Aaj Da Rashifal: ਅੱਜ ਤੁਹਾਡੇ ਪੁਰਸ਼ਾਰਥ ਅਤੇ ਬੁੱਧੀਮਾਨੀ ਦਾ ਲੋਕ ਲੋਹਾ ਮੰਨਣਗੇ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਅੱਜ 11 ਜੂਨ ਨੂੰ ਬਲਵਾਨ ਮੰਗਲ ਦੇ ਚੰਦਰਮਾ ਨਾਲ ਬੈਠਣ ਕਰਕੇ 'ਖੇਤਰ ਮੰਗਲ' ਨਾਮਕ ਮਹਾਲਕਸ਼ਮੀ ਯੋਗ ਬਣ ਰਿਹਾ ਹੈ। ਜਿਸ ਦਾ ਲਗਭਗ ਸਾਰੀਆਂ ਰਾਸ਼ੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਤੁਲਾ ਅਤੇ ਮਕਰ ਰਾਸ਼ੀ ਵਾਲੇ ਲੋਕ ਆਪਣੇ ਵਿਆਹ, ਵਿਆਹੁਤਾ ਜੀਵਨ ਜਾਂ ਜੀਵਨਸਾਥੀ ਨਾਲ ਸਬੰਧਾਂ ਨੂੰ ਲੈ ਕੇ ਸੁਚੇਤ ਰਹਿਣ।
ਅੱਜ ਦਾ ਦਿਨ ਲਗਭਗ ਸਾਰੀਆਂ ਰਾਸ਼ੀਆਂ ਨੂੰ ਧਨ ਦਾ ਲਾਭ ਦੇਵੇਗਾ। ਕੁੰਭ ਰਾਸ਼ੀ ਵਾਲਿਆਂ ਨੂੰ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ। ਕੁੱਲ ਮਿਲਾ ਕੇ ਬ੍ਰਹਿਮੰਡ ਵਿੱਚ ਸਾਰੇ ਗ੍ਰਹਿ ਬਲਵਾਨ ਸਥਿਤੀ ਵਿੱਚ ਚੱਲ ਰਹੇ ਹਨ, ਜਿਸ ਦਾ ਭਰਪੂਰ ਲਾਭ ਮਿਲੇਗਾ। ਇਤਿ ਸ਼ੁਭਮ ਅਸਤੂ!
ਅੱਜ ਦਾ ਮੇਸ਼ ਰਾਸ਼ੀਫਲ
ਮੇਸ਼ ਰਾਸ਼ੀ ਵਾਲੇ ਲੋਕ ਅੱਜ ਗੁੱਸੇ ਤੋਂ ਬਚਣ, ਛੋਟੀਆਂ-ਛੋਟੀਆਂ ਗੱਲਾਂ ‘ਤੇ ਖਿਝਣ ਜਾਂ ਖ਼ੁਦ ਨੂੰ ਪਰੇਸ਼ਾਨ ਕਰਨ ਨਾਲ ਕੋਈ ਲਾਭ ਨਹੀਂ ਹੋਵੇਗਾ। ਵਪਾਰ ਦੇ ਨਵੇਂ ਆਈਡੀਆਜ਼ ਆਉਣਗੇ ਅਤੇ ਉਨ੍ਹਾਂ ਤੋਂ ਲਾਭ ਮਿਲੇਗਾ। ਚੰਦਰ-ਮੰਗਲ ਯੋਗ, ਜਿਸ ਨੂੰ ਮਹਾਲਕਸ਼ਮੀ ਯੋਗ ਵੀ ਕਿਹਾ ਜਾਂਦਾ ਹੈ, ਅੱਜ ਤੁਹਾਡੀ ਕੁੰਡਲੀ ਵਿੱਚ ਬਿਰਾਜਮਾਨ ਹੈ। ਇਸ ਦਾ ਭਰਪੂਰ ਲਾਭ ਮਿਲੇਗਾ। ਭਾਗ ਸਥਾਨ ਅਤੇ ਜੀਵਨਸਾਥੀ ਸਥਾਨ ਦਾ ਸੁਆਮੀ ਸ਼ੁੱਕਰ ਇੱਕਠੇ ਕੇਂਦਰ ਵਿੱਚ ਬੈਠੇ ਹਨ। ਕੁੱਲ ਮਿਲਾ ਕੇ ਤੁਹਾਡੇ ਉੱਪਰ ਰੱਬ ਦੀ ਕਿਰਪਾ ਹੈ। ਤੁਹਾਨੂੰ ਸਿਰਫ਼ ਆਪਣੇ ਵਿਵਹਾਰ ‘ਤੇ ਕਾਬੂ ਰੱਖਣਾ ਹੋਵੇਗਾ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਨੂੰ ਤਣਾਅ ਵਿੱਚ ਲਿਆ ਸਕਦੀ ਹੈ। ਸ਼ਿਵ ਜੀ ਦੀ ਸਤੁਤੀ ਕਰੋਗੇ ਤਾਂ ਲਾਭ ਹੋਵੇਗਾ।
ਅੱਜ ਦਾ ਰਿਸ਼ਭ ਰਾਸ਼ੀਫਲ
ਰਿਸ਼ਭ ਰਾਸ਼ੀ ਵਾਲਿਆਂ ਨੂੰ ਚੰਦਰ-ਮੰਗਲ ਦਾ ਯੋਗ ਵਿਦੇਸ਼ ਤੋਂ ਧਨ ਦਿਵਾ ਸਕਦਾ ਹੈ ਜਾਂ ਨਿਵੇਸ਼ ਰਾਹੀਂ ਉਨ੍ਹਾਂ ਦਾ ਲਾਭ ਹੋ ਸਕਦਾ ਹੈ। ਭਾਗ ਦਾ ਸੁਆਮੀ ਸ਼ਨੀ ਵੀ ਲਾਭ ਸਥਾਨ ਵਿੱਚ ਆ ਕੇ ਤੁਹਾਡੇ ਜੀਵਨ ਵਿੱਚ ਨਵੇਂ ਅਵਸਰ ਦੇ ਰਿਹਾ ਹੈ। ਤੁਹਾਡੀ ਲੰਬੇ ਸਮੇਂ ਤੱਕ ਚੱਲਣ ਵਾਲੀ ਆਮਦਨ ਦੇ ਸਾਧਨ ਬਣਨਗੇ। ਜ਼ਮੀਨ-ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਲਾਭ ਹੋਵੇਗਾ। ਸੂਰਜ ਦੇ ਲਗਨ ਵਿੱਚ ਹੋਣ ਕਰਕੇ ਤੁਹਾਨੂੰ ਆਪਣੇ ਵਿਵਹਾਰ ਵਿੱਚ ਨਮਰਤਾ ਬਣਾ ਕੇ ਰੱਖਣੀ ਹੋਵੇਗੀ, ਨਹੀਂ ਤਾਂ ਲੋਕ ਤੁਹਾਨੂੰ ਘਮੰਡੀ ਸਮਝਣਗੇ। ਪਿਤਾ ਨਾਲ ਵਾਦ-ਵਿਵਾਦ ਤੋਂ ਬਚੋ। ਤੁਹਾਡੀ ਨੀਂਦ ਵਿੱਚ ਵਿਘਨ ਪੈ ਸਕਦਾ ਹੈ, ਜਿਸ ਕਾਰਨ ਮਾਈਗ੍ਰੇਨ ਜਾਂ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਪਿਤਾ ਦਾ ਆਸ਼ੀਰਵਾਦ ਲੈਣ ਨਾਲ ਤੁਹਾਡੇ ਭਾਗ ਵਿੱਚ ਚੱਲ ਰਹੀਆਂ ਉਲਝਣਾਂ ਦੂਰ ਹੋਣਗੀਆਂ।
ਅੱਜ ਦਾ ਮਿਥੁਨ ਰਾਸ਼ੀਫਲ
ਤੁਹਾਡੇ ਪੁਰਸ਼ਾਰਥ ਅਤੇ ਬੁੱਧੀਮਾਨੀ ਦਾ ਲੋਕ ਲੋਹਾ ਮੰਨਣਗੇ। ਕੇਤੂ ਤੁਹਾਡੇ ਪੁਰਸ਼ਾਰਥ ਭਾਵ ਵਿੱਚ ਆਪਣੇ ਹੀ ਨਕਸ਼ੱਤਰ ਵਿੱਚ ਬੈਠ ਕੇ ਨਵੇਂ ਅਵਸਰ ਅਤੇ ਸਫ਼ਲਤਾ ਪ੍ਰਦਾਨ ਕਰੇਗਾ। ਭਾਗ ਭਾਵ ਦਾ ਸੁਆਮੀ ਸ਼ਨੀ ਕੇਂਦਰ ਵਿੱਚ ਦਸਵੇਂ ਘਰ ਵਿੱਚ ਬੈਠ ਕੇ ਖ਼ੁਦ ਦਸਵੇਂ ਘਰ ਦੇ ਸੁਆਮੀ ਦੁਆਰਾ ਦੇਖਿਆ ਜਾ ਰਿਹਾ ਹੈ ਅਤੇ ਤੁਹਾਡੇ ਲਈ ਰਾਜਯੋਗ ਦਾ ਨਿਰਮਾਣ ਕਰ ਰਿਹਾ ਹੈ। ਚੰਦਰ-ਮੰਗਲ ਵੀ ਲਾਭ ਸਥਾਨ ਵਿੱਚ ਬੈਠ ਕੇ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਨ। ਇਸ ਚੰਗੇ ਸਮੇਂ ਲਈ ਤੁਹਾਨੂੰ ਗਣੇਸ਼ ਜੀ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪੂਜਾ-ਅਰਚਨਾ ਕਰਨੀ ਚਾਹੀਦੀ ਹੈ।
ਅੱਜ ਦਾ ਕਰਕ ਰਾਸ਼ੀਫਲ
ਕਰਕ ਰਾਸ਼ੀ ਵਾਲਿਆਂ ਨੂੰ ਧਨ ਦੇ ਮਾਮਲੇ ਵਿੱਚ ਅਤੇ ਬੋਲਚਾਲ ਦੀ ਭਾਸ਼ਾ ਵਿੱਚ, ਜਿਸ ਨੂੰ ਨੰਬਰ ਦੋ ਦਾ ਧਨ ਕਹਿੰਦੇ ਹਨ, ਇਸਦੀ ਸੰਭਾਵਨਾ ਜ਼ਿਆਦਾ ਹੈ। ਤੁਹਾਡੇ ਜੀਵਨਸਾਥੀ ਦਾ ਵੀ ਤੁਹਾਡੇ ਕਰੀਅਰ ਵਿੱਚ ਸਹਿਯੋਗ ਰਹੇਗਾ। ਸਿਹਤ ਦੇ ਲਿਹਾਜ਼ ਨਾਲ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਥਕਾਓ ਨਾ ਅਤੇ ਆਪਣੇ ਜੋਸ਼ ਕਾਰਨ ਆਪਣੀ ਊਰਜਾ ਵਿਅਰਥ ਨਾ ਗਵਾਓ, ਨਹੀਂ ਤਾਂ ਸਿਰ ਦਰਦ, ਖਿਝ ਅਤੇ ਬਿਨਾਂ ਵਜ੍ਹਾ ਗੁੱਸੇ ਦੀ ਸੰਭਾਵਨਾ ਬਣਦੀ ਹੈ। ਯਾਤਰਾ ਅਤੇ ਨਿਵੇਸ਼ ਤੋਂ ਵੀ ਲਾਭ ਹੋਵੇਗਾ। ਜੇਕਰ ਤੁਹਾਡੇ ਸਾਰੇ ਕੰਮ ਖ਼ੁਦ ਇਕੱਲੇ ਵੀ ਕਰਨੇ ਪੈਣ ਤਾਂ ਜ਼ਿਆਦਾ ਨਾ ਸੋਚਿਓ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖਿਓ। ਵਿਕਲਾਂਗਾਂ ਨੂੰ ਦਾਨ-ਪੁੰਨ ਕਰਨ ਨਾਲ ਲਾਭ ਮਿਲੇਗਾ।
ਇਹ ਵੀ ਪੜ੍ਹੋ
ਅੱਜ ਦਾ ਸਿੰਘ ਰਾਸ਼ੀਫਲ
ਸਿੰਘ ਰਾਸ਼ੀ ਵਾਲੇ ਅੱਜ ਆਪਣੇ ਭਾਗ ਦਾ ਭਰਪੂਰ ਲਾਭ ਉਠਾਉਣਗੇ ਕਿਉਂਕਿ ਭਾਗ ਸਥਾਨ ਦਾ ਸੁਆਮੀ ਮੰਗਲ ਖ਼ੁਦ ਆਪਣੀ ਰਾਸ਼ੀ ਵਿੱਚ ਹੋ ਕੇ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਦਸਵੇਂ ਘਰ ਦੇ ਸੁਆਮੀ ਸ਼ੁੱਕਰ ਅਤੇ ਪੰਜਵੇਂ ਘਰ ਦੇ ਸੁਆਮੀ ਗੁਰੂ ਤੁਹਾਡੇ ਬਾਰ੍ਹਵੇਂ ਭਾਵ ਵਿੱਚ ਬੈਠ ਕੇ ਤੁਹਾਡੇ ਭਾਗ ਦੇ ਸੁਆਮੀ ਮੰਗਲ ਦੁਆਰਾ ਦੇਖੇ ਜਾ ਰਹੇ ਹਨ, ਇਹ ਤੁਹਾਡੇ ਲਈ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ। ਇਸ ਲਈ, ਜੇਕਰ ਤੁਹਾਨੂੰ ਸਰਕਾਰ ਵੱਲੋਂ ਕੋਈ ਵੀ ਲਾਭ ਚਾਹੀਦਾ ਹੈ ਤਾਂ ਉਹ ਜ਼ਰੂਰ ਮਿਲੇਗਾ। ਅੱਜ ਲੋਕ ਤੁਹਾਡੀਆਂ ਗੱਲਾਂ ਨੂੰ ਗੁਪਤ ਰੱਖਣ ਵਾਲੇ ਸੁਭਾਅ ਦੇ ਕਾਇਲ ਹੋਣਗੇ। ਜ਼ਿਆਦਾ ਆਰਾਮ-ਪ੍ਰਸਤ ਰਹਿਣ ਨਾਲ ਤੁਹਾਨੂੰ ਨਾੜੀਆਂ ਦੀ ਸਮੱਸਿਆ ਆ ਸਕਦੀ ਹੈ, ਉਸਦਾ ਧਿਆਨ ਰੱਖੋ। ਲਗਾਤਾਰ ਕਸਰਤ ਕਰੋ। ਗਾਇਤਰੀ ਮੰਤਰ ਦਾ ਜਾਪ ਕਰਨ ਨਾਲ ਲਾਭ ਮਿਲੇਗਾ।
ਅੱਜ ਦਾ ਕੰਨਿਆ ਰਾਸ਼ੀਫਲ
ਭਾਗ ਅਤੇ ਸੁਖ ਦੇ ਸੁਆਮੀ ਸ਼ੁੱਕਰ ਲਾਭ ਸਥਾਨ ਵਿੱਚ ਹਨ ਅਤੇ ਕਰਮ ਸਥਾਨ ਦੇ ਸੁਆਮੀ ਬੁੱਧ ਖ਼ੁਦ ਉੱਥੇ ਹੀ ਬਿਰਾਜਮਾਨ ਹਨ, ਇਸ ਨਾਲ ਸਮਾਜ ਵਿੱਚ ਤੁਹਾਡਾ ਦਬਦਬਾ ਬਣਿਆ ਰਹੇਗਾ। ਕੇਤੂ 12ਵੇਂ ਭਾਵ ਵਿੱਚ ਆਪਣੇ ਨਕਸ਼ੱਤਰ ਵਿੱਚ ਬੈਠ ਕੇ ਤੁਹਾਡੇ ਨਿਵੇਸ਼ ਵਿੱਚ ਲਾਭ ਦੇਵੇਗਾ, ਵਿਦੇਸ਼ ਯਾਤਰਾ ਵੀ ਸੰਭਵ ਹੈ। ਮੰਗਲ ਅਤੇ ਚੰਦਰ ਅੱਠਵੇਂ ਘਰ ਵਿੱਚ ਬੈਠ ਕੇ ਤੁਹਾਨੂੰ ਜੱਦੀ ਸੰਪਤੀ ਦਾ ਲਾਭ ਕਰਵਾਉਣਗੇ ਜਾਂ ਸ਼ੇਅਰ ਮਾਰਕੀਟ, ਕ੍ਰਿਪਟੋਕਰੰਸੀ, ਸੱਟੇਬਾਜ਼ੀ ਆਦਿ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ। ਸਹੁਰੇ ਘਰ ਤੋਂ ਵੀ ਤੁਹਾਨੂੰ ਲਾਭ ਮਿਲੇਗਾ। ਦੁਸ਼ਮਣਾਂ ‘ਤੇ ਜਿੱਤ ਮਿਲੇਗੀ, ਕੋਰਟ-ਕਚਹਿਰੀ ਵਿੱਚ ਸਫ਼ਲਤਾ ਮਿਲੇਗੀ। ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।
ਅੱਜ ਦਾ ਤੁਲਾ ਰਾਸ਼ੀਫਲ
ਤੁਲਾ ਰਾਸ਼ੀ ਵਾਲਿਆਂ ਦੇ ਸਾਥੀ, ਮਿੱਤਰ ਅਤੇ ਜੀਵਨਸਾਥੀ ਦੇ ਸਹਿਯੋਗ ਨਾਲ ਉਨ੍ਹਾਂ ਦੇ ਸਾਰੇ ਵਿਗੜੇ ਅਤੇ ਰੁਕੇ ਹੋਏ ਕੰਮ ਬਣਨਗੇ। ਜੋ ਲੋਕ ਜੀਵਨਸਾਥੀ ਦੀ ਭਾਲ ਵਿੱਚ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ‘ਤੇ ਹੀ ਕੋਈ ਯੋਗ ਵਰ ਜਾਂ ਵਧੂ ਮਿਲ ਸਕਦਾ ਹੈ। ਕੇਤੂ ਲਾਭ ਸਥਾਨ ਵਿੱਚ ਬੈਠ ਕੇ ਤੁਹਾਨੂੰ ਅਪ੍ਰਤੱਖ ਲਾਭ ਜਿਵੇਂ ਕਿ ਕਿਰਾਏ ਦੀ ਆਮਦਨ, ਕਮਿਸ਼ਨ ਆਦਿ ਤੋਂ ਲਾਭ ਕਰਵਾਏਗਾ। ਪੜ੍ਹਾਈ ਦੇ ਖੇਤਰ ਵਿੱਚ ਤੁਹਾਡੇ ਗਿਆਨ ਵਿੱਚ ਵਾਧਾ ਹੋਵੇਗਾ। ਜੋ ਲੋਕ ਅੰਤਰਜਾਤੀ ਪ੍ਰੇਮ ਵਿੱਚ ਹਨ, ਉਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹੇਗਾ। ਸ਼ਨੀ ਦੇ ਛੇਵੇਂ ਘਰ ਵਿੱਚ ਬੈਠੇ ਹੋਣ ਕਰਕੇ, ਤੁਹਾਡੇ ਗੁਪਤ ਦੁਸ਼ਮਣ ਤੁਹਾਡੇ ਖ਼ਿਲਾਫ਼ ਜੋ ਵੀ ਸਾਜ਼ਿਸ਼ ਰਚਣਗੇ, ਤੁਹਾਨੂੰ ਉਸਦਾ ਅਹਿਸਾਸ ਹੋ ਜਾਵੇਗਾ। ਸ਼ਨੀ ਮੰਦਰ ਵਿੱਚ ਜਾ ਕੇ ਦੀਵਾ ਬਾਲਣ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਲਾਭ ਹੋਵੇਗਾ।
ਅੱਜ ਦਾ ਵਾਰਿਸ਼ਚਿਕ ਰਾਸ਼ੀਫਲ
ਵਾਰਿਸ਼ਚਿਕ ਰਾਸ਼ੀ ਵਾਲਿਆਂ ਦਾ ਸਰਕਾਰੀ ਖੇਤਰ ਵਿੱਚ ਪ੍ਰਭਾਵ ਵਧੇਗਾ। ਉਨ੍ਹਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਸਬੰਧਾਂ ਦਾ ਉਨ੍ਹਾਂ ਨੂੰ ਬਹੁਤ ਲਾਭ ਮਿਲੇਗਾ। ਮੰਗਲ ਦੇਵ ਛੇਵੇਂ ਘਰ ਵਿੱਚ ਹੋ ਕੇ ਤੁਹਾਨੂੰ ਦੁਸ਼ਮਣਾਂ ‘ਤੇ ਜਿੱਤ, ਕਰਜ਼ੇ ਤੋਂ ਮੁਕਤੀ, ਕੋਰਟ-ਕਚਹਿਰੀ ਵਿੱਚ ਲਾਭ ਅਤੇ ਸਿਹਤ ਵਿੱਚ ਸੁਧਾਰ ਦੇਣਗੇ। ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਬਹੁਤ ਮਜ਼ਬੂਤ ਹੋ ਜਾਵੇਗਾ। ਤੁਸੀਂ ਖਾਣ-ਪੀਣ ਅਤੇ ਸਰੀਰਕ ਸ਼ਕਤੀ ਵਿੱਚ ਵਾਧੇ ਨੂੰ ਬਹੁਤ ਜ਼ਿਆਦਾ ਮਹੱਤਵ ਦਿਓਗੇ। ਕੁਝ ਗ਼ੈਰ-ਜ਼ਰੂਰੀ ਖ਼ਰਚੇ ਜੋ ਤੁਹਾਡੀ ਸਮਝ ਵਿੱਚ ਹਨ, ਉਨ੍ਹਾਂ ਦੇ ਵੀ ਹੋਣ ਦਾ ਯੋਗ ਹੈ, ਪਰ ਤੁਸੀਂ ਇਸ ਨੂੰ ਲੈ ਕੇ ਬਿਲਕੁਲ ਪਰੇਸ਼ਾਨ ਨਾ ਹੋਵੋ। ਸ਼ਿਵ-ਪਾਰਵਤੀ ਦੀ ਪੂਜਾ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ।
ਅੱਜ ਦਾ ਧਨੁੰ ਰਾਸ਼ੀਫਲ
ਧਨੂ ਰਾਸ਼ੀ ਵਾਲਿਆਂ ਦੇ ਭਾਗ ਸਥਾਨ ਵਿੱਚ ਕੇਤੂ ਆਪਣੇ ਹੀ ਨਕਸ਼ੱਤਰ ਵਿੱਚ ਬਿਰਾਜਮਾਨ ਹੋ ਕੇ ਭਾਗ ਨੂੰ ਬਲਵਾਨ ਕਰ ਰਿਹਾ ਹੈ, ਇਸ ਲਈ ਤੁਹਾਨੂੰ ਰੱਬੀ ਆਸ਼ੀਰਵਾਦ ਪ੍ਰਾਪਤ ਹੋਵੇਗਾ। 16 ਜੂਨ ਤੋਂ ਬਾਅਦ ਤੁਹਾਨੂੰ ਇਸਦਾ ਅਸਰ ਦਿਖਾਈ ਦੇਣ ਲੱਗੇਗਾ। ਸੰਤਾਨ ਦੀ ਤਰੱਕੀ ਨਾਲ ਮਨ ਪ੍ਰਸੰਨ ਰਹੇਗਾ ਜਾਂ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ, ਉਨ੍ਹਾਂ ਦੀ ਇੱਛਾ ਪੂਰੀ ਹੋਵੇਗੀ। ਧਨ ਲਾਭ ਹੋਵੇਗਾ। ਪ੍ਰੇਮ ਸਬੰਧ ਚੰਗੇ ਰਹਿਣਗੇ। ਜੇਕਰ ਕੋਈ ਚੀਜ਼ ਚੋਰੀ ਹੋ ਗਈ ਹੈ ਜਾਂ ਗੁਆਚ ਗਈ ਹੈ, ਤਾਂ ਉਸਦੇ ਮਿਲਣ ਦੀ ਸੰਭਾਵਨਾ ਹੈ। ਘਰ ਵਿੱਚ ਹਨੇਰਾ ਨਾ ਰੱਖੋ ਅਤੇ ਉਦਾਸੀ ਦਾ ਮਾਹੌਲ ਨਾ ਪੈਦਾ ਹੋਣ ਦਿਓ। ਘਰ ਵਿੱਚ ਸੰਗੀਤ ਦੇ ਮਾਧਿਅਮ ਰਾਹੀਂ ਸੁੰਦਰਕਾਂਡ ਦਾ ਪਾਠ ਚਲਾ ਕੇ ਰੱਖੋ, ਉਸ ਨਾਲ ਲਾਭ ਹੋਵੇਗਾ।
ਅੱਜ ਦਾ ਮਕਰ ਰਾਸ਼ੀਫਲ
ਮਕਰ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦੇ ਭਾਗ ਤੋਂ ਬਹੁਤ ਜ਼ਿਆਦਾ ਲਾਭ ਮਿਲੇਗਾ। ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਨੈੱਟਵਰਕਿੰਗ ਸਕਿੱਲਜ਼ ਤੋਂ ਬਹੁਤ ਲਾਭ ਹੋਵੇਗਾ। ਪਾਰਿਵਾਰਿਕ ਨੋਕ-ਝੋਕ ਤੋਂ ਬਚੋ ਅਤੇ ਘਰ ਦਾ ਮਾਹੌਲ ਚੰਗਾ ਰੱਖੋ। ਆਪਣੇ ਜੀਵਨਸਾਥੀ ਦੀ ਸਿਹਤ ਦਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਵੀ ਸਲਾਹ ਦਿਓ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਰੱਖਣ। ਇੱਕ-ਦੂਜੇ ਪ੍ਰਤੀ ਆਪਣੇ ਪਿਆਰ ਅਤੇ ਸਮਰਪਣ ਨੂੰ ਸ਼ਬਦਾਂ ਵਿੱਚ ਪ੍ਰਗਟ ਕਰੋਗੇ ਤਾਂ ਚੰਗਾ ਰਹੇਗਾ। ਜਿਨ੍ਹਾਂ ਲਈ ਵਿਆਹ ਦਾ ਰਿਸ਼ਤਾ ਆਇਆ ਹੈ, ਉਨ੍ਹਾਂ ਨੂੰ ਸ਼ੱਕ ਤੋਂ ਬਚਣਾ ਚਾਹੀਦਾ ਹੈ। ਲਕਸ਼ਮੀ ਨਾਰਾਇਣ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।
ਅੱਜ ਦੀ ਕੁੰਭ ਰਾਸ਼ੀਫਲ
ਕੁੰਭ ਰਾਸ਼ੀ ਵਾਲੇ ਲੰਮੀ ਆਮਦਨ ਲਈ ਯਤਨਸ਼ੀਲ ਰਹਿਣਗੇ ਅਤੇ ਉਨ੍ਹਾਂ ਦੇ ਯਤਨਾਂ ਨੂੰ ਸਫ਼ਲਤਾ ਵੀ ਮਿਲੇਗੀ। ਆਪਣੀ ਬਾਣੀ (ਬੋਲਚਾਲ) ਨੂੰ ਬਹੁਤ ਜ਼ਿਆਦਾ ਗੰਭੀਰ ਨਾ ਬਣਾਓ। ਥੋੜ੍ਹਾ-ਬਹੁਤ ਹੱਸਣਾ ਅਤੇ ਮੁਸਕਰਾਉਣਾ ਵੀ ਜਾਰੀ ਰੱਖੋ। ਸਿਹਤ ਨੂੰ ਲੈ ਕੇ ਪਰੇਸ਼ਾਨੀ ਆ ਸਕਦੀ ਹੈ, ਕਿਰਪਾ ਕਰਕੇ ਇਸਦਾ ਖ਼ਾਸ ਧਿਆਨ ਰੱਖੋ। ਜੇਕਰ ਤੁਸੀਂ ਘਰ ਨਾਲ ਸਬੰਧਤ ਕੋਈ ਲੋਨ ਲੈਣ ਬਾਰੇ ਸੋਚ ਰਹੇ ਹੋ ਜਾਂ ਆਪਣੇ ਘਰ ਨੂੰ ਬੈਂਕ ਵਿੱਚ ਗਿਰਵੀ ਰੱਖ ਕੇ ਕੋਈ ਪੈਸਾ ਲੈਣ ਬਾਰੇ ਸੋਚ ਰਹੇ ਹੋ, ਤਾਂ ਸੰਭਾਵਨਾ ਬਣ ਜਾਵੇਗੀ। ਆਪਣੀ ਪੜ੍ਹਾਈ ਅਤੇ ਗਿਆਨ ਦਾ ਉਚਿਤ ਲਾਭ ਉਠਾਓ, ਹੋ ਸਕਦਾ ਹੈ ਕਿ ਉਹ ਤੁਹਾਡੇ ਬਹੁਤ ਕੰਮ ਆ ਜਾਵੇ। ਸ਼੍ਰੀ ਰਾਮਚਰਿਤਮਾਨਸ ਦਾ ਪਾਠ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ।
ਅੱਜ ਦੀ ਮੀਨ ਰਾਸ਼ੀਫਲ
ਆਪਣੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਤੋਂ ਬਚੋ। ਇਕੱਲੇਪਣ ਤੋਂ ਬਚੋ, ਪਰ ਇਕਾਂਤ ਵਿੱਚ ਬਹੁਤ ਕੇ ਆਪਣੇ ਭਵਿੱਖ ਬਾਰੇ ਦੂਰਅੰਦੇਸ਼ੀ ਨਾਲ ਵਿਚਾਰ ਕਰੋ। ਥੋੜ੍ਹੇ ਸਮੇਂ ਦੇ ਨਿਵੇਸ਼ ਨੂੰ ਨਾ ਕਰਕੇ, ਲੰਬੇ ਸਮੇਂ ਦੇ ਨਿਵੇਸ਼ ਲਈ ਮਨ ਬਣਾਓ ਤਾਂ ਲਾਭ ਜ਼ਰੂਰ ਹੋਵੇਗਾ। ਦੋਸਤਾਂ ਜਾਂ ਪਰਿਵਾਰ ਤੋਂ ਧਨ ਲਾਭ ਦੀਆਂ ਪ੍ਰਬਲ ਸੰਭਾਵਨਾਵਾਂ ਬਣੀਆਂ ਰਹਿਣਗੀਆਂ। ਮੋਢੇ ਅਤੇ ਕਮਰ ਦੇ ਦਰਦ ਤੋਂ ਪਰੇਸ਼ਾਨ ਰਹਿ ਸਕਦੇ ਹੋ। ਸੂਰਜ ਦੇਵਤਾ ਨੂੰ ਜਲ ਚੜ੍ਹਾਓਗੇ ਤਾਂ ਸਰੀਰਕ ਸ਼ਕਤੀ ਵਧੇਗੀ। ਭੈਣ-ਭਰਾਵਾਂ ਨਾਲ ਵਾਦ-ਵਿਵਾਦ ਤੋਂ ਬਚੋ। ਕੁੱਲ ਮਿਲਾ ਕੇ ਸਮਾਂ ਤੁਹਾਡੇ ਪੱਖ ਵਿੱਚ ਚੱਲ ਰਿਹਾ ਹੈ।
