੇ ਭਲੇ ਦਾਸ ਕੀਤੀ ਜਾ ਰਹੀ ਹੈ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਮੂਹ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਦੱਸਿਆ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨਾਂ ਦਾ ਅੱਜ ਦੇ ਦਿਨ 7 ਕੱਤਕ ਸਨ 1506 ਈਸਵੀ ਨੂੰ ਪਿੰਡ ਕੱਥੂ ਨੰਗਲ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਕਾਰਯੋਗ ਬਾਬਾ ਸੁਕਾ ਰੰਧਾਵਾ ਜੀ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਜਨਮ ਹੋਇਆ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੇ ਪਾਤਸ਼ਾਹ ਜੀ ਤੋਂ ਲੈ ਕਰਕੇ ਛੇਵੇਂ ਪਾਤਸ਼ਾਹ ਜੀ ਤੱਕ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਅਣਥੱਕ ਸੇਵਾ ਸਿਮਰਨ ਦੀ ਕਮਾਈ ਕੀਤੀ। ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕਰਕੇ ਹੀ ਵੱਖ-ਵੱਖ ਗੁਰੂ ਸਾਹਿਬਾਨ ਜੀ ਉਹਨਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਵਰਦਾਨ ਦਿੰਦੇ ਰਹੇ।

ਗਿਆਨੀ ਰਾਜਦੀਪ ਸਿੰਘ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਜੀ ਨੇ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਵੀ ਬਖਸ਼ਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਮਹਾਨ ਕਰਨੀ ਕਥਨੀ ਦੇ ਮਹਾਨ ਸੂਰੇ ਸੇਵਾ ਸਿਮਰਨ ਦੇ ਸਾਡੇ ਗੁਰਸਿੱਖਾਂ ਵਾਸਤੇ ਪੂਰਨੇ ਪਾਉਣ ਵਾਸਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਉਹਨਾਂ ਕਿਹਾ ਕਿ ਸਾਨੂੰ ਗੁਰਾਂ ਦੇ ਦਰਸ਼ਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਬਾਣੀ ਨਾਲ ਜੁੜਨਾ ਚਾਹੀਦਾ ਹੈ।