ਜਿੰਨਾ ਦੀ ਪੈਜ ਰੱਖਣ ਲਈ ਖੁਦ ਆਇਆ ਰੱਬ, ਜਾਣੋਂ ਭਗਤ ਸੈਣ ਜੀ ਬਾਰੇ | bhagat sain ji jivani guru granth sahib sikhism know full in punjabi Punjabi news - TV9 Punjabi

ਜਿੰਨਾ ਦੀ ਪੈਜ ਰੱਖਣ ਲਈ ਖੁਦ ਆਇਆ ਰੱਬ, ਜਾਣੋਂ ਭਗਤ ਸੈਣ ਜੀ ਬਾਰੇ

Published: 

06 Jul 2024 06:15 AM

ਰੱਬ ਦੀ ਬੰਦਗੀ ਜ਼ਰੂਰੀ ਨਹੀਂ ਜੰਗਲਾਂ ਵਿੱਚ ਕੀਤੀ ਜਾਵੇ। ਰੱਬ ਦੀ ਭਗਤੀ ਜ਼ਰੂਰੀ ਨਹੀਂ ਧੂਣੇ ਲਗਾਕੇ ਹੀ ਕੀਤੀ ਜਾਵੇ। ਜਿਵੇਂ ਆਖਿਆ ਜਾਂਦਾ ਹੈ 'ਮਨ ਚੰਗਾ ਤੇ ਕਠੌਤੀ ਵਿੱਚ ਗੰਗਾ' ਮਤਲਬ ਜੇ ਤੁਹਾਡੇ ਮਨ ਸੁੱਧ ਹੈ ਤਾਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ। ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਾਂਗੇ ਅਜਿਹੇ ਹੀ ਇੱਕ ਭਗਤ ਸੈਣੁ ਜੀ ਬਾਰੇ।

ਜਿੰਨਾ ਦੀ ਪੈਜ ਰੱਖਣ ਲਈ ਖੁਦ ਆਇਆ ਰੱਬ, ਜਾਣੋਂ ਭਗਤ ਸੈਣ ਜੀ ਬਾਰੇ

ਭਗਤ ਸੈਣ ਜੀ

Follow Us On

ਦਸ ਗੁਰੂ ਸਹਿਬਾਨਾਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਪੰਦਰਾਂ ਭਗਤਾਂ ਵਿੱਚੋਂ ਇੱਕ ਹਨ ਭਗਤ ਸੈਣ ਜੀ। ਭਗਤ ਸੈਣ ਜੀ ਜਾਤਿ ਦੇ ਨਾਈ ਸਨ। ਉਸ ਸਮੇਂ ਨਾਈ ਜਾਤ ਨੂੰ ਨੀਵੀਂ ਕੁਲ ਦੀ ਮੰਨਿਆ ਜਾਂਦਾ ਸੀ। ਭਗਤ ਸੈਣ ਜੀ ਬਾਰੇ ਬਹੁਤ ਸਾਰੀਆਂ ਕਥਾਵਾਂ ਪ੍ਰਚੱਲਤ ਹਨ।

ਕਥਾਵਾਂ ਮੁਤਾਬਕ ਭਗਤ ਸੈਣ ਜੀ ਆਪਣੀ ਰੋਜ਼ੀ ਰੋਟੀ ਲਈ ਰਾਜੇ ਦੀ ਮਾਲਸ਼ ਕਰਨ ਦਾ ਕੰਮ ਕਰਿਆ ਕਰਦੇ ਸਨ। ਉਹ ਕੰਮ ਕਰਦੇ ਹੋਏ ਵੀ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਨ ਜਪਿਆ ਕਰਦੇ ਸਨ। ਉਹਨਾਂ ਦਾ ਮਨ ਪ੍ਰਭੂ ਵੀ ਲੀਨ ਰਹਿੰਦਾ ਸੀ ਅਤੇ ਸਰੀਰ ਦੁਨੀਆਵੀਂ ਕੰਮ ਕਰਦਾ ਰਹਿੰਦਾ।

ਪ੍ਰਭੂ ਭਗਤੀ ਵਿੱਚ ਲੀਨ ਹੋਏ ਸੈਣ ਜੀ

ਇੱਕ ਦਿਨ ਭਗਤ ਜੀ ਦੇ ਘਰ ਕੁੱਝ ਸੰਤ ਆਏ ਅਤੇ ਰੱਬ ਦੇ ਗੁਣ-ਗਾਣ ਕਰਨ ਲੱਗੇ। ਭਗਤ ਜੀ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਲਗਾ ਕੇ ਬੈਠੇ ਰਹੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਨਿਕਲ ਗਿਆ। ਕਦੋਂ ਉਹ ਆਪਣੀ ਰੋਜ਼ਾਨਾ ਵਾਲੀ ਡਿਊਟੀ ਤੋਂ ਖੁੰਜ ਗਏ। ਉਹਨਾਂ ਨੂੰ ਬਹੁਤ ਡਰ ਲੱਗਿਆ ਕਿ ਰਾਜਾ ਉਹਨਾਂ ਨੂੰ ਸਜ਼ਾ ਦੇਵੇਗਾ।

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

ਇਸ ਮਹਾਂਵਾਕ ਅਨੁਸਾਰ ਜਦੋਂ ਭਗਤ ਦੀ ਕੋਈ ਭੀੜ ਪੈਂਦੀ ਹੈ ਤਾਂ ਰੱਬ ਖੁਦ ਆਪਣੇ ਭਗਤਾਂ ਦੀ ਮਦਦ ਲਈ ਅੱਗੇ ਆ ਜਾਂਦਾ ਹੈ। ਭਗਤ ਸੈਣ ਜੀ ਦੀ ਮਦਦ ਲਈ ਵੀ ਖੁਦ ਪ੍ਰਮਾਤਮਾ ਭਗਤ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਮਾਲਸ਼ ਕਰਨ ਲਈ ਚਲੇ ਗਏ। ਦੂਜੇ ਦਿਨ ਜਦੋਂ ਸੈਣ ਜੀ ਰਾਜੇ ਕੋਲ ਗਏ ਤਾਂ ਬੀਤੇ ਦਿਨ ਦੀ ਭੁੱਲ ਬਖਸਾਉਣ ਲਈ ਮੁਆਫ਼ੀ ਮੰਗਣ ਲੱਗੇ।

ਸੈਣ ਜੀ ਰਾਜੇ ਨੇ ਉਹਨਾਂ ਨੂੰ ਉਠਾਇਆ ਤੇ ਸਤਿਕਾਰ ਕੀਤਾ। ਕਿਉਂਕਿ ਰਾਜਾ ਨੂੰ ਭਗਵਾਨ ਦੇ ਦਰਸ਼ਨ ਹੋ ਗਏ ਸਨ ਰਾਜਾ ਸਮਝ ਗਿਆ ਸੀ ਕਿ ਸੈਣ ਕੋਈ ਆਮ ਲੋਕ ਨਹੀਂ ਹਨ। ਉਹ ਸੱਚੇ ਭਗਤ ਹਨ।

ਭਗਤ ਰਵਿਦਾਸ ਜੀ ਦੀ ਬਾਣੀ

ਭਗਤ ਸੈਣ ਜੀ ਦਾ ਜ਼ਿਕਰ ਭਗਤ ਰਵਿਦਾਸ ਜੀ ਬਾਣੀ ਵਿੱਚ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1106 ਤੇ ਦਰਜ ਸ਼ਬਦ ਵਿੱਚ ਰਵਿਦਾਸ ਜੀ ਲਿਖਦੇ ਹਨ। ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸੈਣ ਜੀ ਭਗਤ ਰਵਿਦਾਸ ਜੀ ਤੋਂ ਪਹਿਲਾਂ ਜਾਂ ਸਮਕਾਲੀ ਹੋਏ ਹਨ। ਭਗਤ ਸੈਣ ਜੀ ਰਾਮਾਨੰਦ ਜੀ ਦੇ ਸ਼ਰਧਾਲੂ ਸਨ। ਸੈਣ ਜੀ ਦੀ ਭਗਤੀ ਤੋਂ ਖੁਸ਼ ਹੋਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ।

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ।

ਆਪ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗੁ ਧਨਾਰਸੀ ਹੇਠ ਦਰਜ ਹੈ।

Related Stories
ਅੱਜ ਨਵਰਾਤਰੀ ਦਾ ਚੌਥਾ ਦਿਨ ਹੈ, ਸ਼ੁਭ ਸਮਾਂ, ਵਿਧੀ, ਭੋਗ ਅਤੇ ਮਾਤਾ ਕੁਸ਼ਮਾਂਡਾ ਦੀ ਪੂਜਾ ਦਾ ਮਹੱਤਵ ਜਾਣੋ
Aaj Da Rashifal: ਅੱਜ ਤੁਹਾਡਾ ਦਿਨ ਉਤਰਾਅ-ਚੜ੍ਹਾਅ ਨਾਲ ਭਰਿਆ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Navratri 2024 Day 3 Vrat Katha 2024: ਨਵਰਾਤਰੀ ਦੇ ਤੀਸਰੇ ਦਿਨ ਜ਼ਰੂਰ ਪੜ੍ਹੋ ਮਾਂ ਚੰਦਰਘੰਟਾ ਦੀ ਇਹ ਕਥਾ, ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ…..
Aaj Da Rashifal: ਅੱਜ ਤੁਹਾਨੂੰ ਕੋਈ ਚੰਗੀ ਖ਼ਬਰ ਮਿਲੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Dussehra 2024: ਦੁਸਹਿਰਾ ਕਦੋਂ ਮਨਾਇਆ ਜਾਵੇਗਾ, ਨੋਟ ਕਰੋ ਸਹੀ ਤਾਰੀਖ ਅਤੇ ਪੂਜਾ ਵਿਧੀ ਤੋਂ ਲੈ ਕੇ ਮਹੱਤਵ ਤੱਕ ਪੂਰੀ ਜਾਣਕਾਰੀ
Shardiya Navratri 2024 3rd Day: ਨਰਾਤਿਆਂ ਦਾ ਤੀਜਾ ਦਿਨ, ਜਾਣ ਲਵੋ ਮਾਂ ਚੰਦਰਘੰਟਾ ਦੀ ਪੂਜਾ ਦਾ ਸ਼ੁਭ ਮੁਹੂਰਤ, ਵਿਧੀ, ਭੋਗ, ਮੰਤਰ, ਆਰਤੀ ਅਤੇ ਮਹੱਤਵ
Exit mobile version