Baba Atal Rai Ji History: ਕੌਣ ਸੀ ਬਾਬਾ ਅਟੱਲ ਰਾਏ, ਕਿਉਂ ਝੱਲਣਾ ਪਿਆ ਸੀ ਗੁਰੂ ਸਾਹਿਬ ਦਾ ਗੁੱਸਾ
Guru Hargobind Sahib ji: ਅਟੱਲ ਰਾਏ ਜੀ ਦੇ ਬਚਪਨ ਦੇ ਸਾਥੀ ਮੋਹਨ ਜੀ ਸਨ। ਉਹ ਇਕੱਠੇ ਖਿਦੋ ਖੁੰਡੀ ਖੇਡਿਆ ਕਰਦੇ ਸਨ। ਪਰ ਦਿਨ ਮੋਹਨ ਜੀ ਨੂੰ ਸੱਪ ਨੇ ਡੰਗ ਮਾਰ ਦਿੱਤੀ। ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅਗਲੇ ਦਿਨ ਜਦੋਂ ਬਾਬਾ ਅਟੱਲ ਜੀ ਮੋਹਨ ਦੇ ਘਰ ਗਏ ਤਾਂ ਮਾਤਮ ਛਾਇਆ ਹੋਇਆ ਸੀ।
ਜਦੋਂ ਅਸੀਂ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਜਾਂਦੇ ਹਾਂ ਤਾਂ ਸਾਨੂੰ ਇੱਕ ਕਈ ਮੰਜ਼ਿਲਾਂ ਗੁਰਦੁਆਰੇ ਵਾਂਗ ਇਮਾਰਤ ਦਿਖਾਈ ਦਿੰਦੀ ਹੈ ਜੋ ਦੇਖਣ ਵਿੱਚ ਕਾਫ਼ੀ ਉੱਚੀ ਹੈ। ਇਸ ਇਮਾਰਤ ਦਾ ਇਤਿਹਾਸ ਬਾਬਾ ਅਟੱਲ ਰਾਏ ਜੀ ਨਾਲ ਜੁੜਿਆ ਹੋਇਆ ਹੈ। ਬਾਬਾ ਅਟੱਲ ਰਾਏ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਸਪੁੱਤਰ ਅਤੇ ਨੌਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਸਨ।
ਬਾਬਾ ਅਟੱਲ ਰਾਏ ਜੀ ਦਾ ਜਨਮ 1619 ਈਸਵੀ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਅਟੱਲ ਰਾਏ ਬਚਪਨ ਤੋਂ ਹੀ ਯੋਗੀ ਜਾਂ ਸਾਧੂ ਸੁਭਾਅ ਵਾਲੇ ਸਨ। ਇਹੀ ਕਾਰਨ ਸੀ ਕਿ ਉਹਨਾਂ ਨੂੰ ਬਚਪਨ ਤੋਂ ਹੀ ਲੋਕ ਬਾਬਾ ਕਹਿਣ ਲੱਗ ਪਏ ਸਨ। ਬਾਬਾ ਅਟੱਲ ਰਾਏ ਨੇ ਆਪਣੀ ਮੁੱਢਲੀ ਸਿੱਖਿਆ ਬਾਬਾ ਬੁੱਢਾ ਜੀ ਕੋਲੋਂ ਪ੍ਰਾਪਤ ਕੀਤੀ।
ਮਰੇ ਹੋਏ ਦੋਸਤ ਨੂੰ ਕੀਤਾ ਜਿਊਂਦਾ
ਅਟੱਲ ਰਾਏ ਜੀ ਦੇ ਬਚਪਨ ਦੇ ਸਾਥੀ ਮੋਹਨ ਜੀ ਸਨ। ਉਹ ਇਕੱਠੇ ਖਿਦੋ ਖੁੰਡੀ ਖੇਡਿਆ ਕਰਦੇ ਸਨ। ਪਰ ਦਿਨ ਮੋਹਨ ਜੀ ਨੂੰ ਸੱਪ ਨੇ ਡੰਗ ਮਾਰ ਦਿੱਤੀ। ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅਗਲੇ ਦਿਨ ਜਦੋਂ ਬਾਬਾ ਅਟੱਲ ਜੀ ਮੋਹਨ ਦੇ ਘਰ ਗਏ ਤਾਂ ਮਾਤਮ ਛਾਇਆ ਹੋਇਆ ਸੀ। ਅਟੱਲ ਰਾਏ ਜੀ ਨੇ ਆਪਣੀ ਖੁੰਡੀ ਦੇ ਨਾਲ ਮੋਹਨ ਜੀ ਨੂੰ ਹਿਲਾਇਆ ਅਤੇ ਕਿਹਾ ਮਚਲਾ ਹੋਇਆ ਕਿਉਂ ਪਿਆ ਹੈ, ਸਾਡੀ ਬਾਜ਼ੀ ਦੇਹ। ਜਿਸ ਤੋਂ ਬਾਅਦ ਅਚਾਨਕ ਮੋਹਨ ਉੱਠ ਖੜ੍ਹਾ ਹੋਇਆ। ਇਸ ਘਟਨਾ ਤੋਂ ਬਾਅਦ ਮੋਹਨ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ।
ਗੁਰੂ ਸਾਹਿਬ ਹੋਏ ਨਰਾਜ਼
ਇਸ ਮਗਰੋਂ ਇਹ ਗੱਲ ਸੰਗਤਾਂ ਰਾਹੀਂ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਕੋਲ ਪਹੁੰਚੀ ਤਾਂ ਗੁਰੂ ਸਾਹਿਬ ਬਹੁਤ ਨਰਾਜ਼ ਹੋਏ। ਕਿਉਂ ਕਿ ਸਿੱਖ ਪੰਥ ਵਿੱਚ ਕਰਾਮਾਤ ਕਹਿਰ ਦੇ ਬਰਾਬਰ ਹੈ। ਇਸ ਲਈ ਕਿਸੇ ਵੀ ਗੁਰੂ ਨੇ ਕਰਾਮਾਤ ਜਾਂ ਕਰਮ ਕਾਂਡ ਨਹੀਂ ਕੀਤਾ। ਜਦੋਂ ਬਾਬਾ ਅਟੱਲ ਰਾਏ ਜੀ ਨੇ ਪਿਤਾ ਦਾ ਕ੍ਰੋਧ ਦੇਖਿਆ ਤਾਂ ਉਹ ਸਿਰ ਝੁਕਾਕੇ ਗੁਰੂਦਰਬਾਰ ਵਿੱਚੋਂ ਬਾਹਰ ਚਲੇ ਗਏ।
ਇਸ ਤੋਂ ਬਾਅਦ ਬਾਬਾ ਅਟੱਲ ਰਾਏ ਜੀ ਨੇ ਇੱਕ ਉਜਾੜ ਥਾਂ ਤੇ ਜਾਕੇ ਸਮਾਧੀ ਲਗਾ ਲਈ ਅਤੇ 8 ਵਰ੍ਹੇ 11 ਮਹੀਨਿਆਂ ਦੀ ਉਮਰ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ।
ਇਹ ਵੀ ਪੜ੍ਹੋ