ਰਾਤ ਨੂੰ ਸੌਂਦੇ ਸਮੇਂ ਕਰੋ ਇਹ ਉਪਾਅ, ਘਰ ‘ਚ ਆਵੇਗੀ ਖੁਸ਼ਹਾਲੀ

Updated On: 

19 Feb 2023 17:09 PM

ਵਾਸਤੂ ਸ਼ਾਸਤਰ ਨੇ ਸਾਡੇ ਜੀਵਨ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਜੋ ਨਿਯਮ ਨਿਰਧਾਰਤ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਹੈ ਰਾਤ ਨੂੰ ਸੌਣ ਨਾਲ ਸਬੰਧਤ ਨਿਯਮ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਹਰ ਵਿਅਕਤੀ ਨਿਸ਼ਚਿਤ ਰੂਪ ਤੋਂ ਲਾਭ ਪ੍ਰਾਪਤ ਕਰਦਾ ਹੈ।

ਰਾਤ ਨੂੰ ਸੌਂਦੇ ਸਮੇਂ ਕਰੋ ਇਹ ਉਪਾਅ, ਘਰ ਚ ਆਵੇਗੀ ਖੁਸ਼ਹਾਲੀ
Follow Us On

ਅਸੀਂ ਸਾਰੇ ਆਪਣੇ ਜੀਵਨ ਵਿੱਚ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋਵੇ। ਵਾਸਤੂ ਸ਼ਾਸਤਰ ਹਮੇਸ਼ਾ ਜੀਵਨ ਦੀਆਂ ਇਨ੍ਹਾਂ ਛੋਟੀਆਂ ਖੁਸ਼ੀਆਂ ਲਈ ਸਾਡਾ ਮਾਰਗਦਰਸ਼ਨ ਕਰਦਾ ਰਿਹਾ ਹੈ। ਵਾਸਤੂ ਸ਼ਾਸਤਰ ਵਿੱਚ ਅਜਿਹੇ ਬਹੁਤ ਸਾਰੇ ਨਿਯਮ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੇ ਜੀਵਨ ਵਿੱਚ ਖੁਸ਼ਹਾਲੀ ਲਿਆ ਸਕਦੇ ਹਾਂ। ਇਸ ਦੇ ਲਈ ਵਾਸਤੂ ਸ਼ਾਸਤਰ ਨੇ ਸਾਡੇ ਜੀਵਨ ਦੇ ਹਰ ਪਹਿਲੂ ਲਈ ਕੁਝ ਨਿਯਮ ਨਿਰਧਾਰਤ ਕੀਤੇ ਹਨ। ਜੀਵਨ ਵਿੱਚ ਸ਼ੁਭ ਸਮਾਂ ਲਿਆਉਣ ਲਈ ਸਾਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਵਾਸਤੂ ਸ਼ਾਸਤਰ ਨੇ ਸਾਡੇ ਜੀਵਨ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਜੋ ਨਿਯਮ ਨਿਰਧਾਰਤ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਹੈ ਰਾਤ ਨੂੰ ਸੌਣ ਨਾਲ ਸਬੰਧਤ ਨਿਯਮ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਹਰ ਵਿਅਕਤੀ ਨਿਸ਼ਚਿਤ ਰੂਪ ਤੋਂ ਲਾਭ ਪ੍ਰਾਪਤ ਕਰਦਾ ਹੈ।

ਚੰਗੀ ਨੀਂਦ ਲੈਣ ਲਈ ਇਹ ਉਪਾਅ ਕਰੋ

ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਰਾਤ ਨੂੰ ਕੁਝ ਧਾਰਮਿਕ ਪੁਸਤਕਾਂ ਸਿਰ ਦੇ ਪਾਸੇ ਰੱਖ ਕੇ ਸੌਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਸ਼ੁਭ ਹੁੰਦਾ ਹੈ। ਇਸਦੇ ਨਾਲ ਹੀ ਜੇਕਰ ਅਸੀਂ ਆਪਣੇ ਬਿਸਤਰੇ ਦੇ ਕੋਲ ਖੁਸ਼ਬੂਦਾਰ ਫੁੱਲ ਰੱਖਦੇ ਹਾਂ ਤਾਂ ਇਹ ਸਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ ਅਤੇ ਮਾਨਸਿਕ ਤਣਾਅ ਨੂੰ ਵੀ ਘੱਟ ਕਰਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਆਪਣੇ ਬਿਸਤਰੇ ਦੇ ਕੋਲ ਲੋਹੇ ਦੀ ਕੋਈ ਚੀਜ਼ ਜ਼ਰੂਰ ਰੱਖੋ। ਇਹ ਉਪਾਅ ਤੁਹਾਡੇ ਆਲੇ ਦੁਆਲੇ ਦੀਆਂ ਨਕਾਰਾਤਮਕ ਸ਼ਕਤੀਆਂ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।

ਸੌਂਦੇ ਸਮੇਂ ਦਿਸ਼ਾ ਦਾ ਧਿਆਨ ਰੱਖੋ

ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਸਾਡੀ ਯਾਦਾਸ਼ਤ ਅਤੇ ਇਕਾਗਰਤਾ ਵਧਦੀ ਹੈ। ਦੱਸਿਆ ਗਿਆ ਹੈ ਕਿ ਦੇਵਤਿਆਂ ਦਾ ਰਾਜਾ ਇੰਦਰ ਪੂਰਬ ਦਿਸ਼ਾ ਦਾ ਮਾਲਕ ਹੈ। ਵਾਸਤੂ ਦੇ ਅਨੁਸਾਰ, ਯਾਦਦਾਸ਼ਤ ਵਧਾਉਣ ਅਤੇ ਇਕਾਗਰਤਾ ਵਧਾਉਣ ਲਈ ਵਿਦਿਆਰਥੀਆਂ ਨੂੰ ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਲਾਭਦਾਇਕ ਹੋ ਸਕਦਾ ਹੈ।

ਪੂਰਬ ਦੀ ਤਰਾਂ ਪੱਛਮ ਦਿਸ਼ਾ ਅਨੁਕੂਲ

ਵਰੁਣ, ਪਾਣੀ ਦਾ ਪ੍ਰਧਾਨ ਦੇਵਤਾਹੈ ਇਸ ਨੂੰ ਪੱਛਮ ਦਾ ਪ੍ਰਭੂ ਕਿਹਾ ਜਾਂਦਾ ਹੈ, ਜੋ ਸਾਡੀ ਆਤਮਾ, ਅਧਿਆਤਮਿਕ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਸਤੂ ਦੇ ਅਨੁਸਾਰ, ਪੱਛਮ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਵੀ ਅਨੁਕੂਲ ਹੈ ਕਿਉਂਕਿ ਇਹ ਦਿਸ਼ਾ ਨਾਮ, ਪ੍ਰਸਿੱਧੀ, ਪ੍ਰਤਿਸ਼ਠਾ ਅਤੇ ਖੁਸ਼ਹਾਲੀ ਵਿੱਚ ਵਾਧਾ ਕਰਦੀ ਹੈ।

ਦੱਖਣ ਦਿਸ਼ਾ ਵੱਲ ਸਿਰ ਰੱਖ ਕੇ ਸੌਣਾ ਸਭ ਤੋਂ ਵਧੀਆ

ਵਾਸਤੂ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਦੱਖਣ ਵੱਲ ਸਿਰ ਰੱਖ ਕੇ ਸੌਣਾ ਸਭ ਤੋਂ ਵਧੀਆ ਹੈ। ਵਾਸਤੂ ਵਿਚ ਕਿਹਾ ਗਿਆ ਹੈ ਕਿ ‘ਜੋ ਵਿਅਕਤੀ ਸਿਹਤਮੰਦ ਜੀਵਨ ਚਾਹੁੰਦਾ ਹੈ, ਉਸ ਨੂੰ ਹਮੇਸ਼ਾ ਦੱਖਣ ਵੱਲ ਸਿਰ ਅਤੇ ਪੈਰ ਉੱਤਰ ਵੱਲ ਰੱਖ ਕੇ ਸੌਣਾ ਚਾਹੀਦਾ ਹੈ।’

ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਨਾ ਸੌਂਵੋ

ਵਾਸਤੂ ਸ਼ਾਸਤਰ ਦੇ ਅਨੁਸਾਰ, ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਨਹੀਂ ਸੌਣਾ ਚਾਹੀਦਾ। ਵਾਸਤੂ ਅਨੁਸਾਰ ਇਸ ਦਿਸ਼ਾ ‘ਚ ਸਿਰ ਰੱਖ ਕੇ ਸੌਣ ਨਾਲ ਨੀਂਦ ਖਰਾਬ ਹੁੰਦੀ ਹੈ। ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਸੌਣ ਨਾਲ ਮਾਨਸਿਕ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦਿਸ਼ਾ ‘ਚ ਸਿਰ ਰੱਖ ਕੇ ਸੌਣ ਨਾਲ ਮਨੁੱਖੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਚੰਗੀ ਸਿਹਤ ਅਤੇ ਜੀਵਨ ਲਈ ਸਾਨੂੰ ਸੌਣ ਤੋਂ ਪਹਿਲਾਂ ਵਾਸਤੂ ਦੇ ਇਨ੍ਹਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ।