ਹਿੰਦੋਸਤਾਨ ਤੇ 7 ਹਮਲੇ ਕਰਕੇ ਵੀ ਸਿੱਖਾਂ ਨੂੰ ਨਾ ਜਿੱਤ ਸਕਣ ਵਾਲਾ ਅਹਿਮਦ ਸ਼ਾਹ ਅਬਦਾਲੀ

Published: 

22 Sep 2025 06:15 AM IST

1739 ਈ. ਵਿੱਚ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤਾਂ ਉਸ ਵੇਲੇ ਅਹਿਮਦ ਸ਼ਾਹ ਉਸਦੇ ਨਾਲ ਸੀ। ਇਸ ਕਰਕੇ ਉਹ ਇੱਥੋ ਦੇ ਹਾਲਾਤਾਂ ਬਾਰੇ ਜਾਣਦਾ ਸੀ। ਕਾਬਲ ਦਾ ਬਾਦਸ਼ਾਹ ਬਣਨ ਸਾਰ ਸਭ ਤੋਂ ਪਹਿਲਾਂ ਕੰਮ ਹਿੰਦੁਸਤਾਨ ਉੱਪਰ ਹਮਲਾ ਕਰਨ ਦਾ ਕੀਤਾ। ਅਹਿਮਦ ਸ਼ਾਹ ਨੇ ਪਹਿਲਾ ਹਮਲਾ ਦਸੰਬਰ 1747 ਈਸਵੀ ਵਿੱਚ ਸ਼ੁਰੂ ਕੀਤਾ ਗਿਆ ਅਤੇ ਜਨਵਰੀ 1748 ਈ. ਵਿੱਚ ਉਸ ਨੇ ਸਰਹਿੰਦ ਨੇੜੇ ਪਹੁੰਚ ਕੇ ਹਿੰਦੁਸਤਾਨ ਦੀਆਂ ਫ਼ੌਜਾਂ ਨਾਲ ਲੜਾਈ ਕੀਤੀ ਸੀ।

ਹਿੰਦੋਸਤਾਨ ਤੇ 7 ਹਮਲੇ ਕਰਕੇ ਵੀ ਸਿੱਖਾਂ ਨੂੰ ਨਾ ਜਿੱਤ ਸਕਣ ਵਾਲਾ ਅਹਿਮਦ ਸ਼ਾਹ ਅਬਦਾਲੀ

Pic Credit: AI

Follow Us On

ਚਾਹੇ ਦੁਸ਼ਮਣ ਵੀ ਕਿਉਂ ਨਾ ਹੋਵੇ, ਪਰ ਜੇਕਰ ਉਸ ਵਿੱਚ ਕੁੱਝ ਖਾਸ ਵਿਸ਼ੇਸਤਾ ਹੋਵੇ ਤਾਂ ਉਸ ਦੀ ਤਾਰੀਫ ਕਰਨੀ ਬਣਦੀ ਹੈ। ਅਜਿਹਾ ਹੀ ਸਿੱਖਾਂ ਦਾ ਇੱਕ ਦੁਸ਼ਮਣ ਸੀ ਅਹਿਮਦ ਸ਼ਾਹ ਅਬਦਾਲੀ, ਜਿਸ ਦੇ ਨਾਮ ਤੇ ਪੰਜਾਬ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਕਹਾਵਤ ਬੋਲੀ ਜਾਂਦੀ ਹੈ। ‘ਖਾਂਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ ਸ਼ਾਇਦ ਇਹੀ ਕਾਰਨ ਕਿ ਪੰਜਾਬੀ ਖੁੱਲ੍ਹੇ ਸ਼ੁਭਾਅ ਦੇ ਬਣ ਗਏ ਅਤੇ ਖਾਓ ਪੀਓ ਐਸ਼ ਕਰੋ ਮਿੱਤਰੋਂ ਵਰਗੇ ਗੀਤ ਸਾਡੇ ਸਾਹਮਣੇ ਆਏ।

ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖ ਇਤਿਹਾਸ ਵਿੱਚ ਕਦੇ ਨਹੀਂ ਭੁਲਾਇਆ ਜਾ ਸਕਦਾ, ਇਸ ਨੇ ਹਿੰਦੋਸਤਾਨ ਉੱਪਰ ਇੱਕ ਦੋ ਨਹੀਂ ਸਗੋਂ 7 ਹਮਲੇ ਕੀਤੇ ਸਨ। ਇਸ ਦੇ ਹਮਲਿਆਂ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਇਸ ਦੇ ਪਿਛੋਕੜ ਬਾਰੇ ਜਾਣਦੇ ਹਾਂ।

ਨਾਦਰ ਸ਼ਾਹ ਦਾ ਕਬਜ਼ਾ

ਸਦੋਜ਼ਈ ਕਬੀਲੇ ਨਾਲ ਸਬੰਧਿਤ ਹੈਰਾਤ ਦੇ ਇਲਾਕੇ ਦਾ ਇਕ ਸਾਧਾਰਣ ਸਰਦਾਰ ਜ਼ਮਾਨ ਖ਼ਾਨ ਜਿਸ ਦਾ ਲੜਕਾ ਸੀ ਅਹਿਮਦ ਖ਼ਾਨ। ਗੱਲ 1731 ਈਸਵੀ ਦੀ ਹੈ ਜਦੋਂ ਨਾਦਰ ਸ਼ਾਹ ਨੇ ਹੈਰਾਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਲਿਆ ਜਿੰਨ੍ਹਾਂ ਵਿੱਚੋ ਇੱਕ ਅਹਿਮਦ ਖ਼ਾਨ ਵੀ ਸੀ। ਇਸ ਤਰ੍ਹਾਂ ਅਹਿਮਦ ਖ਼ਾਨ ਬਚਪਨ ਤੋਂ ਹੀ ਨਾਦਰ ਸ਼ਾਹ ਦੀ ਕੈਦ ਵਿੱਚ ਰਹਿੰਦਾ ਹੋਇਆ ਉਸ ਦੀ ਸੇਵਾ ਕਰਦਾ ਰਿਹਾ। ਸਮਾਂ ਨਾਲ ਉਸ ਨੇ ਆਪਣੇ ਹੁਨਰ ਨੂੰ ਸੁਧਾਰਿਆ ਅਤੇ ਨਾਦਰਸ਼ਾਹ ਦੀ ਫੌਜ ਵਿੱਚ ਸੈਨਾਪਤੀ ਜਾ ਬਣਿਆ।

ਸਾਲ 1747 ਵਿੱਚ ਨਾਦਰਸ਼ਾਹ ਦਾ ਕਤਲ ਹੋ ਜਾਂਦਾ ਹੈ ਅਤੇ ਫਿਰ ਅਹਿਮਦ ਖ਼ਾਨ ਸਾਰੀਆਂ ਤਾਕਤਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਇਸ ਮਗਰੋਂ ਅਹਿਮਦ ਖ਼ਾਨ ਬਣਦਾ ਹੈ ਅਹਿਮਦ ਸ਼ਾਹ, ਜੋ ਮਗਰੋਂ ਅਹਿਮਦ ਸ਼ਾਹ ਅਬਦਾਲੀ ਵਜੋਂ ਮਸ਼ਹੂਰ ਹੋਇਆ।

ਭਾਰਤ ਤੇ ਹਮਲਾ

1739 ਈ. ਵਿੱਚ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤਾਂ ਉਸ ਵੇਲੇ ਅਹਿਮਦ ਸ਼ਾਹ ਉਸਦੇ ਨਾਲ ਸੀ। ਇਸ ਕਰਕੇ ਉਹ ਇੱਥੋ ਦੇ ਹਾਲਾਤਾਂ ਬਾਰੇ ਜਾਣਦਾ ਸੀ। ਕਾਬਲ ਦਾ ਬਾਦਸ਼ਾਹ ਬਣਨ ਸਾਰ ਸਭ ਤੋਂ ਪਹਿਲਾਂ ਕੰਮ ਹਿੰਦੁਸਤਾਨ ਉੱਪਰ ਹਮਲਾ ਕਰਨ ਦਾ ਕੀਤਾ। ਅਹਿਮਦ ਸ਼ਾਹ ਨੇ ਪਹਿਲਾ ਹਮਲਾ ਦਸੰਬਰ 1747 ਈਸਵੀ ਵਿੱਚ ਸ਼ੁਰੂ ਕੀਤਾ ਗਿਆ ਅਤੇ ਜਨਵਰੀ 1748 ਈ. ਵਿੱਚ ਉਸ ਨੇ ਸਰਹਿੰਦ ਨੇੜੇ ਪਹੁੰਚ ਕੇ ਹਿੰਦੁਸਤਾਨ ਦੀਆਂ ਫ਼ੌਜਾਂ ਨਾਲ ਲੜਾਈ ਕੀਤੀ ਸੀ। ਵਾਪਸ ਜਾਂਦੇ ਸਮੇਂ ਅਬਦਾਲੀ ਦੀ ਸੈਨਾ ਨੂੰ ਖ਼ਾਲਸੇ ਦੇ ਗੁਰੀਲਾ ਲੜਾਈ ਲੜ ਰਹੇ ਜਥਿਆਂ ਨੇ ਕਾਫ਼ੀ ਤੰਗ ਕੀਤਾ ਸੀ ਅਤੇ ਉਸ ਦਾ ਸਮਾਨ ਲੁੱਟ ਲਿਆ ਸੀ।

ਅਬਦਾਲੀ ਦਾ ਦੂਜਾ ਹਮਲਾ, ਦਸੰਬਰ, 1748 ਵਿੱਚ ਹੋਇਆ। ਇਸ ਵਾਰ ਮੀਰ ਮੰਨੂੰ ਪਹਿਲਾ ਹੀ ਇਸਦੀ ਅਧੀਨਗੀ ਨੂੰ ਮੰਨ ਗਿਆ ਸੀ ਇਸ ਕਰਕੇ ਇਸ ਦੇ ਬਿਨਾਂ ਕਿਸੇ ਲੜਾਈ ਦੇ ਲਾਹੌਰ ਤੱਕ ਦਾ ਇਲਾਕਾ ਆਪਣੇ ਰਾਜ ਅੰਦਰ ਮਿਲਾ ਲਿਆ। ਲਾਹੌਰ ਦਾ ਪ੍ਰਬੰਧ ਕਰਕੇ ਅਬਦਾਲੀ ਵਾਪਸ ਚਲਾ ਗਿਆ ਸੀ। ਇਸ ਤੋਂ ਬਾਅਦ ਨਵੰਬਰ, 1751 ਵਿੱਚ ਅਬਦਾਲੀ ਨੇ ਤੀਜਾ ਹਮਲਾ ਕੀਤਾ ਉਸ ਦਾ ਇਹ ਹਮਲਾ ਵੀ ਸਿਰਫ਼ ਪੰਜਾਬ ਤੱਕ ਹੀ ਸੀਮਿਤ ਸੀ। ਇਸ ਵਾਰ ਅਬਦਾਲੀ ਦੀ ਜਿੱਤ ਹੋਈ ਅਤੇ ਜਿੱਤ ਦਾ ਗਿਫ਼ਟ ਮੀਰ ਮਨੂੰ ਨੂੰ ਲਾਹੌਰ ਦੇ ਗਵਰਨਰ ਵਜੋਂ ਮਿਲਿਆ।

ਅਬਦਾਲੀ ਦਾ ਚੌਥਾ ਹਮਲਾ ਦਸੰਬਰ, 1756 ਵਿੱਚ ਹੋਇਆ। ਅਬਦਾਲੀ ਦਾ ਚੌਥਾ ਹਮਲਾ ਦਸੰਬਰ, 1756 ਵਿੱਚ ਹੋਇਆ। ਇਸ ਵਾਰ ਹਾਲਾਤ ਬਦਲ ਚੁੱਕੇ ਸਨ ਅਤੇ ਮੀਰ ਮਨੂੰ ਦੀ ਮੌਤ ਹੋ ਚੁੱਕੀ ਸੀ। ਇਸ ਵਾਰ ਅਬਦਾਲੀ ਦਿੱਲੀ ਤੱਕ ਜਾ ਪਹੁੰਚਿਆ। ਇੱਥੋ ਉਹ ਵਾਪਸ ਮੁੜ ਗਿਆ ਅਤੇ ਪੰਜਾਬ ਦਾ ਰਾਜ ਇਸ ਵਾਰ ਤੈਮੂਰ ਸ਼ਾਹ ਅਤੇ ਜਹਾਨ ਖਾਨ ਨੂੰ ਦੇ ਗਿਆ। ਇਸ ਮਗਰੋਂ ਸਿੱਖ ਇਕੱਠੇ ਹੋਣ ਲੱਗੇ ਅਤੇ ਤੈਮੂਰ ਸ਼ਾਹ ਅਤੇ ਜਹਾਨ ਖਾਨ ਨੇ ਤੰਗ ਹੋ ਕੇ ਅਬਦਾਲੀ ਨੂੰ ਸੁਨੇਹਾ ਭੇਜਿਆ।

ਅਖੀਰ ਅਬਦਾਲੀ ਪੰਜਵੀਂ ਵਾਰ 1759 ਈ. ਵਿੱਚ ਵਿੱਚ ਲਾਹੌਰ ਪਹੁੰਚਿਆ ਅਤੇ ਸਿੱਖਾਂ ਦੇ ਜੱਥਿਆਂ ਉੱਪਰ ਹਮਲੇ ਕੀਤੇ ਜੋ ਕਿ ਗੁਰੀਲਾ ਯੁੱਧ ਨੀਤੀ ਦੇ ਤਹਿਤ ਲੜਿਆ ਕਰਦੇ ਸਨ। ਇਸ ਤੋਂ ਬਾਅਦ ਉਸ ਨੇ ਮਰਾਠਿਆਂ ਨਾਲ ਵੀ ਲੜਾਈ ਲੜੀ।

ਅਬਦਾਲੀ ਦੇ ਵਾਪਸ ਚਲੇ ਜਾਣ ਤੋਂ ਬਾਅਦ ਦਲ ਖਾਲਸਾ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਖਾਲਸੇ ਦੇ ਨਾਮ ਉੱਪਰ ਸਿੱਕੇ ਜਾਰੀ ਕਰ ਦਿੱਤੇ। ਇਹ ਖ਼ਬਰ ਸੁਣ ਕੇ ਅਬਦਾਲੀ ਛੇਵੀਂ ਵਾਰ ਫ਼ਰਵਰੀ, 1762 ਨੂੰ ਲਾਹੌਰ ਪਹੁੰਚ ਗਿਆ ਸੀ। ਉਸ ਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ। ਉਸਨੇ ਆਉਣ ਸਾਰ ਹੀ ਦਲ ਖ਼ਾਲਸੇ ਦੇ ਸਮੂਹ ਜਥਿਆਂ ਨੂੰ ਬੜੀ ਤੇਜ਼ੀ ਨਾਲ ਮਲੇਰਕੋਟਲੇ ਦੇ ਨੇੜੇ ਕੁੱਪ ਦੇ ਅਸਥਾਨ ਤੇ ਘੇਰ ਲਿਆ ਅਤੇ ਅੰਦਾਜ਼ਨ ਤੀਹ ਹਜ਼ਾਰ ਦੇ ਕਰੀਬ ਸਿੰਘ ਮਾਰੇ ਗਏ ਸਨ।

ਇਸ ਹਮਲੇ ਦਾ ਬਦਲਾ ਸਿੱਖਾਂ ਨੇ 7 ਕੁ ਮਹੀਨੇ ਬਾਅਦ ਹੀ ਅੰਮ੍ਰਿਤਸਰ ਦੇ ਅਸਥਾਨ ਤੇ ਹੋਈ ਲੜਾਈ ਵਿੱਚ ਲਿਆ ਅਤੇ ਅਬਦਾਲੀ ਨੂੰ ਹਰਾ ਦਿੱਤਾ ਜਿਸ ਕਾਰਨ ਉਸ ਨੂੰ ਵਾਪਸ ਭੱਜਣਾ ਪਿਆ। ਇਸ ਮਗਰੋਂ ਆਖਰੀ ਵਾਰ ਅਬਦਾਲੀ ਅਕਤੂਬਰ, 1764 ਵਿੱਚ ਪੰਜਾਬ ਆਇਆ ਪਰ ਇਸ ਵਾਰ ਵੀ ਸਿੱਖਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ। ਅਖੀਰ 23 ਅਕਤੂਬਰ, 1772 ਨੂੰ ਅਬਦਾਲੀ ਆਪਣੇ ਆਖਰੀ ਸਾਹ ਲੈ ਗਿਆ।