ਭਗਤ ਧੰਨਾ ਜੀ... ਜੋ ਰੱਬ ਨੂੰ ਖੁਦ ਮਿਲੇ ਅਤੇ ਧੰਨ ਧੰਨ ਹੋ ਗਏ... | bhagat dhanna ji history and sikhism know full in punjabi Punjabi news - TV9 Punjabi

ਭਗਤ ਧੰਨਾ ਜੀ… ਜੋ ਰੱਬ ਨੂੰ ਖੁਦ ਮਿਲੇ ਅਤੇ ਧੰਨ ਧੰਨ ਹੋ ਗਏ…

Published: 

28 Jun 2024 06:15 AM

ਕਹਿੰਦੇ ਆ ਕਿ ਵਿਸ਼ਵਾਸ ਹੀ ਰੱਬ ਹੈ ਅਤੇ ਰੱਬ ਹੀ ਵਿਸ਼ਵਾਸ ਹੈ। ਜੇਕਰ ਪੱਥਰ ਤੇ ਤੁਹਾਡਾ ਵਿਸ਼ਵਾਸ ਹੈ ਤਾਂ ਉਹ ਪੱਥਰ ਵੀ ਰੱਬ ਬਣ ਜਾਵੇਗਾ। ਸਭ ਤੋਂ ਜ਼ਰੂਰੀ ਹੁੰਦਾ ਹੈ ਵਿਸ਼ਵਾਸ... ਸਭ ਤੋਂ ਜ਼ਰੂਰੀ ਹੁੰਦੀ ਹੈ ਸ਼ਰਧਾ ਜਾਂ ਆਸਥਾ। ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਾਂਗੇ ਇੱਕ ਅਜਿਹੇ ਹੀ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਭਗਤ ਧੰਨਾ ਜੀ ਬਾਰੇ।

ਭਗਤ ਧੰਨਾ ਜੀ... ਜੋ ਰੱਬ ਨੂੰ ਖੁਦ ਮਿਲੇ ਅਤੇ ਧੰਨ ਧੰਨ ਹੋ ਗਏ...

ਭਗਤ ਧੰਨਾ ਜੀ (pic credit: social media)

Follow Us On

ਭਗਤ ਧੰਨਾ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਭਗਤ ਸਨ। ਇਤਿਹਾਸਕਾਰਾਂ ਅਨੁਸਾਰ ਉਹਨਾਂ ਦਾ ਜਨਮ 1415 ਈ ਵਿੱਚ ਹੋਇਆ। ਬੇਸ਼ੱਕ ਉਹਨਾਂ ਦੇ ਜਨਮ ਅਸਥਾਨ ਬਾਰੇ ਮੱਤਭੇਦ ਪਾਏ ਜਾਂਦੇ ਹਨ ਪਰ ਕਈ ਇਤਿਹਾਸਕਾਰ ਉਹਨਾਂ ਦਾ ਜਨਨ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੀ ਤਹਿਸੀਲ ਦੂਨੀ ਦੇ ਨੇੜੇ ਪਿੰਡ ਧੂਵਾ ਵਿੱਚ ਹੋਇਆ ਮੰਨਦੇ ਹਨ। ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ ਹਿੰਦੂ ਜਾਟ ਪਰਿਵਾਰ ਦੇ ਘਰ ਹੋਇਆ ਸੀ।

ਭਗਤ ਧੰਨਾ ਜੀ ਰਹੱਸਵਾਦੀ ਕਵੀ ਸਨ ਅਤੇ ਖੇਤੀ ਕਰਕੇ ਆਪਣੀ ਕਿਰਤ ਕਰਿਆ ਕਰਦੇ ਸਨ। ਆਪ ਜੀ ਦੇ ਗੁਰੂ ਵੀ ਸੰਤ ਰਾਮਾਨੰਦ ਜੀ ਸੀ। ਪ੍ਰਚੱਲਿਤ ਕਹਾਣੀਆਂ ਅਨੁਸਾਰ ਜਦੋਂ ਭਗਤ ਜੀ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਇੱਕ ਪੰਡਿਤ ਜੀ ਉਹਨਾਂ ਕੋਲ ਆਏ ਅਤੇ ਭਗਤ ਜੀ ਤੋਂ ਭੇਂਟਾ ਲੈਕੇ ਉਹਨਾਂ ਨੂੰ ਇੱਕ ਮੂਰਤੀ ਦੇ ਦਿੱਤੀ। ਪੰਡਤ ਜੀ ਨੇ ਕਿਹਾ ਕਿ ਪਹਿਲਾਂ ਠਾਕਰ ਨੂੰ ਭੋਗ ਲਾਉਣਾ ਹੈ ਅਤੇ ਫਿਰ ਖੁਦ ਛਕਣਾ ਹੈ।

ਮੂਰਤੀ ਨੂੰ ਮਨਾਉਣ ਲੱਗੇ ਧੰਨਾ ਜੀ

ਭਗਤ ਜੀ ਸ਼ਾਮ ਹੁੰਦਿਆਂ ਮੂਰਤੀ ਨੂੰ ਆਪਣੇ ਘਰ ਲੈ ਆਏ। ਸੁੱਚੇ ਪਾਣੀ ਨਾਲ ਸਾਫ਼ ਕਰਕੇ ਉਹਨਾਂ ਨੂੰ ਸਾਫ਼ ਸਥਾਨ ਤੇ ਸਜਾਇਆ। ਭਗਤ ਜੀ ਦੀ ਭਗਵਾਨ ਵਿੱਚ ਅਟੁੱਟ ਆਸਥਾ ਜੀ। ਇਸ ਲਈ ਉਹਨਾਂ ਨੇ ਪੰਡਤ ਜੀ ਦੀ ਇੱਕ ਇੱਕ ਗੱਲ ਮੰਨੀ। ਉਹਨਾਂ ਨੇ ਘਰ ਵਿੱਚ ਭੋਜਨ ਬਣਾਇਆ ਅਤੇ ਬਿਨਾਂ ਖੁਦ ਖਾਧੇ ਥਾਲੀ ਉਸ ਪੱਥਰ ਦੇ ਅੱਗੇ ਰੱਖ ਦਿੱਤੀ।

ਪਰ ਪੱਥਰ ਵੀ ਕਦੇ ਭੋਜਨ ਕਰਦੇ ਆ ਭਲਾ, ਥਾਲੀ ਵੀ ਉੱਥੇ ਹੀ ਪਈ ਰਹੀ ਭੋਜਨ ਵੀ ਉੱਥੇ ਹੀ ਪਿਆ ਰਿਹਾ। ਇੱਕ ਦੋ ਦਿਨ ਇੰਝ ਹੀ ਚੱਲਦਾ ਰਿਹਾ।

ਰੱਬ ਨੂੰ ਤਾਹਨੇ ਮਾਰਨੇ

ਭਗਤ ਜੀ ਭੁੱਖੇ ਭਗਵਾਨ ਵੱਲੋਂ ਭੋਜਨ ਨੂੰ ਭੋਗ ਲੱਗਣ ਦਾ ਇੰਤਜ਼ਾਰ ਕਰਦੇ ਰਹੇ। ਪਰ ਨਾ ਮੂਰਤੀ ਨੇ ਭੋਗ ਲਗਾਇਆ ਨਾ ਭਗਵਾਨ ਆਏ। ਇਸ ਮਗਰੋਂ ਭਗਤ ਧੰਨਾ ਜੀ ਵੈਰਾਗ ਵਿੱਚ ਆ ਗਏ ਅਤੇ ਭਗਵਾਨ ਨੂੰ ਤਾਅਨੇ ਮਾਰੇ ਸ਼ੁਰੂ ਕਰ ਦਿੱਤੇ। ਕਹਿਣ ਲੱਗੇ ਪੰਡਤਾਂ ਕੋਲ ਤਾਂ ਰੋਜ਼ ਖੀਰ ਪ੍ਰਸ਼ਾਦਿ ਮਿਲਦਾ ਹੈ ਤਾਂ ਤੁਸੀਂ ਰੋਜ਼ ਭੋਗ ਲਗਾਉਂਦੇ ਹੋ ਪਰ ਸਾਡੇ ਘਰ ਦੀ ਸੁੱਕੀਆਂ ਰੋਟੀਆਂ ਤੁਹਾਨੂੰ ਕਿੱਥੋ ਪਸੰਦ ਆਉਣਗੀਆਂ। ਬਹੁਤ ਤਾਅਨੇ ਮਾਰੇ… ਬਹੁਤ ਵੈਰਾਗ ਕੀਤਾ।

ਮੂਰਤੀ ਚੋਂ ਭਗਵਾਨ ਪ੍ਰਗਟ ਹੋਏ ਭਗਵਾਨ

ਕਹਿੰਦੇ ਆ ਭਗਵਾਨ ਆਪਣੇ ਪਿਆਰੇ ਭਗਤਾਂ ਨੂੰ ਕਦੇ ਦੁੱਖੀ ਨਹੀਂ ਦੇਖ ਸਕਦਾ। ਪਰ ਉਹ ਭਗਤ ਜੀ ਦਾ ਦ੍ਰਿੜ ਵਿਸ਼ਵਾਸ ਸੀ। ਭਗਵਾਨ ਨੇ ਸੋਚਿਆ ਜੇ ਇੰਝ ਪ੍ਰਗਟ ਹੋ ਗਏ ਤਾਂ ਧੰਨਾ ਜੀ ਨੇ ਮੰਨਣਾ ਨਹੀਂ ਕਿਉਂਕਿ ਉਹਨਾਂ ਦੀ ਸ਼ਰਧਾ ਪੱਥਰ ਤੇ ਆ। ਤਾਂ ਭਗਵਾਨ ਜੀ ਨੂੰ ਪੱਥਰ ਦੀ ਉਸ ਮੂਰਤੀ ਵਿੱਚੋਂ ਹੀ ਪ੍ਰਗਟ ਹੋਣਾ ਪਿਆ।

ਜਦੋਂ ਭਗਵਾਨ ਪ੍ਰਗਟ ਹੋਏ ਤਾਂ ਖੁਸ਼ੀ ਖੁਸ਼ੀ ਭਗਤ ਜੀ ਦੇ ਘਰ ਦਾ ਭੋਜਨ ਛਕਿਆ ਨਾਲੇ ਧੰਨਾ ਜੀ ਨੂੰ ਛਕਾਇਆ। ਭਗਵਾਨ ਕਹਿਣ ਲੱਗੇ ਧੰਨਿਆ ਉਹ ਤਾਂ ਝੂਠੇ ਨੇ ਪੱਥਰ ਨੂੰ ਬੁਰਕੀ ਲਗਾਕੇ ਕਹਿ ਦਿੰਦੇ ਨੇ। ਲੱਗ ਗਿਆ ਭੋਗ ਪਰ ਕਦੇ ਸ਼ਰਧਾ ਨਾਲ ਤਾਂ ਭੋਗ ਹੀ ਨਹੀਂ ਲਗਾਉਂਦੇ।

ਧੰਨਿਆਂ ਕੁੱਝ ਮੰਗ…

ਭਗਵਾਨ ਜੀ ਭਗਤ ਧੰਨਾ ਜੀ ਨਾਲ ਗੱਲਾਂ ਕਰਦੇ ਰਹੇ। ਭਗਵਾਨ ਜੀ ਨੇ ਕਿਹਾ ਧੰਨਿਆਂ ਅਸੀਂ ਖੁਸ਼ ਆ… ਜੋ ਮੰਗਣਾ ਹੈ ਮੰਗ। ਤਾਂ ਧੰਨਾ ਜੀ ਕੁੱਝ ਬਚਨ ਕਹੇ ਜੋ ਸਿੱਖ ਹਰ ਰੋਜ਼ ਆਰਤੀ ਵੇਲੇ ਆਪਣੇ ਸਤਿਗੁਰੂ ਨੂੰ ਕਹਿੰਦੇ ਹਨ।

ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥

ਇਸ ਤਰ੍ਹਾਂ ਭਗਤ ਧੰਨਾ ਜੀ ਸੱਚੇ ਰੱਬ ਨੂੰ ਮਿਲਕੇ ਧੰਨ ਧੰਨ ਹੋ ਗਏ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ

ਭਗਤ ਧੰਨਾ ਜੀ ਦੀ ਬਾਣੀ ਨੂੰ ਭਗਤ ਦੀ ਬਾਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਭਗਤ ਜੀ ਦੇ 3 ਸ਼ਬਦਾਂ ਨੂੰ 2 ਰਾਗਾਂ ਵਿੱਚ ਲਿਖਿਆ ਗਿਆ ਹੈ।

ਪੰਚਮ ਪਾਤਸ਼ਾਹ ਨੇ ਵੀ ਕੀਤੀ ਤਰੀਫ਼

ਭਗਤ ਧੰਨਾ ਜੀ ਦੀ ਭਗਤੀ ਤੋਂ ਖੁਸ਼ ਹੋਕੇ ਸ਼੍ਰੀ ਗੁਰੂ ਅਰਜਨ ਸਾਹਿਬ ਨੂੰ ਲਿਖਣਾ ਪਿਆ।

ਇਹ ਬਿਧਿ ਸੁਨਿ ਕੇ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥

Related Stories
ਗੁਰਦੁਆਰਾ ਗੁਰੂ ਕਾ ਤਾਲ ਵਿੱਚ ਕਰੋ ਭੋਰਾ ਸਾਹਿਬ ਜੀ ਦੇ ਦਰਸ਼ਨ, ਜਾਣੋ ਇੱਥੇ ਕੀ ਹੋਇਆ ?
Aaj Da Rashifal: ਅੱਜ ਤੁਹਾਨੂੰ ਵਿਦੇਸ਼ ਯਾਤਰਾ ਜਾਂ ਲੰਬੀ ਦੂਰੀ ਦੀ ਯਾਤਰਾ ਦਾ ਮੌਕਾ ਮਿਲ ਸਕਦਾ ਹੈ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਤੁਸੀਂ ਰਾਜਨੀਤੀ ਵਿੱਚ ਆਪਣੇ ਵਿਰੋਧੀਆਂ ਤੋਂ ਹਾਰੋਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਤੁਹਾਡੇ ਘਰ ਨੂੰ ਲੈ ਕੇ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਨਾਲ ਕਾਰਜ ਖੇਤਰ ‘ਚ ਤੁਹਾਡਾ ਪ੍ਰਭਾਵ ਵਧੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
October Surya Grahan 2024: ਇਸ ਦਿਨ ਲੱਗਣ ਜਾ ਰਿਹਾ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਕੀ ਇਹ ਭਾਰਤ ਵਿੱਚ ਆਵੇਗਾ ਨਜ਼ਰ?
Exit mobile version