ਜਲੰਧਰ ‘ਚ ਪੁਲਿਸ ਰੇਡ ਦੌਰਾਨ ਨੌਜਵਾਨ ਦੀ ਮੌਤ, ਮਾਮਲਾ ਗਰਮਾਇਆ

Updated On: 

06 Jun 2026 09:57 AM IST

ਜਲੰਧਰ ਦਿਹਾਤੀ ਇਲਾਕੇ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਦੀ ਰੇਡ ਪਾਰਟੀ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ, ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਤੇ ਉਸ ਦੇ ਸਮਰਥਕਾਂ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਐਸ.ਐਚ.ਓ. ਦੀ ਅਗਵਾਈ ਵਾਲੀ ਰੇਡ ਪਾਰਟੀ ਵੱਲੋਂ ਚਲਾਈ ਗਈ ਗੋਲੀ ਨਾਲ ਨੌਜਵਾਨ ਲਵਪ੍ਰੀਤ ਦੀ ਮੌਤ ਹੋ ਗਈ।

ਜਲੰਧਰ ਚ ਪੁਲਿਸ ਰੇਡ ਦੌਰਾਨ ਨੌਜਵਾਨ ਦੀ ਮੌਤ, ਮਾਮਲਾ ਗਰਮਾਇਆ

ਜਲੰਧਰ 'ਚ ਪੁਲਿਸ ਰੇਡ ਦੌਰਾਨ ਨੌਜਵਾਨ ਦੀ ਮੌਤ

ਜਲੰਧਰ ਵਿੱਚ ਕਤਲ ਦੀ ਕੋਸ਼ਿਸ਼ (ਅਟੈਂਪਟ ਟੂ ਮਰਡਰ) ਦੇ ਮਾਮਲੇ ਦਾ ਇੱਕ ਮੁਲਜ਼ਮ ਦੇਰ ਰਾਤ ਪੁਲਿਸ ਐਨਕਾਊਟਰ ਦੌਰਾਨ ਮਾਰਿਆ ਗਿਆ। ਮੇਹਤਪੁਰ ਥਾਣਾ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਆਤਮ ਸਮਰਪਣ (ਸਰੈਂਡਰ) ਕਰਨ ਲਈ ਕਿਹਾ ਗਿਆ ਸੀ, ਪਰ ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਅਨੁਸਾਰ, ਭੀੜ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਇਸ ਕਰਾਸ ਫਾਇਰਿੰਗ ਦੌਰਾਨ ਮੁਲਜ਼ਮ ਨੂੰ ਗੋਲੀ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਘਟਨਾ ਸਮੇਂ ਲਵਪ੍ਰੀਤ ਬਾਥਰੂਮ ਵਿੱਚ ਮੌਜੂਦ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ‘ਤੇ ਪਿੱਛੋਂ ਗੋਲੀਆਂ ਚਲਾਈਆਂ। ਦੋ ਗੋਲੀਆਂ ਉਸ ਦੀ ਪੱਟ ਦੇ ਉੱਪਰਲੇ ਹਿੱਸੇ ਵਿੱਚ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੇਹਤਪੁਰ ਨਿਵਾਸੀ ਲਵਪ੍ਰੀਤ ਉਰਫ਼ ਲਵੀ ਵਜੋਂ ਹੋਈ ਹੈ।

ਭੀੜ ਨੇ ਕੀਤੀ ਧੱਕਾ-ਮੁੱਕੀ, ਗੋਲੀ ਚੱਲਣ ਦੀ ਆਵਾਜ਼ ਆਈ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੇ ਘਰ ਆਇਆ ਹੋਇਆ ਹੈ। ਇਸ ਤੋਂ ਬਾਅਦ ਮੇਹਤਪੁਰ ਦੇ ਐਸ.ਐਚ.ਓ. ਅਮਨ ਸੈਣੀ ਪੁਲਿਸ ਟੀਮ ਸਮੇਤ ਪਿੰਡ ਬੰਗੀਵਾਲ ਪਹੁੰਚੇ। ਪੁਲਿਸ ਦੇ ਪਹੁੰਚਣ ‘ਤੇ ਮੁਲਜ਼ਮ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਦੀ ਪੁਲਿਸ ਨਾਲ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਵੱਧ ਗਿਆ ਅਤੇ ਹਾਲਾਤ ਤਣਾਅਪੂਰਨ ਬਣ ਗਏ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਲਵਪ੍ਰੀਤ ਦੀ ਮੌਤ ਹੋ ਗਈ। ਮਾਮਲੇ ਨੂੰ ਲੈ ਕੇ ਪੁਲਿਸ ਅਤੇ ਪਰਿਵਾਰ ਦੇ ਦਾਅਵੇ ਇਕ-ਦੂਜੇ ਤੋਂ ਵੱਖ ਹਨ।

ਪੁਲਿਸ ਅਨੁਸਾਰ, ਵਿਵਾਦ ਦੌਰਾਨ ਭੀੜ ਨੇ ਧੱਕਾ-ਮੁੱਕੀ ਕੀਤੀ ਅਤੇ ਮੌਕੇ ‘ਤੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ ਲਈ ਦੋ ਰਾਊਂਡ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਲਵਪ੍ਰੀਤ ਦੀ ਲੱਤ ਵਿੱਚ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਨਕੋਦਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Follow Us