ਕੁੱਲ੍ਹੜ ਪੀਜ਼ਾ ਕਪਲ ਦੇ ਖਿਲਾਫ DC ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ‘ਤੇ ਬੈਠੀ ਮਹਿਲਾ, ਮਾਮਲ ਦਰਜ ਕਰਨ ਦੀ ਮੰਗ
ਕੁੱਲ੍ਹੜ ਪੀਜ਼ਾ ਖਿਲਾਫ ਕਾਰਵਾਈ ਨੂੰ ਲੈ ਕੇ ਵਿਨੀਤ ਕੌਰ ਨਾਮ ਦੀ ਮਹਿਲਾ ਵੱਲੋਂ ਡੀਸੀ ਦਫ਼ਤਾਰ ਦੇ ਬਾਹਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਮਹਿਲਾਂ ਨੇ ਦਾ ਇਲਜ਼ਾਮ ਹੈ ਕਿ ਕੁੱਲ੍ਹੜ ਪੀਜ਼ਾ ਕੱਪਲ ਖ਼ਿਲਾਫ਼ ਅਸ਼ਲੀਲਤਾ ਫੈਲਾਉਣ ਹੇਠਾਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਸਮਰਥਨ ਕਰਨ ਵਾਲੀਆਂ ‘ਤੇ ਕੀ ਕਿਹਾ
ਵਿਨੀਤ ਕੌਰ ਨੇ ਕਿਹਾ ਕਿ ਉਹ ਲੜਕੀਆਂ ਦੀ ਇੱਜ਼ਤ ਬਚਾਉਣ ਲਈ ਨਿਕਲੀ ਹੈ। ਪਹਿਲਾਂ ਤਾਂ ਇਹ ਜੋੜਾ ਗਲਤ ਕੰਮ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਪਾਸਟਰ ਨਰੂਲਾ, ਉਨ੍ਹਾਂ ਦੀ ਪਤਨੀ ਅਤੇ ਗਾਇਕ ਐਮੀ ਵਿਰਕ ਵਰਗੇ ਲੋਕ ਅਜਿਹੇ ਲੋਕਾਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਘਰਾਂ ਵਿੱਚ ਵੀ ਅਜਿਹਾ ਹੀ ਹੁੰਦਾ ਹੋਵੇਗਾ ਅਤੇ ਇਸੇ ਕਾਰਨ ਇਹ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ।ਔਰਤ ਨੇ ਕਿਹਾ- ਮੈਂ ਕੱਪਲ ਨਾਲ ਗੱਲ ਨਹੀਂ ਕਰਾਂਗੀ
ਔਰਤ ਨੇ ਕਿਹਾ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਉਸ ਨੇ ਅਜਿਹਾ ਕਦੇ ਨਹੀਂ ਕੀਤਾ। ਅਜਿਹਾ ਕੰਮ ਕੌਣ ਕਰਦਾ ਹੈ? ਅਜਿਹਾ ਕਰਕੇ ਕੁੜੀਆਂ ਨੂੰ ਖਤਮ ਨਾ ਕਰੋ। ਵਿਨੀਤ ਕੌਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੋੜੇ ਦਾ ਸਾਥ ਦੇਣ ਵਾਲੇ ਪਾਸਟਰ ਅੰਕੁਰ ਨਰੂਲਾ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਜਦੋਂ ਵਿਨੀਤ ਨੂੰ ਪੁੱਛਿਆ ਗਿਆ ਕਿ ਉਸ ਨੇ ਕੁੱਲ੍ਹੜ ਪੀਜ਼ਾ ਕੱਪਲ ਨਾਲ ਗੱਲ ਕੀਤੀ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਉਨ੍ਹਾਂ ਨਾਲ ਕਿਉਂ ਗੱਲ ਕਰਾਂ।
Follow Us
